Horoscope

ਮੇਖ :-  ਹਫਤੇ ਦੇ ਮੁੱਢਲੇ ਪੜਾਅ ਵਿਚ ਜੋਖਮ ਦੇ ਕੰਮਾਂ ਤੋਂ ਦੂਰੀ ਹੀ ਰਹੋ, ਤੁਹਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਸੰਘਰਸ਼ ਦਾ ਸਮਾਂ ਹੈ| ਭੱਜ-ਦੌੜ ਲੱਗੀ ਰਹੇਗੀ ਪ੍ਰੰਤੂ ਫਿਰ ਵੀ ਸਫਲਤਾ ਮਿਲੇਗੀ| ਰੁਕਿਆ ਧਨ ਮਿਲ ਜਾਵੇਗਾ ਅਤੇ ਮਾਣ-ਯੱਸ਼ ਪ੍ਰਾਪਤ ਹੋਵੇਗਾ| ਆਮਦਨ ਵਧੇਗੀ|  ਹਫਤੇ ਦੇ ਅੰਤਲੇ ਪੜਾਅ ਵਿਸ਼ੇਸ਼ ਇੱਛਾ ਅਨੁਸਾਰ ਬਦਲੀ ਜਾ ਸਕਦੀ ਹੈ| ਯਾਤਰਾ ਲਾਭ ਮਿਲੇਗਾ| ਵਾਹਨ ਦੀ ਖਰੀਦ-ਫਰੋਖਤ ਹੋ ਸਕਦੀ ਹੈ| ਮਨ-ਚਿੱਤ ਅਸਥਿਰ ਰਹੇਗਾ|
ਬ੍ਰਿਖ :- ਹਫਤੇ ਦੇ ਸ਼ੁਰੂ ਵਿਚ ਯਤਨਾਂ ਅਤੇ ਕੋਸ਼ਿਸ਼ਾਂ ਕਰਨ ਉਪਰੰਤ ਅਸਫਲਤਾ ਮਿਲਣ ਕਾਰਨ ਮਨ ਦੁੱਖੀ ਹੋਵੇਗਾ| ਸੁੱਖ-ਆਰਾਮ ਵਿਚ ਵਿਘਨ ਪਵੇਗਾ| ਰਾਤ ਬੇਚੈਨੀ ਵਿਚ ਲੰਘੇਗੀ| ਕੰਮਾਂ ਵਿਚ ਰੁਕਾਵਟ ਕਾਰਨ ਪ੍ਰੇਸ਼ਾਨੀ ਹੋਵੇਗੀ| ਵਿਅਰਥ ਦਾ ਖਰਚਾ ਵੀ     ਹੋਵੇਗਾ| ਮਿਹਨਤ ਅਤੇ ਉੱਦਮ ਕਰਨ ਨਾਲ ਕੰਮਾਂ ਵਿਚ ਸਫਲਤਾ ਮਿਲੇਗੀ| ਆਮਦਨ ਨਾਲੋਂ ਖਰਚਾ ਕੁਝ ਵਧੇਰੇ    ਰਹੇਗਾ| ਹਫਤੇ ਦੇ ਅੰਤ ਵਿਚ ਯਾਤਰਾ ਦੁਆਰਾ ਲਾਭ ਹੋਵੇਗਾ| ਪ੍ਰੀਖਿਆ ਵਿਚ ਸਫਲਤਾ ਮਿਲੇਗੀ|
ਮਿਥੁਨ :- ਹਫਤੇ ਦੇ ਸ਼ੁਰੂ ਵਿਚ ਸੱਕ ਕਾਰਨ ਸਾਂਝੇਦਾਰੀ,ਵਪਾਰ ਆਦਿ ਵਿਚ ਚਿੰਤਾ ਹੋ ਸਕਦੀ ਹੈ| ਤੁਹਾਡਾ ਵਤੀਰਾ ਹੀ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ| ਸਾਵਧਾਨ ਰਹੋ| ਕਿਸੇ ਇਸਤਰੀ ਨਾਲ ਵੀ ਵਿਵਾਦ ਦੀ ਸੰਭਾਵਨਾ ਹੈ| ਕਾਰੋਬਾਰੀ ਹਾਲਾਤ ਬਿਹਤਰ ਰਹਿਣਗੇ| ਤਬਾਦਲਾ ਮਨਚਾਹੀ ਥਾਂ ਹੋ ਸਕੇਗਾ| ਹਫਤੇ ਦੇ ਅੰਤ ਵਿਚ ਨੌਕਰੀ, ਰੁਜਗਾਰ ਦੀ ਭਾਲ ਲਈ ਕੀਤੇ ਯਤਨ ਸਫਲ ਰਹਿਣਗੇ| ਲਾਟਰੀ ਤੋਂ ਬਹੁਤੇ ਲਾਭ ਦੀ ਆਸ ਨਹੀਂ ਹੈ|
ਕਰਕ :- ਹਫਤੇ ਦੇ ਮੁੱਢਲੇ ਦਿਨਾਂ ਵਿਚ ਨੇੜੇ ਦੀ ਯਾਤਰਾ ਤੋਂ ਆਸ ਅਨੁਸਾਰ ਲਾਭ ਹੋਵੇਗਾ| ਸਾਰੇ ਕੰਮ ਸਹਿਜੇ ਹੀ ਹੋ ਜਾਣਗੇ| ਪ੍ਰੇਮੀ, ਪ੍ਰੇਮਿਕਾ ਦੀ ਮੇਲ-ਮੁਲਾਕਾਤ ਵਧੇਗੀ| ਮਨ-ਚਿੱਤ ਪ੍ਰਸੰਨ ਰਹੇਗਾ| ਵਣਜ-ਵਪਾਰ, ਕਾਰੋਬਾਰ ਵਿਚ ਲਾਭ ਅਤੇ ਵਿਸਤਾਰ ਹੋਵੇਗਾ| ਪ੍ਰਤੀਯੋਗਤਾ ਵਿਚ ਸਫਲਤਾ ਮਿਲੇਗੀ| ਜ਼ਮੀਨ-ਜਾਇਦਾਦ, ਧਨ ਸੰਬੰਧੀ ਅਤੇ ਵਪਾਰਕ ਕੰਮਾਂ ਵਿਚ ਪ੍ਰੇਸ਼ਾਨੀ ਦੀ ਸੰਭਾਵਨਾ ਹੈ ਪ੍ਰੰਤੂ ਆਮ ਹਾਲਾਤ ਠੀਕ ਰਹਿਣਗੇ| ਵਿਦਿਆਰਥੀ ਦੀ ਵਿੱਦਿਆ ਪ੍ਰਤੀ ਰੁਚੀ ਘੱਟ ਸਕਦੀ ਹੈ| ਲਾਟਰੀ ਤੋਂ ਲਾਭ ਦੀ ਉਮੀਦ ਨਹੀਂ ਹੈ| ਮਨੋਰੰਜਨ ਦੇ ਕੰਮਾਂ ਉੱਤੇ ਖਰਚ ਹੋਵੇਗਾ| ਦੁਸ਼ਮਣ ਪੱਖ ਕਮਜੋਰ ਰਹੇਗਾ| ਨੌਕਰੀ ਸੰਬੰਧੀ ਕੋਈ ਚੰਗੀ ਖਬਰ ਮਿਲੇਗੀ|
ਸਿੰਘ :- ਹਫਤੇ ਦੇ ਸ਼ੁਰੂ ਵਿਚ ਵਾਹਨ, ਪਲਾਟ, ਜਮੀਨ-ਜਾਇਦਾਦ ਅਤੇ ਧਨ ਸੰਬੰਧੀ ਮਾਮਲੇ ਉਲਝ ਸਕਦੇ ਹਨ| ਕਿਰਾਏਦਾਰ ਨਾਲ ਕੋਈ ਝੰਝਟ ਖੜਾ ਹੋ ਸਕਦਾ ਹੈ| ਪਰਿਵਾਰ ਵਿਚ ਕਿਸੇ ਗਲਤ-ਫਹਿਮੀ ਕਾਰਨ ਮਨ-ਮੁਟਾਵ ਦੀ ਸੰਭਾਵਨਾ ਹੈ| ਨਵਾਂ ਕੰਮ ਆਰੰਭ ਕਰਨ ਵੇਲੇ ਕਈ ਔਕੜਾਂ ਦਾ ਸਾਹਮਣਾ ਪਵੇਗਾ| ਕਾਰੋਬਾਰ ਆਮ ਵਾਂਗ ਵਧੇਗਾ| ਹਫਤੇ ਦੇ ਅੰਤ ਵਿਚ ਧਨ ਲਾਭ ਹੋਵੇਗਾ| ਦਫਤਰ, ਕੰਮ ਸਥਾਨ ਤੇ ਤੁਹਾਡਾ ਪ੍ਰਭਾਵ ਵਧੇਗਾ|    ਸ਼ੇਅਰ ਬਾਜਾਰ ਵਿਚ ਪੂੰਜੀ ਲਾਉਣ ਦਾ ਅਨੁਕੂਲ ਫਲ ਨਹੀਂ ਮਿਲੇਗਾ|
ਕੰਨਿਆ :- ਹਫਤੇ ਦੇ ਸ਼ੁਰੂ ਵਿਚ ਕਾਰੋਬਾਰੀ ਹਾਲਾਤ ਆਮ ਵਾਂਗ ਰਹਿਣਗੇ| ਗੁਜ਼ਾਰੇ ਯੋਗ ਧਨ ਦੀ ਪ੍ਰਾਪਤੀ ਤਾਂ ਜ਼ਰੂਰ ਹੁੰਦੀ ਰਹੇਗੀ| ਇਸ ਲਈ ਬਹੁਤੀ ਚਿੰਤਾ ਵਿਚ ਪੈਣ ਦੀ ਲੋੜ ਨਹੀਂ ਹੈ| ਕਾਰੋਬਾਰੀ ਝੰਝਟ ਬਣੇ ਰਹਿਣਗੇ| ਲਾਟਰੀ ਦੀ ਵਧੀ ਰੁਚੀ ਹਾਨੀ ਕਰਾ ਸਕਦੀ ਹੈ| ਸਾਵਧਾਨ ਰਹੋ| ਪੇਟ, ਛਾਤੀ ਵਿਕਾਰਜਨਕ ਪ੍ਰੇਸ਼ਾਨੀ ਹੋ ਸਕਦੀ ਹੈ| ਕਾਰੋਬਾਰ ਵਿਚ ਲਾਭ ਮਿਲੇਗਾ| ਸਰਕਾਰੀ ਕੰਮਾਂ ਵਿਚ ਸਫਲਤਾ ਮਿਲੇਗੀ| ਅਚਾਨਕ ਯਾਤਰਾ ਹੋ ਸਕਦੀ ਹੈ| ਹਫਤੇ ਦੇ ਅੰਤ ਵਿਚ ਗੁਪਤ ਦੁਸ਼ਮਣ ਤੁਹਾਨੂੰ ਪ੍ਰੇਸ਼ਾਨ ਕਰ ਸਕਦੇ ਹਨ|
ਤੁਲਾ :- ਹਫਤੇ ਦੇ ਸ਼ੁਰੂ ਵਿਚ ਕਾਰੋਬਾਰ ਹਾਲਾਤ ਮੱਧਮ ਰਹਿਣਗੇ| ਮਾਨਸਿਕ ਤਨਾਅ ਅਤੇ ਘਰੇਲੂ ਉਲਝਣਾਂ ਵਧਣ ਦੀ ਸੰਭਾਵਨਾ ਹੈ| ਯਾਤਰਾ ਵਿਚ ਕਸ਼ਟ ਹੋ ਸਕਦਾ ਹੈ|      ਪ੍ਰੇਮ-ਪਿਆਰ ਅਤੇ ਘਰ ਸੁੱਖ ਤੋਂ ਨਿਰਾਸ਼ਤਾ ਮਿਲੇਗੀ| ਕਿਸੇ ਪ੍ਰੇਮੀ ਸੱਜਣ ਨਾਲ ਮਨ-ਮੁਟਾਵ ਵੀ ਹੋ ਸਕਦਾ ਹੈ| ਕਿਸੇ ਵੱਲੋਂ ਧੋਖਾ ਮਿਲਣ ਦੀ ਵੀ ਸੰਭਾਵਨਾ ਹੈ| ਚੌਕਸ ਰਹੋ| ਚੰਗੇ ਕੰਮਾਂ ਵੱਲ ਮਨ ਲੱਗੇਗਾ| ਕਿਸੇ ਮਿੱਤਰ-ਪਿਆਰੇ ਵੱਲੋਂ ਸ਼ੁੱਭ ਸਮਾਚਾਰ ਮਿਲ ਸਕਦਾ ਹੈ ਅਤੇ ਕਿਸੇ ਮਹਾਂਪੁਰਸ਼ ਜਾਂ ਬਜੁਰਗ ਦਾ ਅਸ਼ੀਰਵਾਦ ਪ੍ਰਾਪਤ ਹੋਵੇਗਾ| ਤੀਰਥ ਯਾਤਰਾ ਸ਼ੁੱਭ ਰਹੇਗੀ| ਹਫਤੇ ਦੇ ਅੰਤ ਵਿਚ ਮਨੋਕਾਮਨਾ ਪੂਰੀ ਹੋਵੇਗੀ|
ਬ੍ਰਿਸ਼ਚਕ :- ਹਫਤੇ ਦੇ ਸ਼ੁਰੂ ਵਿਚ ਸਰਕਾਰੀ ਅਤੇ ਅਦਾਲਤੀ ਕੰਮਾਂ ਵਿਚ ਸਫਲਤਾ ਮਿਲੇਗੀ| ਕੋਰਟ-ਕਚਹਿਰੀ ਦੇ ਚੱਕਰ ਖਤਮ ਹੋ ਜਾਣਗੇ| ਚੰਗੇ ਕਰਮਾਂ ਦਾ ਲਾਭਕਾਰੀ ਫਲ ਮਿਲੇਗਾ| ਦੁਸ਼ਮਣ ਤੁਹਾਡੇ ਅੱਗੇ ਠਹਿਰ ਨਹੀਂ ਸਕਣਗੇ| ਕਾਰੋਬਾਰ ਅਤੇ ਨੌਕਰੀ ਵਿਚ ਮਨ ਲੱਗੇਗਾ ਅਤੇ ਤੁਸੀਂ ਲਾਭ ਵੀ ਪ੍ਰਾਪਤ ਕਰੋਗੇ| ਨੌਕਰੀ ਦੀ ਤਲਾਸ਼ ਵਿਚ ਸਫਲਤਾ ਮਿਲੇਗੀ| ਕੋਈ ਸ਼ੁੱਭ ਸਮਾਚਾਰ ਮਿਲਣ ਦੀ ਉਮੀਦ ਹੈ| ਹਫਤੇ ਦੇ ਅੰਤ ਵਿਚ ਖਰਚਾ ਵਧੇਗਾ|
ਧਨੁ :- ਹਫਤੇ ਦੇ ਸ਼ੁਰੂ ਵਿਚ ਮਿੱਤਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਸਹਾਇਤਾ ਮਿਲੇਗੀ| ਰੁਜਗਾਰ, ਨੌਕਰੀ ਦੀ ਤਾਲਾਸ਼ ਵਿਚ ਸਫਲਤਾ ਮਿਲੇਗੀ ਅਤੇ ਤੁਹਾਡਾ ਮਨ-ਚਿੱਤ ਪ੍ਰਸੰਨ      ਹੋਵੇਗਾ| ਜੇ ਤੁਸੀਂ ਨੌਕਰੀ ਵਿਚ ਹੋ ਤਾਂ ਤੁਹਾਨੂੰ ਤਰੱਕੀ ਦਾ ਮੌਕਾ ਵੀ ਮਿਲ ਸਕਦਾ ਹੈ| ਪਰਿਵਾਰ ਵਿਚ ਸ਼ੁੱਭ-ਕਾਰਜ ਹੋਵੇਗਾ ਅਤੇ ਪਰਿਵਾਰ ਵਿਚ ਵਾਧੇ ਦੀ ਵੀ ਪ੍ਰਬਲ ਸੰਭਾਵਨਾ ਹੈ| ਵਧੇਰੇ ਕਰਕੇ ਸਮਾਂ ਪ੍ਰਤੀਕੂਲ ਰਹਿਣ ਦੀ ਸੰਭਾਵਨਾ ਹੈ| ਖਰਚਾ ਵੱਧ ਸਕਦਾ ਹੈ ਅਤੇ ਤੁਹਾਡਾ ਕਿਸੇ ਨਾਲ ਤਕਰਾਰ ਵੀ ਹੋ ਸਕਦਾ ਹੈ| ਆਮਦਨ ਦੇ ਨਵੇਂ ਸਾਧਨ ਬਣਨਗੇ| ਹਫਤੇ ਦੇ ਅੰਤ ਵਿਚ ਵਿਆਹ ਦੀ ਗੱਲਬਾਤ ਅੱਗੇ ਵਧੇਗੀ| ਧਨ ਲਾਭ ਹੋਵੇਗਾ|
ਮਕਰ :- ਹਫਤੇ ਦੇ ਸ਼ੁਰੂ ਵਿਚ ਖਰਚਾ ਕੁੱਝ ਵਧੇਰੇ ਹੀ ਰਹੇਗਾ, ਫਿਰ ਵੀ ਆਮਦਨ ਦੇ ਸਰੋਤ ਚੱਲਦੇ ਰਹਿਣਗੇ| ਕੰਮਾਂ ਵਿਚ ਝੰਜਟ ਜਿਹਾ ਰਹੇਗਾ ਅਤੇ ਬਹੁਤਾ ਸਮਾਂ ਵਿਅਰਥ ਹੀ ਬਰਬਾਦ ਹੁੰਦਾ ਰਹੇਗਾ| ਧਨ ਹਾਨੀ ਦੀ ਵੀ ਸੰਭਾਵਨਾ ਹੈ ਪ੍ਰੰਤੂ ਕੋਈ ਇੱਕ-ਅੱਧਾ ਸੋਚਿਆ ਹੋਇਆ ਕੰਮ ਵੀ     ਬਣੇਗਾ| ਸੰਤਾਨ ਦੇ ਕਾਰਨ ਕੋਈ ਸਮੱਸਿਆ ਬਣ ਸਕਦੀ ਹੈ| ਤੇਜ ਗਤੀ ਵਾਹਨ ਚਲਾਉਣਾ ਹਾਨੀਕਾਰਕ ਸਿੱਧ ਹੋਵੇਗਾ| ਹਫਤੇ ਦੇ ਅੰਤ ਵਿਚ ਵਿੱਦਿਆ ਦੇ ਖੇਤਰ ਵਿਚ ਉਤਸ਼ਾਹ ਵਿਚ ਕਮੀ ਆਵੇਗੀ| ਲਾਟਰੀ, ਜੂਆ, ਸੱਟਾ ਅਤੇ ਭਵਿੱਖ ਨਾਲ ਸੰਬੰਧਿਤ ਕਾਰੋਬਾਰ, ਵਪਾਰ ਆਦਿ ਵਿਚ ਤੁਹਾਨੂੰ ਬਹੁਤੇ ਲਾਭ ਦੀ ਆਸ ਨਹੀਂ ਰੱਖਣੀ ਚਾਹੀਦੀ|
ਕੁੰਭ :- ਨੱਠ-ਭੱਜ ਕਰਨ ਉਪਰੰਤ ਆਖਿਰ ਸਫਲਤਾ ਮਿਲ ਹੀ ਜਾਵੇਗੀ| ਸ਼ੁੱਭ ਕੰਮਾਂ ਉੱਤੇ ਖਰਚਾ ਹੋਵੇਗਾ| ਧਾਰਮਿਕ ਕੰਮਾਂ ਵਿਚ ਰੁਚੀ ਲੱਗੇਗੀ| ਵਿਦਿਆਰਥੀ ਵਰਗ ਸਫਲ ਰਹੇਗਾ| ਸੰਤਾਨ ਦੀ ਕਿਸੇ ਉਪਲੱਬਧੀ ਤੋਂ ਅਥਾਹ ਖੁਸ਼ੀ ਪ੍ਰਾਪਤ ਹੋਵੇਗੀ| ਸਰਕਾਰੀ ਅਤੇ ਅਦਾਲਤੀ ਕੰਮਾਂ ਵਿਚ ਸਫਲਤਾ ਮਿਲੇਗੀ| ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ| ਹਫਤੇ ਦੇ ਅੰਤ ਵਿਚ ਖਰਚਾ ਵਧੇਗਾ| ਵਿਅਰਥ ਦੀ ਨੱਠ-ਭੱਜ ਰਹੇਗੀ|
ਮੀਨ :- ਹਫਤੇ ਦੇ ਆਰੰਭ ਵਿਚ ਪੇਟ ਵਿਕਾਰ ਹੋ ਸਕਦਾ ਹੈ| ਤੁਹਾਨੂੰ ਆਪਣੇ ਖਾਣ-ਪੀਣ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ| ਕਮਰ ਦਰਦ ਅਤੇ ਜੋੜ ਦਰਦ ਆਦਿ ਦਾ ਵੀ ਡਰ ਹੈ| ਸਮਾਂ ਸੰਘਰਸ਼ ਵਾਲਾ ਹੈ ਪ੍ਰੰਤੂ ਤੁਹਾਨੂੰ ਫਿਰ ਵੀ ਸਫਲਤਾ ਮਿਲੇਗੀ| ਤੁਹਾਡਾ ਮਾਣ-ਯੱਸ਼ ਵਧੇਗਾ| ਰੋਜਗਾਰ, ਨੌਕਰੀ ਦੀ ਤਲਾਸ਼ ਵਿਚ ਸਫਲਤਾ ਮਿਲੇਗੀ| ਧਨ ਲਾਭ       ਹੋਵੇਗਾ| ਸਰਕਾਰੀ ਪ੍ਰਬੰਧ ਵੱਲੋਂ ਕੋਈ ਪ੍ਰੇਸ਼ਾਨੀ ਹੋ ਸਕਦੀ ਹੈ| ਹਫਤੇ ਦੇ ਅੰਤਲੇ ਦਿਨਾਂ ਵਿਚ ਚੰਗੇ ਵਿਅਕਤੀਆਂ ਨਾਲ ਮੇਲ ਜੋਲ ਹੋਵੇਗਾ ਅਤੇ ਬਜੁਰਗਾਂ ਦਾ ਅਸ਼ੀਰਵਾਦ ਮਿਲੇਗਾ|

 

Leave a Reply

Your email address will not be published. Required fields are marked *