HOROSCOPE

ਮੇਖ : ਕਿਸੇ ਆਰਥਿਕ ਯੋਜਨਾ ਨੂੰ ਲਾਗੂ ਕਰਨ ਲਈ ਚੰਗਾ ਦਿਨ ਹੈ| ਸਰੀਰਕ ਅਤੇ ਮਾਨਸਿਕ ਸਫੂਤਰੀ ਅਤੇ ਤਾਜਗੀ ਦਾ ਅਨੁਭਵ ਕਰੋਗੇ| ਦੋਸਤਾਂ ਅਤੇ ਸਬੰਧੀਆਂ ਤੋਂ ਤੋਹਫਾ ਮਿਲੇਗਾ| ਉਨ੍ਹਾਂ ਦੇ ਨਾਲ ਸਮਾਂ ਆਨੰਦ ਵਿੱਚ ਬਤੀਤ ਹੋਵੇਗਾ| ਉਨ੍ਹਾਂ ਦੇ ਨਾਲ ਕਿਸੇ ਸਮਾਰੋਹ ਵਿੱਚ ਜਾਣ ਦੀਆਂ ਸੰਭਾਵਨਾਵਾਂ ਦਿੱਖ ਰਹੀਆਂ ਹਨ| ਸਦਭਾਵਨਾ ਦੇ ਨਾਲ ਕੀਤੇ ਗਏ ਪਰੋਪਕਾਰੀ ਕਾਰਜ ਤੁਹਾਨੂੰ ਖੁਸ਼ੀ ਦੇਵਣਗੇ|
ਬ੍ਰਿਖ:ਤੁਹਾਡੀ ਬਾਣੀ ਦਾ ਜਾਦੂ ਕਿਸੇ ਨੂੰ ਖੁਸ਼ ਕਰਕੇ ਤੁਹਾਨੂੰ ਲਾਭ ਦਿਵਾਏਗਾ| ਮਿਹਨਤ ਦਾ ਲੋੜੀਂਦਾ ਨਤੀਜਾ ਨਾ ਮਿਲਣ ਦੇ ਬਾਵਜੂਦ ਤੁਹਾਡੇ ਕੰਮ ਵਿੱਚ ਤਤਪਰਤਾ ਅਤੇ ਕੁਸ਼ਲਤਾ ਤੁਹਾਡੀ ਤਰੱਕੀ ਵਿੱਚ ਸਹਾਇਕ ਹੋਣਗੇ| ਵਿਦਿਆਰਥੀ ਪੜਾਈ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਣਗੇ| ਪਿਆਰੇ ਵਿਅਕਤੀ ਨਾਲ ਮੁਲਾਕਾਤ ਹੋਵੇਗੀ|
ਮਿਥੁਨ : ਦੁਵਿਧਾ ਵਿੱਚ ਉਲਝਿਆ ਹੋਇਆ ਤੁਹਾਡਾ ਮਨ ਮਹੱਤਵਪੂਰਣ ਫ਼ੈਸਲਾ ਨਹੀਂ ਲੈ ਸਕੇਗਾ| ਵਿਚਾਰਕ ਤੂਫਾਨਾਂ ਨਾਲ ਮਾਨਸਿਕ ਪੀੜ ਦਾ ਅਨੁਭਵ ਕਰੋਗੇ| ਬਹੁਤ ਜ਼ਿਆਦਾ ਭਾਵਨਾਸ਼ੀਲਤਾ ਤੁਹਾਡੀ ਮਜ਼ਬੂਤੀ ਨੂੰ ਕਮਜੋਰ ਕਰੇਗੀ| ਪਾਣੀ ਅਤੇ ਹੋਰ ਤਰਲ ਪਦਾਰਥਾਂ ਤੋਂ ਸੁਚੇਤ ਰਹੋ|
ਕਰਕ: ਸਰੀਰਕ ਅਤੇ ਮਾਨਸਿਕ ਤਾਜਗੀ ਦੇ ਨਾਲ ਘਰ ਵਿੱਚ ਵੀ ਆਨੰਦ ਦਾ ਮਾਹੌਲ ਰਹੇਗਾ| ਦੋਸਤਾਂ ਅਤੇ ਸਨੇਹੀਆਂ ਦੇ ਨਾਲ ਮੁਲਾਕਾਤ ਹੋਵੇਗੀ| ਸ਼ੁਭ ਕਾਰਜ ਦੀ ਸ਼ੁਰੂਆਤ ਕਰਨ ਲਈ ਦਿਨ ਅਨੁਕੂਲ ਹੈ| ਕਾਰਜ ਸਫਲਤਾ ਅਤੇ ਪਿਆਰੇ ਵਿਅਕਤੀ ਦਾ ਸਾਥ ਹੋਣ ਨਾਲ ਤੁਸੀਂ ਖ਼ੁਸ਼ ਰਹੋਗੇ| ਆਰਥਿਕ ਲਾਭ ਅਤੇ ਕਿਸਮਤ ਵਾਧੇ ਦੀਆਂ ਸੰਭਾਵਨਾਵਾਂ ਹਨ|
ਸਿੰਘ: ਪਰਿਵਾਰਕ ਮੈਂਬਰਾਂ ਦੇ ਨਾਲ ਸੁਖ ਸ਼ਾਂਤੀ ਨਾਲ ਦਿਨ ਬਤੀਤ ਹੋਵੇਗਾ| ਇਸਤਰੀ ਦੋਸਤਾਂ ਤੋਂ ਵਿਸ਼ੇਸ਼ ਮਦਦ ਪ੍ਰਾਪਤ ਕਰ ਸਕੋਗੇ| ਸਨੇਹੀਆਂ ਦੇ ਨਾਲ ਸੰਪਰਕ ਲਾਭਦਾਇਕ ਸਾਬਤ ਹੋਣਗੇ | ਆਪਣੀ ਪ੍ਰਭਾਵਸ਼ਾਲੀ ਬਾਣੀ ਨਾਲ ਹੋਰ ਲੋਕਾਂ ਦਾ ਧਿਆਨ ਕੇਂਦਰਿਤ ਕਰ ਸਕੋਗੇ| ਕਮਾਈ ਦੇ ਮੁਕਾਬਲੇ ਖਰਚ ਜਿਆਦਾ ਹੋਵੇਗਾ| ਉਤਮ ਭੋਜਨ ਦੀ ਪ੍ਰਾਪਤੀ ਹੋਵੇਗੀ|
ਕੰਨਿਆ : ਤੁਹਾਡਾ ਦਿਨ ਲਾਭਦਾਇਕ ਰਹੇਗਾ| ਉੱਤਮ ਭੋਜਨ, ਤੋਹਫ਼ਿਆਂ ਅਤੇ ਵਸਤਰਾਂ ਦੀ ਪ੍ਰਾਪਤੀ ਹੋਵੇਗੀ| ਸਰੀਰਕ ਅਤੇ ਮਾਨਸਿਕ ਸਿਹਤ ਬਣੀ ਰਹੇਗੀ| ਆਨੰਦ ਦੀ ਪ੍ਰਾਪਤੀ, ਜੀਵਨਸਾਥੀ ਦੀ ਨਜ਼ਦੀਕੀ ਅਤੇ ਯਾਤਰਾ ਨਾਲ ਤੁਹਾਡਾ ਦਿਨ ਖੁਸ਼ਹਾਲ ਰਹੇਗਾ|
ਤੁਲਾ: ਨੀਤੀ-ਵਿਰੁੱਧ ਵਿਵਹਾਰ ਤੁਹਾਨੂੰ ਤਕਲੀਫ ਵਿੱਚ ਪਾ ਸਕਦਾ ਹੈ| ਦੁਰਘਟਨਾ ਤੋਂ ਬਚੋ| ਸਕੇ – ਸੰਬੰਧੀਆਂ ਦੇ ਨਾਲ ਅਨਬਨ ਹੋ ਸਕਦੀ ਹੈ| ਮਨੋਰੰਜਨ ਜਾਂ ਘੁੰਮਣ- ਫਿਰਣ ਦੇ ਪਿੱਛੇ ਪੈਸੇ ਖਰਚ ਹੋਵੇਗਾ| ਸਰੀਰਕ, ਮਾਨਸਿਕ ਬੇਚੈਨੀ ਘੱਟ ਕਰਨ ਲਈ ਅਧਿਆਤਮ ਸਹਾਇਕ ਸਾਬਤ ਹੋਵੇਗਾ|
ਬ੍ਰਿਸ਼ਚਕ: ਨੌਕਰੀ – ਧੰਦੇ ਜਾਂ ਕਾਰੋਬਾਰ ਵਿੱਚ ਲਾਭ ਪ੍ਰਾਪਤੀ ਹੋਵੇਗੀ| ਦੋਸਤਾਂ ਦੇ ਨਾਲ ਮੁਲਾਕਾਤ, ਯਾਤਰਾ ਦਾ ਪ੍ਰਬੰਧ ਕਰੋਗੇ, ਨੌਜਵਾਨਾਂ ਦੇ ਵਿਆਹ ਲਈ ਸੁਨਹਿਰੇ ਮੌਕੇ ਆਉਣਗੇ| ਬਜੁਰਗ ਵੀ ਤੁਹਾਡੇ ਲਾਭ ਵਿੱਚ ਨਮਿਤ ਬਣਨਗੇ| ਸਨੇਹੀਆਂ ਅਤੇ ਦੋਸਤਾਂ ਵੱਲੋਂ ਸੁਗਾਤ ਮਿਲੇਗੀ| ਉਚ ਅਧਿਕਾਰੀਆਂ ਦੀ ਕ੍ਰਿਪਾਦ੍ਰਿਸ਼ਟੀ ਬਣੀ ਰਹੇਗੀ| ਸੰਸਾਰਿਕ ਜੀਵਨ ਵਿੱਚ ਆਨੰਦ ਦਾ ਅਨੁਭਵ ਕਰੋਗੇ|
ਧਨੁ: ਤੁਹਾਡਾ ਦਿਨ ਸ਼ੁਭ ਫਲ ਪ੍ਰਦਾਨ ਕਰਨ ਵਾਲਾ ਹੈ| ਗ੍ਰਹਿਸਥੀ ਜੀਵਨ ਵਿੱਚ ਆਨੰਦ ਛਾਇਆ ਰਹੇਗਾ| ਹਰ ਇੱਕ ਕੰਮ ਵਿੱਚ ਸਫਲਤਾ ਪ੍ਰਾਪਤ ਹੋਵੇਗੀ| ਉੱਚ ਅਧਿਕਾਰੀ ਤੁਹਾਡੇ ਉਤੇ ਖੁਸ਼ ਰਹਿਣਗੇ| ਪਿਤਾ ਅਤੇ ਵੱਡਿਆਂ ਤੋਂ ਲਾਭ ਹੋਣ ਦੀ ਸੰਭਾਵਨਾ ਹੈ | ਵਪਾਰਕ ਖੇਤਰ ਵਿੱਚ ਯਾਤਰਾ ਹੋ ਸਕਦੀ ਹੈ|
ਮਕਰ: ਦਿਨ ਮਿਲਿਆ ਜੁਲਿਆ ਰਹੇਗਾ| ਬੌਧਿਕ ਕਾਰਜ ਅਤੇ ਵਪਾਰਕ ਖੇਤਰ ਵਿੱਚ ਤੁਸੀਂ ਨਵੇਂ ਵਿਚਾਰਾਂ ਨਾਲ ਪ੍ਰਭਾਵਿਤ ਹੋਵੋਗੇ ਅਤੇ ਉਨ੍ਹਾਂ ਨੂੰ ਅਪਣਾਓਗੇ| ਸਿਰਜਨਾਤਮਕ ਖੇਤਰ ਵਿੱਚ ਸ੍ਰਿਜਨਸ਼ਕਤੀ ਦੀ ਵੀ ਤੁਸੀਂ ਜਾਣ ਪਹਿਚਾਣ ਦਿਓਗੇ| ਫਿਰ ਵੀ ਮਾਨਸਿਕ ਰੂਪ ਨਾਲ ਤੁਹਾਡੀ ਸਿਹਤ ਚੰਗੀ ਨਹੀਂ ਰਹੇਗੀ| ਔਲਾਦ ਨਾਲ ਸੰਬੰਧਿਤ ਪ੍ਰਸ਼ਨ ਤੁਹਾਨੂੰ ਦੁੱਖੀ ਕਰਨਗੇ| ਮਾਨਸਿਕ ਰੂਪ ਨਾਲ ਪੀੜ ਦਾ ਅਨੁਭਵ ਹੋਵੇਗਾ|
ਕੁੰਭ : ਨੀਤੀ-ਵਿਰੁੱਧ ਕੰਮਾਂ ਤੋਂ ਦੂਰ ਰਹੋ| ਬਾਣੀ ਉਤੇ ਕਾਬੂ ਰਖੋ| ਇਸ ਨਾਲ ਪਰਿਵਾਰਕ ਝਗੜੇ ਨੂੰ ਤੁਸੀਂ ਟਾਲ ਸਕੋਗੇ| ਹਰ ਇੱਕ ਵਿਅਕਤੀ, ਚੀਜ਼ ਜਾਂ ਘਟਨਾ ਨੂੰ ਸਕਾਰਾਤਮਕ ਨਜਰੀਏ ਨਾਲ ਦੇਖੋਗੇ| ਖਰਚ ਜਿਆਦਾ ਹੋਣ ਦੇ ਕਾਰਨ ਪੈਸਾ ਦਾ ਸੰਕਟ ਰਹੇਗਾ| ਗੁੱਸੇ ਉਤੇ ਕਾਬੂ ਰਖੋ| ਆਰਥਿਕ ਰੂਪ ਨਾਲ ਤੰਗੀ ਰਹੇਗੀ| ਸਰੀਰਕ ਅਤੇ ਮਾਨਸਿਕ ਰੂਪ ਨਾਲ ਪੀੜ ਬਣੀ ਰਹੇਗੀ|
ਮੀਨ : ਬਾਹਰ ਘੁੰਮਣ – ਫਿਰਣ ਅਤੇ ਮਨੋਰੰਜਨ ਗੱਲਾਂ ਲਈ ਸਮਾਂ ਕੱਢੋਗੇ| ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੀ ਇਹਨਾਂ ਗੱਲਾਂ ਵਿੱਚ ਸ਼ਾਮਿਲ ਕਰੋਗੇ, ਜੋ ਕਿ ਉਨ੍ਹਾਂ ਦੇ ਲਈ ਵੀ ਆਨੰਦਮਈ ਰਹੇਗਾ| ਸਰੀਰਕ ਅਤੇ ਮਾਨਸਿਕ ਰੂਪ ਨਾਲ ਤੁਸੀਂ ਦਿਨਭਰ ਪ੍ਰਸੰਨ ਰਹੋਗੇ| ਤੁਹਾਡੀ ਪ੍ਰਤਿਸ਼ਠਾ ਵਿੱਚ ਵੀ ਵਾਧਾ ਹੋਵੇਗਾ|

Leave a Reply

Your email address will not be published. Required fields are marked *