HOROSCOPE

ਮੇਖ: ਜ਼ਮੀਨ ਜਾਇਦਾਦ ਦੇ ਕੰਮਾਂ ਵਿੱਚ ਜਿਆਦਾ ਧਨ ਨਾ ਲਗਾਓ ਕਾਰੋਬਾਰ ਠੀਕ ਠਾਕ ਰਹੇਗਾ| ਆਮਦਨ ਵੀ ਗੁਜ਼ਾਰੇ ਲਾਇਕ ਮਿਲਦੀ ਰਹੇਗੀ| ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖੋ| ਸਿਹਤ ਪੱਖ ਵਿੱਚ ਗੜਬੜ ਦੇ ਯੋਗ ਹਨ| ਗੁਪਤ ਦੁਸ਼ਮਣਾਂ ਤੋਂ ਸਾਵਧਾਨ ਰਹੋ| ਬਿਨਾਂ ਲੋੜ ਕਿਸੇ ਨਾਲ ਲੜਾਈ-ਝਗੜੇ ਵਿਚ ਨਾ ਉਲਝੋ|
ਬ੍ਰਿਖ: ਵਿਦਿਆਰਥੀ ਵਰਗ ਲਈ ਸਮਾਂ ਅਨੁਕੂਲ ਹੈ| ਸੰਤਾਨ ਵੱਲੋਂ ਖੁਸ਼ੀ ਮਿਲੇਗੀ| ਸਮਾਜਿਕ ਤਿਉਹਾਰ ਵਿਚ ਜਾਣ ਦਾ ਮੌਕਾ ਪ੍ਰਾਪਤ ਹੋਵੇਗਾ| ਨੌਕਰੀ ਪੱਖ ਵਿਚ ਆਸ਼ਾਂਤੀ ਦਾ ਸੰਕੇਤ ਹੈ| ਕਾਰੋਬਾਰ ਵਿਚ ਬਿਹਤਰੀ ਹੋਵੇਗੀ| ਹਫਤੇ ਦੇ ਅਖੀਰ ਵਿੱਚ ਕੰਮ ਵਿਚ ਸਫਲਤਾ ਮਿਲੇਗੀ|
ਮਿਥੁਨ: ਸੁਭਾਅ ਵਿਚ ਗੁੱਸਾ ਜ਼ਿਆਦਾ ਰਹਿਣ ਦੇ ਯੋਗ ਹਨ| ਕਾਰੋਬਾਰ ਵਿਚ ਵੀ ਮਨ ਘਟ ਲੱਗੇਗਾ| ਪਰਿਵਾਰਕ ਵਾਤਾਵਰਣ ਸਾਧਾਰਨ ਪਰ ਧਨ ਖਰਚ ਜ਼ਿਆਦਾ ਰਹੇਗਾ| ਧਾਰਮਿਕ ਕੰਮਾਂ ਵਿੱਚ ਮਨ ਜ਼ਿਆਦਾ ਲੱਗੇਗਾ| ਸਮਾਜ ਵਿਚ ਮਾਣ ਮਰਿਆਦਾ ਵੀ ਬਣੀ ਰਹੇਗੀ| ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖੋ| ਭਵਿੱਖ ਦੀ ਵਿਅਰਥ ਚਿੰਤਾ ਮਨ ਵਿੱਚ ਲੱਗੀ ਰਹੇਗੀ|
ਕਰਕ: ਆਮਦਨ ਵਿਚ ਵਾਧਾ ਅਤੇ ਘਰੇਲੂ ਖਰਚਿਆਂ ਵਿਚ ਕਮੀ ਹੋਣ ਦੇ ਕਾਰਨ ਆਰਥਿਕ ਸੰਤੁਲਨ ਬਣਿਆ ਰਹੇਗਾ| ਮਾਨਸਿਕ ਸਥਿਤੀ ਵੀ ਸ਼ੁਭ ਰਹੇਗੀ| ਕਾਰੋਬਾਰ ਵਿਚ ਤਰੱਕੀ ਹੋਵੇਗੀ| ਪੂੰਜੀ ਵਿਚ ਵਾਧੇ ਦੇ ਵੀ ਯੋਗ ਹਨ| ਨੌਕਰੀ ਵਰਗ ਵਿਚ ਵੀ ਸਹਿਯੋਗੀਆਂ ਰਹੇਗਾ|
ਸਿੰਘ: ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਿਚ ਵਿਸ਼ੇਸ਼ ਵਾਧਾ ਰਹੇਗਾ| ਮਨੋਬਲ ਉੱਚਾ ਅਤੇ ਕਿਸੇ ਗੱਲ ਦਾ ਫੈਸਲਾ ਕਰਨ ਦੀ ਸ਼ਕਤੀ ਵੀ ਜ਼ਿਆਦਾ ਰਹੇਗੀ| ਹਰੇਕ ਕੋਸ਼ਿਸ਼ ਕਾਮਯਾਬ ਰਹੇਗੀ| ਕਾਰੋਬਾਰ ਵਿੱਚ ਵੀ ਤਰੱਕੀ ਰਹੇਗੀ| ਆਮਦਨ ਉਮੀਦ ਤੋਂ ਜ਼ਿਆਦਾ ਰਹੇਗਾ|
ਕੰਨਿਆ: ਕਾਰਜ ਖੇਤਰ ਵਿਚ ਸੰਘਰਸ਼ ਕਰਨਾ ਪਵੇਗਾ| ਸਿਹਤ ਵਿੱਚ ਨਿਰੰਤਰ ਗਿਰਾਵਟ ਦੇ ਯੋਗ ਹਨ| ਸਵਾਰੀ ਆਦਿ ਚਲਾਉਂਦੇ ਸਮੇਂ ਜ਼ਿਆਦਾ ਸਾਵਧਾਨੀ ਵਰਤੋਂ| ਧਨ ਆਮਦਨ ਸਾਧਾਰਨ ਰਹੇਗੀ| ਪਰਿਵਾਰਕ ਵਾਤਾਵਰਣ ਸ਼ੁਭ ਹੀ ਰਹਿਣ ਦਾ ਯੋਗ ਹਨ| ਵਿਦਿਅਰਥੀ ਵਰਗ ਲਈ ਸਮਾਂ ਸ਼ੁਭ ਹੀ ਰਹੇਗਾ|
ਤੁਲਾ: ਸਿਹਤ ਪੱਖ ਤੋਂ ਲਾਪ੍ਰਵਾਹੀ ਨਾ ਦਿਖਾਓ ਸਿਤਾਰਾ ਕਮਜ਼ੋਰ ਹੈ| ਉਤਸ਼ਾਹ ਸ਼ਕਤੀ ਬਣੀ ਰਹੇਗੀ| ਕਾਰੋਬਾਰ ਵਿਚ ਨਵੇਂ-ਨਵੇਂ ਲੋਕਾਂ ਨੂੰ ਮਿਲਣ ਦਾ ਮੌਕਾ ਮਿਲੇਗਾ| ਆਮਦਨ ਵੀ ਉਮੀਦ ਤੋਂ ਜਿਆਦਾ ਰਹੇਗੀ| ਘਰੇਲੂ ਖਰਚੇ ਕਾਬੂ ਵਿਚ ਰਹਿਣਗੇ| ਪਰਿਵਾਰਕ ਵਾਤਾਵਰਣ ਸ਼ੁਭ ਹੀ ਰਹੇਗਾ| ਵਿਦਿਆਰਥੀ ਵਰਗ ਲਈ ਸਮਾਂ ਠੀਕ ਰਹੇਗਾ|
ਬ੍ਰਿਸ਼ਚਕ: ਯਾਤਰਾ ਆਦਿ ਕਰਦੇ ਸਮੇਂ ਧਿਆਨ ਸਾਵਾਧਾਨੀ ਵਰਤੋਂ ਅਤੇ ਸਿਹਤ ਵੱਲ ਵੀ ਲਗਾਤਾਰ ਧਿਆਨ ਦੇਣਾ ਪਵੇਗਾ| ਸਵਾਰੀ ਸੁੱਖ ਵਿਚ ਕਮੀ ਅਤੇ ਗੁਜ਼ਾਰੇਯੋਗ ਧਨ ਦੀ ਦੀ ਪ੍ਰਾਪਤੀ ਹੁੰਦੀ ਰਹੇਗੀ| ਦੁਸ਼ਮਣ ਪੱਖ ਦੱਬਿਆ ਰਹੇਗਾ|
ਧਨੁ: ਆਮਦਨ ਵਿਚ ਵਿਸ਼ੇਸ਼ ਲਾਭ ਰਹੇਗਾ| ਕਾਰਜ ਖੇਤਰ ਵਿੱਚ ਵੀ ਰੁੱਝੇਵਾਂ ਜ਼ਿਆਦਾ ਰਹੇਗਾ| ਸਿਹਤ ਲਾਭ ਰਹੇਗਾ| ਪਿਆਰਿਆਂ ਨਾਲ ਮੁਲਾਕਾਤ ਹੋਵੇਗੀ ਅਤੇ ਪਰਿਵਾਰ ਵਿਚ ਵੀ ਪੂਰਣ ਪ੍ਰੇਮ ਦੇ ਯੋਗ ਹਨ| ਇਸਤਰੀ ਪੱਖ ਤੋਂ ਵੀ ਪੂਰਣ ਸਹਿਯੋਗ ਦੇ ਯੋਗ ਹਨ| ਹਫਤੇ ਦੇ ਮੱਧ ਵਿੱਚ ਸਿਹਤ ਪੱਖ ਲਈ ਸਿਤਾਰਾ ਕਮਜ਼ੋਰ ਹੈ, ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖੋ|
ਮਕਰ : ਹਫਤੇ ਦੇ ਸ਼ੁਰੂ ਵਿੱਚ ਕਿਸੇ ਸ਼ੁਭ ਸਮਾਚਾਰ ਦੇ ਯੋਗ ਹਨ| ਘਰ ਵਿਚ ਮਹਿਮਾਨ ਦਾ ਆਉਣਾ-ਜਾਣਾ ਵੀ ਜ਼ਿਆਦਾ ਰਹੇਗਾ| ਕਾਰਜ ਖੇਤਰ ਵਿੱਚ ਵੀ ਰੁੱਝੇਵਾਂ ਜ਼ਿਆਦਾ ਰਹੇਗਾ| ਵਿਦੇਸ਼ ਨਾਲ ਸੰਪਰਕ ਲਾਭਦਾਇਕ ਰਹੇਗਾ| ਇਸਤਰੀ ਪੱਖ ਤੋਂ ਹਲਕੀ ਪ੍ਰੇਸ਼ਾਨੀ ਰਹੇਗੀ ਅਤੇ ਮਨ-ਮੁਟਾਅ ਦੇ ਵੀ ਯੋਗ ਹਨ|
ਕੁੰਭ: ਹਾਲਾਤਾਂ ਵਿਚ ਕਿਸੇ ਵਿਸ਼ੇਸ਼ ਪਵਿਰਤਨ ਦੇ ਯੋਗ ਨਹੀਂ ਹਨ| ਵਿਦਿਆਰਥੀ ਵਰਗ ਲਈ ਔਖੇ ਹਾਲਾਤ ਬਣੇ ਰਹਿਣਗੇ| ਸੰਘਰਸ਼ ਸਾਧਾਰਨ ਤੋਂ ਜ਼ਿਆਦਾ ਕਰਨਾ ਪਵੇਗਾ| ਕਾਰਜ ਖੇਤਰ ਵਿਚ ਵੀ ਰੁੱਝੇਵਾਂ ਜ਼ਿਆਦਾ ਰਹੇਗਾ ਪਰੰਤੂ ਧਨ ਆਮਦਨ ਵਿਚ ਕਿਸੇ ਵਾਧੇ ਦੇ ਯੋਗ ਨਹੀਂ ਹਨ| ਸਿਹਤ ਪੱਖ ਤੋਂ ਵੀ ਹਲਕੀ ਪ੍ਰੇਸ਼ਾਨੀ ਬਣੀ ਰਹੇਗੀ|
ਮੀਨ: ਮਨ ਦੀ ਸਥਿਤੀ ਵਿਚਲਿਤ ਜਿਹੀ ਰਹੇਗੀ| ਕਿਸੇ ਵੀ ਫੈਸਲੇ ਨੂੰ ਲੈਣ ਤੋਂ ਅਸਮਥਤਾ ਰਹੇਗੀ| ਕਾਰਜ ਖੇਤਰ ਵਿਚ ਮਨ ਵੀ ਘੱਟ ਲੱਗੇਗਾ| ਆਮਦਨ ਸਾਧਾਰਨ ਰਹੇਗੀ| ਭਾਈਵਾਲੀ ਦੇ ਕੰਮਾਂ ਵਿੱਚ ਵੀ ਜ਼ਿਆਦਾ ਲਗਾਓ ਰਹੇਗਾ| ਘਰੇਲੂ ਖਰਚਾ ਵੀ ਜ਼ਿਆਦਾ ਹੋਣ ਦੇ ਯੋਗ ਹਨ| ਸਿਹਤ ਦਾ ਵੀ ਵਿਸ਼ੇਸ਼ ਧਿਆਨ ਰੱਖੋ|

Leave a Reply

Your email address will not be published. Required fields are marked *