Horoscope

ਮੇਖ :- ਕਾਰੋਬਾਰ ਹਾਲਾਤ ਕੁਝ ਢਿੱਲੇ ਹੀ ਰਹਿਣਗੇ| ਧਾਰਮਿਕ ਸਥਾਨ ਜਾਣ ਦਾ ਪ੍ਰੋਗਰਾਮ ਬਣੇਗਾ| ਵਿਦੇਸ਼ ਤੋਂ ਕੋਈ ਅਸ਼ੁੱਭ ਸੂਚਨਾ ਵੀ ਮਿਲ ਸਕਦਾ ਹੈ| ਜਿਸਦੀ ਤੁਸੀਂ ਸਹਾਇਤਾ ਕਰੋਗੇ, ਉਹ ਹੀ ਤੁਹਾਡੀ ਹਾਨੀ ਕਰਨ ਦਾ ਯਤਨ ਕਰੇਗਾ| ਵਿੱਦਿਆ ਲਈ ਸਮਾਂ ਅਨੁਕੂਲ ਹੈ| ਪ੍ਰੀਖਿਆ ਵਿੱਚ ਸਫਲਤਾ ਮਿਲੇਗੀ| ਹਫਤੇ ਦੇ ਅੰਤ ਵਿੱਚ ਸੰਤਾਨ ਦਾ ਸੁੱਖ ਮਿਲੇਗਾ|
ਬ੍ਰਿਖ:- ਹਫਤੇ ਦੇ ਸ਼ੁਰੂ ਵਿੱਚ ਯਾਤਰਾ ਵਿੱਚ ਸੁਵਿਧਾ ਹੋਵੇਗੀ ਅਤੇ ਸਰੀਰਕ ਕਸ਼ਟ ਹੋ ਸਕਦਾ ਹੈ| ਕਠਿਨ ਮਿਹਨਤ ਕਰਨ ਉੱਤੇ ਵੀ ਸਫਲਤਾ ਤੁਹਾਡੇ ਕੋਲੋਂ ਦੂਰ ਹੀ ਰਹੇਗੀ| ਕੰਮਾਂ ਵਿੱਚ ਦੇਰੀ ਅਤੇ ਰੁਕਾਵਟ ਹੋਵੇਗੀ| ਬਹੁਤਾ ਸਮਾਂ ਗਿਣਤੀਆਂ ਮਿਣਤੀਆਂ ਵਿੱਚ ਹੀ ਬਤੀਤ ਹੋਵੇਗਾ| ਬਜ਼ੁਰਗਾਂ ਦਾ ਅਸ਼ੀਰਵਾਦ ਪ੍ਰਾਪਤ ਹੋਵੇਗਾ| ਮਹਾਂ ਪੁਰਖ ਮਹੱਤਵਪੂਰਨ ਕੰਮਾਂ ਵਿੱਚ ਸਹਾਈ ਹੋਣਗੇ| ਨੇੜੇ ਦੂਰ ਦੀ ਯਾਤਰਾ ਹੋਵੇਗੀ| ਵਿਦੇਸ਼ ਯਾਤਰਾ ਦਾ ਸੁਪਨਾ ਪੂਰਾ ਹੋ ਸਕਦਾ ਹੈ| ਹਫਤੇ ਦੇ ਅੰਤ ਵਿੱਚ ਸਰਕਾਰੀ ਕੰਮਾਂ ਵਿੱਚ ਸਫਲਤਾ ਮਿਲੇਗੀ| ਕਾਰੋਬਾਰ ਆਮ ਵਾਂਗ ਰਹੇਗਾ|
ਮਿਥੁਨ :- ਹਫਤੇ ਦੇ ਸ਼ੁਰੂ ਵਿੱਚ ਕੋਈ ਸ਼ੁਭ ਸਮਾਚਾਰ ਮਿਲ ਸਕਦਾ ਹੈ ਅਤੇ ਲਾਭ ਪ੍ਰਾਪਤ ਹੋਵੇਗਾ| ਤੁਸੀਂ ਬਿਨੈ ਪੱਤਰ ਵੀ ਦੇ ਸਕਦੇ ਹੋ, ਜਿਸਦਾ ਭਵਿੱਖ ਵਿੱਚ ਲਾਭ ਮਿਲੇਗਾ| ਨਵੀਆਂ ਯੋਜਨਾਵਾਂ ਬਣਨਗੀਆਂ, ਪੱਤਰ ਵਿਹਾਰ ਕਰਨ ਨਾਲ ਜ਼ਰੂਰ ਲਾਭ ਮਿਲੇਗਾ| ਨੇੜੇ ਦੀ ਯਾਤਰਾ ਲਾਭਕਾਰੀ ਰਹੇਗੀ ਅਤੇ ਪ੍ਰਤੀਯੋਗਤਾ, ਪ੍ਰੀਖਿਆ ਇੰਟਰਵਿਊ ਵਿੱਚ ਸਫਲਤਾ ਮਿਲੇਗੀ| ਘਰ ਪਰਿਵਰਤਨ ਦੀ ਯੋਜਨਾ ਵੀ ਬਣ ਸਕਦੀ ਹੈ| ਵਾਹਨ ਪਰੇਸ਼ਾਨੀ ਦੇ ਸਕਦਾ ਹੈ| ਹਫਤੇ ਦੇ ਅੰਤ ਵਿੱਚ ਪ੍ਰੇਮੀ ਪ੍ਰੇਮਿਕਾ ਮਧੁਰ ਮਿਲਨ ਹੋਵੇਗਾ| ਮਨ ਖੁਸ਼ ਰਹੇਗਾ| ਲਾਟਰੀ ਤੋਂ ਲਾਭ ਦੀ ਘੱਟ ਹੀ ਆਸ ਹੈ|
ਕਰਕ:- ਹਫਤੇ ਦੇ ਸ਼ੁਰੂ ਵਿੱਚ ਕਾਰੋਬਾਰੀ ਹਾਲਾਤ ਬਿਹਤਰ ਰਹਿਣਗੇ ਲਾਭ ਦੇ ਹਾਲਾਤ ਬਣਨਗੇ ਅਤੇ ਮਨ ਚਿੱਤ ਪ੍ਰਸੰਨ ਹੋਵੇਗਾ| ਪ੍ਰਭਾਵਸ਼ਾਲੀ ਵਿਅਕਤੀਆਂ ਨਾਲ ਸੰਪਰਕ ਭਵਿੱਖ ਵਿੱਚ ਲਾਭ ਦੇਵੇਗਾ| ਨੌਕਰੀ ਵਿੱਚ ਤਰੱਕੀ ਦਾ ਮੌਕਾ ਵੀ ਮਿਲ ਸਕਦਾ ਹੈ| ਸਰਕਾਰ ਵੱਲ ਰੁਕਿਆ ਧਨ ਮਿਲਣ ਦੀ ਵੀ ਉਮੀਦ ਬਣੀ ਹੋਈ ਹੈ| ਪ੍ਰੇਮੀ, ਪ੍ਰੇਮਿਕਾ ਵਿਚ ਮੇਲ ਜੋਲ ਵਧੇਗਾ| ਹਫਤੇ ਦੇ ਅੰਤ ਵਿੱਚ ਕਾਰੋਬਾਰ ਵਿੱਚ ਸੰਘਰਸ਼ ਜਿਹੇ ਹਾਲਾਤ ਬਣੇ ਰਹਿਣਗੇ | ਸਫਲਤਾ ਮਿਲੇਗੀ| ਦੁਸ਼ਮਣ ਕਮਜ਼ੋਰ ਰਹਿਣਗੇ|
ਸਿੰਘ:- ਤੁਹਾਡੀ ਸਿਹਤ ਢਿੱਲੀ ਹੋ ਸਕਦੀ ਹੈ| ਕੋਈ ਅਨੁਚਿਤ ਕੰਮ ਪਰੇਸ਼ਾਨੀ ਦਾ ਵੀ ਕਾਰਨ ਬਣ ਸਕਦਾ ਹੈ| ਸਰਕਾਰ ਵਲੋਂ ਪਰੇਸ਼ਾਨੀ ਹੋ ਸਕਦੀ ਹੈ| ਪ੍ਰੇਮ ਸਬੰਧ ਬਿਖਰਦੇ ਨਜ਼ਰ ਆਉਣਗੇ| ਯਤਨ ਕਰਨ ਨਾਲ ਸਫਲਤਾ ਤੁਹਾਡੇ ਅੰਗ ਸੰਗ ਰਹੇਗੀ| ਹਫਤੇ ਦੇ ਅੰਤਲੇ ਦਿਨਾਂ ਵਿੱਚ ਸਿਹਤ ਸਬੰਧੀ ਚਿੰਤਾ ਹੋ ਸਕਦੀ ਹੈ| ਦਿੱਤਾ ਪੈਸਾ ਵਾਪਸ ਮਿਲਣ ਦੀ ਅਜੇ ਘੱਟ ਹੀ ਉਮੀਦ ਹੈ|
ਕੰਨਿਆ:- ਹਫਤੇ ਦੇ ਸ਼ੁਰੂ ਵਿੱਚ ਉਤਸ਼ਾਹ ਵਧੇਗਾ| ਰੁਕੇ ਹੋਏ ਕੰਮ ਤੇਜ਼ੀ ਫੜਨਗੇ| ਆਰਥਿਕ ਦਸ਼ਾ ਵਿੱਚ ਸੁਧਾਰ ਆਏਗਾ| ਨਵੀਂ ਨੌਕਰੀ ਰੁਜ਼ਗਾਰ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ| ਸੋਚੇ ਹੋਏ ਕੰਮ ਹੋ ਜਾਣਗੇ ਪਰੰਤੂ ਧਿਆਨ ਰਹੇ ਸਭ ਕੁਝ ਉੱਦਮ ਅਤੇ ਯਤਨ ਕਰਨ ਨਾਲ ਹੀ ਮਿਲੇਗਾ| ਅਚਾਨਕ ਪਰਿਵਾਰਕ ਕੰਮਾਂ ਉੱਤੇ ਖਰਚਾ ਹੋਵੇਗਾ| ਸਿਹਤ ਸਬੰਧੀ ਕੋਈ ਪਰੇਸ਼ਾਨੀ ਹੋ ਸਕਦੀ ਹੈ| ਹਫਤੇ ਦੇ ਅੰਤ ਵਿੱਚ ਆਰਥਿਕ ਦਸ਼ਾ ਵਿੱਚ ਸੁਧਾਰ ਆਏਗਾ| ਪਰਾਕ੍ਰਮ ਅਤੇ ਮਨੋਬਲ ਵਧੇਗਾ| ਨਵੀਨ ਸੰਪਰਕ ਲਾਭਕਾਰੀ ਰਹਿਣਗੇ| ਯਾਤਰਾ ਲਾਭ ਦੇਵੇਗੀ|
ਤੁਲਾ:- ਹਫਤੇ ਦੇ ਸ਼ੁਰੂ ਵਿਚ ਦੈਨਿਕ ਕੰਮ ਕੁਝ ਅੜਚਣਾਂ ਨਾਲ ਹੀ ਹੋਣਗੇ| ਕਿਸੇ ਪ੍ਰੇਮੀ ਸੱਜਣ ਤੋਂ ਧੋਖਾ ਮਿਲਣ ਦੀ ਸੰਭਾਵਨਾ ਹੈ| ਪਿਤਾ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਪਿਤਾ ਪੱਖੋਂ ਚਿੰਤਾ ਹੋ ਸਕਦੀ ਹੈ| ਵਿਦਿਆਰਥੀਆਂ ਦਾ ਮਨ ਪੜ੍ਹਾਈ ਵਿੱਚ ਘੱਟ ਲੱਗੇਗਾ| ਸੰਤਾਨ ਸੰਬੰਧੀ ਚਿੰਤਾ ਹੋਵੇਗੀ| ਪੇਟ ਵਿਕਾਰ ਹੋ ਸਕਦਾ ਹੈ| ਖਾਣ ਪੀਣ ਵਿੱਚ ਪ੍ਰਹੇਜ਼ ਰੱਖਣਾ ਜਰੂਰੀ ਹੋਵੇਗਾ| ਪਾਰਟੀ ਵਿੱਚ ਜਾਣ ਦਾ ਵੀ ਮੌਕਾ ਮਿਲੇਗਾ | ਸਪਤਾਹ ਦੇ ਅੰਤ ਵਿੱਚ ਕਾਰੋਬਾਰ ਬੇਹਤਰ ਰਹੇਗਾ | ਰਾਤ ਨੂੰ ਦੁੱਧ ਦਾ ਸੇਵਨ ਨਾ ਕਰੋ|
ਬ੍ਰਿਸ਼ਚਕ:- ਹਫਤੇ ਦੇ ਸ਼ੁਰੂ ਵਿੱਚ ਸਿਹਤ ਪੱਖੋਂ ਫਲ ਕੁਝ ਪ੍ਰਤੀਕੂਲ ਹੀ ਰਹੇਗਾ| ਸਮਾਂ ਸੰਘਰਸ਼ਮਈ ਰਹੇਗਾ ਪਰੰਤੂ ਅੰਤ ਵਿੱਚ ਸਫਲਤਾ ਮਿਲ ਵੀ ਜਾਵੇਗੀ| ਮੁਕਦਮੇ ਵਿੱਚ ਤੁਹਾਡੀ ਜਿੱਤ ਹੋਵੇਗੀ | ਰੁਜ਼ਗਾਰ, ਨੌਕਰੀ ਦੀ ਭਾਲ ਵਿੱਚ ਸਫਲਤਾ ਮਿਲੇਗੀ ਅਤੇ ਨਵੀਂ ਨਿਯੁਕਤੀ ਹੋ ਸਕੇਗੀ| ਜੀਵਨ ਸਾਥੀ ਦੇ ਗੁੱਸੇ ਕਾਰਨ, ਤਨਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਸਾਂਝੇਦਾਰੀ ਆਮ ਵਾਂਗ ਰਹੇਗੀ| ਵਿਆਹ ਆਦਿ ਵਿਚ ਰੁਕਾਵਟ ਅਜੇ ਬਣੀ ਰਹੇਗੀ| ਘਰੇਲੂ ਉਲਝਣਾਂ ਦਾ ਪ੍ਰਭਾਵ ਵਿੱਦਿਆ ਪ੍ਰਾਪਤੀ ਉੱਤੇ ਪੈ ਸਕਦਾ ਹੈ, ਸਾਵਾਧਾਨ ਰਹੋ| ਹਫਤੇ ਦੇ ਅੰਤ ਵਿੱਚ ਪਿਤਾ, ਪੁੱਤਰ ਦੇ ਵਿਚਾਰਾਂ ਵਿੱਚ ਮੱਤਭੇਦ ਹੋ ਸਕਦਾ ਹੈ|
ਧਨੁ:- ਹਫਤੇ ਦੇ ਸ਼ੁਰੂ ਵਿੱਚ ਕਾਰੋਬਾਰੀ ਹਾਲਾਤ ਅਸਥਿਰ ਰਹਿ ਸਕਦੇ ਹਨ| ਕੰਮਾਂ ਵਿੱਚ ਵਿਰੋਧੀਆਂ ਦੁਆਰਾ ਰੁਕਾਵਟ ਪੈਦਾ ਕੀਤਾ ਜਾ ਸਕਦੀ ਹੈ| ਵਿਆਹ ਆਦਿ ਦਾ ਪ੍ਰਸਤਾਵ ਆ ਸਕਦਾ ਹੈ| ਯਾਤਰਾ ਵਿੱਚ ਲਾਭ ਅਤੇ ਸੁੱਖ ਪ੍ਰਾਪਤ ਹੋਵੇਗਾ ਪਰੰਤੂ ਫਿਰ ਵੀ ਤੁਸੀਂ ਸੰਤੁਸ਼ਟ ਨਹੀਂ ਰਹੋਗੇ| ਕਾਰੋਬਾਰ ਕੁਝ ਫਿੱਕਾ ਰਹਿ ਸਕਦਾ ਹੈ| ਕੋਈ ਅਸ਼ੁੱਭ ਸਮਾਚਾਰ ਵੀ ਮਿਲ ਸਕਦਾ ਹੈ| ਹਫਤੇ ਦੇ ਅੰਤ ਵਿੱਚ ਵਧੇਰੇ ਧਿਆਨ ਵਿਦੇਸ਼ ਯਾਤਰਾ ਪ੍ਰੋਗਰਾਮ ਵੱਲ ਰਹੇਗਾ| ਯਾਤਰਾ ਵਿੱਚ ਦੇਰੀ ਹੋ ਸਕਦੀ ਹੈ|
ਮਕਰ:- ਆਰਥਿਕ ਸਥਿਤੀ ਵਿੱਚ ਸੁਧਾਰ ਆਵੇਗਾ| ਧਿਆਨ ਰਹੇ ਤੁਹਾਡੇ ਵਤੀਰੇ ਕਾਰਨ ਸਥਿਤੀ ਪਰੇਸ਼ਾਨੀ ਵਾਲੀ ਵੀ ਬਣ ਸਕਦੀ ਹੈ| ਸਰਕਾਰ ਵਲੋਂ ਰੁਕਿਆ ਧਨ ਮਿਲਣ ਦੀ ਸੰਭਾਵਨਾ ਹੈ| ਕਾਰੋਬਾਰ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਮਿਲ ਸਕਦੇ ਹਨ| ਰੁਜ਼ਗਾਰ ਦੀ ਤਲਾਸ਼ ਵਿੱਚ ਸਫਲਤਾ ਮਿਲੇਗੀ| ਧਨ ਲਾਭ ਹੋਵੇਗਾ| ਹਫਤੇ ਦੇ ਅੰਤ ਵਿੱਚ ਤੁਹਾਨੂੰ ਚੌਕਸ ਰਹਿਣਾ ਚਾਹੀਦਾ ਹੈ| ਸਿਹਤ ਵੱਲ ਵਿਸ਼ੇਸ਼ ਧਿਆਨ ਜਰੂਰੀ ਹੈ|
ਕੁੰਭ:- ਹਫਤੇ ਦੇ ਸ਼ੁਰੂ ਵਿੱਚ ਸਮਾਂ ਹਾਸੇ ਮਜ਼ਾਕ ਵਿੱਚ ਬਤੀਤ ਹੋਵੇਗਾ| ਕਿਸੀ ਪਾਰਟੀ ਵਿੱਚ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ| ਮਨੋਰੰਜਨ ਦੇ ਕੰਮਾਂ ਅਤੇ ਸਾਧਨਾਂ ਉੱਤੇ ਖਰਚਾ ਹੋਵੇਗਾ| ਪ੍ਰੇਮੀ-ਪ੍ਰੇਮਿਕਾ ਦਾ ਮਧੁਰ ਮਿਲਣ ਤਾਂ ਨਿਸ਼ਚਿਤ ਹੈ| ਮੇਲ ਮੁਲਾਕਾਤ ਵਧੇਗੀ| ਲਾਟਰੀ ਤੋਂ ਲਾਭ ਦੀ ਆਸ ਘੱਟ ਹੀ ਹੈ| ਖਿਡਾਰੀ ਵਧੀਆ ਪ੍ਰਦਰਸ਼ਨ ਕਰ ਸਕਣਗੇ| ਦੁਸ਼ਮਣ ਤੁਹਾਡੇ ਅੱਗੇ ਠਹਿਰ ਨਹੀਂ ਸਕਣਗੇ| ਹਫਤੇ ਦੇ ਅੰਤ ਵਿੱਚ ਸਾਂਝੇਦਾਰੀ ਵਿੱਚ ਲਾਭ ਦੀ ਘੱਟ ਸੰਭਾਵਨਾ ਹੈ| ਵਿਆਹ ਆਦਿ ਪ੍ਰਸਤਾਵ ਆਉਣਗੇ| ਯਾਤਰਾ ਅਚਾਨਕ ਹੋਵੇਗੀ| ਗੁੱਸੇ ਤੋਂ ਦੂਰ ਹੀ ਰਹੋ|
ਮੀਨ:- ਹਫਤੇ ਦੇ ਆਰੰਭ ਵਿੱਚਧਨ ਪ੍ਰਾਪਤ ਹੋਵੇਗਾ ਅਤੇ ਲਾਭਕਾਰੀ ਪ੍ਰਸਤਾਵ ਵੀ ਮਿਲਣਗੇ| ਕੋਈ ਨਵੀਂ ਲਾਭਕਾਰੀ ਯੋਜਨਾ ਵੀ ਬਣ ਸਕਦੀ ਹੈ| ਤੁਹਾਡੇ ਲਈ ਇਨ੍ਹੀਂ ਦਿਨੀਂ ਅਫਵਾਹਾਂ ਉੱਤੇ ਵਿਸ਼ਵਾਸ ਕਰਨਾ ਘਾਤਕ ਸਿੱਧ ਹੋ ਸਕਦਾ ਹੈ| ਪ੍ਰੀਖਿਆ, ਪ੍ਰਤੀਯੋਗਤਾ, ਇੰਟਰਵਿਊ ਵਿੱਚ ਸਫਲਤਾ ਮਿਲੇਗੀ| ਕੋਈ ਪਰਿਵਾਰਕ ਉਲਝਣ ਬਣ ਸਕਦੀ ਹੈ| ਹਫਤੇ ਦੇ ਅੰਤ ਵਿੱਚ ਮਕਾਨ ਬਣਾਉਣ ਆਦਿ ਦਾ ਵਿਚਾਰ ਬਣ ਸਕਦਾ ਹੈ| ਵਾਹਨ ਤੋਂ ਪਰੇਸ਼ਾਨੀ ਦੀ ਉਮੀਦ ਹੈ|

Leave a Reply

Your email address will not be published. Required fields are marked *