HOROSCOPE

ਮੇਖ: ਕਾਰੋਬਾਰ ਦੇ ਖੇਤਰ ਵਿੱਚ ਉਚ ਅਧਿਕਾਰੀਆਂ ਦੇ ਨਾਲ ਜ਼ਰੂਰੀ ਵਿਸ਼ਿਆਂ ਉਤੇ ਚਰਚਾ ਹੋਵੇਗੀ| ਤੁਹਾਡੇ ਕਿਸੇ ਪਰਿਯੋਜਨਾ ਨੂੰ ਸਰਕਾਰੀ ਲਾਭ ਪ੍ਰਾਪਤ ਹੋਣ ਦੀ ਸੰਭਾਵਨਾ ਹੈ| ਦਫ਼ਤਰ ਨਾਲ ਜੁੜੇ ਕੰਮ ਲਈ ਯਾਤਰਾ ਦੇ ਵੀ ਯੋਗ ਹਨ| ਪਰਿਵਾਰ ਵਿੱਚ ਆਨੰਦ ਦਾ ਵਾਤਾਵਰਣ ਛਾਇਆ ਰਹੇਗਾ | ਘਰ ਦੀ ਸਾਜ – ਸਜਾਵਟ ਅਤੇ ਹੋਰ ਵਿਵਸਥਾ ਵਿੱਚ ਤਬਦੀਲੀ ਕਰਕੇ ਘਰ ਦੇ ਮਾਹੌਲ ਵਿੱਚ ਸਕਾਰਾਤਮਕ ਤਬਦੀਲੀ ਕਰਨ ਦੀ ਕੋਸ਼ਿਸ਼ ਕਰੋਗੇ|
ਬ੍ਰਿਖ: ਤੁਹਡਾ ਦਿਨ ਮਿਲਿਆ ਜੁਲਿਆ ਫਲਦਾਈ ਰਹੇਗਾ| ਵਪਾਰੀ ਆਪਣੇ ਵਪਾਰ ਵਿੱਚ ਪੈਸਾ ਲਗਾ ਕੇ ਨਵੇਂ ਕੰਮ ਦੀ ਸ਼ੁਰੂਆਤ ਕਰ ਸਕਣਗੇ ਅਤੇ ਭਵਿੱਖ ਲਈ ਯੋਜਨਾ ਵੀ ਬਣਾ ਸਕਣਗੇ| ਵਿਦੇਸ਼ਗਮਨ ਦੀ ਸੰਭਾਵਨਾ ਵੀ ਹੈ| ਸਿਹਤ ਦਾ ਧਿਆਨ ਰੱਖੋ| ਕਾਰਜਭਾਰ ਕੁੱਝ ਜਿਆਦਾ ਰਹੇਗਾ|
ਮਿਥੁਨ: ਗੁੱਸੇ ਨਾਲ ਨੁਕਸਾਨ ਹੋ ਸਕਦਾ ਹੈ| ਬਿਮਾਰ ਵਿਅਕਤੀ ਨਵੀਂ ਚਿਕਿਤਸਾ ਜਾਂ ਆਪਰੇਸ਼ਨ ਤੋਂ ਹੋ ਸਕੇ ਤਾਂ ਬਚੋ| ਬਦਨਾਮੀ ਨਾ ਹੋਵੇ ਇਸਦਾ ਧਿਆਨ ਰੱਖੋ | ਘੱਟ ਬੋਲ ਕੇ ਵਾਦ – ਵਿਵਾਦ ਜਾਂ ਮਨ ਮੁਟਾਓ ਦੂਰ ਕਰ ਸਕੋਗੇ| ਖਰਚ ਦੀ ਮਾਤਰਾ ਵਧੇਗੀ| ਮਾਨਸਿਕ ਰੂਪ ਨਾਲ ਤੁਹਾਡੇ ਮਨ ਵਿੱਚ ਹਤਾਸ਼ਾ ਪੈਦਾ ਹੋਵੇਗੀ|
ਕਰਕ : ਸੰਵੇਦਨਸ਼ੀਲਤਾ ਅਤੇ ਪ੍ਰੇਮ ਦੀ ਭਾਵਨਾ ਨਾਲ ਹਰਿਆ – ਭਰਿਆ ਮਨ ਉਲਟ ਲਿੰਗੀ ਪਾਤਰਾਂ ਵੱਲ ਜਿਆਦਾ ਆਕਰਸ਼ਿਤ ਹੋਵੇਗਾ| ਮੌਜ – ਸ਼ੌਕ ਦੀਆਂ ਵਸਤੂਆਂ ਨਵੇਂ ਕਪੜੇ, ਗਹਿਣੇ ਅਤੇ ਵਾਹਨ ਆਦਿ ਦੀ ਖਰੀਦਾਰੀ ਹੋਵੇਗੀ| ਉਤਮ ਦੰਪਤੀ ਜੀਵਨ ਦਾ ਸੁਖ ਮਿਲੇਗਾ| ਵਪਾਰੀਆਂ ਨੂੰ ਵਿਦੇਸ਼ ਨਾਲ ਜੁੜੇ ਕੰਮ-ਕਾਜ ਤੋਂ ਲਾਭ ਹੋਵੇਗਾ| ਸਾਂਝੇਦਾਰੀ ਲਾਭਦਾਇਕ ਸਾਬਤ ਹੋਵੇਗੀ|
ਸਿੰਘ: ਉਦਾਸੀਨ ਵ੍ਰਿਤੀ ਅਤੇ ਸ਼ੱਕ ਦੀ ਭਾਵਨਾ ਤੁਹਾਡੇ ਮਨ ਨੂੰ ਬੇਚੈਨ ਬਣਾਏਗੀ| ਦੈਨਿਕ ਕੰਮ ਦੇਰੀ ਨਾਲ ਪੂਰੇ ਹੋਣਗੇ| ਮਿਹਨਤ ਤਾਂ ਜਿਆਦਾ ਕਰੋਗੇ ਪਰ ਫਲ ਘੱਟ ਮਿਲੇਗਾ| ਨੌਕਰੀ ਵਿੱਚ ਸੰਭਲ ਕੇ ਰਹੋ| ਸਾਥੀਆਂ ਦਾ ਸਹਿਯੋਗ ਘੱਟ ਮਿਲੇਗਾ| ਨਾਨਕਾ ਪੱਖ ਵੱਲੋਂ ਚਿੰਤਾਜਨਕ ਸਮਾਚਾਰ ਮਿਲ ਸਕਦਾ ਹੈ| ਦੁਸ਼ਮਨਾਂ ਨਾਲ ਟੱਕਰ ਲੈਣੀ ਪਵੇਗੀ|
ਕੰਨਿਆ: ਤੁਹਾਡਾ ਦਿਨ ਚਿੰਤਾ ਅਤੇ ਉਦਵੇਗ ਨਾਲ ਭਰਿਆ ਰਹੇਗਾ| ਪੇਟ ਦੀ ਗੜਬੜੀ ਨਾਲ ਸਿਹਤ ਪ੍ਰਭਾਵਿਤ ਹੋ ਸਕਦੀ ਹੈ| ਵਿਦਿਆਰਥੀਆਂ ਦੀ ਪੜਾਈ ਵਿੱਚ ਰੁਕਾਵਟ ਆਵੇਗੀ| ਅਚਾਨਕ ਪੈਸਾ ਖਰਚ ਹੋ ਸਕਦਾ ਹੈ | ਬੌਧਿਕ ਚਰਚਾਵਾਂ ਅਤੇ ਸਮਝੌਤੇ ਵਿੱਚ ਅਸਫਲਤਾ ਮਿਲੇਗੀ | ਪਿਆਰੇ ਵਿਅਕਤੀ ਦੇ ਨਾਲ ਮਿਲਾਪ ਹੋਵੇਗਾ| ਬਹੁਤ ਜ਼ਿਆਦਾ ਕਾਮੁਕਤਾ ਦੇ ਕਾਰਨ ਉਲਟ ਲਿੰਗੀ ਵਿਅਕਤੀ ਦੇ ਪ੍ਰਤੀ ਖਿੱਚ ਅਨੁਭਵ ਕਰੋਗੇ| ਸ਼ੇਅਰ – ਸੱਟੇ ਤੋਂ ਦੂਰ ਰਹੋ|
ਤੁਲਾ: ਮਨ ਵਿੱਚ ਤਰ੍ਹਾਂ – ਤਰ੍ਹਾਂ ਦੇ ਵਿਚਾਰ ਆਉਂਦੇ ਰਹਿਣਗੇ| ਮਾਤਾ ਅਤੇ ਇਸਤਰੀ ਵਰਗ ਸੰਬੰਧੀ ਚਿੰਤਾ ਸਤਾਏਗੀ|ਯਾਤਰਾ ਮੁਲਤਵੀ ਰੱਖੋ| ਸਮੇਂ ਨਾਲ ਭੋਜਨ ਅਤੇ ਲੋੜੀਂਦੀ ਨੀਂਦ ਨਾ ਆਉਣ ਦੇ ਕਾਰਨ ਸਰੀਰ ਵਿੱਚ ਪੀੜ ਅਨੁਭਵ ਕਰੋਗੇ|
ਬ੍ਰਿਸ਼ਚਕ : ਤੁਹਾਡੇ ਲਈ ਲਾਭਦਾਈ ਦਿਨ ਹੈ| ਆਰਥਿਕ ਲਾਭ ਹੋਣ ਦੇ ਨਾਲ – ਨਾਲ ਕਿਸਮਤ ਵਿੱਚ ਵੀ ਲਾਭ ਹੋਵੇਗਾ| ਸਨੇਹੀਆਂ ਦੇ ਨਾਲ ਸੰਬੰਧਾਂ ਵਿੱਚ ਪ੍ਰੇਮ ਦੀ ਬਹੁਤਾਤ ਰਹੇਗੀ| ਨਵੇਂ ਕੰਮ ਦਾ ਸ਼ੁਭ ਆਰੰਭ ਕਰਨ ਲਈ ਸਮਾਂ ਸ਼ੁਭ ਹੈ | ਛੋਟੀ ਮੋਟੀ ਯਾਤਰਾ ਦਾ ਪ੍ਰਬੰਧ ਤੁਸੀਂ ਕਰ ਪਾਉਗੇ |
ਧਨੁ : ਰਿਸ਼ਤੇਦਾਰਾਂ ਦੇ ਨਾਲ ਹੋਣ ਵਾਲੀ ਗਲਤਫਹਿਮੀ ਤੋਂ ਬਚੋ| ਵਿਅਰਥ ਵਿੱਚ ਪੈਸਾ ਖਰਚ ਹੋਵੇਗਾ | ਮਾਨਸਿਕ ਉਚਾਟ ਅਤੇ ਦੁਵਿਧਾ ਦੇ ਕਾਰਨ ਮਹੱਤਵਪੂਰਣ ਫ਼ੈਸਲਾ ਲੈਣ ਵਿੱਚ ਮੁਸ਼ਕਿਲ ਆਵੇਗੀ| ਕੰਮਾਂ ਵਿੱਚ ਨਿਰਧਾਰਤ ਸਫਲਤਾ ਮਿਲਣ ਵਿੱਚ ਮੁਸ਼ਕਿਲ ਆਵੇਗੀ|
ਮਕਰ: ਪਰਿਵਾਰ ਵਿੱਚ ਮੰਗਲਕਾਰੀ ਮਾਹੌਲ ਰਹੇਗਾ | ਦੋਸਤਾਂ ਅਤੇ ਸਕੇ – ਸਬੰਧੀਆਂ ਤੋਂ ਤੋਹਫਾ ਮਿਲਣ ਨਾਲ ਆਨੰਦ ਅਨੁਭਵ ਕਰੋਗੇ| ਕਾਰਜ ਆਸਾਨੀ ਨਾਲ ਪੂਰੇ ਹੋਣਗੇ| ਨੌਕਰੀ – ਧੰਦੇ ਵਿੱਚ ਲਾਭ ਹੋਵੇਗਾ|
ਕੁੰਭ: ਪੈਸੇ ਦੇ ਲੈਣ – ਦੇਣ ਜਾਂ ਜ਼ਮਾਨਤ ਤੁਹਾਨੂੰ ਫਸਾ ਨਾ ਦੇਵੇ , ਧਿਆਨ ਰੱਖੋ | ਸਿਹਤ ਵਿੱਚ ਉਤਾਰ – ਚੜਾਵ ਬਣਿਆ ਰਹੇਗਾ| ਪੈਸਿਆਂ ਦਾ ਨਿਵੇਸ਼ ਗਲਤ ਜਗ੍ਹਾ ਉਤੇ ਨਾ ਹੋਵੇ, ਇਸਦਾ ਧਿਆਨ ਰੱਖੋ| ਪਰਿਵਾਰਕ ਮੈਂਬਰਾਂ ਦੇ ਨਾਲ ਅਨਬਨ ਸੰਭਵ ਹੈ|
ਮੀਨ: ਸਮਾਜ ਵਿੱਚ ਮੋਹਰੀ ਸਥਾਨ ਪ੍ਰਾਪਤ ਕਰ ਸਕੋਗੇ | ਬੁਜਰਗਾਂ ਅਤੇ ਦੋਸਤਾਂ ਤੋਂ ਸਹਿਯੋਗ ਮਿਲੇਗਾ| ਮਿਤਰ ਮੰਡਲ ਵਿੱਚ ਨਵੇਂ ਮਿੱਤਰ ਜੁੜਣਗੇ| ਨੌਕਰੀ -ਕਾਰੋਬਾਰ ਵਿੱਚ ਕਮਾਈ ਵਾਧੇ ਦੇ ਯੋਗ ਹਨ | ਔਲਾਦ ਅਤੇ ਜੀਵਨਸਾਥੀ ਤੋਂ ਲਾਭ ਹੋਵੇਗਾ | ਮਾਂਗਲਿਕ ਪ੍ਰਸੰਗ ਆਯੋਜਿਤ ਹੋਣਗੇ|

Leave a Reply

Your email address will not be published. Required fields are marked *