Horoscope

ਮੇਖ : ਪਰਿਵਾਰਿਕ ਮੈਂਬਰਾਂ ਦੇ ਨਾਲ ਸੁੰਦਰ ਭੋਜਨ ਕਰਨ ਅਤੇ ਆਨੰਦਪੂਰਵਕ ਸਮਾਂ ਬਤੀਤ ਹੋਵੇਗਾ| ਆਰਥਿਕ ਮਾਮਲੇ ਵਿੱਚ ਭਵਿੱਖ ਲਈ ਅੱਛੀ ਪਲਾਨਿੰਗ ਕਰ ਸਕੋਗੇ| ਕਲਾਕਾਰ ਅਤੇ ਕਾਰੀਗਰਾਂ ਨੂੰ ਉਨ੍ਹਾਂ ਦੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ ਅਤੇ ਉਨ੍ਹਾਂ ਦੀ ਕਦਰ ਹੋਵੇਗੀ|
ਬ੍ਰਿਖ : ਦਿਨ ਸਫੂਰਤੀ ਭਰਿਆ ਅਤੇ ਪ੍ਰਸੰਨਤਾਪੂਰਨ ਰਹੇਗਾ| ਸਿਹਤ ਠੀਕ ਰਹਿਣ ਨਾਲ ਸੁਖ ਅਤੇ ਆਨੰਦ ਦਾ ਅਹਿਸਾਸ ਹੋਵੇਗਾ| ਸਕੇ- ਸਬੰਧੀਆਂ ਜਾਂ ਦੋਸਤਾਂ ਵੱਲੋਂ ਤੋਹਫਾ ਮਿਲੇਗਾ| ਸਵਾਦਿਸ਼ਟ ਭੋਜਨ ਤੁਹਾਡੇ ਦਿਨ ਨੂੰ ਆਨੰਦਦਾਇਕ ਬਣਾਵੇਗਾ| ਆਰਥਿਕ ਲਾਭ ਦੀ ਸੰਭਾਵਨਾ ਹੈ|
ਮਿਥੁਨ : ਸਰੀਰਕ ਕਸ਼ਟ, ਮਨ ਨੂੰ ਵੀ ਰੋਗੀ ਬਣਾਉਣਗੇ| ਪਰਿਵਾਰ ਵਿੱਚ ਕਲੇਸ਼ ਦਾ ਮਾਹੌਲ ਰਹੇਗਾ| ਅੱਖ ਵਿੱਚ ਦਰਦ ਹੋਵੇਗੀ| ਖਰਚ ਜਿਆਦਾ ਰਹੇਗਾ|
ਕਰਕ : ਪੈਸਾ ਪ੍ਰਾਪਤੀ ਅਤੇ ਲਾਭ ਹੋਣ ਨਾਲ ਤੁਹਾਡਾ ਦਿਨ ਅਤਿਅੰਤ ਰੋਮਾਂਚਿਕ ਅਤੇ ਆਨੰਦਦਾਇਕ ਬਣਿਆ ਰਹੇਗਾ| ਕਮਾਈ ਵਿੱਚ ਵਾਧਾ ਹੋਵੇਗਾ| ਵਪਾਰੀਆਂ ਨੂੰ ਲਾਭ ਵਾਲੇ ਸੌਦੇ ਹੋਣਗੇ| ਪੁੱਤਰ ਅਤੇ ਪਤਨੀ ਤੋਂ ਲਾਭ ਹੋਵੇਗਾ| ਵਿਆਹ ਯੋਗ ਆਦਮੀਆਂ ਲਈ ਵਿਆਹ ਦਾ ਯੋਗ ਹੈ| ਉੱਤਮ ਭੋਜਨ ਅਤੇ ਇਸਤਰੀ ਸੁਖ ਮਿਲੇਗਾ|
ਸਿੰਘ : ਆਫਿਸ ਜਾਂ ਘਰ ਵਿੱਚ ਜਿੰਮੇਵਾਰੀਆਂ ਦਾ ਬੋਝ ਵਧੇਗਾ| ਜੀਵਨ ਵਿੱਚ ਜਿਆਦਾ ਗੰਭੀਰਤਾ ਦਾ ਅਨੁਭਵ ਕਰੋਗੇ| ਨਵੇਂ ਸੰਬੰਧ ਸਥਾਪਿਤ ਕਰਨ ਜਾਂ ਕੰਮ ਦੇ ਸੰਬੰਧ ਵਿੱਚ ਮਹੱਤਵਪੂਰਨ ਫ਼ੈਸਲਾ ਨਾ ਲਓ| ਪਿਤਾ ਦੇ ਨਾਲ ਮਤਭੇਦ ਪੈਦਾ
ਹੋਵੇਗਾ|
ਕੰਨਿਆ : ਸਰੀਰ ਵਿੱਚ ਥਕਾਣ, ਆਲਸ ਅਤੇ ਚਿੰਤਾ ਦਾ ਅਨੁਭਵ ਹੋਵੇਗਾ| ਸੰਤਾਨ ਦੇ ਨਾਲ ਮਤਭੇਦ ਜਾਂ ਮਨ ਮੁਟਾਓ ਹੋਵੇਗਾ| ਉਨ੍ਹਾਂ ਦੀ ਸਿਹਤ ਦੀ ਚਿੰਤਾ ਸਤਾਏਗੀ| ਆਫਿਸ ਵਿੱਚ ਉੱਚ ਅਧਿਕਾਰੀਆਂ ਦੇ ਨਾਲ ਤੁਹਾਡਾ ਵਾਦ-ਵਿਵਾਦ ਹੋਵੇਗਾ| ਰਾਜਨੀਤਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ| ਧਾਰਮਿਕ ਕੰਮਾਂ ਜਾਂ ਧਾਰਮਿਕ ਯਾਤਰਾ ਦੇ ਪਿੱਛੇ ਪੈਸਾ ਖਰਚ ਹੋਵੇਗਾ|
ਤੁਲਾ: ਸਿਹਤ ਦਾ ਧਿਆਨ ਰੱਖਣਾ ਪਵੇਗਾ| ਕੌੜੇ ਵਚਨ ਜਾਂ ਖ਼ਰਾਬ ਵਿਵਹਾਰ ਦੇ ਕਾਰਨ ਝਗੜੇ-ਵਿਵਾਦ ਹੋਣਗੇ| ਗੁੱਸੇ ਅਤੇ ਕਾਮਵ੍ਰਿਤੀ ਤੇ ਸੰਜਮ ਜ਼ਰੂਰੀ ਹੋਵੇਗਾ| ਬਿਨਾਂ ਕਾਰਨ ਧਨ ਲਾਭ ਹੋਵੇਗਾ| ਭੋਜਨ ਸਮੇਂ ਤੇ ਕਰਨ ਵਿੱਚ ਦੇਰੀ ਅਤੇ ਬਹੁਤ ਜ਼ਿਆਦਾ ਖਰਚ ਤੁਹਾਡੇ ਮਨ ਨੂੰ ਰੋਗੀ ਬਣਾਉਣਗੇ|
ਬ੍ਰਿਸ਼ਚਕ: ਦੋਸਤਾਂ, ਸਕੇ-ਸਬੰਧੀਆਂ ਅਤੇ ਬਜੁਰਗਾਂ ਤੋਂ ਲਾਭ ਪ੍ਰਾਪਤੀ ਦਾ ਸੰਕੇਤ ਹਨ| ਸਮਾਜਿਕ ਸਮਾਰੋਹ ਵਿੱਚ ਜਾਓਗੇ| ਤੁਸੀਂ ਪ੍ਰਸੰਨ ਰਹੋਗੇ| ਕਮਾਈ ਦੇ ਸ੍ਰੋਤ ਵਧਣਗੇ| ਸੰਸਾਰਿਕ ਜੀਵਨ ਵਿੱਚ ਆਨੰਦ ਦਾ ਅਨੁਭਵ ਕਰੋਗੇ|
ਧਨੁ : ਕੰਮ ਆਸਾਨੀ ਨਾਲ ਸਫਲ ਬਣੇਗਾ| ਪਰਉਪਕਾਰ ਦੀ ਭਾਵਨਾ ਰਹੇਗੀ| ਨੌਕਰੀ ਵਿੱਚ ਤਰੱਕੀ ਅਤੇ ਮਾਨ-ਸਨਮਾਨ ਪ੍ਰਾਪਤ ਹੋਵੇਗਾ| ਗ੍ਰਹਿਸਥ ਜੀਵਨ ਵਿੱਚ ਆਨੰਦ ਹੀ ਆਨੰਦ ਹੋਵੇਗਾ|
ਮਕਰ : ਬੌਧਿਕ ਕੰਮਾਂ ਅਤੇ ਕਾਰੋਬਾਰ ਵਿੱਚ ਨਵੀਂ ਵਿਚਾਰਧਾਰਾ ਅਮਲ ਵਿੱਚ ਲਿਆਓਗੇ| ਲਿਖਾਈ ਅਤੇ ਸਾਹਿਤ ਨਾਲ ਸਬੰਧਿਤ ਗੱਲਾਂ ਵਿੱਚ ਤੁਹਾਡੀ ਸ੍ਰਜਨਾਤਮਕਤਾ ਦਿਖਾਈ ਦੇਵੇਗੀ| ਫਿਰ ਵੀ ਮਨ ਦੇ ਕਿਸੇ ਕੋਨੇ ਵਿੱਚ ਤੁਹਾਨੂੰ ਪੀੜ ਦਾ ਅਨੁਭਵ ਹੋਵੇਗਾ| ਨਤੀਜੇ ਵਜੋਂ ਸਰੀਰਕ ਥਕਾਣ ਰਹੇਗੀ| ਸੰਤਾਨ ਦੇ ਵਿਸ਼ੇ ਵਿੱਚ ਚਿੰਤਾ ਹੋਵੇਗੀ| ਉੱਚ ਅਧਿਕਾਰੀਆਂ ਜਾਂ ਵੋਰਧੀਆਂ ਦੇ ਨਾਲ ਚਰਚਾ ਵਿੱਚ ਉਤਰਨਾ ਤੁਹਾਡੇ ਹਿਤ ਵਿੱਚ ਨਹੀਂ ਹੈ|
ਕੁੰਭ : ਨਕਾਰਾਤਮਕ ਵਿਚਾਰਾਂ ਨਾਲ ਮਨ ਵਿੱਚ ਹਤਾਸ਼ਾ ਜਨਮ ਲਵੇਗੀ| ਇਸ ਸਮੇਂ ਮਾਨਸਿਕ ਤਨਾਓ ਅਤੇ ਗੁੱਸੇ ਦੀ ਭਾਵਨਾ ਅਨੁਭਵ ਕਰੋਗੇ| ਖਰਚ ਵਧੇਗਾ| ਬਾਣੀ ਤੇ ਸੰਜਮ ਨਾ ਰਹਿਣ ਦੇ ਕਾਰਨ ਪਰਿਵਾਰ ਵਿੱਚ ਮਨ ਮੁਟਾਓ ਅਤੇ ਝਗੜੇ ਹੋਣ ਦੀ ਸੰਭਾਵਨਾ ਹੈ | ਸਿਹਤ ਖ਼ਰਾਬ ਹੋਵੇਗੀ| ਦੁਰਘਟਨਾ ਤੋਂ ਬਚੋ|
ਮੀਨ : ਪਤੀ-ਪਤਨੀ ਦੇ ਵਿਚਾਲੇ ਦੰਪਤੀ ਜੀਵਨ ਵਿੱਚ ਨਜ਼ਦੀਕੀ ਦਾ ਅਨੁਭਵ ਹੋਵੇਗਾ| ਦੋਸਤਾਂ ਅਤੇ ਸੱਜਣਾਂ ਦੇ ਨਾਲ ਮੁਲਾਕਾਤ ਹੋਵੇਗੀ| ਪ੍ਰੇਮੀਜਨਾਂ ਦਾ ਰੁਮਾਂਸ ਜਿਆਦਾ ਜ਼ਿਆਦਾ ਬਣੇਗਾ| ਜਨਤਕ ਜੀਵਨ ਵਿੱਚ ਤਰੱਕੀ ਮਿਲੇਗੀ| ਵਿਵਾਹਿਕ ਸੁਖ ਪ੍ਰਾਪਤ ਹੋਵੇਗਾ| ਯਾਤਰਾ ਦਾ ਵਿਚਾਰ ਫਿਲਹਾਲ ਤਿਆਗ ਦਿਓ ਅਤੇ ਸਿਹਤ ਦਾ ਖਿਆਲ ਰੱਖੋ|

Leave a Reply

Your email address will not be published. Required fields are marked *