Horoscope

ਮੇਖ :- ਹਫਤੇ ਦੇ ਸ਼ੁਰੂ ਵਿਚ ਮਾਨਸਿਕ ਤਨਾਅ ਦੀ ਸਥਿਤੀ ਰਹੇਗੀ| ਤੁਹਾਡੀ ਸਿਹਤ ਵੀ ਢਿੱਲੀ ਹੋ ਸਕਦੀ ਹੈ| ਨੌਕਰੀ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਘਰ ਤੋਂ ਬਾਹਰ ਜਾਣ ਦੀ ਸੋਚੋਗੇ| ਸੂਝ-ਬੂਝ ਤੋਂ ਕੰਮ ਲਵੋਗੇ ਅਤੇ ਆਲਸ ਨੂੰ ਤਿਆਗ ਕੇ ਸਫਲਤਾ ਪ੍ਰਾਪਤ ਕਰ ਸਕਦੇ ਹੋ| ਇਨ੍ਹਾਂ ਦਿਨਾਂ ਵਿਚ ਕੇਵਲ ਮਿਹਨਤ ਕਰਨ ਨਾਲ ਹੀ ਸਫਲਤਾ ਮਿਲੇਗੀ ਅਤੇ ਲਾਭ ਹੋਵੇਗਾ| ਮਿੱਤਰਾਂ, ਸਹਿਯੋਗੀਆਂ ਅਤੇ ਰਿਸ਼ਤੇਦਾਰਾਂ ਨਾਲ ਲੈਣ-ਦੇਣ ਕਰਨ ਵੇਲੇ ਚੌਕਸ ਰਹੋ, ਨਹੀਂ ਤਾਂ ਬਾਅਦ ਵਿਚ ਪ੍ਰੇਸ਼ਾਨੀ ਹੋ ਸਕਦੀ ਹੈ| ਹਫਤੇ ਦੇ ਅੰਤ ਵਿਚ ਨੇੜੇ ਦੀ ਯਾਤਰਾ ਲਾਭਕਾਰੀ ਰਹੇਗੀ|
ਬ੍ਰਿਖ :- ਹਫਤੇ ਦੇ ਮੁੱਢਲੇ ਦਿਨਾਂ ਵਿਚ ਮਿੱਤਰਾਂ ਦਾ ਸਹਿਯੋਗ ਮਿਲੇਗਾ| ਰਿਸ਼ਤੇਦਾਰ ਸਮੇਂ ਉੱਤੇ ਜਰੂਰ ਸਹਾਇਤਾ ਕਰਨਗੇ| ਕਾਰੋਬਾਰ, ਵਪਾਰ ਵਿਚ ਤਰੱਕੀ ਅਤੇ ਵਿਸਤਾਰ ਹੋਵੇਗਾ| ਪ੍ਰਭਾਵਸ਼ਾਲੀ ਵਿਅਕਤੀਆਂ ਨਾਲ ਸੰਬੰਧ ਲਾਭਕਾਰੀ ਸਿੱਧ ਹੋਵੇਗਾ| ਰੁਝੇਵੇਂ ਵਧਣਗੇ| ਸੰਤਾਨ ਦਾ ਸੁੱਖ ਪ੍ਰਾਪਤ ਹੋਵੇਗਾ| ਕੰਮਾਂ ਵਿਚ ਸਫਲਤਾ ਮਿਲੇਗੀ| ਹਫਤੇ ਦੇ ਅੰਤ ਵਿਚ ਆਰਥਿਕ ਸਥਿਤੀ ਬੇਹਤਰ ਬਣਨ ਦੇ ਯਤਨ ਸਫਲ ਹੋਣਗੇ| ਖਰਚ ਵਿਚ ਵਾਧਾ ਹੋਵੇਗਾ ਅਤੇ ਆਮਦਨ ਦੇ ਸਰੋਤ ਵੀ ਚੱਲਦੇ ਰਹਿਣਗੇ|
ਮਿਥੁਨ :- ਹਫਤੇ ਦੇ ਸ਼ੁਰੂ ਵਿਚ ਹਰ ਖੇਤਰ ਵਿਚ ਤਰੱਕੀ ਹੋਵੇਗੀ ਅਤੇ ਮਾਣ-ਯੱਸ਼ ਵਧੇਗਾ| ਕਾਰਜ ਸਿੱਧ ਹੋਣਗੇ ਅਤੇ ਸੁੱਖ ਦੀ ਪ੍ਰਾਪਤੀ ਹੋਵੇਗੀ| ਸੰਘਰਸ਼ ਦਾ ਸਾਥ ਤਾਂ ਰਹੇਗਾ ਪ੍ਰੰਤੂ ਸਫਲਤਾ ਮਿਲਦੀ ਰਹੇਗੀ| ਦੁਸ਼ਮਣ ਤੁਹਾਡੇ ਅੱਗੇ ਠਹਿਰ ਨਹੀਂ ਸਕਣਗੇ ਪ੍ਰੰਤੂ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ| ਘਰੇਲੂ ਖਰਚਾ ਵੱਧ ਸਕਦਾ ਹੈ| ਆਰਥਿਕ ਤੰਗੀ ਮਹਿਸੂਸ ਹੋਵੇਗੀ| ਅਚਾਨਕ ਯਾਤਰਾ ਹੋ ਸਕਦੀ ਹੈ| ਹਫਤੇ ਦੇ ਅੰਤ ਵਿਚ ਕੰਮਾਂ ਵਿਚ ਰੁਕਾਵਟਾਂ ਆਉਣਗੀਆਂ| ਆਪਣੇ ਲੋਕ ਹੀ ਕੰਮਾਂ ਵਿਚ ਅੜਿੱਕਾ ਪਾਉਣਗੇ|
ਕਰਕ :- ਹਫਤੇ ਦੇ ਮੁੱਢਲੇ ਦਿਨਾਂ ਵਿਚ ਵਪਾਰੀ ਵਰਗ ਨੂੰ ਰਲਵਾਂ-ਮਿਲਵਾਂ ਫਲ ਮਿਲੇਗਾ| ਹਾਲਾਤ ਆਮ ਵਾਂਗ ਰਹਿਣਗੇ| ਕੋਈ ਨਵਾਂ ਕਾਰੋਬਾਰ ਸੋਚ-ਵਿਚਾਰ ਕਰਕੇ ਹੀ ਸ਼ੁਰੂ ਕਰਨਾ ਚਾਹੀਦਾ ਹੈ| ਇਸਤਰੀ ਵਰਗ ਤੋਂ ਸਹਾਇਤਾ ਮਿਲੇਗੀ| ਯਾਤਰਾ ਵਿਚ ਲਾਭ ਹੋਵੇਗਾ| ਕੰਮਾਂ ਵਿਚ ਸਫਲਤਾ ਨਿਸ਼ਚਿਤ ਹੈ| ਪੂੰਜੀ ਲਾਉਣ ਲਈ ਸਮਾਂ ਅਨੁਕੂਲ ਹੈ| ਘਰ ਪਰਿਵਰਤਨ ਦਾ ਪ੍ਰੋਗਰਾਮ ਬਣ ਸਕਦਾ ਹੈ| ਤੁਹਾਨੂੰ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ| ਖਾਣ-ਪੀਣ ਵਿਚ ਸਾਵਧਾਨੀ ਅਤਿ ਜਰੂਰੀ ਹੈ| ਹਫਤੇ ਦੇ ਅੰਤ ਵਿਚ ਸਿਹਤ ਪ੍ਰਤੀ ਚਿੰਤਾ  ਰਹੇਗੀ| ਕਾਰੋਬਾਰ ਆਮ ਵਾਂਗ ਰਹੇਗਾ|
ਸਿੰਘ :- ਕੰਮਕਾਰ ਸੰਬੰਧੀ ਯਾਤਰਾ ਹੋਵੇਗੀ ਅਤੇ ਲਾਭਕਾਰੀ ਸਿੱਧ ਹੋਵੇਗੀ| ਮਨ-ਚਾਹੀ ਥਾਂ ਤਬਾਦਲਾ ਹੋ ਸਕੇਗਾ| ਤਰੱਕੀ ਅਤੇ ਤਬਾਦਲਾ ਨਾਲ – ਨਾਲ ਹੀ  ਚੱਲਣਗੇ| ਵਿਦੇਸ਼ ਯਾਤਰਾ ਦੀ ਇੱਛਾ ਪੂਰੀ ਹੋਵੇਗੀ ਪ੍ਰੰਤੂ ਪੈਸੇ ਦੀ ਵਧੀ ਭੁੱਖ ਉੱਥੇ ਵੀ ਸ਼ਾਂਤ ਨਹੀਂ ਹੋਵੇਗੀ| ਕਾਰੋਬਾਰ ਅਤੇ ਨੌਕਰੀ ਲਈ ਸ਼ੁੱਭ ਸਮਾਂ ਹੈ| ਤੁਹਾਡੀ ਹਿੰਮਤ ਅਤੇ ਉਤਸ਼ਾਹ ਵਧੇਗਾ| ਮਨਚਿੱਤ ਉਦਾਸ ਰਹੇਗਾ| ਪਾਚਣ-ਪ੍ਰਣਾਲੀ ਵਿਕਾਰ ਪ੍ਰੇਸ਼ਾਨ ਕਰ ਸਕਦਾ ਹੈ| ਸਾਵਧਾਨੀ ਰਹੋ| ਹਫਤੇ ਦੇ ਅੰਤ ਵਿਚ ਲਾਭਕਾਰੀ ਗਠਜੋੜ  ਬਣੇਗਾ|
ਕੰਨਿਆ :- ਹਫਤੇ ਦੇ ਮੁੱਢਲੇ ਪੜਾਅ ਵਿਚ ਸੰਤਾਨ ਪੱਖੋਂ ਕੋਈ ਚਿੰਤਾ ਹੋ ਸਕਦੀ ਹੈ| ਜੋਖਮ ਦੇ ਕੰਮਾਂ ਤੋਂ ਤੁਹਾਨੂੰ ਦੂਰ ਰਹਿਣਾ ਚਾਹੀਦਾ ਹੈ| ਵਾਹਨ ਦੁਆਰਾ ਸਰੀਰਕ ਕਸ਼ਟ ਦੀ ਸੰਭਾਵਨਾ ਹੈ, ਵਾਹਨ ਪੂਰੀ ਸਾਵਧਾਨੀ ਨਾਲ ਚੱਲਣਾ ਚਾਹੀਦਾ ਹੈ| ਅਧਿਐਨ ਪ੍ਰਤੀ ਤੁਹਾਡੀ ਰੁਚੀ ਬਣੀ ਰਹੇਗੀ| ਪ੍ਰੇਮੀਆਂ ਲਈ ਸਮਾਂ ਅਨੁਕੂਲ ਰਹੇਗਾ| ਪ੍ਰੇਮੀਆਂ ਦੀ ਮਿੱਥੀ ਮੁਲਾਕਾਤ  ਹੋਵੇਗੀ| ਵਪਾਰ, ਰੁਜਗਾਰ ਲਈ ਸਮਾਂ ਸੁੱਖਾਵਾਂ ਰਹੇਗਾ| ਪੂੰਜੀ ਲਾਉਣ ਲਈ ਵੀ ਸਮਾਂ ਚੰਗਾ ਹੈ| ਨੌਕਰੀ ਵਿੱਚ ਕੁੱਝ ਪ੍ਰੇਸ਼ਾਨੀ ਬਣ ਸਕਦੀ ਹੈ| ਹਫਤੇ ਦੇ ਅੰਤਲੇ ਦਿਨਾਂ ਵਿਚ ਕੋਈ ਫੈਸਲਾ ਸੋਚ-ਵਿਚਾਰ ਕੇ ਕਰਨਾ ਹੀ ਉੱਚਿਤ ਰਹੇਗਾ|
ਤੁਲਾ :- ਹਫਤੇ ਦੇ ਸ਼ੁਰੂ ਵਿਚ ਵਣਜ-ਵਪਾਰ ਸਾਂਝੇਦਾਰੀ ਲਈ ਸਮਾਂ ਚੰਗਾ ਹੈ ਪ੍ਰੰਤੂ ਤੁਹਾਨੂੰ ਵਿਰੋਧੀਆਂ ਵੱਲੋਂ ਚੌਕਸ ਰਹਿਣਾ ਚਾਹੀਦਾ ਹੈ| ਵਿਘਨ ਉਪਰੰਤ ਯਾਤਰਾ ਹੋਵੇਗੀ ਅਤੇ ਯਾਤਰਾ ਵਿਚ ਲਾਭ ਦੀ ਪੂਰੀ ਸੰਭਾਵਨਾ ਹੈ| ਤੁਹਾਨੂੰ ਲੋੜੀਂਦਾ ਘਰ ਦਾ ਸੁੱਖ ਮਿਲੇਗਾ| ਵਿਆਹ ਲਈ ਪ੍ਰਸਤਾਵ ਆਉਣਗੇ ਅਤੇ ਗੱਲਬਾਤ ਅੱਗੇ  ਵਧੇਗੀ| ਪ੍ਰੇਸ਼ਾਨੀ ਦਾ ਮਾਹੌਲ ਬਣ ਸਕਦਾ ਹੈ| ਕਿਸੇ ਧਾਰਮਿਕ ਸਥਾਨ ਵੀ ਜਾਓਗੇ| ਮਾਨਸਕਿ ਤਨਾਅ ਤੋਂ ਰਾਹਤ ਮਿਲੇਗੀ| ਦੁਸ਼ਮਣ ਭੱਜਦੇ ਨਜਰ ਆਉਣਗੇ|
ਬ੍ਰਿਸ਼ਚਕ :- ਹਫਤੇ ਦੇ ਸ਼ੁਰੂ ਵਿਚ ਸਮਾਜਿਕ ਅਤੇ ਧਾਰਮਿਕ ਕੰਮਾਂ ਵਿਚ ਰੁੱਚੀ ਵਧੇਗੀ ਅਤੇ ਸ਼ੁਭ ਕੰਮਾਂ ਵਿਚ ਮਨ ਲੱਗੇਗਾ| ਪਰਉਪਕਾਰ ਦੀ ਭਾਵਨਾ ਵਧੇਗੀ| ਲੰਮੀ ਅਤੇ ਵਿਦੇਸ਼ ਯਾਤਰਾ ਆਨੰਦਮਈ ਰਹੇਗੀ| ਉੱਚ ਵਿੱਦਿਆ ਲਈ ਰਾਹ ਪੱਧਰਾ ਹੋਵੇਗਾ| ਵਿਦੇਸ਼ ਵਿਚ ਵਿੱਦਿਆ ਪ੍ਰਾਪਤੀ ਦਾ ਮੌਕਾ ਮਿਲਣ ਦੀ ਸੰਭਾਵਨਾ ਹੈ| ਕੋਈ ਮਾਂਗਲਿਕ ਕਾਰਜ ਵੀ ਹੋ ਸਕਦਾ ਹੈ| ਹਫਤੇ ਦੇ ਅੰਤ ਵਿਚ ਰੱਲਵਾਂ-ਮਿਲਵਾਂ ਫਲ ਰਹੇਗਾ| ਸੁੱਖ-ਦੁੱਖ ਮਹਿਸੂਸ ਹੋਵੇਗਾ| ਵਿਅਰਥ ਦੀ ਯਾਤਰਾ ਹੋਵੇਗੀ|
ਧਨੁ :- ਹਫਤੇ ਦੇ ਸ਼ੁਰੂ ਵਿਚ ਮਾਣ-ਯੱਸ਼ ਵਿਚ ਵਾਧਾ ਹੋਵੇਗਾ| ਸੁੱਖ ਦੇ ਸਾਧਨ ਵਧਣਗੇ| ਤੁਹਾਡੇ ਲਈ ਕੰਮ ਸਹਿਜੇ ਹੀ ਹੋ ਜਾਣਗੇ| ਤੁਹਾਡੇ ਨਵੇਂ ਸੰਬੰਧ ਬਣਨਗੇ, ਜਿਹੜੇ ਲਾਭ ਦੇਣਗੇ| ਆਰਥਿਕ ਸਥਿਤੀ ਸੰਤੋਖਜਨਕ ਰਹੇਗੀ| ਸਰਕਾਰੀ ਕੰਮਾਂ ਵਿਚ ਸਫਲਤਾ ਮਿਲੇਗੀ| ਸਾਵਧਾਨ ਰਹੋ, ਵਧੇਰੇ ਮਿਹਨਤ ਕਰਨ ਨਾਲ ਤੁਹਾਡੀ ਸਿਹਤ ਵੀ ਢਿੱਲੀ ਹੋ ਸਕਦੀ ਹੈ| ਤੁਹਾਡੀ ਹਰ ਇੱਕ ਇੱਛਾ ਪੂਰੀ ਹੋਵੇਗੀ| ਨੌਕਰੀ ਵਿਚ ਖੁਸ਼ੀ ਦਾ ਵਾਤਾਵਰਣ ਬਣੇਗਾ| ਪਿਤਾ ਦੁਆਰਾ ਲਾਭ ਮਿਲੇਗਾ| ਕੋਈ ਨਵੀਂ ਉਪਲਬਧੀ ਖੁਸ਼ੀ ਦੇਵੇਗੀ| ਹਫਤੇ ਦੇ ਅੰਤ ਵਿਚ ਕਿਸਮਤ ਦਾ ਸਾਥ ਰਹੇਗਾ| ਲਾਭ ਦੇ ਰਸਤੇ ਖੁਲ੍ਹਣਗੇ|
ਮਕਰ :- ਸਥਿਤੀ, ਅਸਥਿਰ ਰਹੇਗੀ| ਮਾਨਸਿਕ ਬੇਚੈਨੀ, ਡਰ, ਭੈਅ ਅਤੇ ਵਹਿਮ ਬਣਿਆ ਰਹੇਗਾ| ਅਚਾਨਕ ਕੋਈ ਘਟਨਾ-ਚੱਕਰ ਵੀ ਚੱਲ ਸਕਦਾ ਹੈ| ਸਰੀਰ ਕਸ਼ਟ ਦੀ ਵੀ ਸੰਭਾਵਨਾ ਹੈ| ਕੰਮਾਂ ਵਿਚ ਰੁਕਾਵਟ ਘਟੇਗੀ| ਤੁਸੀਂ ਆਪਣੇ ਸੋਚ ਨਾਲ ਹੀ ਕੋਈ ਕੰਮ ਵਿਗਾੜ ਸਕਦੇ ਹੋ| ਪ੍ਰੀਖਿਆ ਵਿੱਚ ਸਫਲਤਾ ਮਿਲੇਗੀ| ਹਫਤੇ ਦੇ ਅੰਤ ਵਿਚ ਖੇਤੀ ਦੇ ਕੰਮਾਂ ਅਤੇ ਤਰਲ ਪਦਾਰਥਾਂ ਦੇ ਵਪਾਰ ਵਿਚ ਲਾਭ ਹੋ ਸਕਦਾ ਹੈ| ਘਰ ਪਰਿਵਰਤਨ ਦਾ ਪ੍ਰੋਗਰਾਮ ਵੀ ਬਣ ਸਕਦਾ ਹੈ| ਮਨ ਵਿਚ ਚੰਚਲਤਾ ਰਹੇਗੀ|
ਕੁੰਭ :- ਹਫਤੇ ਦੇ ਮੁੱਢਲੇ ਦਿਨਾਂ ਵਿਚ ਕੰਮਾਂ ਵਿਚ ਰੁਕਾਵਟਾਂ ਆਉਣਗੀਆਂ ਪ੍ਰੇਸ਼ਾਨੀ ਦਾ ਮਾਹੌਲ ਰਹੇਗਾ| ਆਪਣੇ ਲੋਕ ਹੀ ਕੰਮਾਂ ਵਿਚ ਰੁਕਾਵਟ ਪੈਦਾ ਕਰਨਗੇ ਅਤੇ ਪ੍ਰੇਸ਼ਾਨੀ ਦਾ ਕਾਰਨ ਬਣਨਗੇ| ਕੋਈ ਅਸ਼ੁੱਭ-ਸੁਨੇਹਾ ਵੀ ਮਿਲ ਸਕਦਾ ਹੈ| ਸਰੀਰਕ ਕਸ਼ਟ ਦੀ ਸੰਭਾਵਨਾ ਹੈ| ਕੋਈ ਪੈਸਾ ਲੈ ਕੇ ਮੁਕਰ ਵੀ ਸਕਦਾ ਹੈ| ਸਿਹਤ ਪ੍ਰਤੀ ਚੌਕਸ ਰਹੋ| ਧਾਰਮਿਕ ਰੁਚੀ ਵਧੇਗੀ| ਉੱਚ ਵਿੱਦਿਆ ਪ੍ਰਾਪਤੀ ਲਈ ਉਤਸ਼ਾਹ ਵਧੇਗਾ| ਯਾਤਰਾ ਦਾ ਪ੍ਰਬਲ ਯੋਗ ਹੈ| ਹਫਤੇ ਦੇ ਅੰਤ ਵਿਚ ਸਫਲਤਾ ਮਿਲੇਗੀ| ਘਰ ਦਾ ਸੁੱਖ ਨਸੀਬ ਹੋ ਸਕਦਾ ਹੈ| ਪ੍ਰੇਮੀਆਂ ਦੀ ਅਭਿਲਾਸ਼ਾ ਪੂਰੀ ਹੋਵੇਗੀ|
ਮੀਨ :- ਹਫਤੇ ਦੇ ਸ਼ੁਰੂ ਵਿਚ ਯਾਤਰਾ ਵਿਚ ਪ੍ਰੇਸ਼ਾਨੀ ਹੋ ਸਕਦੀ ਹੈ ਅਤੇ ਸਾਮਾਨ ਜਾਂ ਕਿਸੇ ਵਸਤੂ ਦੇ ਚੋਰੀ ਹੋ ਜਾਣ ਦਾ ਵੀ ਖਤਰਾ ਹੈ| ਪੇਟ ਵਿਕਾਰ ਹੋ ਸਕਦਾ ਹੈ| ਸਿਹਤ ਵੱਲ ਵਿਸ਼ੇਸ਼ ਧਿਆਨ ਦਿਓ| ਲਾਟਰੀ ਤੋਂ ਕੋਈ ਵਿਸ਼ੇਸ਼ ਲਾਭ ਮਿਲਣ ਵਾਲਾ ਨਹੀਂ ਹੈ| ਵਿਦਿਆਰਥੀਆਂ ਦਾ ਧਿਆਨ ਮਨੋਰੰਜਨ ਕੰਮਾਂ ਵੱਲ ਵਧੇਰੇ ਲੱਗੇਗਾ| ਜਿਸ ਕਾਰਨ ਪ੍ਰੇਸ਼ਾਨੀ ਵੀ ਹੋ ਸਕਦੀ ਹੈ| ਸਮਾਂ ਸੰਘਰਸ਼ਮਈ ਰਹੇਗਾ| ਕਾਰਜ-ਖੇਤਰ ਦੀਆਂ ਜਿੰਮੇਦਾਰੀਆਂ ਵਧਣਗੀਆਂ| ਮਾਤਾ ਦੀ ਸਿਹਤ ਵਿੱਚ ਸੁਧਾਰ ਆਵੇਗਾ| ਹਫਤੇ ਦੇ ਅੰਤ ਵਿਚ ਮਨ-ਚਿੱਤ ਦੁਖੀ ਰਹਿ ਸਕਦਾ ਹੈ| ਕੰਮਾਂ ਵਿਚ ਰੁਕਾਵਟ ਆਵੇਗੀ|

Leave a Reply

Your email address will not be published. Required fields are marked *