Horoscope

ਮੇਖ :- ਹਫਤੇ ਦੇ ਸ਼ੁਰੂ ਵਿਚ ਘਰੇਲੂ ਮਤਭੇਦ ਕਾਰਨ ਨਿਰਾਸ਼ਤਾ ਦਾ ਮਾਹੌਲ ਰਹੇਗਾ| ਕੰਮਾਂ ਵਿਚ ਦੇਰੀ ਹੋ ਸਕਦੀ ਹੈ| ਯਤਨ ਅਤੇ ਮਿਹਨਤ ਕਰਨ ਉੱਤੇ ਵੀ ਕੰਮਾਂ ਵਿਚ ਰੁਕਾਵਟ ਬਣੀ ਰਹੇਗੀ| ਮਕਾਨ ਉਸਾਰੀ ਦੀ ਯੋਜਨਾ ਅਧੂਰੀ ਰਹੇਗੀ| ਸਿਹਤ ਅਤੇ ਕਈ ਹੋਰ ਕਾਰਨਾਂ ਕਰਕੇ ਕੰਮ ਵਿਚ ਮਨ ਨਹੀਂ ਲੱਗੇਗਾ| ਯਾਤਰਾ ਹੋ ਸਕਦੀ ਹੈ| ਵਿਦੇਸ਼ਾਂ ਤੋਂ ਸ਼ੁੱਭ ਸਮਾਚਾਰ ਮਿਲ ਸਕਦਾ ਹੈ| ਕਿਸੇ ਅਪ੍ਰਵਾਸੀ ਦੁਆਰਾ ਲਾਭ ਪ੍ਰਾਪਤ ਹੋਵੇਗਾ| ਮਹਾਂਪੁਰਖਾਂ ਦਾ ਅਸ਼ੀਰਵਾਦ ਪ੍ਰਾਪਤ ਹੋਵੇਗਾ| ਧਾਰਮਿਕ ਰੁਚੀ ਵਧੇਗੀ|
ਬ੍ਰਿਖ :- ਹਫਤੇ ਦੇ ਸ਼ੁਰੂ ਵਿਚ ਘਰ ਵਿਚ ਕਿਸੇ ਕਾਰਨ ਕਲੇਸ਼ ਹੋ ਸਕਦਾ ਹੈ ਅਤੇ ਤੁਹਾਡੇ ਗੁੱਸੇ ਕਾਰਨ ਹਾਲਾਤ ਹੋਰ ਵੀ ਵਿਗੜ ਸਕਦੇ ਹਨ| ਘਰ ਵਿਚ ਕਿਸੇ ਮਹਿਮਾਨ ਦੇ ਆਉਣ ਦੀ ਵੀ ਸੰਭਾਵਨਾ ਹੈ| ਸਾਂਝੇਦਾਰੀ ਵਿਚ ਤਰੇੜ ਪੈ ਸਕਦੀ ਹੈ, ਚੌਕਸ ਰਹੋ| ਨੁਕਸਾਨ ਹੋ ਜਾਣ ਅਤੇ ਸੱਟ-ਚੋਟ ਦਾ ਡਰ ਹੈ| ਘਰ ਦਾ ਸੁੱਖ ਘੱਟ ਹੀ ਮਿਲੇਗਾ| ਕੰਮਾਂ ਵਿਚ ਰੁਕਾਵਟਾਂ ਆਵੇਗੀ| ਵਿੱਦਿਆ ਵਿਚ ਰੁਕਾਵਟ ਆ ਸਕਦੀ ਹੈ| ਹਫਤੇ ਦੇ ਅੰਤ ਵਿਚ  ਨੇੜੇ-ਦੂਰ ਦੀ ਯਾਤਰਾ ਲਾਭ ਦੇਵੇਗੀ| ਵਿਦੇਸ਼ ਯਾਤਰਾ ਲਈ ਉਪਰਾਲੇ ਜਾਰੀ ਰੱਖੋ, ਸਫਲਤਾ ਮਿਲੇਗੀ|
ਮਿਥੁਨ :- ਹਫਤੇ ਦੇ ਸ਼ੁਰੂ ਵਿਚ ਧਨ ਦੀ ਘਾਟ ਮਹਿਸੂਸ ਹੋਵੇਗੀ ਪ੍ਰੰਤੂ ਆਮਦਨ ਦੇ ਸਾਧਨ ਬਣੇ ਰਹਿਣਗੇ| ਪਰਿਵਾਰ ਵਿਚ ਸੁੱਖ-ਸ਼ਾਂਤੀ ਦਾ ਮਾਹੌਲ ਰਹੇਗਾ| ਜੀਵਨ ਸਾਥੀ ਦੀ ਸਿਹਤ ਪ੍ਰਭਾਵਿਤ ਹੋ ਸਕਦੀ ਹੈ ਅਤੇ ਇਨ੍ਹਾਂ ਦਿਨਾਂ ਵਿਚ ਤੁਹਾਡੇ ਨਾਲ ਧੋਖਾ ਵੀ ਹੋ ਸਕਦਾ ਹੈ| ਸਾਵਧਾਨ ਰਹੋ| ਮਨ ਵਿਚ ਦੁਵਿਧਾ ਰਹੇਗੀ| ਆਪਣਿਆਂ ਦਾ ਸਹਿਯੋਗ ਕੁਝ ਘੱਟ ਹੀ ਮਿਲੇਗਾ| ਬਰਤਨਾਂ ਅਤੇ ਤਰਲ ਪਦਾਰਥਾਂ ਦੇ ਕਾਰੋਬਾਰ ਵਿਚ ਲਾਭ ਹੋਵੇਗਾ| ਹਫਤੇ ਦੇ ਅੰਤ ਵਿਚ ਸੰਤਾਨ ਦੀ ਤਰੱਕੀ    ਹੋਵੇਗੀ| ਨਵੇਂ ਪ੍ਰੇਮ-ਸੰਬੰਧ ਵੀ ਬਣ ਸਕਦੇ ਹਨ| ਪੇਟ ਵਿਚ ਗੜਬੜ ਹੋ ਸਕਦੀ ਹੈ, ਖਾਣ-ਪੀਣ ਦਾ ਪ੍ਰਹੇਜ਼ ਰੱਖੋ|
ਕਰਕ :- ਹਫਤੇ ਦੇ ਸ਼ੁਰੂ ਵਿਚ ਕੰਮਾਂ ਵਿਚ ਸਫਲਤਾ ਮਿਲੇਗੀ| ਆਮਦਨ ਦੇ ਸਾਧਨ ਵਧਣਗੇ| ਸ਼ੁੱਭ ਸੂਚਨਾਵਾਂ ਵਧਾਣਗੀਆਂ| ਜਿਸ ਕਾਰਨ ਕਾਰਜ-ਸ਼ਕਤੀ ਵੀ ਵਧੇਗੀ| ਸਰਕਾਰ ਵੱਲੋਂ ਮਾਣ-ਸਨਮਾਨ ਪ੍ਰਾਪਤ ਹੋਵੇਗਾ| ਅਚਾਨਕ ਯਾਤਰਾ ਵੀ ਹੋ ਸਕਦੀ ਹੈ| ਕਾਰੋਬਾਰ ਵਿਚ ਵਿਸ਼ੇਸ਼ ਲਾਭ ਦਾ ਯੋਗ ਹੈ| ਮਿੱਤਰਾਂ ਅਤੇ ਸਹਿਯੋਗੀਆਂ ਦੀ ਸਹਾਇਤਾ ਨਾਲ ਕਈ ਕੰਮ ਬਣਨਗੇ| ਮਨ-ਚਾਹਾ ਫਲ ਮਿਲੇਗਾ| ਹਫਤੇ ਦੇ ਅੰਤ ਵਿਚ  ਵਿਦੇਸ਼ ਤੋਂ ਕੋਈ ਅਸ਼ੁਭ ਸੂਚਨਾ ਪ੍ਰਾਪਤ ਹੋ ਸਕਦੀ ਹੈ| ਯਾਤਰਾ ਵਿਚ ਲਾਭ ਦੀ ਆਸ ਘੱਟ ਹੀ ਹੈ|
ਸਿੰਘ :- ਹਫਤੇ ਦੇ ਸ਼ੁਰੂ ਵਿਚ ਨਵੀਂ ਨੌਕਰੀ ਮਿਲਣ, ਨਿਯੁਕਤੀ ਹੋ ਜਾਣ ਦੀ ਪ੍ਰਬੁੱਲ ਸੰਭਾਵਨਾ ਹੈ| ਆਮਦਨ ਦੇ ਸਾਧਨ ਪੈਦਾ ਹੋਣਗੇ| ਧਨ ਲਾਭ ਹੋਵੇਗਾ ਅਤੇ ਸਰਵ ਇੱਛਾਵਾਂ ਪੂਰੀਆਂ ਹੋਣਗੀਆਂ| ਪ੍ਰੇਮ ਦੇ ਇੱਛੁਕ ਪ੍ਰੇਮ ਕਰ ਸਕਣਗੇ| ਸਮਾਂ ਖੁਸ਼ੀ-ਖੁਸ਼ੀ ਬਤੀਤ ਹੋਣਗੇ| ਸੰਤਾਨ ਦਾ ਸੁੱਖ ਪ੍ਰਾਪਤ ਹੋਵੇਗੀ| ਵਿਅਰਥ ਦੇ ਟਕਰਾਅ ਅਤੇ ਦੁਸ਼ਮਣਾਂ ਤੋਂ ਖਬਰਦਾਰ ਰਹਿਣਾ ਚਾਹੀਦਾ ਹੈ| ਲਿਖਾਈ-ਪੜ੍ਹਾਈ ਵਿਚ ਰੁਚੀ ਘੱਟ ਹੀ ਰਹੇਗੀ| ਹਫਤੇ ਦੇ ਅੰਤ ਵਿਚ ਆਲਸ ਦੀ ਸਥਿਤੀ ਰਹੇਗੀ| ਯਤਨ ਨਾਲ ਹੀ ਸਫਲਤਾ ਮਿਲੇਗੀ|
ਕੰਨਿਆ :- ਹਫਤੇ ਦੇ ਸ਼ੁਰੂ ਵਿਚ ਵਿਅਰਥ ਦੇ ਕੰਮਾਂ ਵਿਚ ਸਮਾਂ ਬਰਬਾਦ ਹੋਵੇਗਾ| ਪਰਿਵਾਰ ਵਿਚ ਕਲੇਸ਼ ਵੀ ਹੋ ਸਕਦਾ ਹੈ| ਆਮਦਨ ਤੋਂ ਖਰਚਾ ਅਧਿਕ ਹੋਵੇਗਾ| ਕੰਮਾਂ ਵਿਚ ਰੁਕਾਵਟਾਂ ਆ ਸਕਦੀਆਂ ਹਨ| ਸਰਕਾਰੀ ਕੰਮਾਂ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਕਿਸੇ ਝਗੜੇ ਤੋਂ ਤੁਹਾਨੂੰ ਦੂਰ ਰਹਿਣਾ ਚਾਹੀਦਾ ਹੈ| ਆਪਣੀ ਬੋਲਚਾਲ ਉੱਤੇ ਕੰਟਰੋਲ ਜਰੂਰੀ ਹੈ ਨਹੀਂ ਤਾਂ ਤੁਸੀਂ ਖਾਹ-ਮਖਾਹ ਚਰਚਾ ਦਾ ਵਿਸ਼ਾ ਬਣ ਸਕਦੇ ਹੋ ਅਤੇ ਵਿਵਾਦ ਦੇ ਘੇਰੇ ਵਿਚ ਆ ਸਕਦੇ ਹੋ| ਹਫਤੇ ਦੇ ਅੰਤ ਵਿਚ ਫਜੂਲ ਦਾ ਖਰਚ ਵੀ ਹੋ ਸਕਦਾ ਹੈ ਅਤੇ ਸਿਹਤ ਪੱਖੋਂ ਤੁਸੀਂ ਅਣ-ਸੁਖਾਵਾਂ ਮਹਿਸੂਸ ਕਰ ਸਕਦੇ ਹੋ| ਬੇਲੋੜੀ ਅਚਾਨਕ ਯਾਤਰਾ ਹੋ ਸਕਦੀ ਹੈ|
ਤੁਲਾ :- ਹਫਤੇ ਦੇ ਸ਼ੁਰੂ ਵਿਚ ਭੱਜ-ਦੌੜ ਤੋਂ ਕੁੱਝ ਰਾਹਤ ਮਿਲੇਗੀ ਪ੍ਰੰਤੂ ਛੋਟੀ ਜਾਂ ਨੇੜੇ ਦੀ ਯਾਤਰਾ ਵਿਚ ਲਾਭਕਾਰੀ ਰਹੇਗੀ| ਨੌਕਰੀ ਵਿਚ ਖੁਸ਼ੀ ਦਾ ਮਾਹੌਲ ਰਹੇਗਾ| ਵਣਜ-ਵਪਾਰ ਵਿਚ ਬੇਹਤਰੀ ਦਾ ਵਾਤਾਵਰਣ ਬਣੇਗਾ| ਮਿੱਤਰਾਂ ਅਤੇ ਸਹਿਯੋਗੀਆਂ ਨਾਲ ਸੰਪਰਕ ਵਧੇਗਾ| ਆਰਥਿਕ ਸਥਿਤੀ ਵਿਚ ਸੁਧਾਰ ਆਵੇਗਾ| ਧਨ ਲਾਭ ਅਤੇ ਕੰਮਾਂ ਦੀ ਗਤੀ ਸਾਧਾਰਣ ਰਹੇਗੀ| ਘਰ ਪਰਿਵਰਤਨ ਦੀ ਯੋਜਨਾ ਬਣ ਸਕਦੀ ਹੈ| ਹਫਤੇ ਦੇ ਅੰਤਲੇ ਦਿਨਾਂ ਵਿਚ ਸੰਤਾਨ ਸੰਬੰਧੀ ਕੰਮਾਂ ਲਈ ਨੱਠ-ਭੱਜ ਰਹੇਗੀ| ਦੁਸ਼ਮਣ ਪੱਖ ਕਮਜੋਰ ਰਹੇਗਾ ਪ੍ਰੰਤੂ ਪੇਟ ਵਿਕਾਰ ਹੋ ਸਕਦਾ ਹੈ|
ਬ੍ਰਿਸ਼ਚਕ :- ਹਫਤੇ ਦੇ ਮੁੱਢਲੇ ਪੜਾਅ ਵਿਚ ਵਿਦਿਆਰਥੀਆਂ ਦਾ ਵਿੱਦਿਆ ਪ੍ਰਤੀ ਉਤਸ਼ਾਹ ਵਧੇਗਾ ਅਤੇ ਵਿਦਿਆਰਥੀਆਂ ਦੀ ਰੁਚੀ ਵਧੇਰੇ ਗਣਿਤ ਅਤੇ ਵਿਗਿਆਨ ਵਿਚ ਰਹੇਗੀ| ਖਿਡਾਰੀ ਚੰਗਾ ਪ੍ਰਦਰਸ਼ਨ ਕਰ ਸਕਣਗੇ| ਪੇਟ ਗੈਸ ਕਾਰਨ ਪ੍ਰੇਸ਼ਾਨੀ ਹੋ ਸਕਦੀ ਹੈ| ਕਿਸੇ ਉਪਲਬੀ ਕਾਰਨ ਤੁਹਾਡਾ ਉਤਸ਼ਾਹ ਵਧੇਗਾ ਅਤੇ ਮਨ-ਚਿੱਤ ਪ੍ਰਸੰਨ ਰਹੇਗਾ| ਦੁਸ਼ਮਣ ਪੱਖ ਅਤਿ ਕਮਜ਼ੋਰ ਰਹੇਗਾ| ਹਫਤੇ ਦੇ ਅੰਤਲੇ ਪੜਾਅ ਵਿਚ ਘਰ ਕੋਈ ਸ਼ੁੱਭ ਕੰਮ ਹੋ ਸਕਦਾ ਹੈ| ਵਿਆਹ ਆਦਿ ਦੀ ਪ੍ਰਬਲ ਸੰਭਾਵਨਾ ਹੈ| ਕੋਈ ਸ਼ੁੱਭ ਕੰਮ ਹੋ ਸਕਦਾ ਹੈ| ਵਿਆਹ ਆਦਿ ਦੀ ਪ੍ਰਬਲ ਸੰਭਾਵਨਾ ਹੈ| ਪਤਨੀ ਦਾ ਸੁੱਖ ਮਿਲੇਗਾ| ਕਿਸੇ ਮਹਿਮਾਨ ਦੇ ਆਣ ਦੀ ਉਮੀਦ ਹੈ|
ਧਨੁ :- ਹਫਤੇ ਦੇ ਸ਼ੁਰੂ ਵਿਚ ਸੰਘਰਸ਼ਸ਼ੀਲ, ਰਹਿਣ ਨਾਲ ਹੀ ਸਫਲਤਾ ਮਿਲੇਗੀ ਅਤੇ ਪ੍ਰਗਤੀ ਹੋਵੇਗੀ,ਢਿੱਲ ਵਰਤਨ ਨਾਲ ਸਾਰਿਆਂ ਕੰਮਾਂ ਵਿਚ ਪ੍ਰੇਸ਼ਾਨੀ ਦਾ ਮਾਹੌਲ           ਬਣੇਗਾ| ਦੁਸ਼ਮਣ ਪੱਖ ਕਮਜੋਰ ਰਹੇਗਾ| ਕਰਜੇ ਤੋਂ ਮੁਕਤੀ ਮਿਲੇਗੀ| ਅਦਾਲਤੀ ਕੰਮਾਂ ਵਿਚ ਤੁਹਾਡੀ ਜਿੱਤ ਹੋਵੇਗੀ| ਘਰ ਦਾ ਵਾਤਾਵਰਣ ਚੰਗਾ ਰਹੇਗਾ| ਧਾਰਮਿਕ ਰੁਚੀ ਵਧੇਗੀ| ਹਫਤੇ ਦੇ ਅੰਤ ਵਿਚ ਵਿਰੋਧੀ ਪ੍ਰੇਸ਼ਾਨ ਕਰ ਸਕਦੇ ਹਨ| ਦੈਨਿਕ ਕੰਮਾਂ ਦਾ ਕ੍ਰਮ ਬਿਖਰ ਸਕਦਾ ਹੈ| ਕੋਈ ਚੰਗਾ ਸਮਾਚਾਰ ਮਿਲੇਗਾ|
ਮਕਰ :- ਹਫਤੇ ਦੇ ਮੁੱਢਲੇ ਪੜ੍ਹਾਅ ਵਿਚ ਮਹਤੱਵਪੂਰਨ ਕੰਮਾਂ ਵਿਚ ਰੁਕਾਵਟਾਂ ਅਤੇ ਵਿਘਨ ਪ੍ਰੇਸ਼ਾਨੀ ਪੈਦਾ ਕਰਨਗੇ| ਪਤਨੀ ਅਤੇ ਸੰਤਾਨ ਵੱਲੋਂ ਪੂਰਾ ਸਹਿਯੋਗ ਮਿਲੇਗਾ| ਨੌਕਰੀ ਵਿਚ ਤਬਾਦਲਾ ਜਦੋ-ਜਹਿਦ ਕਰਨ ਨਾਲ ਟਲ ਸਕਦਾ ਹੈ| ਧਾਰਮਿਕ ਰੁਚੀ ਵਧੇਗੀ ਅਤੇ ਕਿਸੇ ਤੀਰਥ ਸਥਾਨ, ਧਾਰਮਿਕ ਸਥਾਨ ਦੀ ਯਾਤਰਾ  ਹੋਵੇਗੀ| ਕਾਰੋਬਾਰ ਵਿਚ ਲਾਭ  ਹੋਵੇਗਾ| ਨੌਕਰੀ ਵਿਚ ਤਰੱਕੀ ਦਾ ਮੌਕਾ ਮਿਲ ਸਕਦਾ ਹੈ| ਹਫਤੇ ਦੇ ਅੰਤਲੇ ਪੜਾਅ ਵਿਚ ਪ੍ਰੇਮੀ-ਸੱਜਣ ਨਾਲ ਮੁਲਾਕਾਤ ਹੋ ਸਕਦੀ ਹੈ| ਜੋ ਤੁਸੀਂ ਚਾਹੋਗੇ, ਹੋ ਜਾਵੇਗਾ|
ਕੁੰਭ :- ਜ਼ਮੀਨ-ਜਾਇਦਾਦ ਆਦਿ ਦੇ ਨਵੇਂ ਵਿਵਾਦ ਪੈਦਾ ਹੋ ਸਕਦੇ ਹਨ| ਮਨ-ਚਿੱਤ ਕੁਝ ਅਸ਼ਾਂਤ ਰਹੇਗਾ ਅਤੇ ਉਲਝਣਾ ਜਿਹੀ ਸਥਿਤੀ ਬਣੀ ਰਹੇਗੀ| ਅਜਿਹਾ ਹੁੰਦੇ ਹੋਏ ਵੀ ਤੁਹਾਡਾ ਪ੍ਰਭਾਵ ਪੂਰਾ ਰਹੇਗਾ| ਵਿੱਦਿਆ ਪ੍ਰਤੀ ਮਨ ਉਚਾਟ ਰਹੇਗਾ| ਕਿਸੇ ਦੇ ਸਹਿਯੋਗ ਨਾਲ ਕੰਮਾਂ ਵਿਚ ਸਫਲਤਾ ਮਿਲੇਗੀ| ਕਾਰੋਬਾਰੀ ਬੇਹਤਰ ਰਹਿਣਗੇ ਫਿਰ ਵੀ ਭਵਿੱਖ ਦੀ ਚਿੰਤਾ ਰਹੇਗੀ| ਲਾਟਰੀ ਤੋਂ ਲਾਭ ਦੀ ਆਸ ਨਹੀਂ ਹੈ|
ਮੀਨ :- ਹਫਤੇ ਦੇ ਸ਼ੁਰੂ ਵਿਚ ਤੁਹਾਨੂੰ ਆਪਣੀਆਂ ਅੱਖਾਂ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ| ਅੱਖਾਂ ਦੀ ਦ੍ਰਿਸ਼ਟੀ ਚੈੱਕ ਕਰਾਉਣੀ ਚਾਹੀਦੀ ਹੈ| ਪੇਟ ਵਿਕਾਰ ਦੀ ਸੰਭਾਵਨਾ ਵੀ ਬਣੀ ਹੋਈ ਹੈ| ਕੋਈ ਮਹੱਤਵਪੂਰਣ ਕੰਮ ਵੀ ਸਿਰੇ ਚੜ੍ਹ ਸਕਦਾ ਹੈ, ਪ੍ਰੰਤੂ ਧਿਆਨ ਰਹੇ ਤੁਹਾਡੇ ਨਾਲ ਧੋਖਾ ਵੀ ਹੋ ਸਕਦਾ ਹੈ| ਸਾਵਧਾਨ ਰਹੋ| ਕੰਮਾਂ ਵਿਚ ਰੁਕਾਵਟ ਆ ਸਕਦੀ ਹੈ| ਹਫਤੇ ਦੇ ਅੰਤ ਵਿਚ ਤੁਸੀਂ ਕੰਮ-ਕਾਰ ਪ੍ਰਗਤੀ ਤੋਂ ਅਸੰਤੁਸ਼ਟ ਰਹੋਗੇ|

Leave a Reply

Your email address will not be published. Required fields are marked *