HOROSCOPE

ਮੇਖ: ਹਫਤੇ ਦੇ ਮੁੱਢਲੇ ਦਿਨਾਂ ਵਿੱਚ ਇਸਤਰੀ ਸੁੱਖ ਘੱਟ ਹੀ ਰਹੇਗਾ| ਵਿਆਹ ਆਦਿ ਵਿਚ ਦੇਰ ਹੋਵੇਗੀ| ਕਾਰੋਬਾਰੀ ਹਾਲਾਤ ਮੱਧਮ ਰਹਿਣਗੇ| ਦੈਨਿਕ ਕਾਰਜ ਠੀਕ ਚੱਲਦੇ ਰਹਿਣਗੇ| ਮਿਹਨਤ ਅਤੇ ਯੋਗਤਾ ਅਨੁਸਾਰ ਲਾਭ ਦੀ ਘੱਟ ਹੀ ਸੰਭਾਵਨਾ ਹੈ| ਜਮੀਨ ਜਾਇਦਾਦ ਦੇ ਕੰਮ ਹੋਰ ਉਲਝ ਸਕਦੇ ਹਨ| ਨਵੇਂ ਕੰਮ ਦਾ ਵਿਸਤਾਰ ਨਹੀਂ ਹੋਵੇਗਾ| ਹਫਤੇ ਦੇ ਅੰਤਲੇ ਦਿਨਾਂ ਵਿੱਚ ਸਰਕਾਰ ਵੱਲੋਂ ਕੋਈ ਪ੍ਰੇਸ਼ਾਨੀ ਹੋ ਸਕਦੀ ਹੈ| ਸੰਤਾਨ ਦੀ ਚਿੰਤਾ ਰਹੇਗੀ|
ਬ੍ਰਿਖ: ਹਫਤੇ ਦੇ ਸ਼ੁਰੂ ਵਿਚ ਸੋਚੇ ਹੋਏ ਕੰਮ ਪੂਰੇ ਹੋ ਜਾਣਗੇ| ਸਰਕਾਰ ਵਲੋਂ ਸਹਾਇਤਾ ਅਤੇ ਲਾਭ ਮਿਲੇਗਾ| ਆਮਦਨ ਦਾ ਕੋਈ ਨਵਾਂ ਸਾਧਨ ਵੀ ਪੈਦਾ ਹੋਵੇਗਾ| ਮਿਹਨਤ ਅਤੇ ਯਤਨ ਕੰਮਾਂ ਵਿਚ ਸਫਲਤਾ ਲਈ ਸਹਾਈ ਹੋਵੇਗੀ| ਕਾਰੋਬਾਰ ਸੰਬੰਧੀ ਕਈ ਨਵੇਂ ਪ੍ਰਸਤਾਵ ਵੀ ਆਉਣਗੇ| ਇਸਤਰੀ ਵਰਗ ਵਲੋਂ ਮਦਦ ਦਾ ਭਰੋਸਾ ਮਿਲੇਗਾ| ਹਫਤੇ ਦੇ ਅੰਤ ਵਿਚ ਕਾਰੋਬਾਰੀ ਸਥਿਤੀ ਆਮ ਵਾਂਗ ਬਣੀ ਰਹੇਗੀ|
ਮਿਥੁਨ: ਹਫਤੇ ਦੇ ਸ਼ੁਰੂ ਵਿਚ ਦੂਰ-ਨੇੜੇ ਦੀ ਯਾਤਰਾ ਹੋ ਸਕਦੀ ਹੈ| ਵਿਦੇਸ਼ ਯਾਤਰਾ ਵੀ ਸੰਭਾਵਨਾ ਹੈ ਪਰੰਤੂ ਕੁਝ ਰੁਕਾਵਟ ਬਾਅਦ ਦੀ ਹੋ ਸਕੇਗੀ| ਕਿਸੇ ਅਪ੍ਰਵਾਸੀ ਦੁਆਰਾ ਲਾਭ ਮਿਲ ਸਕਦਾ ਹੈ| ਕੰਮਾਂ ਪ੍ਰਤੀ ਉਤਸ਼ਾਹ ਵਧੇਗਾ| ਵਿਦਿਆਰਥੀਆਂ ਲਈ ਸਮਾਂ ਸ਼ੁੱਭ ਰਹੇਗਾ ਮਿਹਨਤ ਦਾ ਫਲ ਜਰੂਰ ਮਿਲੇਗਾ| ਪਰ-ਉਪਕਾਰ ਦੀ ਭਾਵਨਾ ਵਧੇਗੀ| ਹਫਤੇ ਦੇ ਅੰਤ ਵਿਚ ਮੁਖ-ਸਾਧਨ ਮਿਲੇਗਾ| ਕੰਮ ਸਥਾਨ ਜਾਂ ਦਫਤਰ ਵਿਚ ਤੁਹਾਡਾ ਪ੍ਰਭਾਵ ਵਧੇਗਾ ਅਤੇ ਨਾਲ ਹੀ ਜਿੰਮੇਵਾਰੀ ਵੀ ਵਧੇਗੀ| ਗੁੱਸੇ ਤੋਂ ਦੂਰ ਰਹੋ|
ਕਰਕ: ਸੰਬੰਧੀਆਂ ਤੋਂ ਨਿਰਾਸ਼ਾ ਮਿਲਣ ਦੀ ਸੰਭਾਵਨਾ ਹੈ| ਵਪਾਰ ਆਦਿ ਵਿਚ ਉਤਰਾ-ਚੜ੍ਹਾਅ ਦੀ ਸਥਿਤੀ ਦੀ ਸਥਿਤੀ ਰਹੇਗੀ| ਮਿਹਨਤ ਵਧੇਰੇ ਅਤੇ ਲਾਭ ਘੱਟ ਮਿਲਣ ਕਰਕੇ ਮਨ ਦੁਖੀ ਹੋਵੇਗਾ| ਸਿਹਤ ਦੀ ਚਿੰਤਾ ਰਹੇਗੀ| ਸਿਹਤ ਵੱਲ ਵਿਸ਼ੇਸ਼ ਧਿਆਨ ਜਰੂਰ ਹੈ| ਅਧੂਰੇ ਅਤੇ ਵਿਗੜੇ ਕੰਮ ਹੋ ਜਾਣਗੇ| ਕੰਮ ਦੀ ਤਲਾਸ਼ ਵਿਚ ਸਫਲਤਾ ਮਿਲੇਗੀ|
ਸਿੰਘ: ਘਰ ਦੇ ਕੰਮਾਂ ਅਰਥਾਤ ਕਬੀਲਦਾਰੀ ਦੇ ਕੰਮਾਂ ਉੱਤੇ ਖਰਚਾ ਕੁੱਝ ਵਧੇਰੇ ਹੀ ਹੋਵੇਗਾ, ਜਿਹੜਾ ਰੋਕਣ ਉੱਤੇ ਵੀ ਨਹੀਂ ਰੁਕੇਗਾ| ਫਿਰ ਵੀ ਤੁਹਾਡੀ ਆਮਦਨ ਦੇ ਸਰੋਤ ਚਲਦੇ ਰਹਿਣਗੇ ਇਸ ਲਈ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ| ਵਪਾਰਕ ਅੜਚਨਾਂ ਬਣੀਆਂ ਰਹਿਣਗੀਆਂ ਅਤੇ ਲਾਭ ਵਿਚ ਕੁਝ ਕਮੀ ਆ ਸਕਦੀ ਹੈ ਅਤੇ ਪ੍ਰੇਮ ਸਬੰਧ ਨਿਰਾਸ਼ ਕਰਨਗੇ| ਹਫਤੇ ਦੇ ਅੰਤ ਵਿਚ ਸਿਹਤ ਢਿੱਲੀ ਹੋ ਸਕਦੀ ਹੈ|
ਕੰਨਿਆ: ਹਫਤੇ ਤੇ ਸ਼ੁਰੂ ਵਿਚ ਕਾਰਜ ਸਥਿਤੀ ਵਿਚ ਸੁਧਾਰ ਆਵੇਗਾ| ਤੁਹਾਡਾ ਮਾਣ -ਯੱਸ਼ ਵਧੇਗਾ| ਤੁਹਾਡੀ ਮਿਹਨਤ ਅਤੇ ਕੰਮ ਦੀ ਪ੍ਰਸ਼ੰਸਾ ਹੋਵੇਗੀ| ਅਧਿਕਾਰੀਆਂ ਦਾ ਸਹਿਯੋਗ ਮਿਲੇਗਾ| ਤਰੱਕੀ ਦੇ ਮੌਕੇ ਮਿਲਣਗੇ| ਦੁਸ਼ਮਣ ਭੈਭੀਤ ਰਹਿਣਗੇ ਪਰੰਤੂ ਫਿਰ ਵੀ ਸਾਵਧਾਨ ਰਹਿਣਾ ਚਾਹੀਦਾ ਹੈ| ਵਿਦਿਆਰਥੀਆਂ ਲਈ ਵਿਸ਼ੇਸ਼ ਸ਼ੁੱਭ ਰਹੇਗਾ| ਹਫਤੇ ਦੇ ਸ਼ੁਰੂ ਵਿਚ ਵਿਗੜੇ ਕੰਮ ਬਣਨਗੇ| ਯਾਤਰਾ ਵੀ ਹੋ ਸਕਦੀ ਹੈ|
ਤੁਲਾ: ਸਰਕਾਰੀ ਅਤੇ ਅਦਾਲਤੀ ਕੰਮਾਂ ਵਿਚ ਸਫਲਤਾ ਮਿਲੇਗੀ| ਦੁਸ਼ਮਣ ਪੱਖ ਕਮਜ਼ੋਰ ਰਹੇਗਾ| ਘਰ ਦਾ ਸੁਖ ਪ੍ਰਾਪਤ ਹੋਵੇਗਾ ਅਤੇ ਆਮਦਨ ਵਿਚ ਵਾਧਾ ਹੋਵੇਗਾ| ਕੋਈ ਸ਼ੁੱਭ ਸਮਾਚਾਰ ਵੀ ਸੁਣਨ ਨੂੰ ਮਿਲੇਗਾ| ਖਰਚਾ ਵਧੇਗਾ ਅਤੇ ਸਿਹਤ ਵੀ ਢਿੱਲੀ ਹੋ ਸਕਦੀ ਹੈ| ਮਾਨਸਿਕ ਤਨਾਅ ਵਧੇਗਾ| ਸੁਚੇਤ ਰਹੋ|
ਬ੍ਰਿਸ਼ਚਕ: ਹਫਤੇ ਦੇ ਸ਼ੁਰੂ ਵਿਚ ਸੁੱਖ-ਸੁਵਿਧਾ ਅਤੇ ਜੀਵਨ ਅਨੰਦਮਈ ਲੱਗੇਗਾ| ਸਮਾਜਿਕ ਪ੍ਰਤਿਸ਼ਠਾ ਵਿਚ ਵਾਧਾ ਹੋਵੇਗਾ| ਦੈਨਿਕ ਕਾਰਜਗਤੀ ਅਨੁਕੂਲ ਰਹੇਗੀ| ਕਾਰੋਬਾਰੀ ਹਾਲਾਤ ਬੇਹਤਰ ਹੋਣਗੇ| ਕੋਈ ਮਹੱਵਪੂਰਨ ਕੰਮ ਵੀ ਹੋ ਜਾਵੇਗਾ| ਯੱਸ਼ ਅਤੇ ਧਨ ਵਿਚ ਵਾਧਾ ਹੋਵੇਗਾ| ਖਰਚਾ ਵਧੇਗਾ ਅਤੇ ਮਾਨਸਿਕ ਤਨਾਅ ਵੀ ਨਾਲ ਹੀ ਵਧੇਗਾ| ਘਰ ਵਿਚ ਅਸ਼ਾਂਤੀ ਦਾ ਵਾਤਾਵਰਣ ਬਣ ਸਕਦਾ ਹੈ ਪਰੰਤੂ ਆਮ ਹਾਲਾਤ ਤਾਂ ਠੀਕ ਰਹਿਣਗੇ| ਹਫਤੇ ਦੇ ਅੰਤ ਵਿਚ ਮਿਹਨਤ ਦਾ ਫਲ ਮਿਲੇਗਾ|
ਧਨੁ: ਹਫਤੇ ਦੇ ਸ਼ੁਰੂ ਵਿਚ ਸੰਤਾਨ ਦੀ ਕੁਝ ਚਿੰਤਾ ਰਹੇਗੀ ਅਤੇ ਪਰਿਵਾਰਕ ਕਲਹ-ਕਲੇਸ਼ ਦਾ ਵੀ ਡਰ ਹੈ| ਮੰਦੀ ਸੰਗਤ ਕਾਰਨ ਮਾਣ-ਹਾਨੀ ਅਤੇ ਵਿਵਾਦ ਦਾ ਡਰ ਹੈ| ਸਰਕਾਰ ਵਲੋਂ ਵੀ ਕੋਈ ਪ੍ਰੇਸ਼ਾਨੀ ਵੀ ਹੋ ਸਕਦੀ ਹੈ| ਕਾਰੋਬਾਰ ਕੁਝ ਫਿੱਕਾ ਹੀ ਡਰ ਹੈ| ਕੰਮ ਨੇਪਰੇ ਚਾੜ੍ਹਨ ਲਈ ਸਮਾਂ ਅਨੁਕੂਲ ਹੈ| ਦੂਜਿਆਂ ਉੱਤੇ ਵਧੇਰੇ ਵਿਸ਼ਵਾਸ ਠੀਕ ਨਹੀਂ ਰਹੇਗਾ| ਹਫਤੇ ਦੇ ਅੰਤ ਵਿਚ ਯਾਤਰਾ ਹੋ ਸਕਦੀ ਹੈ|
ਮਕਰ: ਹਫਤੇ ਦੇ ਸ਼ੁਰੂ ਵਿਚ ਸਥਾਨ ਪਰਿਵਰਤਨ ਦੀ ਸੰਭਾਵਨਾ ਬਣੀ ਹੋਈ ਹੈ| ਇਸਤਰੀ ਵਰਗ ਦੁਆਰਾ ਸਹਾਇਤਾ ਮਿਲੇਗੀ| ਪਤੀ-ਪਤਨੀ ਦਾ ਸੁੱਖ ਪ੍ਰਾਪਤ ਹੋਵੇਗਾ| ਪੱਕੀ ਆਮਦਨ ਬਣੀ ਰਹੇਗੀ| ਪ੍ਰੀਖਿਆ ਵਿਚ ਸਫਲਤਾ ਮਿਲੇਗੀ ਅਤੇ ਤੁਹਾਡਾ ਉਤਸ਼ਾਹ ਵਧੇਗਾ| ਆਮਦਨੀ ਸਾਧਾਰਣ ਰਹੇਗੀ ਅਤੇ ਤੁਸੀਂ ਸੰਤੁਸ਼ਟ ਨਹੀਂ ਰਹੋਗੇ| ਪਾਚਣ-ਪ੍ਰਣਾਲੀ ਦਾ ਵਿਕਾਰ ਪਰੇਸ਼ਾਨੀ ਦੇ ਸਕਦੀ ਹੈ| ਸਾਵਧਾਨ ਰਹੋ| ਹਫਤੇ ਦੇ ਅੰਤ ਵਿਚ ਆਰਥਿਤ ਵਿਚ ਸੁਧਾਰ ਆਏਗਾ| ਧਨ ਲਾਭ ਹੋਵੇਗਾ ਅਤੇ ਸਫਲਤਾ ਮਿਲੇਗੀ|
ਕੁੰਭ: ਹਫਤੇ ਦੇ ਮੁੱਢਲੇ ਦਿਨਾਂ ਵਿੱਚ ਕਿਸੇ ਵੱਲੋਂ ਧੋਖਾ ਮਿਲ ਸਕਦਾ ਹੈ| ਪੈਸੇ ਦਾ ਭੁਗਤਾਨ ਕਰਨ ਵੇਲੇ ਚੌਕਸ ਰਹੇ ਯਾਤਰਾ ਵਿਚ ਸੱਟ-ਚੋਟ ਦਾ ਡਰ ਰਹੇਗਾ| ਵਾਹਨ ਧਿਆਨ ਪੂਰਵਕ ਚਲਾਉਣਾ ਠੀਕ ਰਹੇਗਾ| ਆਮਦਨ ਵਿਚ ਕਮੀ ਮਹਿਸੂਸ ਹੋਵੇਗੀ| ਪਰੰਤੂ ਆਮਦਨ ਦੇ ਸਰੋਤ ਚੱਲਦੇ ਰਹਿਣਗੇ| ਪਰਿਵਾਰ ਵਿਚ ਵਾਧਾ ਹੋ ਸਕਦਾ ਹੈ| ਸੰਤਾਨ ਅਤੇ ਧਨ ਦੀ ਆਈ-ਚਲਾਈ ਰਹੇਗੀ| ਹਫਤੇ ਦੇ ਅੰਤਲੇ ਦਿਨਾਂ ਵਿਚ ਕੰਮਾਂ ਵਿਚ ਰੁਕਾਵਟ ਬਣੇਗੀ| ਕਿਸੇ ਨਵੀਂ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ|
ਮੀਨ: ਹਫਤੇ ਦੇ ਸ਼ੁਰੂ ਵਿਚ ਸਾਂਝਦਾਰੀ ਵਿਚ ਲਾਭ ਪ੍ਰਾਪਤ ਹੋਵੇਗਾ ਤੁਹਾਨੂੰ ਕਿਸੇ ਦੀਆਂ ਗੱਲਾਂ ਵਿਚ ਨਹੀਂ ਆਉਣਾ ਚਾਹੀਦਾ| ਉਲਝਣਾਂ ਸੁਲਝ ਜਾਣਗੀਆ ਅਤੇ ਕੰਮਕਾਰ ਗਤੀ ਫੜੇਗਾ| ਘਰ ਦਾ ਸੁੱਖ ਮਿਲੇਗਾ ਪਰੰਤੂ ਤੁਹਾਨੂੰ ਬੇਲੋੜੀਆਂ ਗੱਲਾਂ ਉੱਤੇ ਗੁੱਸੇ ਦੀ ਭਾਵਨਾ ਤਿਆਗਣੀ ਚਾਹੀਦੀ ਹੈ| ਕਿਸੇ ਮਹਿਮਾਨ ਦੇ ਆਣ ਵਿਚ ਵੀ ਪ੍ਰਬਲ ਸੰਭਾਵਨਾ ਹੈ| ਯਾਤਰਾ ਅਚਾਨਕ ਹੋ ਸਕਦੀ ਹੈ|

Leave a Reply

Your email address will not be published. Required fields are marked *