HOROSCOPE

ਮੇਖ: ਵਿਦਿਆਰਥੀ ਵਰਗ ਲਈ ਹਾਲਾਤਾਂ ਵਿਚ ਹਲਕੇ ਬਦਲਾਓ ਜਾਂ ਉੱਨਤੀ ਦੇ ਯੋਗ ਹਨ| ਰਾਜ ਪੱਖ ਦੇ ਕੰਮਾਂ ਵਿਚ ਵੀ ਲਾਭ ਰਹੇਗਾ| ਪਰਿਵਾਰਕ ਵਾਤਾਵਰਣ ਆਮ ਵਾਂਗ ਰਹੇਗਾ| ਧਾਰਮਿਕ ਕੰਮਾਂ ਵਿਚ ਮਨ ਜ਼ਿਆਦਾ ਲਗੇਗਾ| ਦੁਸ਼ਮਣ ਪੱਖ ਦੱਬਿਆ ਰਹੇਗਾ|
ਬ੍ਰਿਖ: ਆਰਥਿਕ ਅਤੇ ਪਰਿਵਾਰਕ ਕਾਰਨਾਂ ਨਾਲ ਘਰੇਲੂ ਸੁੱਖ ਵਿਚ ਕਮੀ ਆਏਗੀ ਅਤੇ ਮਾਨਸਿਕ ਅਸਥਿਰਤਾ ਰਹੇਗੀ| ਕੋਈ ਨਿਰਣਾ ਸੋਚ ਵਿਚਾਰ ਕੇ ਕਰੋ| ਘਰ ਅਤੇ ਸਵਾਰੀ ਪਰਿਵਰਤਨ ਦੀ ਸਥਿਤੀ ਬਣੀ ਰਹੇਗੀ| ਹਫਤੇ ਦੇ ਅਖੀਰ ਵਿਚ ਦੁਸ਼ਮਣ ਪੱਖ ਕਮਜ਼ੋਰ ਰਹੇਗਾ| ਕਾਰਜ ਖੇਤਰ ਵਧੇਗਾ| ਸਿਹਤ ਦੀ ਚਿੰਤਾ ਰਹੇਗੀ|
ਮਿਥੁਨ: ਇਸ ਹਫਤੇ ਦਾ ਫਲ ਮਿਲਿਆ-ਜੁਲਿਆ ਰਹੇਗਾ| ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਿਚ ਵਿਸ਼ੇਸ਼ ਵਾਧਾ ਰਹੇਗਾ| ਕਾਰੋਬਾਰ ਵਿਚ ਮਨ ਜ਼ਿਆਦਾ ਲੱਗੇਗਾ ਪਰੰਤੂ ਧਨ ਆਮਦਨ ਪਰੰਤੂ ਧਨ ਆਮਦਨ ਉਮੀਦ ਤੋਂ ਘੱਟ ਹੀ ਰਹੇਗੀ| ਘਰੇਲੂ ਸੁੱਖ ਪੂਰਣ ਰਹੇਗਾ|
ਕਰਕ: ਸਮਾਜ ਵਿੱਚ ਵਿਸ਼ੇਸ਼ ਥਾਂ ਰਹੇਗੀ| ਮਾਣ-ਮਰਿਆਦਾ ਵਿਚ ਵੀ ਵਾਧਾ ਹੋਵੇਗਾ| ਕਾਰੋਬਾਰ ਵਿਚ ਵਿਸ਼ੇਸ਼ ਰੁਚੀ ਰਹੇਗੀ ਸਿੱਟੇ ਵਜੋਂ ਤਰੱਕੀ ਵੀ ਹੋਵੇਗੀ| ਨੌਕਰੀ ਵਰਗ ਵਿੱਚ ਉੱਚ-ਅਧਿਕਾਰੀਆਂ ਦਾ ਪੂਰਣ ਸਹਿਯੋਗ ਰਹੇਗਾ| ਆਮਦਨ ਵਿਚ ਵੀ ਵਾਧੇ ਦੇ ਯੋਗ ਹਨ|
ਸਿੰਘ: ਦਲੇਰੀ ਵਿਚ ਵਿਸ਼ੇਸ਼ ਵਾਧਾ ਰਹੇਗਾ| ਕਾਰੋਬਾਰ ਵਿਚ ਵਿਸ਼ੇਸ਼ ਰੁਝੇਵਾਂ ਅਤੇ ਨਵੇਂ ਨਵੇਂ ਮੌਕੇ ਵੀ ਮਿਲਣਗੇ| ਨਵੇਂ ਅਨੁਭਵੀਂ ਦੇ ਨਾਲ ਧਨ ਆਮਦਨ ਵਿਚ ਵਾਧਾ ਹੋਵੇਗਾ| ਘਰ ਵਿਚ ਮਹਿਮਾਨਾਂ ਦਾ ਆਉਣਾ ਜਾਣਾ ਜ਼ਿਆਦਾ ਰਹੇਗਾ| ਸਿਹਤ ਵੀ ਉੱਤਮ ਰਹਿਣ ਦੇ ਯੋਗ ਹਨ|
ਕੰਨਿਆ: ਆਮਦਨ ਘੱਟ ਅਤੇ ਧਨ ਖਰਚ ਜ਼ਿਆਦਾ ਰਹਿਣ ਦੇ ਯੋਗ ਹਨ| ਕਾਰੋਬਾਰ ਵਿਚ ਸੰਘਰਸ਼ ਵੀ ਸਾਧਾਰਨ ਤੋਂ ਜ਼ਿਆਦਾ ਰਹੇਗਾ| ਸੁਭਾਅ ਵਿਚ ਗੁੱਸਾ ਜਾਂ ਚਿੜ ਚਿੜਾਪਣ ਵੀ ਰਹੇਗਾ| ਫਲਸਰੂਪ ਕਿਸੇ ਪਰਿਵਾਰਕ ਮੈਂਬਰ ਦੇ ਨਾਲ ਵਾਦ ਵਿਵਾਦ ਦੇ ਵੀ ਯੋਗ ਹਨ| ਸਿਹਤ ਦੇ ਵਿਸ਼ੇਸ਼ ਧਿਆਨ ਰੱਖੋ|
ਤੁਲਾ: ਹਫਤੇ ਦੀ ਸ਼ੁਰੂਆਤ ਸ਼ੁਭ ਰਹੇਗੀ| ਵਿਦਿਆਰਥੀ ਵਰਗ ਲਈ ਇਹ ਹਫਤਾ ਸ਼ੁਭ ਰਹੇਗਾ| ਨੌਜਵਾਨ ਵਰਗ ਨੂੰ ਵੱਡੇ ਬਜੁਰਗਾਂ ਦੀ ਸਲਾਹ ਲਾਭਦਾਇਕ ਰਹੇਗੀ| ਧਾਰਮਿਕ ਕੰਮਾਂ ਵਿਚ ਵਿਸ਼ੇਸ਼ ਰੁਚੀ ਰਹੇਗੀ| ਕਾਰੋਬਾਰ ਵੀ ਸਾਧਾਰਨ ਰਹੇਗਾ| ਘਰੇਲੂ ਵਾਤਾਵਰਣ ਸ਼ੁਭ ਰਹਿਣ ਦੇ ਯੋਗ ਹਨ ਜ਼ਮੀਨ ਜਾਇਦਾਦ ਦਾ ਕਾਰੋਬਾਰ ਕਰਨ ਵਾਲਿਆਂ ਲਈ ਵਿਸ਼ੇਸ਼ ਲਾਭ ਹੀ ਰਹੇਗਾ|
ਬ੍ਰਿਸ਼ਚਕ: ਮਾਨਸਿਕ ਉਲਝਣ ਆਮ ਵਾਂਗ ਬਣੀ ਰਹੇਗੀ| ਕਾਰਜ ਖੇਤਰ ਵਿੱਚ ਵੀ ਸੰਘਰਸ਼ ਜ਼ਿਆਦਾ ਕਰਨਾ ਪਵੇਗਾ| ਆਮਦਨ ਸਾਧਾਰਨ ਹੀ ਰਹੇਗੀ| ਸਿਹਤ ਵਿਚ ਵੀ ਲਗਾਤਾਰ ਗਿਰਾਵਟ ਦੇ ਯੋਗ ਹਨ| ਘਰੇਲੂ ਖਰਚੇ ਵੀ ਜ਼ਿਆਦਾ ਹੋਣਗੇ| ਪ੍ਰੇਮ ਸੰਬੰਧਾਂ ਵਿੱਚ ਵੀ ਤਕਰਾਰ ਰਹੇਗੀ|
ਧਨੁ: ਸੁਭਾਅ ਵਿਚ ਗੁੱਸਾ ਜ਼ਿਆਦਾ ਰਹੇਗਾ| ਬਿਨਾਂ ਲੋੜ ਕਿਸੇ ਨਾਲ ਵੀ ਲਾ ਉਲਝੋ ਅਤੇ ਆਪਣੇ ਤੇ ਕਾਬੂ ਰੱਖਣਾ ਹੀ ਲਾਭਦਾਇਕ ਰਹੇਗਾ| ਆਮਦਨ ਉਮੀਦ ਅਨੁਸਾਰ ਰਹੇਗੀ| ਪ੍ਰੇਮ ਸੰਬੰਧਾਂ ਵਿਚ ਵੀ ਮਨ ਮੁਟਾਓ ਦੇ ਯੋਗ ਹਨ|
ਮਕਰ: ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਿਚ ਵਿਸ਼ੇਸ਼ ਵਾਧਾ ਰਹੇਗਾ| ਫਲਸਰੂਪ ਆਮਦਨ ਵਿਚ ਵੀ ਵਾਧੇ ਦੇ ਯੋਗ ਹਨ| ਸਮਾਜ ਵਿਚ ਮਾਣ ਇੱਜ਼ਤ ਵਿਚ ਵਾਧਾ ਰਹੇਗਾ| ਹਫਤੇ ਦੇ ਮੱਧ ਵਿਚ ਕਿਸੇ ਪਿਆਰੇ ਦੀ ਆਰਥਿਕ ਸਹਾਇਤਾ ਵੀ ਕਰਨੀ ਪੈ ਸਕਦੀ ਹੈ| ਵਿਦਿਆਰਥੀ ਵਰਗ ਲਈ ਸਮਾਂ ਤਰੱਕੀ ਵਾਲਾ ਵੀ ਰਹੇਗਾ|
ਕੁੰਭ: ਸਿਹਤ ਪੱਖ ਤੋਂ ਪ੍ਰੇਸ਼ਾਨੀ ਬਣੀ ਰਹੇਗੀ| ਖਾਣਾ ਪੀਣ ਦਾ ਵੀ ਵਿਸ਼ੇਸ਼ ਪਰਹੇਜ਼ ਰੱਖੋ| ਬਿਨਾਂ ਲੋੜ ਦੌੜ ਭੱਜ ਵੀ ਨਾ ਕਰੋ| ਇਸਤਰੀ ਵਰਗ ਦੀ ਮਾਨਸਿਕ ਸਥਿਤੀ ਵਿੱਚ ਅਸਥਿਰਤਾ ਬਣੀ ਰਹੇਗੀ| ਵਿਦਿਆਰਥੀ ਵਰਗ ਨੂੰ ਵੀ ਔਖੇ ਹਾਲਾਤਾਂ ਤਾ ਮੁਕਾਬਲਾ ਕਰਨਾ ਪਵੇਗਾ| ਨੌਕਰੀ ਪੱਖ ਤੋਂ ਵੀ ਉੱਚ ਅਧਿਕਾਰੀਆਂ ਦੇ ਅੱਗੇ ਝੁੱਕਣਾ ਪਵੇਗਾ|
ਮੀਨ: ਬੁੱਧੀ ਵਿਵੇਕ ਵਿਚ ਵਾਧੇ ਦੇ ਯੋਗ ਹਨ| ਕਿਸੇ ਮਹੱਤਵਪੂਰਨ ਫੈਸਲੇ ਨੂੰ ਵੀ ਅਮਲੀ ਰੂਪ ਦਿੱਤਾ ਜਾਏਗਾ| ਵਿਦਿਆਰਥੀ ਵਰਗ ਲਈ ਸਮਾਂ ਸ਼ੁਭ ਰਹੇਗਾ| ਕਾਰੋਬਾਰ ਸ਼ੁਭ ਅਤੇ ਰੁਝੇਵਾਂ ਵੀ ਜ਼ਿਆਦਾ ਰਹਿਣ ਦੇ ਯੋਗ ਹਨ| ਮੁਕੱਦਮੇ ਆਦਿ ਵਿਚ ਵੀ ਪੂਰਣ ਜਿੱਤ ਦੇ ਯੋਗ ਹਨ|

Leave a Reply

Your email address will not be published. Required fields are marked *