Horoscope

ਮੇਖ :- ਜਨ-ਸੰਪਰਕ ਦੇ ਕੰਮਾਂ ਵਿਚ ਰੁਚੀ ਵਧੇਗੀ| ਆਰਥਿਕ ਸਹਿਯੋਗ ਦੇ ਪ੍ਰਸਤਾਵ ਮਿਲਣਗੇ| ਦੈਨਿਕ ਕਾਰਗਜਤੀ ਅਨੁਕੂਲ ਰਹੇਗੀ| ਪੇਟ ਵਿਚ ਗੜਬੜ ਹੋ ਜਾਣ ਦੀ ਸੰਭਾਵਨਾ ਹੈ, ਖਾਣ-ਪੀਣ ਦਾ    ਪ੍ਰਹੇਜ਼ ਰੱਖੋ| ਸੰਤਾਨ ਦੇ ਕੰਮਾਂ ਉੱਤੇ ਖਰਚਾ ਹੋਵੇਗਾ| ਕਾਰੋਬਾਰੀ ਹਾਲਾਤ ਨਾਰਮਲ ਰਹਿਣਗੇ| ਅਧਿਕਾਰੀਆਂ ਵੱਲੋਂ ਸਹਿਯੋਗ ਮਿਲੇਗਾ| ਹਫਤੇ ਦੇ ਅੰਤ ਵਿਚ ਪਰਿਵਾਰ ਵਿਚ ਕੁਝ ਉਲਝਣਾਂ ਪੈਦਾ ਹੋਣਗੀਆਂ|
ਬ੍ਰਿਖ :- ਵਾਹਨ ਉੱਤੇ ਖਰਚਾ ਹੋ ਸਕਦਾ ਹੈ ਅਤੇ ਤੁਸੀਂ ਘਰ ਵੀ ਬਦਲ ਸਕਦੇ ਹੋ| ਮਨ-ਚਿੱਤ ਉਦਾਸ ਰਹੇਗਾ| ਵਿਦਿਆਰਥੀ ਪੜ੍ਹਾਈ-ਲਿਖਾਈ ਵਿਚ ਰੁਚੀ ਘੱਟ ਲੈਣਗੇ| ਮਾਤਾ ਵੱਲੋਂ ਚਿੰਤਾ ਰਹੇਗੀ| ਛੋਟੇ ਭਰਾ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ| ਪ੍ਰੇਮੀਆਂ ਦੀ ਅਭਿਲਾਸ਼ਾ ਪੂਰੀ ਹੋਵੇਗੀ ਅਤੇ ਨਵੇਂ ਸੰਬੰਧ ਵੀ ਬਣਨਗੇ| ਪੁਰਾਣੇ ਪ੍ਰੇਮ ਸੰਬੰਧ ਪੱਕੇ ਹੋਣਗੇ|  ਸਿਹਤ ਪ੍ਰਤੀ ਚੌਕਸ ਰਹੋ| ਹਫਤੇ ਦੇ ਅੰਤ ਵਿਚ ਅਚਾਨਕ ਯਾਤਰਾ ਦਾ ਯੋਗ ਹੈ| ਕੰਮਾਂ ਵਿਚ ਸਫਲਤਾ ਮਿਲੇਗੀ|
ਮਿਥੁਨ :- ਕਾਰਜ-ਖੇਤਰ ਵਿਚ ਵਿਸਤਾਰ ਹੋ ਸਕਦਾ ਹੈ ਅਤੇ ਤੁਸੀਂ ਕੋਈ ਨਵਾਂ ਕੰਮ ਵੀ ਸ਼ੁਰੂ ਕਰ ਸਕਦੇ ਹੋ| ਕੋਈ ਸ਼ੁੱਭ ਸਮਾਚਾਰ ਵੀ ਮਿਲਣ ਦੀ ਸੰਭਾਵਨਾ ਹੈ| ਪਰਿਵਾਰ ਵਿਚ ਵਾਧਾ ਹੋਵੇਗਾ| ਪ੍ਰੰਤੂ ਘਰ ਵਿਚ ਕਿਸੇ ਤੋਂ ਲਿਆ ਕੇ ਰੱਖਿਆ ਤਾਵੀਜ ਖਰਾਬੀ ਦਾ ਕਾਰਨ ਵੀ ਬਣ ਸਕਦਾ ਹੈ| ਖਰਚਾ ਵਧੇਗਾ ਪ੍ਰੰਤੂ ਫਿਰ ਵੀ ਆਮਦਨ ਦੇ ਸਰੋਤ ਚੱਲਦੇ ਰਹਿਣਗੇ| ਹਫਤੇ ਦੇ ਅੰਤ ਵਿਚ ਸਰਵ ਕਾਰਜ ਸਿੱਧ ਹੋਣਗੇ| ਤੁਹਾਡਾ ਦਬਦਬਾ ਵਧੇਗਾ|  ਗੁੱਸੇ ਤੋਂ ਦੂਰ ਰਹੋ ਨਹੀਂ ਤਾਂ ਕੰਮ ਵਿਗੜ ਵੀ ਸਕਦੇ ਹਨ|
ਕਰਕ :-ਕਾਰੋਬਾਰੀ ਸਥਿਤੀ ਮੱਧਮ ਰਹੇਗੀ| ਅਧਿਕਾਰੀਆਂ ਨਾਲ ਅਣਬਣ ਹੋ ਸਕਦੀ ਹੈ| ਪਤੀ/ਪਤਨੀ ਵਿਚਕਾਰ ਮਤਭੇਦ ਹੋ ਸਕਦੇ ਹਨ| ਜਨ-ਹਿੱਤ ਕੰਮ ਤੁਹਾਡੇ ਲਈ ਚੁਣੌਤੀ ਬਣ ਸਕਦੇ ਹਨ| ਅਚਾਨਕ ਪਰਿਵਾਰ ਸਮੇਤ ਯਾਤਰਾ ਦਾ ਪ੍ਰੋਗਰਾਮ ਬਣ ਸਕਦਾ ਹੈ| ਆਲਸ ਅਤੇ ਤਨਾਅ ਪੂਰਣ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਹਫਤੇ ਦੇ ਅੰਤ ਵਿਚ ਵਿਦੇਸ਼ਾਂ ਵਿਚ ਰਹਿੰਦਿਆਂ ਨਾਲ ਪੱਤਰ-ਵਿਹਾਰ ਹੋ ਸਕਦਾ ਹੈ ਅਤੇ ਕਿਸੇ ਮਿੱਤਰ ਦੇ ਆਉਣ ਨਾਲ ਪ੍ਰਸੰਨਤਾ ਹੋਵੇਗੀ| ਕਿਸੇ ਵਿਅਕਤੀ ਵਿਸ਼ੇਸ਼ ਉੱਤੇ ਬਹੁਤ ਭਰੋਸਾ ਠੀਕ ਨਹੀਂ ਹੈ|
ਸਿੰਘ :- ਸਰਕਾਰ ਵੱਲੋਂ ਅਚਾਨਕ ਕੋਈ ਪ੍ਰੇਸ਼ਾਨੀ ਪੈਦਾ ਹੋ ਸਕਦੀ ਹੈ, ਇਸ ਲਈ ਤੁਹਾਨੂੰ ਚੌਕਸ ਰਹਿਣਾ ਚਾਹੀਦਾ ਹੈ| ਵਿਰੋਧੀਆਂ ਅਤੇ ਦੁਸ਼ਮਣਾਂ ਦਾ ਡਰ ਲੱਗਾ ਰਹੇਗਾ| ਹਰ ਕੰਮ ਵਿੱਚ ਰੁਕਾਵਟ ਆ ਸਕਦੀ  ਹੈ| ਝਗੜਾ ਵਿਵਾਦ ਅਤੇ ਮਾਨਸਿਕ ਕਲੇਸ਼ ਹੋ ਸਕਦਾ ਹੈ| ਤੁਹਾਨੂੰ ਕਾਰਜ-ਸਥਾਨ ਅਤੇ ਦਫਤਰ ਤੋਂ ਚੌਕਸ ਰਹਿਣਾ ਚਾਹੀਦਾ ਹੈ| ਸ਼ੁਭ ਕੰਮਾਂ ਉੱਤੇ ਖਰਚਾ ਹੋਵੇਗਾ| ਵਿੱਦਿਆ ਉੱਚ ਵਿੱਦਿਆ ਲਈ ਪ੍ਰਵੇਸ਼ ਮਿਲ ਜਾਵੇਗਾ| ਹਫਤੇ ਦੇ ਅੰਤ ਵਿਚ ਵਿਚਾਰਕ ਮਤਭੇਦ ਹੋ ਸਕਦੇ ਹਨ| ਕੰਮਾਂ ਵਿਚ ਸਫਲਤਾ ਮਿਲੇਗੀ ਅਤੇ ਕਾਰੋਬਾਰ ਆਮ ਵਾਂਗ ਰਹੇਗਾ|
ਕੰਨਿਆ :- ਤੁਹਾਡੀ ਕਿਸਮਤ ਸਾਥ ਦੇਵੇਗੀ ਅਤੇ ਸੁੱਖ-ਸਹੂਲਤਾਂ ਵਧਣਗੀਆਂ| ਪਿਛਲੇ ਸ਼ੁੱਭ ਕਰਮਾਂ ਦਾ ਸ਼ੁਭ ਫਲ ਪ੍ਰਾਪਤ ਹੋਵੇਗਾ| ਪਰਿਵਾਰਕ ਸਮੱਸਿਆਵਾਂ ਹੱਲ ਹੋ ਜਾਣਗੀਆਂ| ਧਾਰਮਿਕ ਕੰਮਾਂ ਵੱਲ ਰੁਚੀ ਵਧੇਗੀ| ਮਿਹਨਤ ਕੁਝ ਵਧੇਰੇ ਹੀ ਕਰਨੀ ਪਵੇਗੀ| ਜਿੰਨੀ ਮਿਹਨਤ ਵਧੇਰੇ ਕਰੋਗੇ ਉਨ੍ਹਾਂ ਹੀ ਵਧੇਰੇ ਲਾਭ ਪ੍ਰਾਪਤ ਹੋਵੇਗਾ| ਹਫਤੇ ਦੇ ਅੰਤ ਵਿਚ ਜਾਣ-ਪਛਾਣ ਵਾਲਿਆਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਤੋਂ ਸਹਾਇਤਾ ਮਿਲੇਗੀ| ਆਮਦਨ ਦੇ ਸਾਧਨਾਂ ਵਿਚ ਵਾਧਾ ਹੋਵੇਗਾ| ਮਾਣ-ਯੱਸ਼ ਪ੍ਰਾਪਤ  ਹੋਵੇਗਾ|
ਤੁਲਾ :- ਨੌਕਰੀ ਵਿਚ ਕਿਸੇ        ਪ੍ਰੇਸ਼ਾਨੀ ਦਾ ਸੰਕੇਤ ਹੈ, ਚੌਕਸ ਰਹੋ| ਕਾਰੋਬਾਰ ਵਿਚ ਮਨ ਘੱਟ ਹੀ ਲੱਗੇਗਾ ਅਤੇ ਖਰਚੇ ਕਾਰਨ ਮਨ ਪ੍ਰੇਸ਼ਾਨ ਰਹਿ ਸਕਦਾ ਹੈ| ਕਿਸੇ ਅਨੁਚਿਤ ਕੰਮ ਕਰਕੇ ਤੁਸੀਂ ਕਿਸੇ ਸੰਕਟ ਵਿਚ ਵੀ ਫਸ ਸਕਦੇ ਹੋ| ਵਿਅਰਥ ਦੀ ਯਾਤਰਾ ਕਰਨੀ ਪੈ ਸਕਦੀ ਹੈ| ਸਿਹਤ ਦਾ ਧਿਆਨ ਰੱਖੋ, ਬਲੱਡ-ਪ੍ਰੈਸ਼ਰ ਵੱਧ ਸਕਦਾ ਹੈ| ਕਾਰੋਬਾਰ ਵਿਸਤਾਰ ਦੀਆਂ ਯੋਜਨਾਵਾਂ ਬਣਨਗੀਆਂ| ਸਰਕਾਰੀ ਨੌਕਰੀ ਵਿਚ ਮਨ ਲੱਗੇਗਾ| ਹਫਤੇ ਦੇ ਅੰਤਲੇ ਦਿਨਾਂ ਵਿਚ ਧਨ ਸੰਬੰਧੀ ਮਾਮਲਿਆਂ ਵਿਚ ਸਾਵਧਾਨੀ ਜਰੂਰੀ ਹੈ| ਵਿਆਹ ਸੰਬੰਧੀ ਪ੍ਰਸਤਾਵ ਵੀ ਆ ਸਕਦੇ ਹਨ|
ਬ੍ਰਿਸ਼ਚਕ :- ਲੈਣ-ਦੇਣ ਦੇ ਮਾਮਲੇ ਵਿਚ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ| ਬੈਂਕ ਬੈਲੰਸ ਵਿਚ ਕਮੀ ਆ ਸਕਦੀ ਹੈ| ਕਾਰੋਬਾਰ ਸੰਬੰਧੀ ਭੱਜ-ਦੌੜ ਲੱਗੀ ਰਹੇਗੀ ਅਤੇ ਕੰਮਕਾਜੀ ਪ੍ਰੇਸ਼ਾਨੀਆਂ ਬਣਦੀਆਂ, ਢਹਿੰਦੀਆਂ ਰਹਿਣਗੀਆਂ| ਕਿਸੀ ਤਰ੍ਹਾਂ ਦੇ ਵਿਵਾਦ ਤੋਂ ਦੂਰ ਰਹੋ ਨਹੀਂ ਤਾਂ ਪ੍ਰੇਸ਼ਾਨੀ ਹੋ ਸਕਦੀ ਹੈ| ਯਾਤਰਾ ਹੋ ਸਕਦੀ ਹੈ ਅਤੇ ਲਾਭ ਦੇਵੇਗੀ| ਕਿਸੇ ਵਿਸ਼ੇਸ਼ ਕੰਮ ਲਈ ਮਿੱਤਰਾਂ ਦੀ ਸਹਾਇਤਾ ਲਾਭਕਾਰੀ ਰਹੇਗੀ| ਹਫਤੇ ਦੇ ਅੰਤਲੇ ਦਿਨਾਂ ਵਿਚ ਕੋਈ ਯੋਜਨਾ ਬਣੇਗੀ ਪ੍ਰੰਤੂ ਕੰਮ ਆਰੰਭ ਕਰਨ ਵੇਲੇ ਬਹੁਤਾ ਲਾਭ ਨਹੀਂ          ਹੋਵੇਗਾ ਸਗੋਂ ਉਲਟੀ ਕੋਈ ਪ੍ਰੇਸ਼ਾਨੀ ਹੀ ਖੜੀ ਹੋਵੇਗੀ| ਆਮ ਹਾਲਾਤ ਠੀਕ ਰਹਿਣਗੇ|
ਧਨੁ :- ਨੇੜੇ-ਦੂਰ ਦੀ ਯਾਤਰਾ ਤਾਂ ਜਰੂਰ ਹੋਵੇਗੀ ਅਤੇ ਲਾਭਕਾਰੀ ਸਿੱਧ ਹੋਵੇਗੀ| ਪੱਤਰ-ਵਿਹਾਰ ਦੁਆਰਾ ਵਿਸ਼ੇਸ਼ ਕਰਕੇ ਲਾਭ ਹੋਵੇਗਾ ਅਤੇ ਪੁਸਤਕ ਵਿਕਰੇਗਾ ਵਿਸ਼ੇਸ਼ ਲਾਭ ਪ੍ਰਾਪਤ ਕਰਨਗੇ| ਭਰਾਵਾਂ, ਭੈਣਾਂ ਦਾ ਸਾਰਾ ਭਾਰ ਤੁਹਾਡੇ ਮੋਢਿਆਂ ਉੱਤੇ ਹੀ ਹੋਵੇਗਾ, ਇਸ ਲਈ ਤੁਹਾਨੂੰ ਬੜੀ ਸੂਝ-ਬੂਝ ਤੋਂ ਕੰਮ ਲੈਣਾ ਪਵੇਗਾ| ਹਿੰਮਤ ਬਣਾਈ ਰੱਖਣ ਨਾਲ ਸਭ ਕੰਮ ਪੂਰੇ ਹੋ ਜਾਣਗੇ| ਕਲਪਨਾ ਲੋਕ ਤੋਂ ਬਾਹਰ ਝਾਂਕ ਕੇ ਦੇਖਣ ਨਾਲ ਹੀ ਸਫਲਤਾ ਮਿਲੇਗੀ| ਹਫਤੇ ਦੇ ਅੰਤ ਵਿਚ ਸੰਤਾਨ ਦੀ ਕੁਸੰਗਤ ਨੂੰ ਲੈ ਕੇ     ਪ੍ਰੇਸ਼ਾਨੀ ਹੋਵੇਗੀ|
ਮਕਰ :- ਕਾਰੋਬਾਰੀ ਖੇਤਰ ਵਿਚ ਪ੍ਰੇਸ਼ਾਨੀ ਅਤੇ ਰੁਕਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਬਹੁਤ ਮਿਹਨਤ ਕਰਨ ਉਪਰੰਤ ਹੀ ਸਥਿਤੀ ਆਮ ਵਾਂਗ ਬਣੀ ਰਹਿ ਸਕਦੀ ਹੈ| ਸੱਟ-ਚੋਟ ਦਾ ਡਰ ਰਹੇਗਾ| ਡਰ, ਵਹਿਮ ਸਤਾਏਗਾ| ਅਦਾਲਤੀ ਕੰਮ ਹੋ ਜਾਣਗੇ| ਅਚਾਨਕ ਕੋਈ ਕੰਮ ਵਿਗਾੜ ਵੀ ਸਕਦਾ ਹੈ| ਰਾਤ ਨੂੰ ਦੁੱਧ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਸਿੱਧ ਹੋਵੇਗਾ| ਪਰਿਵਾਰਕ ਹਾਲਾਤ ਠੀਕ ਰਹਿਣਗੇ ਪ੍ਰੰਤੂ ਫਿਰ ਵੀ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ| ਹਫਤੇ ਦੇ ਅੰਤ ਵਿਚ ਬਹੁਤ ਮਿਹਨਤ ਕਰਨ ਉਪਰੰਤ ਵੀ ਆਸ ਅਨੁਸਾਰ ਸਫਲਤਾ ਦਾ ਘੱਟ ਹੀ ਸੰਭਾਵਨਾ ਹੈ| ਤੁਹਾਨੂੰ ਚੌਕਸ ਰਹਿਣਾ ਚਾਹੀਦਾ ਹੈ|
ਕੁੰਭ :- ਹਿੰਮਤ ਵਧੇਗੀ ਅਤੇ ਯਤਨਾਂ ਸਦਕਾ ਤੁਸੀਂ ਸਫਲਤਾ ਪ੍ਰਾਪਤ ਕਰੋਗੇ| ਕਿਸੇ ਉੱਤੇ ਨਿਰਭਰ ਰਹਿਣਾ ਹਾਨੀ ਕਰੇਗਾ| ਦੁਵਿਧਾ ਦੀ ਸਥਿਤੀ ਪ੍ਰੇਸ਼ਨੀ ਵਿਚ ਪਾ ਸਕਦੇ ਹੈ| ਮਿਹਨਤ ਕਰਨ ਉਪਰੰਤ ਲਾਭ ਅਤੇ ਧਨ ਮਿਲੇਗਾ| ਲੈਣ-ਦੇਣ ਦੇ ਮਾਮਲੇ ਵਿਚ ਸੁਚੇਤ ਰਹੋ, ਤੁਹਾਡੇ ਨਾਲ ਧੋਖਾ ਹੋ ਸਕਦਾ ਹੈ| ਯਾਤਰਾ ਵਿਚ ਲਾਭ ਤਾਂ ਹੋਵੇਗਾ ਪ੍ਰੰਤੂ ਪ੍ਰੇਸ਼ਾਨੀ ਵੀ ਝੱਲਣੀ    ਪਵੇਗੀ| ਹਫਤੇ ਦੇ ਅੰਤ ਵਿਚ ਪ੍ਰੀਖਿਆ, ਇੰਟਰਵਿਊ ਵਿਚ ਸਫਲਤਾ ਮਿਲੇਗੀ|
ਮੀਨ :- ਕਾਰੋਬਾਰ, ਨੌਕਰੀ ਵਿਚ ਤੁਹਾਨੂੰਮਨ-ਚਾਹਾ ਲਾਭ ਅਤੇ ਸਫਲਤਾ ਮਿਲੇਗੀ| ਕਾਰਜ-ਖੇਤਰ ਵਿਚ ਸੁਧਾਰ ਆਵੇਗਾ| ਸ਼ੁੱਭ ਸਮਾਚਾਰਾਂ ਕਰਕੇ ਕੰਮ ਵਿਚ ਤੇਜ਼ੀ ਆਵੇਗੀ| ਰੁਕੇ ਹੋਏ ਕੰਮ ਵੀ ਪੂਰਣ ਹੋ ਜਾਣਗੇ| ਮਾਣ-ਯੱਸ਼ ਵਿਚ ਵਾਧਾ ਹੋਵੇਗਾ| ਕੋਈ ਸ਼ੁੱਭ ਕੰਮ ਵੀ ਹੋ ਸਕਦਾ ਹੈ ਅਤੇ ਕਿਸੇ ਸ਼ੁੱਭ ਉੱਤੇ ਖਰਚਾ ਵੀ ਹੋ ਸਕਦਾ ਹੈ| ਵਾਹਨ ਖਰੀਦਣ ਦਾ ਵੀ ਮਨ ਬਣੇਗਾ ਅਤੇ ਮਿੱਤਰਾਂ ਦਾ ਸਹਿਯੋਗ ਪ੍ਰਾਪਤ ਹੋਵੇਗਾ| ਖੁਸ਼ੀ ਦੇ ਸੁਨੇਹੇ ਮਿਲਣਗੇ| ਹਫਤੇ ਦੇ ਅੰਤ ਵਿਚ ਮਿਹਨਤ ਵਧੇਰੇ ਕਰਨੀ ਪਵੇਗੀ ਤੱਦ ਹੀ ਸਫਲਤਾ ਮਿਲੇਗੀ|

Leave a Reply

Your email address will not be published. Required fields are marked *