HOROSCOPE

ਮੇਖ : ਵਿਵਾਹਕ ਜੀਵਨ ਵਿੱਚ ਪ੍ਰੇਮ ਅਤੇ ਆਕਰਸ਼ਨ ਵਧੇਗਾ| ਸਰੀਰ ਵਿੱਚ ਕਮਜੋਰੀ ਮਹਿਸੂਸ ਕਰੋਗੇ| ਤੁਹਾਡੇ ਨਾਲ ਧੋਖਾ ਹੋ ਸਕਦਾ ਹੈ| ਬਦਹਜ਼ਮੀ ਅਤੇ ਢਿੱਡ ਦੇ ਰੋਗਾਂ ਦੇ ਕਾਰਨ ਸਿਹਤ ਸਬੰਧੀ ਪ੍ਰੇਸ਼ਾਨੀ ਹੋ ਸਕਦੀ ਹੈ| ਨੌਕਰੀ ਵਿੱਚ ਤਰੱਕੀ ਪ੍ਰਾਪਤ ਹੋ ਸਕਦੀ ਹੈ| ਤੁਸੀਂ ਜੋਖਮ ਭਰੇ ਕੰਮਾਂ ਵਿੱਚ ਆਨੰਦ ਪ੍ਰਾਪਤ ਕਰੋਗੇ| ਅਨੇਕ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਮਹਣਾ ਕਰਨਾ ਪੈ ਸਕਦਾ ਹੈ|
ਬ੍ਰਿਖ: ਲੰਮੀ ਮਿਆਦ ਦੇ ਨਿਵੇਸ਼ ਦੀ ਦਿਸ਼ਾ ਵਿੱਚ ਤੁਸੀਂ ਗੰਭੀਰਤਾ ਨਾਲ ਵਿਚਾਰ ਬਣਾਉਣਗੇ| ਵਿਦਿਆਰਥੀਆਂ ਨੂੰ ਪੜਾਈ ਵਿੱਚ ਖੂਬ ਮਿਹਨਤ ਕਰਨੀ ਪਵੇਗੀ| ਪ੍ਰੇਮ ਸਬੰਧਾਂ ਵਿੱਚ ਨਜਦੀਕੀ ਵਧੇਗੀ| ਬੈਂਕ ਅਤੇ ਫਾਈਨੈਂਸ ਨਾਲ ਸਬੰਧਿਤ ਕੰਮ ਵਧੀਆ ਢੰਗ ਨਾਲ ਪੂਰੇ ਹੋਣਗੇ| ਨੌਕਰੀ ਦੇ ਸਥਾਨ ਤੇ ਤੁਹਾਡੇ ਉੱਚ ਅਧਿਕਾਰੀ ਤੁਹਾਡੇ ਕੰਮ, ਕੰਮ ਕਰਨ ਦੀ ਸ਼ੈਲੀ, ਤਤਪਰਤਾ, ਕਾਰਜਕੁਸ਼ਲਤਾ ਅਤੇ ਮਿਹਨਤ ਤੋਂ ਖੁਸ਼ ਰਹਿਣਗੇ|
ਮਿਥੁਨ: ਪਿਤਾ ਦੀ ਤਬੀਅਤ ਨਰਮ – ਗਰਮ ਰਹੇਗੀ ਜਿਸਦੇ ਕਾਰਨ ਆਪਣੇ ਦੈਨਿਕ ਪ੍ਰੋਗਰਾਮ ਵਿੱਚ ਬਦਲਾਵ ਕਰਨਾ ਪੈ ਸਕਦਾ ਹੈ| ਵਿਦੇਸ਼ ਯਾਤਰਾ ਵਿੱਚ ਤਕਲੀਫ ਹੋ ਸਕਦੀ ਹੈ| ਜੱਦੀ ਜਾਇਦਾਦ ਵਿੱਚ ਵਾਦ – ਵਿਵਾਦ ਦੇ ਕਾਰਨ ਕੋਰਟ ਕਚਹਿਰੀ ਦਾ ਯੋਗ ਬਣੇਗਾ| ਸਿਹਤ ਦੀ ਜਿਆਦਾ ਦੇਖਭਾਲ ਕਰਨੀ ਪਵੇਗੀ|
ਕਰਕ:ਸਰੀਰਕ , ਮਾਨਸਿਕ ਪੀੜ ਦਾ ਅਨੁਭਵ ਕਰ ਸਕਦੇ ਹੋ| ਔਲਾਦ ਦੇ ਵਿਸ਼ੇ ਵਿੱਚ ਖਾਸ ਤੌਰ ਤੇ ਉਨ੍ਹਾਂ ਦੀ ਪੜਾਈ ਨੂੰ ਲੈ ਕੇ ਥੋੜ੍ਹੀ ਚਿੰਤਾ ਹੋਵੇਗੀ| ਗਰਭਵਤੀ ਔਰਤਾਂ ਨੂੰ ਜਿਆਦਾ ਸੰਭਲ ਕੇ ਰਹਿਣਾ ਚਾਹੀਦਾ ਹੈ| ਲੰਬੀ ਯਾਤਰਾ ਦਾ ਪ੍ਰੋਗਰਾਮ ਬਣ ਸਕਦਾ ਹੈ| ਸਮਾਜਿਕ ਕੰਮ ਅਤੇ ਮਿੱਤਰ ਦੇ ਨਾਲ ਦੌੜ-ਭੱਜ ਵਿੱਚ ਤੁਹਾਡਾ ਸਾਰਾ ਸਮਾਂ ਗੁਜ਼ਰੇਗਾ|
ਸਿੰਘ: ਕਿਸੇ ਧਾਰਮਿਕ ਥਾਂ ਦੀ ਯਾਤਰਾ ਦਾ ਪ੍ਰੋਗਰਾਮ ਬਣ ਸਕਦਾ ਹੈ | ਤੁਹਾਡਾ ਸੁਭਾਅ ਹਰ ਇੱਕ ਵਿਅਕਤੀ ਦੇ ਪ੍ਰਤੀ ਸਮਾਨ ਰਹੇਗਾ| ਤੁਹਾਨੂੰ ਵਪਾਰ-ਧੰਦੇ ਵਿੱਚ ਬਹੁਤ ਆਰਡਰ ਮਿਲ ਸਕਦੇ ਹਨ| ਕਿਸੇ ਨਵੇਂ ਕੰਮ ਦੀ ਯੋਜਨਾ ਬਣਾ ਕੇ ਕਾਰਜ ਸ਼ੁਰੂ ਕਰੋਗੇ ਅਤੇ ਸਫਲ ਵੀ ਰਹੋਗੇ| ਕਿਸੇ ਪੁਰਾਣੀ ਸਮੱਸਿਆ ਦਾ ਹੱਲ ਹੋਵੇਗਾ| ਨੌਕਰੀ ਵਿੱਚ ਤਰੱਕੀ ਹੋਵੋਗੇ | ਤੁਹਾਨੂੰ ਸਾਮਾਨ ਦੀ ਖਰੀਦਾਰੀ ਵਿੱਚ ਨੁਕਸਾਨ ਹੋ ਸਕਦਾ ਹੈ| ਗੁੱਸੇ ਅਤੇ ਬਾਣੀ ਤੇ ਕਾਬੂ ਰੱਖੋ|
ਕੰਨਿਆ : ਤੁਸੀਂ ਆਲਸ ਦਾ ਅਨੁਭਵ ਕਰੋਗੇ| ਪ੍ਰੇਮ ਸੰਬੰਧਾਂ ਵਿੱਚ ਕੀਤਾ ਗਿਆ ਅਤਿ ਵਿਸ਼ਵਾਸ ਤੁਹਾਡੇ ਲਈ ਨੁਕਸਾਨ ਦਾ ਕਾਰਨ ਬਣ ਸਕਦਾ ਹੈ| ਨੌਕਰੀ ਕਾਰੋਬਾਰੀ ਲੋਕਾਂ ਦੀ ਸੀਨੀਅਰ ਅਧਿਕਾਰੀਆਂ ਨਾਲ ਮਹੱਤਵਪੂਰਣ ਮੁੱਦੇ ਤੇ ਚਰਚਾ ਹੋ ਸਕਦੀ ਹੈ| ਵਪਾਰਕ ਵਿਸ਼ਿਆਂ ਵਿੱਚ ਤੁਸੀਂ ਗੰਭੀਰਤਾ ਨਾਲ ਵਿਚਾਰ ਕਰੋਗੇ ਤਾਂ ਆਪਣੇ ਨਿਜੀ ਮਾਮਲਿਆਂ ਅਤੇ ਮੁਸ਼ਕਿਲ ਨੂੰ ਬੁੱਧੀ ਅਤੇ ਕੁਸ਼ਲਤਾ ਨਾਲ ਹੱਲ ਕਰ ਸਕੋਗੇ|
ਤੁਲਾ: ਨੌਕਰੀ ਵਿੱਚ ਸ਼ੁਭ ਨਤੀਜਾ ਪ੍ਰਾਪਤ ਹੋਣਗੇ | ਕੰਮਕਾਜ ਦੇ ਸਥਾਨ ਤੇ ਉਲਟ ਲਿੰਗ ਵਾਲੇ ਲੋਕਾਂ ਦੇ ਨਾਲ ਜਿਆਦਾ ਕੰਮ ਕਰੋਗੇ| ਤੁਹਾਡੇ ਵਿਅਕਤੀਗਤ ਪ੍ਰਭਾਵ ਵਿੱਚ ਵਾਧਾ ਹੋਵੇਗਾ| ਤੁਸੀਂ ਕੋਈ ਵੀ ਫੈਸਲਾ ਸੋਚ – ਵਿਚਾਰ ਪੂਰਵਕ ਲਓਗੇ| ਭਰਾਵਾਂ ਦੇ ਨਾਲ ਸਬੰਧਾਂ ਵਿੱਚ ਸਬਰ ਨਾਲ ਕੰਮ ਲਓ| ਸਿਹਤ ਵਿੱਚ ਥੋੜ੍ਹੀ ਤਕਲੀਫ ਹੋ ਸਕਦੀ ਹੈ|
ਬ੍ਰਿਸ਼ਚਕ: ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਤੁਸੀਂ ਪ੍ਰੇਮ ਸਬੰਧਾਂ ਵੱਲ ਜਿਆਦਾ ਝੁਕੇ ਰਹੋਗੇ| ਕੋਰਟ – ਕਚਹਿਰੀ ਦੇ ਕੰਮਾਂ ਵਿੱਚ ਸਫਲਤਾ ਪ੍ਰਾਪਤ ਹੋਵੇਗੀ| ਜਾਇਦਾਦ ਸਬੰਧੀ ਵਿਵਾਦ ਵਿੱਚ ਕਿਸੇ ਦੀ ਮਦਦ ਨਾਲ ਹੱਲ ਹੋਵੇਗਾ| ਔਲਾਦ ਤੋਂ ਸੁਖ ਦਾ ਅਹਿਸਾਸ ਹੋਵੇਗਾ|
ਧਨ: ਜਰੂਰਤਮੰਦ ਵਿਅਕਤੀ ਦੀ ਮਦਦ ਕਰਨ ਲਈ ਹਮੇਸ਼ਾ ਤਤਪਰ ਰਹੋਗੇ| ਨੌਕਰੀ ਵਿੱਚ ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੀ ਕਦਰ ਕਰਨਗੇ| ਇਸ ਸਮੇਂ ਦੇ ਦੌਰਾਨ ਤੁਸੀਂ ਆਲਸ ਦਾ ਅਨੁਭਵ ਕਰੋਗੇ| ਤੁਹਾਨੂੰ ਸਿਹਤ ਦੀ ਮਾਮਲੇ ਵਿੱਚ ਸਾਵਧਾਨੀ ਵਰਤਨੀ ਪਵੇਗੀ| ਪ੍ਰੇਮ ਸਬੰਧਾਂ ਵਿੱਚ ਮਧੁਰਤਾ ਆਵੇਗੀ|
ਮਕਰ: ਤੁਹਾਡੇ ਘਰ ਵਿੱਚ ਧਾਰਮਿਕ ਕੰਮਾਂ ਦਾ ਪ੍ਰਬੰਧ ਕਰਨ ਦੀ ਸੰਭਾਵਨਾ ਵੀ ਹੈ| ਵਿਦਿਆਰਥੀਆਂ ਲਈ ਇਹ ਸਮਾਂ ਉਪਲਬਧੀ ਪ੍ਰਦਾਨ ਕਰਾਉਣ ਵਾਲਾ ਰਹੇਗਾ| ਤੁਹਾਨੂੰ ਫ਼ੈਸਲਾ ਲੈਣ ਵਿੱਚ ਵੀ ਦੁਵਿਧਾ ਦਾ ਅਨੁਭਵ ਹੋਵੇਗਾ| ਸੋਚ – ਵਿਚਾਰ ਕੇ ਅਤੇ ਕਿਸੇ ਵਿਦਵਾਨ ਅਤੇ ਵਿਸ਼ਵਾਸ ਪਾਤਰ ਵਿਅਕਤੀ ਤੋਂ ਸਲਾਹ ਲੈ ਕੇ ਕੰਮ ਕਰੋ| ਆਉਣ ਵਾਲੇ ਸਮੇਂ ਵਿੱਚ ਤੁਹਾਡੇ ਪ੍ਰੇਮ ਸਬੰਧਾਂ ਵਿੱਚ ਨਵੇਂ ਮੌਕੇ ਪੈਦਾ ਹੋਣਗੇ|
ਕੁੰਭ: ਤੁਸੀਂ ਥੋੜ੍ਹੇ ਵਿਚਾਰਵਾਨ ਹੁੰਦੇ ਜਾਓਗੇ| ਛੋਟੇ ਭਰਾ ਭੈਣ ਵੀ ਤੁਹਾਡੇ ਕੰਮ ਵਿੱਚ ਮਦਦਗਾਰ ਬਣਦੇ ਦੇਖਣ ਨੂੰ ਮਿਲਣਗੇ| ਕੰਮਕਾਜ ਦੇ ਸਥਾਨ ਤੇ ਸਹਿਕਰਮੀਆਂ ਦਾ ਵੀ ਸਾਥ ਮਿਲੇਗਾ| ਜੇਕਰ ਬਾਣੀ ਵਿੱਚ ਗਰਮੀ ਰਹੇਗੀ ਤਾਂ ਗਰਮ ਬਹਿਸ ਦੀ ਵਜ੍ਹਾ ਨਾਲ ਕਾਰਜ ਖੇਤਰ ਵਿੱਚ ਨੌਕਰੀ ਬਦਲਨ ਤੱਕ ਦੀ ਹਾਲਤ ਆ ਸਕਦੀ ਹੈ|
ਮੀਨ : ਤੁਹਾਨੂੰ ਆਪਣੇ ਵਿਵਹਾਰਕ ਅਤੇ ਵਪਾਰਕ ਸਬੰਧਾਂ, ਜਨਸੰਪਰਕ ਅਤੇ ਅਸਲੀ ਢੰਗ ਨਾਲ ਖੁਦ ਨੂੰ ਮਜਬੂਤ ਬਣਾਉਣ ਲਈ ਮਿਹਨਤ ਕਰਨੀ ਪਵੇਗੀ| ਬੇਕਾਰ ਦੇ ਖਰਚ ਅਤੇ ਕਾਨੂੰਨੀ ਅੜਚਣਾਂ ਆਉਣਗੀਆਂ ਤਾਂ ਉਨ੍ਹਾਂ ਦਾ ਹੱਲ ਕਰਨਾ ਪਵੇਗਾ|

Leave a Reply

Your email address will not be published. Required fields are marked *