Horoscope

ਮੇਖ :- ਵਿਦੇਸ਼ ਜਾਣ ਦਾ ਸੁਪਨਾ ਵੱਡੇ ਯਤਨਾਂ ਅਤੇ ਦੌੜ-ਭੱਜ ਕਰਨ ਨਾਲ ਪੂਰਾ ਹੋਵੇਗਾ| ਕੋਈ ਮਹੱਤਵਪੂਰਨ ਸਮੱਸਿਆ ਸੁਲਝ ਜਾਵੇਗੀ| ਕੰਮ ਸਹਿਜੇ ਹੀ ਹੋ ਜਾਣਗੇ| ਸਮਾਜ ਵਿੱਚ ਤੁਹਾਡਾ ਪ੍ਰਭਾਵ ਵਧੇਗਾ| ਪਰਿਵਾਰ ਦੇਕਿਸੇ ਮੈਂਬਰ ਕਾਰਨ ਕੋਈ ਸਮੱਸਿਆ ਹੋ ਸਕਦੀ ਹੈ| ਵਿਅਰਥ ਹੀ ਇੱਧਰ-ਉੱਧਰ ਘੁੰਮਣਾ ਪਵੇਗਾ| ਦੁਸ਼ਮਣ ਪੱਖ ਤੋਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ| ਵਿਗੜੇ ਕੰਮ ਬਣਨਗੇ ਅਤੇ ਤੁਹਾਡੇ ਯਤਨ ਸਫਲ ਹੋਣਗੇ| ਹਫਤੇ ਦੇ  ਅੰਤ ਵਿਚ ਕੋਈ ਸ਼ੁੱਭ ਕੰਮ ਹੋ ਸਕਦਾ ਹੈ|
ਬ੍ਰਿਖ :- ਹਫਤੇ ਦੇ ਸ਼ੁਰੂ ਵਿਚ ਕੰਮ ਸਥਾਨ ਅਤੇ ਦਫਤਰ ਵਿਚ ਤੁਹਾਡਾ ਪ੍ਰਭਾਵ ਵਧੇਗਾ| ਦੁਸ਼ਮਣ ਅਤੇ ਵਿਰੋਧੀ ਪੱਖ ਕਮਜੋਰ ਰਹੇਗਾ| ਅਦਾਲਤੀ ਕੰਮਾਂ ਵਿਚ ਸਫਲਤਾ ਮਿਲੇਗੀ| ਰੁਜਗਾਰ, ਨੌਕਰੀ ਦੀ ਤਲਾਸ਼ ਵਿਚ ਸਫਲਤਾ ਮਿਲੇਗੀ ਅਤੇ ਰੋਜਗਾਰ ਪ੍ਰਾਪਤ ਹੋਵੇਗਾ| ਆਮਦਨ ਵਿਚ ਵਾਧਾ ਹੋਵੇਗਾ| ਗੁੱਸੇ ਤੋਂ ਦੂਰ ਰਹੋ, ਨਹੀਂ ਤਾਂ ਕੰਮ ਵਿਗੜ ਵੀ ਸਕਦਾ ਹੈ| ਕਿਸੀ ਅਸ਼ੁੱਭ ਘਟਨਾ ਕਾਰਨ ਮਾਨਸਿਕ ਤਨਾਅ ਵਧੇਗਾ| ਹਫਤੇ ਦੇ ਅੰਤ ਵਿਚ ਨਵੀਆਂ ਯੋਜਨਾਵਾਂ ਬਣਨਗੀਆਂ ਅਤੇ ਨਵੇਂ ਸੰਪਰਕ ਹੋਣਗੇ|
ਮਿਥੁਨ :- ਹਫਤੇ ਦੇ ਸ਼ੁਰੂ ਵਿਚ ਵਣਜ-ਵਪਾਰ ਵਿਚ ਵਿਸਤਾਰ ਹੋ ਸਕਦਾ ਹੈ ਜਾਂ ਵਿਸਤਾਰ ਦੀ ਯੋਜਨਾ ਬਣ ਸਕਦੀ ਹੈ| ਕਾਰਜ-ਖੇਤਰ ਵਿਚ ਸੁਧਾਰ ਆਏਗਾ| ਸੰਘਰਸ਼ ਤਾਂ ਰਹੇਗਾ ਪ੍ਰੰਤੂ ਲਾਭ ਅਤੇ ਸਫਲਤਾ ਮਿਲੇਗੀ| ਦੁਸ਼ਮਣ ਤੁਹਾਡੇ ਅੱਗੇ ਠਹਿਰ ਨਹੀਂ ਸਕਣਗੇ| ਸਰਕਾਰ ਵੱਲ ਰੁਕਿਆ ਧਨ ਮਿਲੇਗਾ| ਰਾਤ ਨੂੰ ਦੁੱਧ ਦਾ ਸੇਵਨ ਹਾਨੀ ਕਰ ਸਕਦਾ ਹੈ| ਯਾਤਰਾ ਵਿੱਚ ਸੁੱਖ ਮਿਲੇਗਾ| ਕਾਰਜ ਗਤੀ ਦੀ ਤੇਜ਼ੀ ਵਿਚ ਕਮੀ ਆਵੇਗੀ| ਹਫਤੇ ਦੇ ਅੰਤ ਵਿਚ ਯਾਤਰਾ ਵਿਚ ਕਸ਼ਟ ਅਤੇ ਕੰਮਾਂ ਵਿਚ ਵਿਘਨ ਦਾ ਸੰਕੇਤ ਹੈ|
ਕਰਕ :- ਹਫਤੇ ਦੇ ਮੁੱਢਲੇ ਦਿਨਾਂ ਵਿਚ ਕਿਸੇ ਸੰਬੰਧੀ ਅਤੇ ਸਹਿਯੋਗੀ ਦੀ ਸਹਾਇਤਾ ਨਾਲ ਦੇਰ ਤੋਂ ਚੱਲੀ ਆ ਰਹੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ| ਤੁਸੀਂ ਆਪਣੇ ਯਤਨ ਅਤੇ ਮਿਹਨਤ ਨਾਲ ਹੀ ਕਾਰੋਬਾਰ ਵਿਚ ਵਾਧਾ ਕਰ ਸਕੋਗੇ| ਵਿਅਰਥ ਦੇ ਕੰਮਾਂ ਉੱਤੇ ਸਮਾਂ ਨਸ਼ਟ ਹੋਵੇਗਾ| ਨਵੇਂ ਕੰਮ ਵਿਚ ਧਨ ਲਗਾਉਣਾ ਅਜੇ ਠੀਕ ਨਹੀਂ ਹੈ| ਵਿਦਿਆਰਥੀਆਂ ਨੂੰ ਸਫਲਤਾ ਲਈ ਵਧੇਰੇ ਮਿਹਨਤ ਦੀ ਲੋੜ ਪਵੇਗੀ| ਪੱਤਰ-ਵਿਹਾਰ ਦੁਆਰਾ ਲਾਭ ਮਿਲੇਗਾ| ਗੁਆਂਢੀਆਂ ਨਾਲ ਸੰਬੰਧ ਸੁਧਰਨਗੇ| ਹਫਤੇ ਦੇ ਅੰਤ ਵਿਚ ਕਿਸੇ ਪੁਰਾਣੀ ਸਮੱਸਿਆ ਦਾ ਹੱਲ ਮਿਲ ਜਾਣ ਦੀ ਪੂਰੀ ਸੰਭਾਵਨਾ ਹੈ|
ਸਿੰਘ :- ਵਿਅਰਥ ਦੇ ਵਿਵਾਦ ਅਤੇ ਖਰਚ ਕਾਰਨ ਮਨ ਦੁੱਖੀ ਹੋਵੇਗਾ| ਆਮਦਨ ਮੱਧਮ ਰਹੇਗੀ, ਫਿਰ ਵੀ ਆਮਦਨ ਦੇ ਸਰੋਤ ਚੱਲਦੇ ਰਹਿਣਗੇ| ਕੰਮ ਥੋੜੇ ਵਿਘਨ ਨਾਲ ਹੋਣਗੇ| ਪਰ-ਉਪਕਾਰ ਵੱਲ ਰੁਚੀ ਵਧੇਗੀ| ਕਾਰੋਬਾਰ ਵਿਚ ਪ੍ਰਗਤੀ ਅਤੇ ਵਿਕਾਸ ਹੋਵੇਗਾ| ਗੁਆਂਢੀਆਂ ਨਾਲ ਸੰਬੰਧ ਸੁਧਰਨਗੇ| ਹਫਤੇ ਦੇ ਅੰਤ ਵਿਚ ਕੰਮ-ਕਾਜ ਦੇ ਹਾਲਾਤ ਸੁਧਰਨਗੇ ਪ੍ਰੰਤੂ ਲਾਟਰੀ ਤੋਂ ਲਾਭ ਦੀ ਆਸ ਨਹੀਂ ਹੈ|
ਕੰਨਿਆ :- ਨਵੀਂ ਜਾਣਕਾਰੀ ਲਾਭ ਦੇ ਰਸਤੇ ਖੋਲ੍ਹੇਗੀ| ਸ਼ੁੱਭ ਸਮਾਚਾਰ ਮਿਲੇਗਾ| ਬੁੱਧੀ ਦੁਆਰਾ ਲਾਭ ਪ੍ਰਾਪਤ ਹੋਵੇਗਾ| ਨਿਯੁਕਤੀ ਜਾਂ ਰੋਜਗਾਰ ਮਿਲਣ ਦੀ ਪੱਕੀ ਸੰਭਾਵਨਾ ਹੈ| ਪ੍ਰਤੀਯੋਗਤਾ ਵਿਚ ਸਫਲਤਾ ਮਿਲੇਗੀ| ਯਾਤਰਾ ਲਾਭ ਦੇਵੇਗੀ ਅਤੇ ਨਵੇਂ ਸੰਬੰਧ ਬਣਨਗੇ| ਸੁੱਖ ਸਾਧਨਾਂ ਵਿਚ ਕਮੀ ਆ ਸਕਦੀ ਹੈ| ਕਿਸੇ  ਪ੍ਰੇਮੀ-ਸੱਜਣ ਨਾਲ ਤਕਰਾਰ ਹੋ ਸਕਦਾ ਹੈ| ਵਿਰੋਧੀਆਂ ਦੀ ਚਾਲਾਂ ਤੋਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ|
ਤੁਲਾ :- ਹਫਤੇ ਦੇ ਸ਼ੁਰੂ ਵਿਚ ਸਾਂਝੇਦਾਰੀ ਵਿਚ ਕਿਸੇ ਸ਼ੱਕ ਕਾਰਨ  ਪ੍ਰੇਸ਼ਾਨੀ ਹੋ ਸਕਦੀ ਹੈ| ਹਿੰਮਤ ਅਤੇ ਸੰਘਰਸ਼ ਸ਼ਕਤੀ ਦੀ ਘਾਟ ਕਾਰਨ ਕਾਰੋਬਾਰ ਸੰਬੰਧੀ ਤਨਾਅ ਹੋ ਸਕਦਾ ਹੈ ਅਤੇ ਵਿਰੋਧੀ ਤੁਹਾਨੂੰ ਪ੍ਰੇਸ਼ਾਨ ਕਰ ਸਕਦੇ ਹਨ| ਯਾਤਰਾ ਰੱਦ ਕਰਨੀ ਪੈ ਸਕਦੀ ਹੈ ਪ੍ਰੰਤੂ ਪਰਿਵਾਰ ਸਹਿਯੋਗ ਨਾਲ ਸਫਲਤਾ ਮਿਲੇਗੀ| ਵਧੇਰੇ ਕਰਕੇ ਸਮਾਂ ਪ੍ਰਤੀਕੂਲ ਹੀ ਰਹੇਗਾ, ਫਿਰ ਵੀ ਕੰਮਕਾਰ ਆਮ ਵਾਂਗ ਚੱਲਦਾ ਰਹੇਗਾ| ਹਫਤੇ ਦੇ ਅੰਤ ਵਿਚ ਲੰਮੀ ਯਾਤਰਾ ਹੋ ਸਕਦੀ ਹੈ, ਵਿਦੇਸ਼ ਯਾਤਰਾ ਦਾ ਯੋਗ ਹੈ| ਸੰਤਾਨ ਦਾ ਸੁੱਖ ਪ੍ਰਾਪਤ ਹੋਵੇਗਾ|
ਬ੍ਰਿਸ਼ਚਕ :- ਹਫਤੇ ਦੇ ਮੁੱਢਲੇ ਦਿਨਾਂ ਵਿੱਚ ਕੰਮਾਂ ਵਿਚ ਰੁਕਾਵਟਾਂ  ਪ੍ਰੇਸ਼ਾਨ ਕਰ ਸਕਦੀਆਂ ਹਨ| ਕਾਰੋਬਾਰੀ ਸਥਿਤੀ ਕੁਝ ਨਰਮ ਹੀ ਰਹੇਗੀ| ਮਿਹਨਤ ਦੇ ਅਨੁਪਾਤ ਨਾਲ ਘੱਟ ਰਹੇਗਾ| ਵਿਰੋਧੀ ਤੁਹਾਨੂੰ ਪ੍ਰੇਸ਼ਾਨੀ ਕਰ ਸਕਦੇ ਹਨ| ਯਤਨ ਕਰਨ ਨਾਲ ਅਧੂਰੇ ਕੰਮ ਹੋ ਜਾਣਗੇ| ਯਾਤਰਾ ਹੋਵੇਗੀ ਅਤੇ ਲਾਭ ਹੀ ਦੇਵੇਗੀ| ਤਬਾਦਲੇ ਅਤੇ ਸਥਾਨ ਪਰਿਵਰਤਨ ਦਾ ਡਰ ਰਹੇਗਾ| ਕੋਈ ਸ਼ੁੱਭ ਕੰਮ ਵੀ ਹੋਣ ਵਾਲਾ ਹੈ| ਕਿਸਮਤ ਦਾ ਸਾਥ ਰਹੇਗਾ| ਹਫਤੇ ਦੇ ਅੰਤ ਵਿਚ ਸਮਾਂ ਹਾਸੇ-ਮਜ਼ਾਕ ਵਿਚ ਬਤੀਤ ਹੋਵੇਗਾ| ਆਮਦਨ ਵਿਚ ਵਾਧਾ ਹੋਵੇਗਾ|
ਧਨੁ :- ਸੰਤਾਨ ਵੱਲੋਂ ਚਿੰਤਾ ਹੋਵੇਗੀ ਪ੍ਰੰਤੂ ਤੁਹਾਡਾ ਉਦੇਸ਼ ਵੀ ਪੂਰਾ ਹੋ ਸਕਦਾ ਹੈ| ਮਨ ਵਿਚ ਡਰ, ਵਹਿਮ ਰਹੇਗਾ ਅਤੇ ਬਿਮਾਰੀ ਦਾ ਵੀ ਵਹਿਮ ਬਣਿਆ ਰਹੇਗਾ| ਪਿਤਾ, ਬਾਬੇ ਦੀ ਵੀ ਸਿਹਤ ਢਿੱਲੀ ਹੋ ਸਕਦੀ ਹੈ| ਤਬਦੀਲੀ ਦੀ ਪ੍ਰਬਲ ਸੰਭਾਵਨਾ ਹੈ| ਯਾਤਰਾ ਵਿਚ ਕਸ਼ਟ ਹੋ ਸਕਦਾ ਹੈ| ਨੌਕਰੀ ਲਈ ਸੰਘਰਸ਼ ਕਰਨਾ ਪਵੇਗਾ| ਕਾਰੋਬਾਰੀ ਹਾਲਾਤ ਆਮ ਵਾਂਗ ਰਹਿਣਗੇ| ਹਫਤੇ ਦੇ ਅੰਤ ਵਿਚ ਮਾਣ-ਸਨਮਾਨ ਵਧੇਗਾ ਪ੍ਰੰਤੂ ਨਾਲ-ਨਾਲ ਖਰਚਾ ਵੀ ਵਧੇਗਾ| ਵਿਰੋਧੀਆਂ ਉੱਤੇ ਤੁਹਾਨੂੰ ਨਜਰ ਰੱਖਣੀ ਚਾਹੀਦੀ ਹੈ|
ਮਕਰ :- ਕਾਰਜਗਤੀ ਧੀਮੀ ਰਹੇਗੀ| ਘਰ ਵਿਚ ਤਨਾਅ ਹੋ ਸਕਦਾ ਹੈ| ਕੰਮ ਬਣਦੇ-ਬਣਦੇ ਲਟਕ ਸਕਦੇ ਹਨ| ਸਿਹਤ ਪ੍ਰਤੀ ਚਿੰਤਾ ਰਹੇਗੀ| ਉਪਰਾਲੇ ਸਫਲਤਾ ਦੇਣਗੇ| ਕੰਮਾਂ ਵਿਚ ਸਫਲਤਾ ਮਿਲੇਗੀ| ਕਰੋਧ ਨਾਲ ਹਾਲਾਤ ਕਾਬੂ ਤੋਂ ਬਾਹਰ ਵੀ ਹੋ ਸਕਦੇ ਹਨ| ਹਫਤੇ ਦੇ ਅੰਤ ਵਿਚ ਪਰਉਪਕਾਰ ਦੀ ਭਾਵਨਾ ਵਧੇਗੀ| ਤੁਹਾਡਾ ਹੌਂਸਲਾ ਬਣਿਆ ਰਹੇਗਾ, ਕਾਰੋਬਾਰ ਵਿਚ ਲਾਭ ਦੀ ਮਾਤਰਾ ਵਧੇਗੀ|
ਕੁੰਭ :- ਕਟੁੰਭ ਵਿਚ ਉੱਥਲ-ਪੁੱਥਲ ਦਾ ਵਾਤਾਵਰਣ ਬਣ ਸਕਦਾ ਹੈ| ਜਾਇਦਾਦ ਸੰਬੰਧੀ ਵਿਵਾਦ ਉਭਰਣਗੇ ਅਤੇ ਤੁਹਾਨੂੰ ਸਮਾਂ ਪਾ ਕੇ ਘਰ ਵੀ ਛੱਡਣਾ ਪੈ ਸਕਦਾ ਹੈ| ਕੋਈ ਫੈਸਲਾ ਸੋਚ ਵਿਚਾਰ ਕੇ ਕਰੋ ਨਹੀਂ ਤਾਂ ਸਮਾਂ ਸਾਥ ਨਹੀਂ ਦੇਵੇਗਾ| ਵਿਰੋਧੀਆਂ ਤੋਂ ਸੁਚੇਤ ਰਹੋ| ਕੋਈ ਅਸ਼ੁੱਭ ਸਮਾਚਾਰ ਵੀ ਮਿਲ ਸਕਦਾ ਹੈ| ਯਾਤਰਾ ਦਾ ਯੋਗ ਹੈ|  ਹਫਤੇ ਦਾ ਅੰਤ ਠੀਕ ਹੀ ਰਹੇਗਾ|
ਮੀਨ :-ਹਫਤੇ ਦੇ ਆਰੰਭ ਵਿਚ ਮਾਨਸਿਕ ਅਸਥਿਰਤਾ ਰਹੇਗੀ ਅਤੇ ਤੁਸੀਂ ਪ੍ਰੇਸ਼ਾਨੀ ਦੇ ਡੂੰਘੇ ਸਮੁੰਦਰ ਵਿਚ ਗੋਤੇ ਲਾਉਂਦੇ ਰਹੋਗੇ| ਵਣਜ-ਵਪਾਰ ਵਿਚ ਵੀ ਉਤਰਾ-ਚੜ੍ਹਾਅ ਦੀ ਸਥਿਤੀ ਰਹੇਗੀ ਫਿਰ ਵੀ ਮਿਹਨਤ ਕਰਨ ਉਪਰੰਤ ਲਾਭ ਦੀ ਆਸ ਕੀਤੀ ਜਾ ਸਕਦੀ ਹੈ| ਘਰ ਦੇ ਕੰਮਾਂ ਪ੍ਰਤੀ ਮਾਨਸਿਕ ਉਦਾਸੀਨਤਾ ਰਹੇਗੀ| ਅਦਾਲਤੀ ਕੰਮਾਂ ਵਿਚ ਸਫਲਤਾ ਮਿਲੇਗੀ| ਸਿਹਤ ਪ੍ਰਤੀ ਤੁਹਾਨੂੰ ਵਧੇਰੇ ਚੌਕਸ ਰਹਿਣਾ ਪਵੇਗਾ| ਹਫਤੇ ਦੇ ਅੰਤ ਵਿਚ ਪਰਿਵਾਰਕ ਵਿਵਾਦ ਹੋ ਸਕਦਾ ਹੈ| ਸਾਵਧਾਨ ਰਹੋ| ਛੇਤੀ ਹੀ ਸਥਿਤੀ ਨਾਰਮਲ ਵੀ ਬਣ ਜਾਵੇਗੀ| ਵਿਰੋਧੀਆਂ ਤੋਂ ਸਾਵਧਾਨ ਰਹੋ|

Leave a Reply

Your email address will not be published. Required fields are marked *