HOROSCOPE

ਮੇਖ: ਹਫਤੇ ਦੇ ਸ਼ੁਰੂ ਵਿਚ ਨਵੇਂ ਸੰਪਰਕ ਬਣਨਗੇ ਅਤੇ ਭਵਿੱਖ ਵਿਚ ਬੜੇ ਹੀ ਕੰਮ ਆਉਣਗੇ| ਕਾਰੋਬਾਰ ਤੋਂ ਲਾਭ ਮਿਲੇਗਾ| ਕੋਈ ਨਵਾਂ ਕੰਮ ਵੀ ਲਾਹੇਵੰਦ ਹੀ ਰਹੇਗਾ| ਪ੍ਰੇਮੀ ਸੱਜਣਾਂ ਲਈ ਅਨੁਕੂਲ ਸਮਾਂ ਹੈ| ਆਮਦਨ ਵਿਚ ਵਾਧਾ ਹੋਵੇਗਾ| ਸਰੀਰਕ ਕਸ਼ਟ ਹੋ ਸਕਦਾ ਹੈ|
ਬ੍ਰਿਖ: ਹਫਤੇ ਦੇ ਸ਼ੁਰੂ ਵਿਚ ਸਰਕਾਰੀ ਕੰਮਾਂ ਵਿੱਚ ਸਫਲਤਾ ਮਿਲੇਗੀ| ਕੰਮ ਸਥਾਨ ਅਤੇ ਦਫਤਰ ਵਿਚ ਤੁਹਾਡਾ ਪ੍ਰਭਾਵ ਵਧੇਗਾ ਪਰੰਤੂ ਕਰੋਧ ਤੋਂ ਦੂਰ ਰਹਿਣਾ ਚਾਹੀਦਾ ਹੈ| ਅਧਿਕਾਰੀ ਤੁਹਾਡੇ ਕੰਮ ਤੋਂ ਪ੍ਰਸੰਨ ਰਹਿਣਗੇ| ਧਨ ਲਾਭ ਹੋਵੇਗਾ| ਹਫਤੇ ਦੇ ਅੰਤ ਵਿਚ ਖਰਚਾ ਕੁਝ ਵੱਧ ਸਕਦਾ ਹੈ| ਕਾਰੋਬਾਰ ਆਮ ਵਾਂਗ ਰਹੇਗਾ|
ਮਿਥੁਨ: ਹਫਤੇ ਦੇ ਸ਼ੁਰੂ ਵਿੱਚ ਮਿਹਨਤ ਅਤੇ ਯਤਨ ਕਾਰੋਬਾਰ ਵਿਚ ਸੁਧਾਰ ਲਿਆ ਸਕਦੇ ਹਨ ਅਤੇ ਹਾਲਾਤ ਬੇਹਤਰ ਬਣ ਸਕਦੇ ਹਨ| ਸਰਕਾਰੀ ਨੌਕਰੀ ਵਿਚ ਕੁੱਝ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਬੇਰੁਜ਼ਗਾਰਾਂ ਨੂੰ ਪ੍ਰਾਪਤੀ ਲਈ ਕੁਝ ਵਧੇਰੇ ਹੀ ਨੱਠ-ਭੱਜ ਕਰਨੀ ਪਵੇਗੀ| ਅਦਾਲਤੀ ਕੰਮ ਹੋ ਜਾਣਗੇ| ਸਮਾਂ ਖੁਸ਼ੀ ਖੁਸ਼ੀ ਲੰਘੇਗਾ | ਪਤਨੀ ਦੁਆਰਾ ਲਾਭ ਮਿਲੇਗਾ|
ਕਰਕਾਂ: ਅਧਿਕਾਰਾਂ ਵੱਲੋਂ ਲਾਭ ਪ੍ਰਾਪਤ ਹੋਵੇਗਾ| ਪਰਿਵਾਰਕ ਪਰੇਸ਼ਾਨੀਆਂ ਵੱਧ ਸਕਦੀਆਂ ਹਨ ਪਰੰਤੂ ਨੌਕਰੀ ਲਈ ਕੀਤੇ ਯਤਨ ਸਫਲ ਹੋਣਗੇ ਵਿਆਹ ਆਦਿ ਸ਼ੁਰੂ ਕੰਮਾਂ ਦੀ ਸੰਭਾਵਨਾ ਬਣੀ ਹੋਈ ਹੈ| ਹਫਤੇ ਦੇ ਅੰਤ ਵਿੱਚ ਰੁਕਿਆ ਧਨ ਮਿਲੇਗਾ| ਪ੍ਰੀਖਿਆ ਅਤੇ ਇੰਟਰਵਿਊ ਵਿਚ ਸਫਲਤਾ ਮਿਲੇਗੀ|
ਸਿੰਘ: ਭਰਾਵਾਂ ਆਦਿ ਨਾਲ ਕਿਸੇ ਗੱਲ ਉੱਤੇ ਮਨ-ਮੁਟਾਵ ਹੋ ਸਕਦਾ ਹੈ| ਧਨ ਅਤੇ ਰੁਜ਼ਗਾਰ ਸੰਬੰਧੀ ਚਿੰਤਾ ਰਹੇਗੀ| ਧਨ ਲਾਭ ਕੁੱਝ ਘੱਟ ਹੀ ਰਹੇਗਾ| ਪਤਨੀ ਦੁਆਰਾ ਲਾਭ ਦੀ ਸੰਭਾਵਨਾ ਹੈ| ਵਿਆਹ ਆਦਿ ਦਾ ਯੋਗ ਵੀ ਬਣਿਆ ਹੋਇਆ ਹੈ| ਵਿਦਿਆਰਥੀਆਂ ਨੂੰ ਵਿੱਦਿਆ ਦਾ ਲਾਭ ਪ੍ਰਾਪਤ ਹੋਵੇਗਾ| ਕੰਮਾਂ ਉੱਤੇ ਖਰਚਾ ਅਚਾਨਕ ਹੋਵੇਗਾ| ਪਰਿਵਾਰ ਦਾ ਮਾਹੌਲ ਸ਼ਾਂਤੀ ਪੂਰਣ ਰਹੇਗਾ|
ਕੰਨਿਆ: ਹਫਤੇ ਦੇ ਸ਼ੁਰੂ ਮਿੱਤਰਾਂ ਅਤੇ ਸਹਿਯੋਗੀਆਂ ਦਾ ਲਾਭ ਮਿਲੇਗਾ| ਧਨ ਦੀ ਪ੍ਰਾਪਤੀ ਹੋਵੇਗੀ| ਅਧਿਕਾਰੀਆਂ ਨਾਲ ਮੇਲ-ਜੋਲ ਵਧੇਗਾ| ਲਿਖਣ ਦੇ ਕੰਮਾਂ ਵੱਲ ਰੁਚੀ ਵਧੇਗੀ ਅਤੇ ਮਾਣ-ਯੱਸ਼ ਪ੍ਰਾਪਤ ਹੋਵੇਗਾ| ਸਫਲਤਾ ਦਾ ਸਾਥ ਰਹੇਗਾ| ਮਕਾਨ ਪਰਿਵਰਤਨ ਦੀ ਵੀ ਸੰਭਾਵਨਾ ਬਣੀ ਹੋਈ ਹੈ| ਹਫਤੇ ਦੇ ਅੰਤ ਵਿਚ ਮਲੋਰੰਜਨ ਕੰਮਾਂ ਵੱਲ ਰੁਚੀ ਵਧੇਗੀ ਅਤੇ ਬਹੁਤ ਸਮਾਂ ਬਤੀਤ ਹੋਵੇਗਾ|
ਤੁਲਾ: ਦੁਸ਼ਮਣ ਤੁਹਾਡੇ ਅੱਗੇ ਠਹਿਰ ਨਹੀਂ ਸਕਣਗੇ| ਕਾਰਜ ਸਿੱਧ ਹੋਣਗੇ ਅਤੇ ਸੁੱਖ ਦੀ ਪ੍ਰਾਪਤੀਹੋਵੇਗੀ| ਹਰ ਖੇਤਰ ਵਿੱਚ ਤਰੱਕੀ ਹੋਵੇਗੀ ਅਤੇ ਮਾਣ-ਯੱਸ਼ ਵਧੇਗਾ|ਪ੍ਰੇਮੀ ਸੱਜਣਾਂ ਨਾਲ ਕਿਸੇ ਵਿਵਾਦ ਕਾਰਨ ਮਨ ਦੁਖੀ ਹੋਵੇਗੀ| ਕਿਸੇ ਤਰ੍ਹਾਂ ਦੇ ਵਿਵਾਦ ਤੋਂ ਦੂਰ ਰਹੋ| ਪਰੇਸ਼ਾਨੀ ਦਾ ਮਾਹੌਲ ਬਣ ਸਕਦਾ ਹੈ| ਹਫਤੇ ਦੇ ਅੰਤ ਵਿਚ ਤਬਾਦਲ ਦਾ ਡਰ ਰਹੇਗਾ| ਆਮ ਪਰਿਵਰਤਨ ਦੇ ਹਾਲਾਤ ਬਣਨਗੇ| ਵਿਦੇਸ਼ ਯਾਤਰਾ ਦਾ ਪ੍ਰੋਗਰਾਮ ਬਣ ਸਕਦਾ ਹੈ|
ਬ੍ਰਿਸ਼ਚਕ: ਹਫਤੇ ਦੇ ਸ਼ੁਰੂ ਵਿਚ ਅਚਾਨਕ ਧਨ ਹਾਨੀ ਹੋਣ ਦੇ ਹਾਲਾਤ ਬਣ ਸਕਦੇ ਹਨ| ਸੱਟ, ਲੜਾਈ ਝਗੜਾ ਅਤੇ ਕਿਸੇ ਨਾਲ ਵਿਵਾਦ ਦਾ ਡਰ ਹੈ| ਸਾਵਧਾਨ ਰਹੋ| ਤੁਹਾਡੀ ਸਿਹਤ ਵੀ ਢਿੱਲੀ ਹੋ ਸਕਦੀ ਹੈ| ਕੰਮਾਂ ਵਿੱਚ ਰੁਕਾਵਟਾਂ ਪੈਣਗੀਆਂ| ਯਾਤਰਾਂ ਕਸ਼ਟਕਾਰੀ ਰਹੇਗੀ| ਵਿਦਿਆਥੀਆਂ ਲਈ ਸਮਾਂ ਅਨੁਕੂਲ ਹੈ| ਸਫਲਤਾ ਮਿਲੇਗੀ ਅਤੇ ਉਚੇਰੀ ਵਿੱਦਿਆ ਲਈ ਪ੍ਰਵੇਸ਼ ਮਿਲੇਗਾ| ਨੌਕਰੀ ਵਿਚ ਤਰੱਕੀ ਦੇ ਆਸਾਰ ਹਨ ਸਰਕਾਰੀ ਕੰਮਾਂ ਵਿੱਚ ਸਫਲਤਾ ਮਿਲੇਗੀ|
ਧਨੁ: ਹਫਤੇ ਦੇ ਸ਼ੁਰੂ ਵਿਚ ਚੰਗੇ ਵਿਅਕਤੀਆਂ ਦਾ ਮੇਲ ਅਤੇ ਸਹਿਯੋਗ ਮਿਲੇਗਾ| ਕੰਮਾਂ ਵਿਚ ਸਫਲਤਾ ਪ੍ਰਾਪਤ ਹੋਵੇਗੀ ਅਤੇ ਸਮਾਂ ਖੁਸ਼ੀ ਖੁਸ਼ੀ ਬਤੀਤ ਹੋਵੇਗਾ| ਸੰਤਾਨ ਦੀ ਚਿੰਤਾ ਹੋ ਸਕਦਾ ਹੈ| ਪਰਿਵਾਰਿਕ ਕਲਹ ਕਾਰਨ ਮਨ ਦੁਖੀ ਹੋ ਸਕਦਾ ਹੈ| ਕੰਮਾਂ ਵਿਚ ਵਿਅਰਥ ਦੀ ਰੁਕਾਵਟ ਪਵੇਗੀ| ਵਿਅਰਥ ਦੀ ਯਾਤਰਾ ਵੀ ਕਰਨੀ ਪੈ ਸਕਦੀ ਹੈ ਜਾਂ ਟੂਰ ਉਤੇ ਜਾਣਾ ਪੈ ਸਕਦਾ ਹੈ|
ਮਕਰ: ਹਫਤੇ ਦੇ ਸ਼ੁਰੂ ਵਿਚ ਮਾਨਸਿਕ ਤਨਾਅ ਅਤੇ ਪਰੇਸ਼ਾਨੀ ਕਾਰਨ ਤੁਹਾਨੂੰ ਇਕਾਂਤ ਰਹਿਣਾ ਚੰਗਾ ਲੱਗੇਗਾ, ਫਿਰ ਵੀ ਇੱਕਲਾਪਣ ਮਹਿਸੂਸ ਹੋਵੇਗਾ| ਮਾਨਸਿਕ ਅਸਥਿਰਤਾ ਰਹੇਗੀ| ਤੁਸੀਂ ਆਪਣੀਆਂ ਜਿੰਮੇਵਾਰੀਆਂ ਤੋਂ ਦੌੜਦੇ ਲੱਗੋਗੇ| ਕਿਸੇ ਕਾਰਨ ਅਨੁਚਿਤ ਵਤੀਰੇ ਕਾਰਨ ਹਾਨੀ ਹੋ ਸਕਦੀ ਹੈ| ਘਰ ਵਿਚ ਕਲਹ-ਕਲੇਸ਼ ਹੋ ਸਕਦਾ ਹੈ| ਘਰ ਤੋਂ ਦੂਰ ਚਲੇ ਜਾਣਾ ਹਾਨੀਕਾਰਕ ਸਿੱਧ ਹੋਵੇਗਾ|
ਕੁੰਭ: ਕੰਮਾਂ ਵਿੱਚ ਸਫਲਤਾ ਮਿਲੇਗੀ ਪਰੰਤੂ ਯਾਤਰਾ ਵਿਚ ਕੋਈ ਰੁਕਾਵਟ ਬਣ ਸਕਦੀ ਹੈ| ਘਰ ਦਾ ਵਾਤਾਵਰਣ ਸੁਖਦਾਇਕ ਰਹੇਗਾ|ਸਾਂਝੇਦਾਰੀ ਵਿਚ ਲਾਭ ਆਮ ਵਾਂਗ ਰਹੇਗਾ| ਘਰ ਵਿੱਚ ਕੋਈ ਸ਼ੁੱਭ ਕਾਰਜ ਹੋ ਸਕਦਾ ਹੈ| ਕਿਸੇ ਵਿਵਾਦ ਵਿਚ ਪੈਣ ਨਾਲ ਮਾਨਸਿਕ ਤਨਾਅ ਹੋ ਸਕਦਾ ਹੈ| ਯਾਤਰਾ ਕਸ਼ਟਦਾਇਕ ਰਹੇਗਾ| ਬਹੁਤਾ ਸਮਾਂ ਪਰੇਸ਼ਾਨੀ ਵਿਚ ਬਤੀਤ ਹੋਵੇਗਾ|
ਮੀਨ: ਹਫਤੇ ਦੇ ਸ਼ੁਰੂ ਵਿਚਇਸਤਰੀਆਂ ਦੁਆਰਾ ਪਰੇਸ਼ਾਨੀ ਹੋ ਸਕਦੀ ਹੈ| ਮਾਤਾ, ਨਾਨੀ, ਸੱਸ ਅਤੇ ਪਤਨੀ ਵੱਲੋਂ ਕੋਈ ਸਮੱਸਿਆ ਪਰੇਸ਼ਾਨੀ ਕਰ ਸਕਦੀ ਹੈ| ਕੋਈ ਨਵਾਂ ਹੀ ਝਮੇਲਾ ਖੜ੍ਹਾ ਹੋ ਸਕਦਾ ਹੈ| ਵਾਹਨ ਆਦਿ ਦੀ ਖਰੀਦ-ਫਰੋਖੜ ਲਈ ਸਮਾਂ ਝੰੰਗਾ ਹੈ| ਕਾਰੋਬਾਰ ਵਿਚ ਉਤਰਾ-ਚੜ੍ਹਾਅ ਆ ਸਕਦਾ ਹੈ| ਹਫਤੇ ਦੇ ਅੰਤ ਵਿਚ ਮਾਨਸਿਕ ਤਨਾਅ ਤੋਂ ਰਾਹਤ ਮਿਲੇਗਾ|

Leave a Reply

Your email address will not be published. Required fields are marked *