HOROSCOPE

ਮੇਖ: ਬਣਦੇ ਕੰਮਾਂ ਵਿਚ ਰੁਕਾਵਟ, ਆਮਦਨ ਵਿਚ ਜ਼ਿਆਦਾ ਖਰਚ ਰਹੇਗਾ, ਨਤੀਜੇ ਵਜੋਂ ਮਾਨਸਿਕ ਸਥਿਤੀ ਵੀ ਅਸਥਿਰ ਰਹੇਗੀ| ਇਸਤਰੀ ਵਰਗ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ| ਸੁਭਾਅ ਵਿਚ ਚਿੜ ਚਿੜਾਪਨ ਰਹਿਣ ਦੇ ਯੋਗ ਹਨ| ਧਾਰਮਿਕ ਕੰਮਾਂ ਕਾਰਾਂ ਵਿਚ ਵਾਧਾ ਹੋਵੇਗਾ| ਵਿਦਿਆਰਥੀ ਵਰਗ ਨੂੰ ਵੀ ਸਖਦ ਹਾਲਾਤਾਂ ਦਾ ਸਾਹਮਣਾ ਕਰਨਾ ਪਵੇਗਾ|
ਬ੍ਰਿਖ: ਹਫਤੇ ਦੇ ਸ਼ੁਰੂ ਵਿੱਚ ਸੰਘਰਸ਼ ਕਰਦੇ ਰਹਿਣ ਨਾਲ ਸਫਲਤਾ ਦਾ ਸਾਥ ਰਹੇਗਾ| ਨੌਕਰੀ ਵਿਚ ਤਰੱਕੀ ਦੇ ਮੌਕੇ ਬਣਨਗੇ| ਦੁਸ਼ਮਣਾ ਤੇ ਜਿੱਤ ਹੋਵੇਗੀ| ਮੁਕਦਮੇ ਦਾ ਫੈਸਲਾ ਤੁਹਾਡੇ ਪੱਖ ਵਿੱਚ ਹੋਵੇਗਾ| ਹਫਤੇ ਦੇ ਅਖੀਰ ਵਿਚ ਕੋਈ ਬੁਰੀ ਖਬਰ ਮਿਲ ਸਕਦੀ ਹੈ|
ਮਿਥੁਨ: ਰਾਜ ਪੱਖ ਦੇ ਕੰਮਾਂ ਵਿੱਚ ਲਾਭ ਰਹੇਗਾ| ਮੁਕੱਦਮੇ ਆਦਿ ਦੇ ਕੰਮਾਂ ਵਿੱਚ ਵੀ ਸਫਲਤਾ ਰਹੇਗੀ| ਪਰੰਤੂ ਸਿਹਤ ਵਿੱਚ ਗੜਬੜ ਅਤੇ ਵਿਅਰਥ ਦੀ ਦੌੜ ਭੱਜ ਵਿਚ ਵੀ ਵਾਧੇ ਦੇ ਯੋਗ ਹਨ| ਕਾਰੋਬਾਰ ਵਿਚ ਮਨ ਘੱਟ ਲੱਗੇਗਾ| ਵਿਦਿਆਰਥੀ ਪੱਖ ਵਿੱਚ ਵੀ ਹਲਕੀ ਪ੍ਰੇਸ਼ਾਨੀਆਂ ਦੇ ਯੋਗ ਹਨ|
ਕਰਕ: ਆਮਦਨ ਦੇ ਸਾਧਨ ਇਕ ਤੋਂ ਜ਼ਿਆਦਾ ਰਹਿਣਗੇ| ਕਾਰੋਬਾਰ ਸ਼ੁਭ ਅਤੇ ਨਵੇਂ ਨਵੇਂ ਮੌਕੇ ਵੀ ਪ੍ਰਦਾਨ ਕਰੇਗਾ| ਘਰੇਲੂ ਵਾਤਾਵਰਣ ਵੀ ਮਨੋਰੰਜਕ ਰਹੇਗਾ| ਸਾਰੇ ਮੈਂਬਰਾਂ ਵਿੱਚ ਪੂਰਣ ਤਾਲਮੇਲ ਦੇ ਯੋਗ ਹਨ| ਕਿਸੇ ਸੁਭ ਕਾਰਜ ਤੇ ਵੀ ਧਨ ਖਰਚ ਹੋਵੇਗਾ| ਪ੍ਰੇਮ ਸੰਬੰਧਾਂ ਵਿਚ ਮਿਠਾਸ ਰਹੇਗਾ|
ਸਿੰਘ: ਵਿਸ਼ੇਸ਼ ਵਿਅਕਤੀਆਂ ਦਾ ਸੰਗ ਜ਼ਿਆਦਾ ਰਹੇਗਾ, ਜੋ ਲਾਭਦਾਇਕ ਵੀ ਰਹੇਗਾ| ਕਾਰੋਬਾਰ ਵਿਚ ਨਵੇਂ ਨਵੇਂ ਮੌਕੇ ਮਿਲਣਗੇ ਅਤੇ ਆਮਦਨ ਦੇ ਸਾਧਨ ਵੀ ਇਕ ਤੋਂ ਜ਼ਿਆਦਾ ਰਹਿਣਗੇ| ਘਰੇਲੂ ਵਾਤਾਵਰਣ ਸ਼ੁਭ ਅਤੇ ਸਾਰੇ ਮੈਂਬਰਾਂ ਵਿੱਚ ਪੂਰਣ ਪ੍ਰੇਮ ਦੇ ਯੋਗ ਹਨ|
ਕੰਨਿਆ: ਹਫਤੇ ਦੀ ਸ਼ੁਰੂਆਤ ਹਲਕੀ ਮਾਨਸਿਕ ਪ੍ਰੇਸ਼ਾਨੀ ਨਾਲ ਹੋਵੇਗੀ| ਸਿਹਤ ਵਿਚ ਵੀ ਗਿਰਾਵਟ ਦੇ ਯੋਗ ਹਨ| ਕਾਰੋਬਾਰ ਸਾਧਾਰਨ ਰਹੇਗਾ| ਭਾਈਵਾਲੀ ਅਤੇ ਹੋਰ ਕੰਮਾਂ ਵਿਚ ਵੀ ਜ਼ਿਆਦਾ ਧਨ ਨਾ ਲਗਾਓ| ਦੁਸ਼ਮਣ ਪੱਖ ਦੱਬਿਆ ਰਹੇਗਾ| ਨੌਕਰੀ ਵਰਗ ਵਿੱਚ ਵਿਚ ਵੀ ਸਮਾਂ ਸਾਧਾਰਨ ਹੀ ਰਹੇਗਾ|
ਤੁਲਾ: ਵਿਦੇਸ਼ ਨਾਲ ਸੰਪਰਕ ਬਣਿਆ ਰਹੇਗਾ ਅਤੇ ਆਰਥਿਕ ਲਾਭ ਰਹਿਣ ਦੇ ਵੀ ਯੋਗ ਹਨ| ਕਾਰਜ ਖੇਤਰ ਵਿੱਚ ਰੁੱਝੇਵਾਂ ਜ਼ਿਆਦਾ ਰਹੇਗਾ| ਸਹਿਯੋਗੀਆਂ ਤੋਂ ਵੀ ਪੂਰਣ ਸਹਿਯੋਗ ਰਹੇਗਾ| ਕਾਰੋਬਾਰ ਵਿਚ ਨਵੀਆਂ ਨਵੀਆਂ ਯੋਜਨਾਵਾਂ ਵੀ ਬਣਗੀਆਂ| ਜ਼ਮੀਨ ਜਾਇਦਾਦ ਦੀ ਖਰੀਦ-ਵੇਚ ਕਰਨ ਵਾਲਿਆਂ ਨੂੰ ਵਿਸ਼ੇਸ਼ ਲਾਭ ਰਹੇਗਾ| ਭਾਈਵਾਲੀ ਦੇ ਕੰਮਾਂ ਲਈ ਵੀ ਸਮਾਂ ਸ਼ੁਭ ਹੈ|
ਬ੍ਰਿਸ਼ਚਕ: ਆਲਸ ਜ਼ਿਆਦਾ ਅਤੇ ਉਤਸ਼ਾਹ ਸ਼ਕਤੀ ਵਿਚ ਘਾਟ ਰਹੇਗੀ| ਮਨੋਬਲ ਵਿਚ ਵੀ ਗਿਰਾਵਟ ਰਹੇਗੀ| ਕਾਰਜ ਖੇਤਰ ਵਿਚ ਬੇਕਾਰ ਦੀਆਂ ਉਲਝਣਾਂ ਦਾ ਸਾਹਮਣਾ ਕਰਨਾ ਪਵੇਗਾ| ਮੁਕੱਦਮੇ ਆਦਿ ਵਿਚ ਕਿਸੇ ਵਿਸ਼ੇਸ਼ ਲਾਭ ਦੇ ਯੋਗ ਨਹੀਂ ਹਨ|
ਧਨ: ਵਿਗੜੇ ਕੰਮਾਂ ਵਿੱਚ ਸੁਧਾਰ ਅਤੇ ਸਿਹਤ ਲਾਭ ਵੀ ਰਹੇਗਾ| ਕਿਸੇ ਪਿਆਰੇ ਨਾਲ ਮੁਲਾਕਾਤ ਦੇ ਯੋਗ ਹਨ| ਆਮਦਨ ਦੇ ਸਾਧਨ ਇੱਕ ਤੋਂ ਜ਼ਿਆਦਾ ਰਹਿਣਗੇ| ਉਤਸ਼ਾਹ ਰਹਿਣਗੇ| ਉਤਸ਼ਾਹ ਸ਼ਕਤੀ ਵਿਚ ਵਿਸ਼ੇਸ਼ ਵਾਧਾ ਅਤੇ ਮਾਨਸਿਕ ਸਥਿਤੀ ਵੀ ਸ਼ੁਭ ਸਮਾਚਾਰ ਦੇ ਯੋਗ ਹਨ| ਹਫਤੇ ਦੇ ਅੰਤ ਵਿੱਚ ਯਾਤਰਾ ਦੇ ਵੀ ਯੋਗ ਹੈ| ਦੁਸ਼ਮਣ ਪੱਖ ਦੱਬਿਆ ਰਹੇਗਾ| ਨੌਕਰੀ ਵਰਗ ਲਈ ਵੀ ਪੂਰਣ ਤਾਲਮੇਲ ਦੇ ਯੋਗ ਹਨ|
ਮਕਰ: ਆਲਸ ਘੱਟ ਅਤੇ ਉਤਸ਼ਾਹ ਵਿਚ ਵਿਸ਼ੇਸ਼ ਵਾਧਾ ਰਹੇਗਾ| ਬੁੱਧੀ ਵਿਵੇਕ ਵਿਚ ਵਾਧੇ ਦੇ ਯੋਗ ਹਨ| ਜ਼ਿੰਮੇਵਾਰੀਆਂ ਨਿਭਾਉਣ ਦਾ ਸਮਾਂ ਰਹੇਗਾ| ਰਹੇਕ ਕੋਸ਼ਿਸ਼ ਕਾਮਯਾਬ ਰਹੇਗੀ| ਕਾਰੋਬਾਰ ਵਿਚ ਤਰੱਕੀ ਹੋਵੇਗੀ ਫਲਸਰੂਪ ਧਨ ਆਮਦਨ ਵਿਚ ਵੀ ਵਾਧੇ ਦੇ ਯੋਗ ਹਨ| ਘਰੇਲੂ ਖਰਚਿਆਂ ਵਿਚ ਵੀ ਕਟੌਤੀ ਰਹਿਣ ਦੇ ਕਾਰਨ ਆਰਥਿਕ ਸਥਿਤੀ ਮਜ਼ਬੂਤ ਰਹੇਗੀ| ਨੌਕਰੀ ਪੱਖ ਵਿਚ ਉੱਚ-ਅਧਿਕਾਰੀਆਂ ਤੋਂ ਪੂਰਣ ਸਹਿਯੋਗ ਰਹੇਗਾ|
ਕੁੰਭ: ਜ਼ਮੀਨ ਜਾਇਦਾਦ ਦੀ ਖਰੀਦ ਵੇਚ ਕਰਨ ਵਾਲਿਆਂ ਨੂੰ ਨੁਕਸਾਨ ਰਹੇਗਾ| ਮੁਕੱਦਮੇ ਆਦਿ ਵਿਚ ਵੀ ਵਿਸ਼ੇਸ਼ ਲਾਭ ਦੇ ਯੋਗ ਨਹੀਂ ਹਨ ਜਾਂ ਬੇਕਾਰ ਦੀ ਦੌੜ ਭੱਜ ਰਹੇਗੀ| ਕਾਰਜ ਖੇਤਰ ਵਿਚ ਵੀ ਮਨ ਮਹਿਮਾਨਾਂ ਲੱਗੇਗਾ| ਗੁਜਾਰੇਯੋਗ ਧਨ ਦੀ ਪ੍ਰਾਪਤੀ ਹੁੰਦੀ ਰਹੇਗੀ| ਘਰ ਵਿੱਚ ਮਹਿਮਾਨਾਂ ਦਾ ਆਉਣਾ ਜਾਣਾ ਜ਼ਿਆਦਾ ਰਹੇਗਾ ਅਤੇ ਖਰਚ ਵਿੱਚ ਵੀ ਵਾਧੇ ਦੇ ਯੋਗ ਹਨ| ਧਾਰਮਿਕ ਕੰਮਾਂ ਵਿੱਚ ਰੁਚੀ ਰਦੀ ਰਹੇਗੀ|
ਮੀਨ: ਅਚੱਲ ਜਾਇਦਾਦ ਵਿਚ ਵਾਧੇ ਦੇ ੇਯੋਗ ਹਨ| ਜ਼ਮੀਨ ਜਾਇਦਾਦ ਦੀ ਖਰੀਦ-ਵੇਚ ਕਰਨ ਵਾਲਿਆਂ ਨੂੰ ਵੀ ਲਾਭ ਰਹੇਗਾ| ਭਾਈਵਾਲੀ ਦੇ ਕੰਮਾਂ ਵਿੱਚ ਲਾਭ ਦੇ ਯੋਗ ਹਨ| ਪਰਿਵਾਰ ਵਿਚ ਇਸਤਰੀ ਪੱਖ ਤੋਂ ਹਲਕੇ ਤਨਾਅ ਜਾਂ ਮਨ ਮੁਟਾਅ ਦੇ ਯੋਗ ਹਨ| ਵਿਦਿਆਰਥੀ ਪੱਖ ਨੂੰ ਵੀ ਹਲਕੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ|

Leave a Reply

Your email address will not be published. Required fields are marked *