Horoscope

ਮੇਖ :- ਕੋਈ ਨਵਾਂ ਕੰਮ ਸ਼ੁਰੂ ਕਰਨ ਨਾਲ ਵਿਸ਼ੇਸ਼ ਸਫਲਤਾ ਅਤੇ ਧਨ ਲਾਭ ਹੋਵੇਗਾ| ਕਾਰਜ ਸ਼ਕਤੀ ਵਧੇਗੀ ਅਤੇ ਲਾਭ ਦੀ ਅਨੁਕੂਲ ਸਥਿਤੀ ਬਣਦੀ ਰਹੇਗੀ ਪ੍ਰੰਤੂ ਧਿਆਨ ਰਹੇ ਹਰ ਇੱਕ ਕੰਮ ਸੋਚ-ਵਿਚਾਰ ਉਪਰੰਤ ਹੀ ਕੀਤਾ ਜਾਵੇ| ਤੁਹਾਡਾ ਗਲਤ ਫੈਸਲਾ ਸਾਰਾ ਕੰਮ ਵਿਗਾੜ ਵੀ ਸਕਦਾ ਹੈ| ਅਚਾਨਕ ਸਥਾਨ ਪਰਿਵਰਤਨ ਹੋ ਸਕਦਾ ਹੈ| ਜ਼ਮੀਨ-ਜਾਇਦਾਦ, ਵਾਹਨ ਅਤੇ ਮਾਤਾ ਪੱਖ ਦੀ ਚਿੰਤਾ ਰਹੇਗੀ| ਕਾਰੋਬਾਰ ਆਮ ਵਾਂਗ ਰਹੇਗਾ|
ਬ੍ਰਿਖ :- ਘਰ ਵਿਚ ਅਸ਼ਾਂਤੀ ਦਾ ਵਾਤਾਵਰਣ ਬਣ ਸਕਦਾ ਹੈ ਅਤੇ ਧਨ ਸੰਬੰਧੀ ਮਾਮਲਿਆਂ ਵਿਚ ਪ੍ਰੇਸ਼ਾਨੀ ਹੋ ਸਕਦੀ ਹੈ| ਚੌਕਸ ਰਹੋ, ਸੋਨਾ ਵੀ ਗੁੰਮ ਹੋ ਸਕਦਾ ਹੈ| ਕੰਮਾਂ ਵਿਚ ਵਿਘਨ    ਪਵੇਗਾ| ਆਮਦਨ ਵਿਚ ਵਾਧੇ ਦੀ ਸੰਭਾਵਨਾ ਘੱਟ ਹੀ ਹੈ| ਬਜੁਰਗਾਂ    ਵਿਸ਼ੇਸ਼ ਕਰਕੇ ਬਾਬੇ ਦੀ ਸਿਹਤ ਢਿੱਲੀ ਹੋ ਸਕਦੀ ਹੈ| ਕੋਈ ਇਸਤਰੀ ਵੀ ਸਹਾਇਤਾ ਕਰ ਸਕਦੀ ਹੈ| ਹਫਤੇ ਦੇ ਅੰਤ ਵਿਚ ਕਿਸੇ ਤਰ੍ਹਾਂ ਦੇ ਵਿਵਾਦ ਤੋਂ ਦੂਰ ਹੀ ਰਹੋ| ਆਮ ਹਾਲਾਤ ਠੀਕ ਰਹਿਣਗੇ|
ਮਿਥੁਨ :- ਦੂਰ-ਨੇੜੇ ਦੀ ਯਾਤਰਾ ਦਾ ਯੋਗ ਬਣਿਆ ਹੋਇਆ ਹੈ| ਵਹਿਮ-ਭਰਮ ਡਰ ਅਤੇ ਅਸਥਿਰਤਾ ਦਾ ਵਾਤਾਵਰਣ ਬਣਿਆ ਰਹੇਗਾ| ਤਬਾਦਲੇ ਦਾ ਡਰ ਰਹੇਗਾ| ਸ਼ੁਭ ਕੰਮਾਂ ਉੱਤੇ ਖਰਚਾ ਵੀ ਹੋਵੇਗਾ| ਕਾਰੋਬਾਰੀ ਹਾਲਾਤ ਸੁਧਰਣਗੇ| ਧਨ ਲਾਭ ਹੋਵੇਗਾ ਅਤੇ ਸਪਤਾਹ ਦੇ ਅੰਤ ਵਿਚ ਪਰਿਵਾਰ ਵਿਚ ਵਾਧੇ ਦਾ ਯੋਗ ਹੈ| ਕਈ ਮਹੱਤਵਪੂਰਨ ਕੰਮ ਵੀ ਬਣ ਸਕਦੇ ਹਨ| ਪ੍ਰੇਮੀਆਂ ਲਈ ਸਮਾਂ ਸ਼ੁੱਭ ਰਹੇਗਾ|
ਕਰਕ :- ਪ੍ਰੇਮੀ/ਪ੍ਰੇਮਿਕਾ ਵਿਚ ਗਲਤਫਹਿਮੀ ਦੇ ਕਾਰਨ ਮਨ-ਮੁਟਾਓ ਦੀ ਸੰਭਾਵਨਾ ਹੈ| ਲਾਟਰੀ ਤੋਂ ਕੋਈ ਲਾਭ ਪ੍ਰਾਪਤ ਹੋਣ ਵਾਲਾ ਨਹੀਂ ਹੈ| ਪੇਟ ਵਿਕਾਰ ਅਤੇ ਸਿਹਤ ਪ੍ਰਤੀ ਚਿੰਤਾ ਹੋ ਸਕਦੀ ਹੈ| ਕਾਰੋਬਾਰੀ ਹਾਲਾਤ ਤੋਂ ਤੁਸੀਂ ਸੰਤੁਸ਼ਟ ਨਹੀਂ ਹੋਵੋਗੇ| ਮਨੋਰੰਜਨ ਦੇ ਕੰਮਾਂ ਉੱਤੇ ਖਰਚਾ ਹੋਵੇਗਾ| ਤੁਹਾਡਾ ਪ੍ਰਭਾਵ ਵਧੇਗਾ| ਸੰਘਰਸ਼ ਦਾ ਸਾਥ     ਰਹੇਗਾ| ਪ੍ਰੰਤੂ ਹਰ ਕੰਮ ਵਿਚ ਸਫਲਤਾ ਮਿਲੇਗੀ| ਰੁਜ਼ਗਾਰ, ਨੌਕਰੀ ਦੀ ਤਲਾਸ਼ ਵਿਚ ਤੁਹਾਨੂੰ ਸਫਲਤਾ ਮਿਲੇਗੀ| ਹਫਤੇ ਦੇ ਅਖੀਰ ਵਿਚ ਇਸਤਰੀਆਂ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਸਾਂਝੇਦਾਰੀ ਵਿਚ ਉਲਝਣ ਪੈਦਾ ਹੋ ਸਕਦੀ ਹੈ|
ਸਿੰਘ :- ਘਰੇਲੂ ਸੁੱਖ-ਸ਼ਾਂਤੀ ਭੰਗ ਹੋ ਸਕਦੀ ਹੈ| ਸ਼ਾਂਤ ਰਹੋ ਨਹੀਂ ਤਾਂ ਤੁਹਾਨੂੰ ਘਰ ਤੋਂ ਬਾਹਰ ਵੀ ਰਹਿਣਾ ਪੈ ਸਕਦਾ ਹੈ| ਭੱਜ-ਦੌੜ ਲੱਗੀ ਰਹੇਗੀ ਪ੍ਰੰਤੂ ਕੰਮਾਂ ਵਿਚ ਸਫਲਤਾ ਮਿਲੇਗੀ| ਵਿਰੋਧੀ ਤੁਹਾਡੇ ਉੱਤੇ ਪ੍ਰਭਾਵੀ ਰਹਿਣਗੇ| ਗੁੱਸੇ ਕਾਰਨ ਪ੍ਰੇਸ਼ਾਨੀ ਹੋ ਸਕਦੀ ਹੈ| ਨਵੇਂ ਕੰਮ ਵਿਚ ਧਨ ਲਗਾਉਣ ਨਾਲ ਧਨ ਦੀ ਤੰਗੀ ਮਹਿਸੂਸ ਹੋਵੇਗੀ| ਹਫਤੇ ਦੇ ਅੰਤ ਵਿਚ ਸਮਾਂ ਕਸ਼ਟਕਾਰੀ ਰਹਿ ਸਕਦਾ ਹੈ| ਸੋਚੇ ਹੋਏ ਕੰਮਾਂ ਵਿਚ ਰੁਕਾਵਟ ਪਵੇਗੀ| ਵਿਰੋਧੀਆਂ ਦੀਆਂ ਚਾਲਾਂ ਮਾਨਸਿਕ ਪ੍ਰੇਸ਼ਾਨੀ ਦੇਣਗੀਆਂ|
ਕੰਨਿਆ :-ਸ਼ੁੱਭ ਸਮਾਚਾਰ ਮਿਲਣਗੇ ਅਤੇ ਕੋਈ ਮਹਿਮਾਨ ਆਉਣ ਨਾਲ ਖੁਸ਼ੀ ਹੋਵੇਗੀ| ਪਤਨੀ ਦੁਆਰਾ ਸੁੱਖ ਪ੍ਰਾਪਤ ਹੋਵੇਗਾ| ਘਰ ਵਿਚ ਖੁਸ਼ੀ ਦਾ ਵਾਤਾਵਰਣ ਰਹੇਗਾ| ਵਣਜ-ਵਪਾਰ ਵਿਚ ਲਾਭ ਹੋਵੇਗਾ| ਆਮਦਨ ਵਿਚ ਵੀ ਵਾਧੇ ਦੀ ਕੁਝ ਸੰਭਾਵਨਾ ਹੈ| ਸਿਹਤ ਦੀ ਚਿੰਤਾ ਕਰੋ| ਯਾਤਰਾ ਵਿਚ ਧਨ ਹਾਨੀ ਹੋ ਸਕਦੀ ਹੈ| ਝਗੜੇ ਅਤੇ ਵਿਵਾਦ ਦਾ ਡਰ ਹੈ| ਪ੍ਰੇਸ਼ਾਨੀ ਹੋ ਸਕਦੀ ਹੈ ਅਤੇ ਕੋਈ ਅਸ਼ੁੱਭ ਸੂਚਨਾ ਵੀ ਮਿਲ ਸਕਦੀ ਹੈ| ਹਫਤੇ ਦੇ ਅੰਤ ਵਿਚ ਧਾਰਮਿਕ ਸਥਾਨ ਜਾਓਗੇ| ਯਾਤਰਾ ਹੋ ਸਕਦੀ ਹੈ| ਵਿਦਿਆਰਥੀਆਂ ਦੀ ਉੱਚ ਵਿੱਦਿਆ ਲਈ ਸਮਾਂ ਅਨੁਕੂਲ ਹੈ|
ਤੁਲਾ :- ਮਾਨ-ਸਨਮਾਨ ਪ੍ਰਾਪਤ ਹੋਵੇਗਾ| ਪ੍ਰੰਤੂ ਮਨਚਿੱਤ ਕੁੱਝ ਉਦਾਸ ਰਹੇਗਾ| ਤੁਹਾਡਾ ਪ੍ਰਭਾਵ ਵਧੇਗਾ| ਅਤੇ ਤਰੱਕੀ ਹੋਵੇਗੀ| ਕਿਸੀ ਬਜ਼ੁਰਗ ਨੂੰ ਸਾਹ ਜਾਂ ਛਾਤੀ ਦੀ ਤਕਲੀਫ ਹੋ ਸਕਦੀ ਹੈ| ਬਾਬਾ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ| ਤੁਹਾਡੇ ਉੱਤੇ ਕੋਈ ਤੌਹਮਤ ਵੀ ਲੱਗ ਸਕਦੀ ਹੈ| ਚੌਕਸ ਰਹੋ| ਮਾਣ-ਸਨਮਾਨ ਬਣਿਆ ਰਹੇਗਾ| ਸੰਤਾਨ ਦੀ ਕਿਸੇ ਪ੍ਰਾਪਤੀ ਉੱਤੇ ਖੁਸ਼ੀ ਦਾ ਵਾਤਾਵਰਣ ਬਣੇਗਾ| ਸਪਤਾਹ ਦੇ ਅੰਤ ਵਿਚ     ਘਰੇਲੂ ਖਰਚਾ ਵਧੇਗਾ| ਸਿਹਤ ਦੀ ਪ੍ਰੇਸ਼ਾਨੀ ਹੋ ਸਕਦੀ ਹੈ| ਮੰਦੀ ਸੰਗਤ ਨੁਕਸਾਨ ਕਰੇਗੀ|
ਬ੍ਰਿਸ਼ਚਕ :- ਮਨ-ਚਿੱਤ ਉਦਾਸ ਰਹੇਗਾ ਅਤੇ ਅਸਥਿਰਤਾ ਦਾ ਮਾਹੌਲ ਬਣੇਗਾ| ਤੁਹਾਨੂੰ ਇਕਾਂਤ ਪਸੰਦ  ਲੱਗੇਗਾ| ਮਾਨਸਿਕ ਤਨਾਅ ਦੀ ਸਥਿਤੀ ਪੈਦਾ ਹੋਵੇਗੀ| ਧਾਗੇ-ਤਾਵੀਜ਼ ਸਥਿਤੀ ਨੂੰ ਹੋਰ ਵਿਗਾੜਨ ਦਾ ਕੰਮ ਕਰਨਗੇ| ਪੈਸੇ ਦੀ ਆਈ-ਚਲਾਈ     ਰਹੇਗੀ ਅਤੇ ਵਿਅਰਥ ਦੀ ਇੱਧਰ-ਉੱਧਰ ਘੁੰਮਣਾ ਪਵੇਗਾ| ਸਿਹਤ ਵੀ ਢਿੱਲੀ ਹੋ ਸਕਦੀ ਹੈ| ਕੋਸ਼ਿਸ਼ ਕਰਨ ਨਾਲ ਸਫਲਤਾ ਮਿਲੇਗੀ| ਹਫਤੇ ਦੇ ਅੰਤ ਵਿਚ ਬਣਦੇ-ਬਣਦੇ ਕੰਮ ਵਿਗੜ ਸਕਦੇ ਹਨ| ਖਰਚਾ ਵਧੇਗਾ ਪ੍ਰੰਤੂ ਆਮਦਨ ਦੇ ਸਾਧਨ ਬਣੇ ਰਹਿਣਗੇ|
ਧਨੁ :- ਯਤਨਾਂ ਉੱਤੇ ਉਪਰਾਲਿਆਂ ਵਿਚ ਸਫਲਤਾ  ਮਿਲੇਗੀ ਜਿਸ ਕਾਰਨ ਮਨ-ਚਿੱਤ ਪ੍ਰਸੰਨ ਹੋਵੇਗਾ| ਮਨ-ਚਾਹੇ ਕੰਮ ਹੋ ਜਾਣਗੇ| ਨਵੀਆਂ ਯੋਜਨਾਵਾਂ ਨੂੰ ਅਮਲੀ ਰੂਪ ਦੇਣ ਵਿਚ ਰੁਚੀ ਵਧੇਗੀ| ਯਾਤਰਾ ਦੁਆਰਾ ਲਾਭ ਪ੍ਰਾਪਤ ਹੋਵੇਗਾ| ਕਟੁੰਭ ਵਿਚ ਕੋਈ ਸ਼ੁੱਭ ਕੰਮ ਹੋ ਸਕਦਾ ਹੈ| ਪਰਿਵਾਰ ਵਿਚ ਵਾਧੇ ਦੀ ਵੀ ਸੰਭਾਵਨਾ ਹੈ| ਕਿਸੇ ਪ੍ਰੇਮੀ ਸੱਜਣ ਦੇ ਮੇਲ ਮਿਲਾਪ ਨਾਲ ਖੁਸ਼ੀ ਹੋਵੇਗੀ| ਵਿਦਿਆਰਥੀ ਵਰਗ ਆਪਣਾ ਟੀਚਾ ਪ੍ਰਾਪਤ ਕਰ    ਸਕੇਗਾ| ਹਫਤੇ ਦੇ ਅੰਤਲੇ ਦਿਨਾਂ ਵਿਚ ਦੈਨਿਕ ਕਾਰਜਗਤੀ ਅਨੁਕੂਲ ਰਹੇਗੀ| ਯਾਤਰਾ ਦੀ ਸੰਭਾਵਨਾ ਹੈ|
ਮਕਰ :- ਜਮੀਨ-ਜਾਇਦਾਦ,  ਸੰਪੱਤੀ ਅਤੇ ਘਰ ਪਰਿਵਰਤਨ ਦੇ ਮਾਮਲਿਆਂ ਵਿਚ ਉਲਝੇ ਰਹੋਗੇ| ਮਨ-ਚਿੱਤ ਅਸਥਿਰ ਰਹੇਗਾ| ਵਾਹਨ ਆਦਿ ਦੀ ਖਰੀਦ-ਫਰੋਖਤ ਹੋ ਸਕਦੀ ਹੈ| ਵਿਦਿਆਰਥੀਆਂ ਦਾ ਵਿੱਦਿਆ ਪ੍ਰਤੀ ਉਤਸ਼ਾਹ ਵਧੇਗਾ ਅਤੇ ਉਹ ਆਪਣਾ ਟੀਚਾ ਪ੍ਰਾਪਤ ਕਰ ਸਕਣਗੇ| ਮਾਤਾ ਪੱਖੋਂ ਚਿੰਤਾ ਰਹੇਗੀ| ਕਿਸੇ ਪ੍ਰੇਮੀ ਸੱਜਣ ਨਾਲ ਮੁਲਾਕਾਤ ਹੋ ਸਕਦੀ ਹੈ| ਹਫਤੇ  ਦੇ ਅੰਤ ਵਿਚ ਸੰਘਰਸ਼ ਬਾਅਦ ਸਫਲਤਾ ਮਿਲੇਗੀ| ਦੁਸ਼ਮਣ ਕਮਜ਼ੋਰ ਰਹਿਣਗੇ|
ਕੁੰਭ :- ਕਿਸਮਤ ਦਾ ਸਾਥ ਰਹੇਗਾ ਅਤੇ ਆਮਦਨ ਵਿਚ ਵਾਧਾ ਵੀ ਹੋਵੇਗਾ| ਮਿੱਤਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਸਹਾਇਤਾ ਮਿਲੇਗੀ| ਨਵੇਂ ਪ੍ਰੇਮ ਸੰਬੰਧ ਬਣਨਗੇ| ਜਿਸ ਕਾਰਨ ਪ੍ਰਸੰਨਤਾ ਹੋਵੇਗੀ| ਰੁਜਗਾਰ ਦੀ ਭਾਲ ਵਿਚ ਨੱਠ-ਭੱਜ ਕਰਨ ਉਪਰੰਤ ਸਫਲਤਾ ਮਿਲੇਗੀ| ਵਿਦਿਆਰਥੀਆਂ ਦਾ ਵਿੱਦਿਆ ਪ੍ਰਤੀ ਉਤਸ਼ਾਹ ਵਧੇਗਾ ਅਤੇ ਸਫਲਤਾ     ਮਿਲੇਗੀ| ਆਪ ਹਿੰਮਤ ਅਤੇ ਯਤਨ ਕਰਨ ਨਾਲ ਸਫਲਤਾ ਮਿਲੇਗੀ| ਹਫਤੇ ਦੇ ਅੰਤ ਵਿਚ ਤੁਹਾਡਾ ਮਾਣ-ਸਨਮਾਨ ਵਧੇਗਾ| ਸਫਲਤਾ ਮਿਲੇਗੀ|
ਮੀਨ :- ਕਿਸੇ ਅਸ਼ੁੱਭ ਘਟਨਾ ਦੇ ਵਾਪਰਨ ਦਾ ਸੰਕੇਤ ਮਿਲਦਾ ਹੈ| ਸੱਟ-ਚੋਟ ਵੀ ਲੱਗ ਸਕਦੀ ਹੈ| ਯਾਤਰਾ ਵਿਚ ਸਾਵਧਾਨ ਰਹਿਣਾ ਚਾਹੀਦਾ ਹੈ| ਤੁਹਾਡੀ ਸਿਹਤ ਵੀ ਅਚਾਨਕ ਖਰਾਬ ਹੋ ਸਕਦੀ ਹੈ| ਕੰਮਾਂ ਵਿਚ ਰੁਕਾਵਟ ਪਵੇਗੀ| ਮਾਨਸਿਕ ਪ੍ਰੇਸ਼ਾਨੀ ਰਹੇਗੀ| ਕਿਸੇ ਚੀਜ਼ ਦੇ ਗੁੰਮ ਹੋ ਜਾਣ ਦਾ ਵੀ ਖਤਰਾ ਹੈ| ਮਿੱਤਰਾਂ ਵੱਲੋਂ ਵਿਰੋਧ ਅਤੇ ਦੁਸ਼ਮਣਾਂ ਦਾ ਡਰ ਰਹੇਗਾ| ਕੁਝ ਰੁਕਾਵਟਾਂ ਬਾਅਦ ਕੰਮਾਂ ਵਿਚ ਸਫਲਤਾ ਮਿਲੇਗੀ| ਹਫਤੇ ਦੇ ਅੰਤਲੇ ਦਿਨਾਂ ਵਿਚ ਕੰਮ ਸਿਰੇ ਚੜ੍ਹਨ ਕਰਕੇ ਮਨ-ਚਿੱਤ ਪ੍ਰਸੰਨ ਹੋਵੇਗਾ|

Leave a Reply

Your email address will not be published. Required fields are marked *