Horoscope

ਮੇਖ: ਮਨ ਦੀ ਸਥਿਤੀ ਪ੍ਰੇਸ਼ਾਨੀ ਵਾਲੀ ਰਹੇਗੀ| ਦਿਮਾਗੀ ਪ੍ਰੇਸ਼ਾਨੀ ਕਾਰਨ ਕਾਰੋਬਾਰ ਵਿਚ ਵੀ ਮਨ ਘੱਟ ਲੱਗੇਗਾ| ਆਮਦਨ ਉਮੀਦ ਨਾਲੋਂ ਘੱਟ ਅਤੇ ਖਰਚ ਜ਼ਿਆਦਾ ਰਹਿਣ ਦੇ ਯੋਗ ਹਨ| ਭੋਗ-ਵਿਲਾਸ ਦੇ ਕੰਮਾਂ ਵਿੱਚ ਮਨ ਜ਼ਿਆਦਾ ਲੱਗੇਗਾ| ਮੁਕੱਦਮੇ ਆਦਿ ਦੇ ਕੰਮਾਂ ਵਿਚ ਦੌੜ-ਭੱਜ ਜ਼ਿਆਦਾ ਰਹੇਗੀ| ਯਾਤਰਾ ਆਦਿ ਦਾ ਪਰਹੇਜ਼ ਰੱਖੋ|
ਬ੍ਰਿਖ: ਹਫਤੇ ਦੇ ਸ਼ੁਰੂ ਵਿਚ ਯਾਤਰਾ ਦਾ ਯੋਗ ਹੈ| ਵਿਰੋਧੀਆਂ ਦੀ ਹਾਰ ਹੋਵੇਗੀ| ਕੋਈ ਅਸ਼ੁਭ ਖਬਰ ਵੀ ਸੁਣਨੀ ਪੈ ਸਕਦੀ ਹੈ| ਅਧਿਕਾਰੀਆਂ ਦੇ ਸਹਿਯੋਗ ਨਾਲ ਤਰੱਕੀ ਦਾ ਮੌਕਾ ਮਿਲੇਗਾ| ਪ੍ਰਭਾਵਸ਼ਾਲੀ ਵਿਅਕਤੀਆਂ ਨਾਲ ਸਹਾਇਤਾ ਮਿਲੇਗੀ|
ਮਿਥੁਨ: ਹਾਲਾਤਾਂ ਵਿਚ ਕਿਸੇ ਵਿਸ਼ੇਸ਼ ਬਦਲਾਅ ਦੇ ਯੋਗ ਨਹੀਂ ਹਨ| ਆਮਦਨ ਸਾਧਾਰਨ ਅਤੇ ਖਰਚ ਵੀ ਜ਼ਰੂਰਤ ਤੋਂ ਜ਼ਿਆਦਾ ਰਹੇਗਾ| ਆਰਥਿਕ ਅਸੰਤੁਲਨ ਹੋਣ ਦੇ ਕਾਰਨ ਮਾਨਸਿਕ ਸਥਿਤੀ ਵੀ ਸਥਿਰ ਨਹੀਂ ਰਹੇਗੀ| ਕਿਸੇ ਪਰਿਵਾਰਕ ਮੈਂਬਰ ਦੇ ਨਾਲ ਮਨ-ਮੁਟਾਓ ਦੇ ਵੀ ਯੋਗ ਹਨ|
ਕਰਕ: ਘਰ ਵਿੱਚ ਮਹਿਮਾਨਾਂ ਦਾ ਆਉਣਾ-ਜਾਣਾ ਜ਼ਿਆਦਾ ਰਹੇਗਾ| ਪਰਿਵਾਰਕ ਵਾਤਾਵਰਣ ਵੀ ਮਨੋਰੰਜਕ ਰਹੇਗਾ| ਕਾਰੋਬਾਰ ਵਿਚ ਰੁੱਝੇਵਾਂ ਵੀ ਜ਼ਿਆਦਾ ਰਹੇਗਾ| ਆਮਦਨ ਉਮੀਦ ਅਨੁਸਾਰ ਰਹੇਗੀ| ਸਾਧੂ ਸੰਤਾਂ ਦਾ ਸੰਗ ਚੰਗਾ ਲੱਗੇਗਾ| ਦੁਸ਼ਮਣ ਪੱਖ ਵੀ ਦੱਬਿਆ ਰਹੇਗਾ|
ਸਿੰਘ: ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਿਚ ਵਿਸ਼ੇਸ਼ ਵਾਧਾ ਰਹੇਗਾ| ਮਨੋਬਲ ਉੱਚਾ ਅਤੇ ਕਿਸੇ ਗੱਲ ਦਾ ਫੈਸਲਾ ਕਰਨ ਦੀ ਸ਼ਕਤੀ ਵੀ ਜ਼ਿਆਦਾ ਰਹੇਗੀ| ਹਰ ਕੋਸ਼ਿਸ਼ ਕਾਮਯਾਬ ਰਹੇਗੀ| ਕਾਰੋਬਾਰ ਵਿਚ ਵੀ ਤਰੱਕੀ ਰਹੇਗੀ| ਆਮਦਨ ਉਮੀਦ ਤੋਂ ਜ਼ਿਆਦਾ ਰਹੇਗਾ|
ਕੰਨਿਆ: ਇਸ ਹਫਤੇ ਦਾ ਫਲ ਮਿਲਿਆ-ਜੁਲਿਆ ਰਹੇਗਾ| ਮਾਣ-ਇੱਜ਼ਤ ਵਿਚ ਵਾਧੇ ਦੇ ਯੋਗ ਹਨ| ਨਵੇਂ ਕਾਰਜ ਦੀ ਵੀ ਯੋਜਨਾ ਬਣੇਗੀ| ਆਮਦਨ ਸਾਧਾਰਨ ਅਤੇ ਖਰਚਿਆਂ ਤੋਂ ਵੀ ਕਾਬੂ ਰਹੇਗਾ ਹਫਤੇ ਦੇ ਮੱਧ ਵਿੱਚ ਕਿਸੇ ਤੀਰਥ ਯਾਤਰਾ ਦੇ ਵੀ ਯੋਗ ਹਨ| ਸਮਾਜਿਕ ਗਤੀਵਿਧੀਆਂ ਵਿਚ ਵੀ ਵਾਧਾ ਹੋਵੇਗਾ ਫਲਸਰੂਪ ਮਾਣ ਇਜ਼ਤ ਵੀ ਵਧੇਗੀ| ਵਿਦਿਆਰਥੀ ਪੱਖ ਲਈ ਸਮਾਂ ਸਾਧਾਰਨ ਹੀ ਰਹੇਗਾ|
ਤੁਲਾ: ਇਸ ਹਫਤੇ ਦਾ ਫਲ ਮਿਲਿਆ ਜੁਲਿਆ ਰਹੇਗਾ| ਕਾਰੋਬਾਰ ਸਾਧਾਰਨ ਰਹੇਗਾ| ਆਮਦਨ ਵੀ ਸ਼ੁਭ ਰਹੇਗੀ ਪਰੰਤੂ ਸਿਹਤ ਪੱਖ ਤੋਂ ਹਲਕੀ ਗੜਬੜ ਦੇ ਯੋਗ ਹਨ| ਬੇਕਾਰ ਦੀ ਦੌੜ ਭੱਜ ਦਾ ਪਰਹੇਜ਼ ਰੱਖੋ| ਵਿਦਿਆਰਥੀ ਵਰਗ ਨੂੰ ਹਲਕੀ ਪ੍ਰੇਸ਼ਾਨੀਆਂ ਦਾ ਮੁਕਾਬਲਾ ਕਰਨਾ ਪਵੇਗਾ| ਦੁਸ਼ਮਣ ਪੱਖ ਦੱਬਿਆ ਰਹੇਗਾ| ਪ੍ਰੇਮ ਸੰਬੰਧਾਂ ਵਿਚ ਮਿਠਾਸ ਰਹੇਗੀ|
ਬ੍ਰਿਸ਼ਚਕ: ਘਰੇਲੂ ਪ੍ਰੇਸ਼ਾਨੀਆਂ ਦੇ ਕਾਰਨ ਇਸ ਹਫਤੇ ਮਾਨਸਿਕ ਤਨਾਅ ਕੁਝ ਜ਼ਿਆਦਾ ਰਹੇਗਾ| ਸੁਭਾਅ ਵਿਚ ਵੀ ਚਿੜ-ਚਿੜਾਪਣ ਬਣਿਆ ਰਹੇਗਾ| ਕਾਰੋਬਾਰ ਸਾਧਾਰਨ ਹੀ ਰਹੇਗਾ ਅਤੇ ਕੋਈ ਵਿਸ਼ੇਸ਼ ਰੁਚੀ ਨਹੀਂ ਰਹੇਗੀ|
ਧਨੁ: ਆਮਦਨ ਸਾਧਾਰਨ ਅਤੇਕਾਰਜ ਖੇਤਰ ਵਿੱਚ ਰੁੱਝੇਵਾਂ ਵੀ ਜ਼ਿਆਦਾ ਰਹੇਗਾ| ਹਫਤੇ ਦੇ ਮੱਧ ਵਿੱਚ ਵਿਚ ਦੌੜ-ਭੱਜ ਜ਼ਿਆਦਾ ਰਹਿਣ ਦਾ ਯੋਗ ਹਨ| ਵਿਦਿਆਰਥੀ ਵਰਗ ਨੂੰ ਵੀ ਹਲਕੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ| ਧਾਰਮਿਕ ਕੰਮਾਂ ਵਿੱਚ ਰੁਚੀ ਬਣੀ ਰਹੇਗੀ|
ਮਕਰ: ਕਾਰਜ ਖੇਤਰ ਵਿਚ ਰੁੱਝੇਵਾਂ ਜ਼ਿਆਦਾ ਰਹੇਗਾ| ਫਲਸਰੂਪ ਸਰੀਰਕ ਥਕਾਣ ਦੇ ਵੀ ਯੋਗ ਹਨ| ਸਿਹਤ ਵੱਲ ਲਾਪ੍ਰਵਾਹੀ ਹਾਨੀਕਾਰਕ ਰਹਿ ਸਕਦੀ ਹੈ, ਸਾਵਧਾਨ ਰਹੋ| ਖਾਣ ਪੀਣ ਦਾ ਵੀ ਵਿਸ਼ੇਸ਼ ਧਿਆਨ ਰੱਖੋ| ਆਮਦਨ ਉਮੀਦ ਅਨੁਸਾਰ ਰਹੇਗੀ| ਪਰਿਵਾਰਕ ਵਾਤਾਵਰਣ ਵੀ ਇਸ ਹਫਤੇ ਸ਼ੁਭ ਹੀ ਰਹੇਗਾ|
ਕੁੰਭ: ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਿਚ ਵਿਸ਼ੇਸ਼ ਕਮੀ ਰਹੇਗੀ| ਕਾਰਜ ਖੇਤਰ ਵਿਚ ਮਨ ਜ਼ਿਆਦਾ ਨਹੀਂ ਲਗੇਗਾ| ਫਲਸਰੂਪ ਕਾਰਨ ਆਰਥਿਕ ਵਿਚ ਘਾਟ ਅਤੇ ਘਰੇਲੂ ਖਰਚੇ ਵੀ ਜ਼ਿਆਦਾ ਹੋਣ ਦੇ ਕਾਰਨ ਆਰਥਿਕ ਅਸੰਤੁਲਨ ਬਣਿਆ ਰਹੇਗਾ| ਸੁਭਾਅ ਵਿਚ ਵੀ ਹਲਕੀ ਤੇਜ਼ੀ ਜਾਂ ਚਿੜ-ਚਿੜਾਪਣ ਜਿਹਾ ਰਹੇਗਾ| ਵਿਦਿਆਰਥੀ ਵਰਗ ਨੂੰ ਇਸ ਹਫਤੇ ਵੀ ਸ਼ਖਤ ਮਿਹਨਤ ਕਰਨੀ ਪਵੇਗੀ|
ਮੀਨ: ਆਮਦਨ ਇਸ ਹਫਤੇ ਉਮੀਦ ਅਨੁਸਾਰ ਰਹੇਗੀ| ਖਰਚਿਆਂ ਤੇ ਵੀ ਕਾਬੂ ਰਹੇਗਾ| ਸਿਹਤ ਲਾਭ ਅਤੇ ਮਾਨਸਿਕ ਸਥਿਤੀ ਵੀ ਸ਼ੁਭ ਰਹੇਗੀ| ਘਰ ਵਿਚ ਮਹਿਮਾਨਾਂ ਦਾ ਆਉਣਾ ਜਾਣਾ ਵੀ ਜ਼ਿਆਦਾ ਰਹੇਗਾ| ਕਾਰੋਬਾਰ ਸਾਧਾਰਨ ਰਹੇਗਾ| ਨੌਕਰੀ ਪੱਖ ਤੋਂ ਵੀ ਕਾਰਜ ਖੇਤਰ ਵਿਚ ਰੁੱਝੇਵਾਂ ਜ਼ਿਆਦਾ ਰਹੇਗਾ| ਹਫਤੇ ਦੇ ਅਖੀਰ ਵਿਚ ਸ਼ੁਭ ਯਾਤਰਾ ਦੇ ਵੀ ਯੋਗ ਹਨ|

Leave a Reply

Your email address will not be published. Required fields are marked *