HOROSCOPE

ਮੇਖ: ਹਫਤੇ ਦੇ ਸ਼ੁਰੂ ਵਿੱਚ ਪਰਿਵਾਰ ਵਿਚ ਕੁਝ ਤਨਾਓ ਦੀ ਸਥਿਤੀ ਪੈਦਾ ਹੋ ਸਕਦੀ ਹੈ ਪਰੰਤੂ ਆਮ ਹਾਲਾਤ ਠੀਕ ਰਹਿਣਗੇ| ਮਨ-ਚਿੱਤ ਉਦਾਸ ਅਤੇ ਅਸਥਿਰ ਰਹੇਗਾ ਪਰੰਤੂ ਫਿਰ ਵੀ ਕੋਈ ਕੰਮ ਬਣ ਜਾਣ ਮਨ ਚਿੱਤ ਪ੍ਰਸੰਨ ਹੋਵੇਗਾ| ਸੋਚ ਸਮਝ ਕੇ ਕੀਤੇ ਕੰਮ ਜ਼ਰੂਰ ਸਿਰੇ ਚੜ੍ਹਣਗੇ ਅਤੇ ਲਾਭ ਦੇਣਗੇ|
ਬ੍ਰਿਖ: ਹਫਤੇ ਦੇ ਮੁੱਢਲੇ ਦਿਨਾਂ ਵਿੱਚ ਕਾਰੋਬਾਰ ਵਿਚ ਪੂਰਾ ਸਮਾਂ ਅਤੇ ਧਿਆਨ ਦਾ ਦੇਣ ਕਾਰਨ ਲਾਭ ਦੀ ਮਾਤਰਾ ਘਟੇਗੀ ਅਤੇ ਪ੍ਰੇਸ਼ਾਨੀ ਹੋਵੇਗੀ| ਧਨ ਦਾ ਖਰਚਾ ਅਜਾਈ ਜਾਵੇਗਾ| ਕੋਈ ਆਪਣੇ ਬਣਾਏ ਹੀ ਵਿਅਕਤੀ ਕੰਮਾਂ ਵਿੱਚ ਰੁਕਾਵਟ ਪਾਉਣ ਦਾ ਯਤਨ ਕਰੇਗਾ| ਤੁਹਾਨੂੰ ਆਪਣੇ ਬਣਾਏ ਮਕਾਨ ਦਾ ਸੁੱਖ ਘੱਟ ਹੀ ਮਿਲੇਗਾ| ਕੋਈ ਅਸ਼ੁੱਭ ਸਮਾਚਾਰ ਵੀ ਸੁਣਨ ਨੂੰ ਮਿਲ ਸਕਦਾ ਹੈ|
ਮਿਥੁਨ: ਕਿਸੀ ਪ੍ਰੇਮੀ ਸੱਜਣ ਨਾਲ ਸੰਪਰਕ ਬਣੇਗਾ ਅਤੇ ਮੇਲ ਮੁਲਾਕਾਤ ਵਧੇਗੀ| ਕੋਈ ਵਿਸ਼ੇਸ਼ ਯੋਜਨਾ ਪੂਰੀ ਹੋਵੇਗੀ| ਕਾਰੋਬਾਰ ਹਾਲਾਤ ਬੇਹਤਰ ਅਤੇ ਲਾਭਕਾਰੀ ਹੀ ਰਹਿਣਗੇ| ਆਮਦਨ ਵਿਚ ਵਾਧਾ ਹੋਵੇਗਾ| ਭੱਜ-ਨੱਠ ਵਧੇਰੇ ਰਹੇਗੀ ਪਰੰਤੂ ਅੰਤ ਵਿੱਚ ਲਾਭ ਰਹੇਗਾ| ਹਫਤੇ ਦੇ ਅੰਤ ਵਿੱਚ ਕਿਸਮਤ ਸਾਥ ਦੇਵੇਗੀ| ਹਿੰਮਤ ਅਤੇ ਯਤਨ ਕਰਨ ਨਾਲ ਸਭ ਕੰਮ ਹੋ ਜਾਣਗੇ| ਕੋਈ ਫੈਸਲਾ ਸੋਚ ਵਿਚਾਰ ਕੇ ਕਰਨਾ ਠੀਕ ਰਹੇਗਾ|
ਕਰਕ: ਹਫਤੇ ਦੇ ਸ਼ੁਰੂ ਵਿੱਚ ਪੱਤਰ ਵਿਹਾਰ ਦੁਆਰਾ ਲਾਭ ਹੋਵੇਗਾ| ਕੋਈ ਫੋਨ ਕਾਲ ਲਾਭਕਾਰੀ ਸਿੱਧ ਹੋਵੇਗੀ| ਯਾਤਰਾ ਵਿਚ ਸਫਲਤਾ ਮਿਲੇਗਾ ਅਤੇ ਮਨ-ਚਾਹਾ ਲਾਭ ਹੋਵੇਗਾ| ਕਿਸੀ ਅਣਪਛਾਤੀ ਇਸਤਰੀ ਵੱਲੋਂ ਸਹਾਇਤਾ ਮਿਲਣ ਦੀ ਸੰਭਾਵਨਾ ਹੈ| ਨਵੇਂ ਸੰਪਰਕ ਬਣਨਗੇ, ਪ੍ਰੀਤਯੋਗਤਾ, ਇੰਟਰਵਿਊ ਵਿੱਚ ਤਾਂ ਸਫਲਤਾ ਦੇ ਯਕੀਨੀ ਹੈ| ਹਫਤੇ ਦੇ ਅੰਤ ਮਾਣ-ਯਸ਼ ਮਿਲੇਗਾ| ਕੰਮਾਂ ਵਿੱਚ ਸਫਲਤਾ ਮਿਲੇਗੀ|
ਸਿੰਘ: ਹਫਤੇ ਦੇ ਸ਼ੁਰੂ ਵਿਚ ਮਨ-ਅਸ਼ਾਂਤ ਅਤੇ ਦੁਵਿਧਾ ਵਿਚ ਰਹੇਗਾ| ਅਸਥਿਰਤਾ ਦਾ ਵਾਤਾਵਰਣ ਬਣਿਆ ਰਹੇਗਾ| ਭਵਿੱਖ ਸੰਬੰਧੀ ਕਾਰੋਬਾਰ ਵਿਚ ਲਾਭ ਦੀ ਉਮੀਦ ਨਹੀਂ ਹੈ| ਲਾਟਰੀ ਵਿਚ ਵਧੇਰੇ ਰੁਚੀ ਹਾਨੀ ਦਾ ਕਾਰਨ ਬਣਗੀ ਅਤੇ ਧਨ ਹਾਨੀ ਕਰਾਏਗੀ| ਵਿਦਿਆਰਥੀਆਂ ਦੀ ਰੁਚੀ ਵਧੇਰੇ ਮਨੋਰੰਜਨ ਕੰਮਾਂ ਵੱਲ ਲੱਗੇਗੀ| ਸੰਘਰਸ਼ ਸ਼ਕਤੀ ਵਧੇਗੀ ਅਤੇ ਸਫਲਤਾ ਮਿਲੇਗੀ| ਦੁਸ਼ਮਣ ਪੱਖ ਕਮਜ਼ੋਰ ਰਹੇਗੀ| ਸਿਹਤ ਵੱਲ ਵਿਸ਼ੇਸ਼ ਧਿਆਨ ਦਿਉ|
ਕੰਨਿਆ: ਲੈਣ-ਦੇਣ ਦੇ ਮਾਮਲੇ ਵਿੱਚ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ| ਬੈਂਕ ਬੈਲੰਸ ਵਿਚ ਕਮੀ ਆ ਸਕਦੀ ਹੈ| ਕਾਰੋਬਾਰ ਸੰਬੰਧੀ ਭੱਜ-ਦੌੜ ਲੱਗੀ ਰਹੇਗੀ ਅਤੇ ਕੰਮਕਾਜੀ ਪ੍ਰੇਸ਼ਾਨੀਆਂ ਬਣਦੀਆਂ, ਢਹਿੰਦੀਆਂ ਰਹਿਣਗੀਆਂ| ਕਿਸੀ ਤਰ੍ਹਾਂ ਦੇ ਵਿਵਾਦ ਤੋਂ ਦੂਰ ਰਹੋ ਨਹੀਂ ਤਾਂ ਪ੍ਰੇਸ਼ਾਨੀ ਹੋ ਸਕਦੀ ਹੈ| ਯਾਤਰਾ ਹੋ ਸਕਦੀ ਹੈ ਅਤੇ ਲਾਭ ਦੇਵੇਗੀ| ਕਿਸੇ ਵਿਸ਼ੇਸ਼ ਕੰਮ ਲਈ ਮਿੱਤਰਾਂ ਦੀ ਸਹਾਇਤਾ ਲਾਭਕਾਰੀ ਰਹੇਗੀ| ਹਫਤੇ ਦੇ ਅੰਤਲੇ ਦਿਨਾਂ ਵਿੱਚ ਕੋਈ ਯੋਜਨਾ ਬਣੇਗੀ ਪਰੰਤੂ ਕੰਮ ਆਰੰਭ ਕਰਨ ਵੇਲੇ ਕੋਈ ਬਹੁਤਾ ਲਾਭ ਨਹੀਂ ਹੋਵੇਗਾ ਸਗੋਂ ਉਲਟੀ ਕੋਈ ਪ੍ਰੇਸ਼ਾਨੀ ਹੀ ਖੜੀ ਹੋਵੇਗੀ|
ਤੁਲਾ: ਕੰਮਕਾਰ ਵਿੱਚ ਵਿਘਨ ਅਤੇ ਅੜਚਣਾਂ ਕਾਰਨ ਮਨ ਪ੍ਰੇਸ਼ਾਨ ਰਹੇਗਾ ਅਸਥਿਰਤਾ ਦਾ ਮਾਹੌਲ ਬਣੇਗਾ ਅਤੇ ਕਾਰੋਬਾਰੀ ਸਥਿਤੀ ਮੱਧਮ ਰਹੇਗੀ| ਆਮਦਨ ਆਮ ਵਾਂਗ ਪਰੰਤੂ ਖਰਚਾ ਵਧੇਰੇ ਹੋਵੇਗਾ| ਧਿਆਨ ਰਹੇ, ਅਨੁਚਿਤ ਕੰਮ ਹਾਨੀ ਦਾ ਕਾਰਨ ਬਣ ਸਕਦੇ ਹਨ ਅਤੇ ਇਨ੍ਹਾਂ ਵਿੱਚ ਦੋ ਨੰਬਰ ਦੇ ਖਾਤੇ ਵੀ ਫੜ ਹੋ ਸਕਦੇ ਹਨ| ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ| ਵਿਅਰਥ ਦਾ ਇੱਧਰ-ਉਧਰ ਵੀ ਘੁੰਮਣਾ ਪਵੇਗਾ| ਕੋਸ਼ਿਸ਼ ਨਾਲ ਹੀ ਸਫਲਤਾ ਮਿਲੇਗੀ| ਹਫਤੇ ਦੇ ਅੰਤ ਵਿਚ ਧਨ ਪ੍ਰਤੀ ਲਾਲਸਾ ਵਧੇਗੀ|
ਬ੍ਰਿਸ਼ਚਕ: ਹਫਤੇ ਦੇ ਸ਼ੁਰੂ ਵਿਚ ਪਰਿਵਾਰ ਵਿਚ ਕਿਸੇ ਕਾਰਨ ਅਸ਼ਾਂਤੀ ਦਾ ਵਾਤਾਵਰਣ ਬਣ ਸਕਦਾ ਹੈ ਅਤੇ ਨੁਕਸਾਨ ਦਾ ਵੀ ਡਰ ਹੈ| ਸਾਵਾਧਨ ਰਹੋ| ਪਤਨੀ ਦੁਆਰਾ ਧਨ ਲਾਭ ਹੋ ਸਕਦਾ ਹੈ| ਕਿਸੀ ਵੀ ਤਰ੍ਹਾਂ ਦੇ ਜਾਇਦਾਦ ਦੇ ਝਗੜਿਆਂ ਤੋਂ ਦੂਰ ਹੀ ਰਹੇ| ਅਧਿਆਪਕਾਂ ਨੂੰ ਸਨਮਾਨ ਪ੍ਰਾਪਤ ਹੋਵੇਗਾ| ਵਿਦਿਆਰਥੀਆਂ ਦਾ ਵਿੱਦਿਆ ਪ੍ਰਤੀ ਉਤਸ਼ਾਹ ਵਧੇਗਾ| ਤਬਾਦਲਾ ਅਤੇ ਸਥਾਨ ਪਰਿਵਰਤਨ ਦਾ ਡਰ ਲੱਗਾ ਰਹੇਗਾ|
ਧਨੁ: ਜ਼ਮੀਨ ਜਾਇਦਾਦ ਦਾ ਵਿਵਾਦ ਅਜੇ ਬਣਿਆ ਰਹੇਗਾ| ਵਾਹਨ ਦੀ ਖਰੀਦ ਫਰੋਖਤ ਵੀ ਹੋ ਸਕਦੀ ਹੈ| ਘਰੇਲੂ ਵਾਤਾਵਰਣ ਸੁਖੱਦ ਪਰੰਤੂ ਅਸਥਿਰ ਰਹੇਗਾ| ਸਮਾਜਿਕ ਕੰਮਾਂ ਵਿੱਚ ਰੁਚੀ ਵਧੇਗੀ| ਬੱਚੇ ਆਪਣੇ ਕਾਰ ਵਿਹਾਰ ਨਾਲ ਤੁਹਾਨੂੰ ਨਾਰਾਜ਼ ਕਰ ਕਸਦੇ ਹਨ| ਸੰਤਾਨ ਪੱਖੋ ਕੋਈ ਪ੍ਰੇਸ਼ਾਨੀ ਹੋ ਸਕਦੀ ਹੈ ਜਿਹੜੀ ਤੱਤਕਾਲ ਠੀਕ ਵੀ ਹੋ ਜਾਵੇਗੀ| ਵਿਦਿਆਰਥੀ ਵਰਗ ਲਈ ਸਮਾਂ ਸ਼ੱਭ ਹੈ| ਹਫਤੇ ਦੇ ਅੰਤ ਵਿਚ ਕੰਮਕਾਜੀ ਵਰਗ ਲਈ ਸਮਾਂ ਅਤੇ ਲਾਭ ਵਾਲਾ ਰਹੇਗਾ|
ਮਕਰ: ਦੁਸ਼ਮਣ ਹਾਨੀ ਕਰਨ ਦਾ ਯਤਨ ਕਰਨਗੇ| ਕਾਰੋਬਾਰ ਵਿਚ ਰੁਕਾਵਟਾਂ ਪੈਦਾ ਹੋਣਗੀਆਂ| ਘਾਟਾ ਪੈ ਜਾਣ ਦਾ ਵੀ ਸੰਕੇਤ ਹੈ| ਕਾਰੋਬਾਰੀ ਹਾਲਾਤ ਯਤਨ ਕਰਨ ਤੇ ਵੀ ਮੱਧਮ ਰਹਿਣਗੇ| ਯਾਤਰਾ ਵਿਚ ਵੀ ਰੁਕਾਵਟ ਬਣ ਸਕਦੀ ਹੈ| ਲੜਾਈ-ਝਗੜੇ ਸੱਚ-ਚੋਟ ਅਤੇ ਘਰ ਤਕਰਾਰ ਹੋ ਸਕਦਾ ਹੈ| ਪਰਿਵਾਰ ਵਿਚ ਕੋਈ ਸ਼ੁੱਭ ਮੌਕਾ ਆਵੇਗਾ| ਹਫਤੇ ਦੇ ਅੰਤਲੇ ਦਿਨਾਂ ਵਿੱਚ ਤੁਹਾਡੇ ਕੰਮ ਦੀ ਸ਼ਲਾਘਾ ਹੋਵੇਗੀ| ਦਫਤਰ ਜਾਂ ਕੰਮ ਸਥਾਨ ਤੁਹਾਡਾ ਪ੍ਰਭਾਵ ਵਧੇਗਾ| ਕੰਮਾਂ ਵਿਚ ਸਫਲਤਾ ਮਿਲੇਗੀ|
ਕੁੰਭ: ਸੰਤਾਨ ਦੀ ਕਿਸੇ ਕਾਰਵਾਈ ਕਾਰਨ ਪ੍ਰੇਸ਼ਾਨੀ ਹੋ ਸਕਦੀ ਹੈ| ਭਰਾਵਾਂ ਵੱਲੋਂ ਸਹਿਯੋਗੀ ਅਤੇ ਸੁੱਖ ਮਿਲੇਗੀ| ਵਿਦਿਆਰਥੀਆਂ ਦਾ ਵਿੱਦਿਆ ਪ੍ਰਤੀ ਉਤਸ਼ਾਹ ਕੁਝ ਹੀ ਘੱਟ ਰਹੇਗਾ ਪਰੰਤੂ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਸਕਣਗੇ| ਕਾਰੋਬਾਰ ਆਮ ਵਾਂਗ ਰਹੇਗਾ| ਮਨੋਰੰਜਨ ਦੇ ਕੰਮਾਂ ਵੱਲ ਧਿਆਨ ਰਹੇਗਾ ਅਤੇ ਖਰਚਾ ਵੀ ਆਵੇਗਾ|
ਮੀਨ: ਹਫਤੇ ਦੇ ਸ਼ੁਰੂ ਵਿਚ ਆਰਥਿਕ ਸਥਿਤੀ ਅਸੰਤੋਖਜਨਕ ਰਹੇਗੀ| ਕੋਈ ਦੁਰਘਟਨਾ ਜਾਂ ਸਰੀਰਕ ਕਸ਼ਟ ਦੀ ਸੰਭਾਵਨਾ ਹੈ| ਸਾਵਧਾਨ ਰਹੋ| ਪਰਿਵਾਰ ਦੀਆਂ ਸਮੱਸਿਆਵਾਂ ਵਧਣਗੀਆਂ| ਖਰਚਾ ਵਧੇਗਾ ਅਤੇ ਕੰਮ ਵਿੱਚ ਅੜਿਕਾ ਬਣੇਗਾ ਅਤੇ ਦੇਰੀ ਹੋਵੇਗੀ| ਕੋਈ ਕੰਮ ਵਿਗੜ ਵੀ ਸਕਦਾ ਹੈ| ਨਵੇਂ ਸੰਬੰਧ ਲਾਭਕਾਰੀ ਰਹਿਣਗੇ| ਯਾਤਰਾ ਵਿਚ ਵੀ ਰੁਕਾਵਟ ਬਣ ਸਕਦੀ ਹੈ| ਅੱਖਾਂ ਦਾ ਵਿਕਾਰ ਕਸ਼ਟ ਦੇ ਸਕਦਾ ਹੈ| ਹਫਤੇ ਦੇ ਅੰਤ ਵਿੱਚ ਹਾਨੀ ਦਾ ਡਰ ਹੈ|

Leave a Reply

Your email address will not be published. Required fields are marked *