HOROSCOPE

ਮੇਖ : ਕਾਰੋਬਾਰ ਖੇਤਰ ਵਿੱਚ ਅਧਿਕਾਰੀਆਂ ਦੇ ਨਾਲ ਜ਼ਰੂਰੀ ਵਿਸ਼ਿਆਂ ਉਤੇ ਚਰਚਾ ਹੋਵੇਗੀ| ਤੁਹਾਡੀ ਕਿਸੇ ਪਰਿਯੋਜਨਾ ਨੂੰ ਸਰਕਾਰੀ ਲਾਭ ਪ੍ਰਾਪਤ ਹੋਣ ਦੀ ਸੰਭਾਵਨਾ ਹੈ| ਦਫ਼ਤਰ ਨਾਲ ਜੁੜੇ ਕੰਮ ਲਈ ਯਾਤਰਾ ਦੇ ਵੀ ਯੋਗ ਹਨ| ਪਰਿਵਾਰ ਵਿੱਚ ਆਨੰਦ ਦਾ ਵਾਤਾਵਰਣ ਛਾਇਆ ਰਹੇਗਾ| ਘਰ ਦੀ ਸਾਜ-ਸਜਾਵਟ ਅਤੇ ਹੋਰ ਵਿਵਸਥਾ ਵਿੱਚ ਤਬਦੀਲੀ ਕਰਕੇ ਘਰ ਦੇ ਮਾਹੌਲ ਵਿੱਚ ਸਕਾਰਾਤਮਕ ਤਬਦੀਲੀ ਕਰਨ ਦੀ ਕੋਸ਼ਿਸ਼ ਤੁਸੀ ਕਰੋਗੇ| ਹਰ ਇੱਕ ਕੰਮ ਦਾ ਫੈਸਲਾ ਉਸਨੂੰ ਵਿਵਹਾਰਕ ਰੂਪ ਨਾਲ ਵਿਚਾਰ ਕਰਨ ਤੋਂ ਬਾਅਦ ਲਓ| ਕਾਰਜਭਾਰ ਦੇ ਕਾਰਨ ਕਮਜੋਰੀ ਦਾ ਅਨੁਭਵ ਹੋਵੇਗਾ| ਮਾਤਾ ਦੀ ਸਿਹਤ ਵਿੱਚ ਸੁਧਾਰ ਹੋਵੇਗਾ|
ਬ੍ਰਿਖ : ਤੁਹਾਡਾ ਦਿਨ ਮਿਲਿਆ ਜੁਲਿਆ ਫਲਦਾਈ ਰਹੇਗਾ| ਵਪਾਰੀ ਆਪਣੇ ਵਪਾਰ ਵਿੱਚ ਪੈਸਾ ਲਗਾ ਕੇ ਨਵੇਂ ਕੰਮ ਦੀ ਸ਼ੁਰੂਆਤ ਕਰ ਸਕਣਗੇ ਅਤੇ ਭਵਿੱਖ ਲਈ ਯੋਜਨਾ ਵੀ ਬਣਾ ਸਕਣਗੇ| ਵਿਦੇਸ਼ ਘੁੰਮਣ ਦੀ ਸੰਭਾਵਨਾ ਵੀ ਹੈ| ਕਿਸੇ ਧਾਰਮਿਕ ਥਾਂ ਦੀ ਯਾਤਰਾ ਨਾਲ ਹੋ ਸਕਦੀ ਹੈ| ਸਿਹਤ ਦਾ ਧਿਆਨ ਰਖੋ|
ਮਿਥੁਨ: ਗੁੱਸੇ ਦੀ ਭਾਵਨਾ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ | ਮਾਨ-ਸਨਮਾਨ ਦਾ ਧਿਆਨ ਰੱਖੋ| ਘੱਟ ਬੋਲ ਕੇ ਵਾਦ – ਵਿਵਾਦ ਜਾਂ ਮਨ ਮੁਟਾਓ ਦੂਰ ਕਰ ਸਕੋਗੇ| ਖਰਚ ਦੀ ਮਾਤਰਾ ਵਧੇਗੀ| ਸਿਹਤ ਨਰਮ ਰਹੇਗਾ| ਮਾਨਸਿਕ ਰੂਪ ਨਾਲ ਤੁਹਾਡੇ ਮਨ ਵਿੱਚ ਹਤਾਸ਼ਾ ਪੈਦਾ ਹੋਵੇਗੀ|
ਕਰਕ: ਸੰਵੇਦਨਸ਼ੀਲਤਾ ਅਤੇ ਪ੍ਰੇਮ ਦੀਆਂ ਭਾਵਨਾਵਾਂ ਨਾਲ ਹਰਿਆ – ਭਰਿਆ ਮਨ ਉਲਟ ਲਿੰਗੀ ਪਾਤਰਾਂ ਦੇ ਪਾਸੇ ਜਿਆਦਾ ਆਕਰਸ਼ ਹੋਵੇਗਾ| ਮੌਜ – ਸ਼ੌਕ ਦੀਆਂ ਵਸਤੂਆਂ ਨਵੇ ਕਪੜੇ ਅਤੇ ਵਾਹਨ ਆਦਿ ਦੀ ਖਰੀਦਾਰੀ ਹੋਵੇਗੀ| ਉਤਮ ਦੰਪਤੀ ਜੀਵਨ ਮਿਲੇਗਾ| ਵਪਾਰੀਆਂ ਨੂੰ ਵਿਦੇਸ਼ ਨਾਲ ਜੁੜੇ ਵਪਾਰ ਵਿੱਚ ਲਾਭ ਹੋਵੇਗਾ| ਸਾਂਝੇਦਾਰੀ ਲਾਭਦਾਇਕ ਸਾਬਤ ਹੋਵੇਗੀ|
ਸਿੰਘ: ਸ਼ੱਕ ਦੀ ਭਾਵਨਾ ਤੁਹਾਡੇ ਮਨ ਨੂੰ ਬੇਚੈਨ ਬਣਾਏਗੀ| ਦੈਨਿਕ ਕੰਮ ਦੇਰੀ ਨਾਲ ਪੂਰੇ ਹੋਣਗੇ| ਮਿਹਨਤ ਤਾਂ ਜਿਆਦਾ ਕਰੋਗੇ ਪਰ ਫਲ ਘੱਟ ਮਿਲੇਗਾ| ਨੌਕਰੀ ਵਿੱਚ ਸੰਭਲ ਕੇ ਰਹੋ| ਸਾਥੀਆਂ ਤੋਂ ਸਹਿਯੋਗ ਘੱਟ ਮਿਲੇਗਾ| ਨਾਨਕੇ ਪੱਖ ਵੱਲੋਂ ਚਿੰਤਾਜਨਕ ਸਮਾਚਾਰ ਮਿਲ ਸਕਦਾ ਹੈ| ਅਧਿਕਾਰੀਆਂ ਨਾਲ ਵਿਵਾਦ ਨੂੰ ਟਾਲ ਦਿਉ|
ਕੰਨਿਆ: ਤੁਹਾਡਾ ਦਿਨ ਚਿੰਤਾ ਨਾਲ ਭਰਿਆ ਰਹੇਗਾ| ਢਿੱਡ ਦੀ ਗੜਬੜੀ ਨਾਲ ਸਿਹਤ ਖ਼ਰਾਬ ਹੋ ਸਕਦੀ ਹੈ| ਵਿਦਿਆਰਥੀਆਂ ਦੀ ਪੜਾਈ ਵਿੱਚ ਅੜਚਨ ਆ ਸਕਦੀ ਹੈ| ਅਚਾਨਕ ਪੈਸਾ ਖਰਚ ਹੋਵੇਗਾ| ਬੌਧਿਕ ਚਰਚਾਵਾਂ ਅਤੇ ਸਮਝੌਤੇ ਵਿੱਚ ਅਸਫਲਤਾ ਮਿਲ ਸਕਦੀ ਹੈ| ਪਿਆਰੇ ਵਿਅਕਤੀ ਦੇ ਨਾਲ ਮਿਲਾਪ ਹੋਵੇਗਾ| ਬਹੁਤ ਜ਼ਿਆਦਾ ਕਾਮੁਕਤਾ ਦੇ ਕਾਰਨ ਉਲਟ ਲਿੰਗੀ ਵਿਅਕਤੀ ਦੇ ਪ੍ਰਤੀ ਖਿੱਚ ਅਨੁਭਵ ਕਰੋਗੇ| ਸ਼ੇਅਰ – ਸੱਟੇ ਤੋਂ ਦੂਰ ਰਹੋ|
ਤੁਲਾ: ਮਾਨਸਿਕ ਉਥੱਲ – ਪੁਥਲ ਨਾਲ ਪ੍ਰੇਸ਼ਾਨ ਹੋ ਸਕਦੇ ਹੋ| ਮਾਤਾ ਅਤੇ ਇਸਤਰੀ ਵਰਗ ਸੰਬੰਧੀ ਚਿੰਤਾ ਸਤਾਏਗੀ| ਯਾਤਰਾ ਮੁਲਤਵੀ ਰੱਖੋ| ਸਮੇਂ ਨਾਲ ਭੋਜਨ ਅਤੇ ਲੋੜੀਂਦੀ ਨੀਂਦ ਨਾ ਆਉਣ ਦੇ ਕਾਰਨ ਸਰੀਰ ਵਿੱਚ ਪੀੜ ਅਨੁਭਵ ਕਰੋਗੇ|
ਬ੍ਰਿਸ਼ਚਕ : ਤੁਹਾਡੇ ਲਈ ਲਾਭਦਾਈ ਦਿਨ ਹੈ| ਆਰਥਿਕ ਲਾਭ ਹੋਣ ਦੇ ਨਾਲ – ਨਾਲ ਦੂਜੇ ਖੇਤਰਾਂ ਵਿੱਚ ਵੀ ਕਿਸਮਤ ਲਾਭ ਦਿਵਾਏਗਾ| ਸਨੇਹੀਆਂ ਦੇ ਨਾਲ ਸੰਬੰਧਾਂ ਵਿੱਚ ਪ੍ਰੇਮ ਦੀ ਬਹੁਤਾਤ ਰਹੇਗੀ| ਨਵੇਂ ਕਾਰਜ ਦਾ ਸ਼ੁਭ ਆਰੰਭ ਕਰਨ ਲਈ ਸਮਾਂ ਸ਼ੁਭ ਹੈ| ਛੋਟੀ ਮੋਟੀ ਯਾਤਰਾ ਦਾ ਪ੍ਰਬੰਧ ਤੁਸੀਂ ਕਰ ਸਕੋਗੇ| ਮਾਨਸਿਕ ਰੂਪ ਨਾਲ ਪ੍ਰਸੰਨਤਾ ਬਣੀ ਰਹੇਗੀ| ਮੁਕਾਬਲੇਬਾਜਾਂ ਉਤੇ ਜਿੱਤ ਪ੍ਰਾਪਤ ਕਰ ਸਕੋਗੇ|
ਧਨ: ਰਿਸ਼ਤੇਦਾਰਾਂ ਦੇ ਨਾਲ ਹੋਣ ਵਾਲੀ ਗਲਤਫਹਿਮੀ ਤੋਂ ਬਚੋ| ਵਿਅਰਥ ਵਿੱਚ ਪੈਸਾ ਖਰਚ ਹੋਵੇਗਾ| ਮਾਨਸਿਕ ਉਚਾਟ ਅਤੇ ਦੁਵਿਧਾ ਦੇ ਕਾਰਨ ਮਹੱਤਵਪੂਰਣ ਫ਼ੈਸਲਾ ਨਹੀਂ ਲੈ ਸਕੋਗੇ| ਕੰਮਾਂ ਵਿੱਚ ਨਿਰਧਾਰਤ ਸਫਲਤਾ ਮਿਲਣ ਵਿੱਚ ਮੁਸ਼ਕਿਲ ਆਵੇਗੀ | ਦੂਰ ਦੇ ਸਥਾਨਾਂ ਵਿੱਚ ਦੂਰ ਸੰਚਾਰ ਦੁਆਰਾ ਸੰਪਰਕ ਹੋਵੇਗਾ ਅਤੇ ਉਹ ਲਾਭਦਾਇਕ ਰਹੇਗਾ|
ਮਕਰ: ਪਰਿਵਾਰ ਵਿੱਚ ਮੰਗਲਕਾਰੀ ਮਾਹੌਲ ਰਹੇਗਾ| ਦੋਸਤਾਂ ਅਤੇ ਸਕੇ- ਸੰਬੰਧੀਆਂ ਵੱਲੋਂ ਤੋਹਫਾ ਮਿਲਣ ਨਾਲ ਆਨੰਦ ਅਨੁਭਵ ਕਰੋਗੇ| ਕੰਮ ਆਸਾਨੀ ਨਾਲ ਪੂਰੇ ਹੋਣਗੇ| ਨੌਕਰੀ -ਕਾਰੋਬਾਰ ਵਿੱਚ ਲਾਭ ਹੋਵੇਗਾ| ਸਿਹਤ ਚੰਗੀ ਰਹੇਗੀ| ਡਿੱਗਣ ਜਾਂ ਚੋਟ ਲੱਗਣ ਤੋਂ ਸੰਭਾਲੋ|
ਕੁੰਭ: ਪੈਸੇ ਦੀ ਲੈਣ- ਦੇਣ ਜਾਂ ਜ਼ਮਾਨਤ ਤੁਹਾਨੂੰ ਫਸਾ ਨਾ ਦੇਵੇ ਧਿਆਨ ਰੱਖੋ| ਸਿਹਤ ਸਬੰਧੀ ਪ੍ਰੇਸ਼ਾਨੀ ਹੋ ਸਕਦੀ ਹੈ| ਪੈਸੇ ਦਾ ਨਿਵੇਸ਼ ਗਲਤ ਜਗ੍ਹਾ ਨਾ ਹੋਵੇ, ਇਸਦਾ ਧਿਆਨ ਰੱਖੋ| ਪਰਿਵਾਰ ਦੇ ਮੈਬਰਾਂ ਦੇ ਨਾਲ ਅਨਬਨ ਸੰਭਵ ਹੈ| ਗਲਤਫਹਿਮੀ ਦੁਰਘਟਨਾ ਆਦਿ ਤੋਂ ਬਚਦੇ ਰਹੋ| ਕਿਸੇ ਦਾ ਭਲਾ ਕਰਨ ਵਿੱਚ ਨੁਕਸਾਨ ਚੁੱਕਣ ਦਾ ਸਮਾਂ ਆ ਸਕਦਾ ਹੈ|
ਮੀਨ: ਸਮਾਜ ਵਿੱਚ ਮੋਹਰੀ ਸਥਾਨ ਪ੍ਰਾਪਤ ਕਰ ਸਕੋਗੇ| ਸਮਾਜਿਕ ਕੰਮਾਂ ਵਿੱਚ ਭਾਗ ਲੈਣ ਜਾਣਾ ਪਵੇਗਾ| ਬਜੁਰਗਾਂ ਅਤੇ ਦੋਸਤਾਂ ਦਾ ਸਹਿਯੋਗ ਮਿਲੇਗਾ| ਮਿਤਰਮੰਡਲ ਵਿੱਚ ਨਵੇਂ ਮਿੱਤਰ ਜੁੜਣਗੇ| ਨੌਕਰੀ ਕਾਰੋਬਾਰ ਵਿੱਚ ਕਮਾਈ ਵਾਧੇ ਦਾ ਯੋਗ ਹੈ| ਔਲਾਦ ਅਤੇ ਜੀਵਨਸਾਥੀ ਵੱਲੋਂ ਲਾਭ ਹੋਵੇਗਾ|

Leave a Reply

Your email address will not be published. Required fields are marked *