Horoscope

ਮੇਖ: ਤੁਹਾਡਾ ਦਿਨ ਵਧੀਆ ਹੈ| ਤੁਹਾਡੇ ਸਾਰੇ ਕਾਰਜ ਪੂਰੇ ਹੋ ਜਾਣਗੇ | ਪਰਿਵਾਰਕ ਮੈਂਬਰਾਂ ਦੇ ਨਾਲ ਆਨੰਦ ਦੇ ਨਾਲ ਸਮੇਂ ਗੁਜ਼ਰੇਗਾ| ਮਾਤਾ ਤੋਂ ਲਾਭ ਹੋਵੇਗਾ| ਮਿੱਤਰ ਅਤੇ ਸਨੇਹੀਆਂ ਦੇ ਮਿਲਣ ਨਾਲ ਘਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ|
ਬ੍ਰਿਖ: ਅਜੋਕਾ ਦਿਨ ਸਾਵਧਾਨੀ ਨਾਲ ਬੀਤਾਓ| ਤੁਹਾਡਾ ਮਨ ਚਿੰਤਾਵਾਂ ਨਾਲ ਗ੍ਰਸਤ ਹੋ ਸਕਦਾ ਹੈ| ਸਿਹਤ ਵਿਗੜ ਸਕਦੀ ਹੈ ਅਤੇ ਅੱਖਾਂ ਵਿੱਚ ਪੀੜਾ ਹੋਣ ਦਾ ਖਦਸ਼ਾ ਹੈ| ਰਿਸ਼ਤੇਦਾਰਾਂ ਨਾਲ ਵਾਦ – ਵਿਵਾਦ ਹੋ ਸਕਦਾ ਹੈ| ਸ਼ੁਰੂ ਕੀਤੇ ਹੋਏ ਸਾਰੇ ਕਾਰਜ ਅਪੂਰੇ ਰਹਿ ਸਕਦੇ ਹਨ| ਫਿਜੂਲ ਖਰਚੀ ਹੋ ਸਕਦੀ ਹੈ| ਹਾਦਸੇ ਤੋਂ ਸੁਚੇਤ ਰਹੋ| ਸਖਤ ਮਿਹਨਤ ਤੋਂ ਬਾਅਦ ਵੀ ਅੱਜ ਫਲ ਪ੍ਰਾਪਤੀ ਘੱਟ ਰਹੇਗੀ|
ਮਿਥੁਨ: ਤੁਹਾਡੇ ਲਈ ਦਿਨ ਬਹੁਤ ਲਾਭਦਾਇਕ ਹੈ| ਧਨ ਪ੍ਰਾਪਤੀ ਲਈ ਸ਼ੁਭ ਦਿਨ ਹੈ| ਦੋਸਤਾਂ ਨਾਲ ਮੁਲਾਕਾਤ ਆਨੰਦਦਾਇਕ ਹੋਵੇਗੀ ਅਤੇ ਉਨ੍ਹਾਂ ਨੂੰ ਲਾਭ ਵੀ ਹੋ ਸਕਦਾ ਹੈ| ਪਤਨੀ ਅਤੇ ਪੁੱਤ ਤੋਂ ਲਾਭ ਰਹੇਗਾ | ਉਤਮ ਭੋਜਨ ਸੁਖ ਮਿਲੇਗਾ| ਔਲਾਦ ਵੱਲੋਂ ਸ਼ੁਭ ਸਮਾਚਾਰ ਮਿਲਣਗੇ| ਨੌਕਰੀ ਅਤੇ ਵਪਾਰ ਵਿੱਚ ਲਾਭ ਅਤੇ ਕਮਾਈ ਵਿੱਚ ਵਾਧਾ ਹੋ ਸਕਦਾ ਹੈ|
ਕਰਕ: ਤੁਹਾਡੇ ਲਈ ਕਾਫੀ ਆਰਾਮਦਾਇਕ ਦਿਨ ਹੈ| ਹਰ ਕਾਰਜ ਸਰਲਤਾਪੂਰਵਕ ਸੰਪੰਨ ਹੋਵੇਗਾ| ਨੌਕਰੀ ਵਿੱਚ ਉਚ ਅਧਿਕਾਰੀ ਖੁਸ਼ ਰਹਿਣਗੇ| ਤਰੱਕੀ ਹੋਣ ਦੇ ਯੋਗ ਹਨ| ਉਚ ਅਧਿਕਾਰੀਆਂ ਨਾਲ ਮਹੱਤਵਪੂਰਣ ਵਿਸ਼ਿਆਂ ਤੇ ਚਰਚਾ ਹੋ ਸਕਦੀ ਹੈ ਅਤੇ ਰਿਸ਼ਤੇਦਾਰਾਂ ਨਾਲ ਵੀ ਅਜ਼ਾਦ ਮਨ ਨਾਲ ਵਿਚਾਰ ਵਟਾਂਦਰਾ ਹੋਵੇਗਾ| ਮਾਤਾ ਨਾਲ ਸੰਬੰਧ ਮਜਬੂਤ ਰਹਿਣਗੇ ਅਤੇ ਸਿਹਤ ਚੰਗੀ ਰਹੇਗੀ |
ਸਿੰਘ : ਤੁਹਾਡਾ ਦਿਨ ਮੱਧ ਫਲਦਾਈ ਹੋਵੇਗਾ| ਧਾਰਮਿਕ ਅਤੇ ਮਾਂਗਲਿਕ ਕੰਮਾਂ ਵਿੱਚ ਦਿਨ ਗੁਜ਼ਰੇਗਾ ਅਤੇ ਧਾਰਮਿਕ ਯਾਤਰਾ ਦਾ ਪ੍ਰਬੰਧ ਵੀ ਹੋ ਸਕਦਾ ਹੈ| ਤੁਸੀਂ ਥੋੜ੍ਹਾ ਗੁੱਸੇ ਹੋ ਸਕਦੇ ਹੋ, ਜਿਸ ਵਜ੍ਹਾ ਨਾਲ ਮਾਨਸਿਕ ਅਸ਼ਾਂਤੀ ਹੋ ਸਕਦੀ ਹੈ| ਔਲਾਦ ਵੱਲੋਂ ਵੀ ਚਿੰਤਤ ਹੋ ਸਕਦੇ ਹੋ ਅਤੇ ਕਾਰੋਬਾਰ ਵਿੱਚ ਅੜਚਨ ਆ ਸਕਦੀ ਹੈ| ਸਬੰਧੀਆਂ ਤੋਂ ਚੰਗੇ ਸਮਾਚਾਰ ਮਿਲਣਗੇ|
ਕੰਨਿਆ: ਕੋਈ ਨਵੇਂ ਕੰਮ ਨਾ ਕਰੋ| ਤੁਸੀਂ ਜਿਆਦਾ ਗੁੱਸੇ ਰਹੋਗੇ ਇਸ ਲਈ ਬਾਣੀ ਉਤੇ ਕਾਬੂ ਰੱਖੋ| ਰਿਸ਼ਤੇਦਾਰਾਂ ਨਾਲ ਉਗਰ ਵਰਤਾਓ ਦੇ ਕਾਰਨ ਮਨ ਦੁੱਖੀ ਹੋ ਸਕਦਾ ਹੈ, ਇਸਦਾ ਖਾਸ ਧਿਆਨ ਰਖੋ| ਪੈਸੇ ਦਾ ਖ਼ਰਚ ਹੋ ਸਕਦਾ ਹੈ, ਸੰਭਲ ਕੇ ਖਰਚ ਕਰੋ|
ਤੁਲਾ: ਤੁਹਾਡਾ ਮਨ ਦੋਸਤਾਂ ਅਤੇ ਸਨੇਹੀਆਂ ਦੇ ਨਾਲ ਖਾਣ – ਪੀਣ, ਸੈਰ – ਸਪਾਟੇ ਅਤੇ ਪ੍ਰੇਮ ਸੰਬੰਧਾਂ ਦੀ ਵਜ੍ਹਾ ਨਾਲ ਮਨ ਪ੍ਰਸੰਨ ਰਹੇਗਾ| ਯਾਤਰਾ ਦਾ ਯੋਗ ਹੈ| ਪਾਣੀ ਤੋਂ ਬਚੋ ਅਤੇ ਸਰਕਾਰ ਵਿਰੋਧੀ ਗੱਲਾਂ ਤੋਂ ਦੂਰ ਰਹੋ|
ਬ੍ਰਿਸ਼ਚਕ: ਤੁਹਾਡੇ ਗ੍ਰਹਿਸਥੀ ਜੀਵਨ ਵਿੱਚ ਆਨੰਦ ਦਾ ਮਾਹੌਲ ਰਹੇਗਾ ਅਤੇ ਸਰੀਰਕ ਅਤੇ ਮਾਨਸਿਕ ਸਿਹਤ ਵੀ ਚੰਗੀ ਰਹੇਗੀ| ਬਿਮਾਰ ਲੋਕਾਂ ਦੀ ਸਿਹਤ ਵਿੱਚ ਸੁਧਾਰ ਆਵੇਗਾ| ਦਫਤਰ ਵਿੱਚ ਸਹਿਕਰਮੀਆਂ ਦਾ ਸਹਿਯੋਗ ਮਿਲੇਗਾ| ਇਸਤਰੀ ਦੋਸਤਾਂ ਨਾਲ ਮੁਲਾਕਾਤ ਹੋਵੇਗੀ ਅਤੇ ਪੇਕਿਆਂ ਤੋਂ ਚੰਗੇ ਸਮਾਚਾਰ ਮਿਲਣਗੇ| ਧਨ ਲਾਭ ਹੋਵੇਗਾ ਅਤੇ ਰੁਕੇ ਹੋਏ ਕੰਮ ਪੂਰੇ ਹੋਣਗੇ|
ਧਨੁ: ਬੱਚਿਆਂ ਦੀ ਸਿਹਤ ਅਤੇ ਅਭਿਆਸ ਸਬੰਧੀ ਚਿੰਤਾਵਾਂ ਨਾਲ ਮਨ ਪ੍ਰੇਸ਼ਾਨ ਹੋ ਸਕਦਾ ਹੈ| ਕਾਰਜ – ਸਫਲਤਾ ਨਾ ਹੋਣ ਤੇ ਨਿਰਾਸ਼ਾ ਵੀ ਹੋਵੇਗੀ ਗੁੱਸੇ ਦੀ ਭਾਵਨਾ ਤੇ ਕਾਬੂ ਰੱਖੋ| ਸਾਹਿਤ ਅਤੇ ਕਲਾ ਦੇ ਪ੍ਰਤੀ ਤੁਹਾਡੀ ਰੁਚੀ ਰਹੇਗੀ ਅਤੇ ਕਾਲਪਨਿਕ ਦੁਨੀਆ ਦੀ ਸੈਰ ਕਰੋਗੇ| ਬੌਧਿਕ ਚਰਚਾ ਤੋਂ ਦੂਰ ਰਹੋ|
ਮਕਰ: ਤੁਹਾਡੀ ਸਰੀਰਕ ਸਿਹਤ ਚੰਗੀ ਨਹੀਂ ਹੋਵੇਗੀ ਅਤੇ ਪਰਿਵਾਰ ਵਿੱਚ ਝਗੜੇ ਦੇ ਮਾਹੌਲ ਨਾਲ ਪ੍ਰੇਸ਼ਾਨੀ ਹੋਵੇਗੀ | ਸਰੀਰ ਵਿੱਚ ਸਫੁਤਰੀ ਅਤੇ ਊਰਜਾ ਦੀ ਕਮੀ ਮਹਿਸੂਸ ਹੋਵੇਗੀ| ਨਿਜੀ ਸੰਬੰਧੀਆਂ ਨਾਲ ਮਨ ਮੁਟਾਵ ਹੋ ਸਕਦਾ ਹੈ| ਸਮਾਜਿਕ ਰੂਪ ਨਾਲ ਬੇਇੱਜ਼ਤੀ ਦਾ ਖਦਸ਼ਾ ਹੈ ਇਸ ਲਈ ਪਾਣੀ ਅਤੇ ਇਸਤਰੀਆਂ ਤੋਂ ਦੂਰ ਰਹੋ| ਮਾਨਸਿਕ ਪ੍ਰੇਸ਼ਾਨੀ ਅਤੇ ਉਲਟ ਹਾਲਾਤਾਂ ਵਿੱਚ ਦਿਨ ਗੁਜ਼ਰ ਸਕਦਾ ਹੈ|
ਕੁੰਭ: ਤੁਸੀਂ ਮਾਨਸਿਕ ਰੂਪ ਨਾਲ ਖੁਦ ਨੂੰ ਬਹੁਤ ਹਲਕਾ ਮਹਿਸੂਸ ਕਰੋਗੇ, ਕਿਉਂਕਿ ਮਨ ਵਿੱਚ ਛਾਏ ਹੋਏ ਚਿੰਤਾ ਦੇ ਬੱਦਲ ਦੂਰ ਹੋ ਜਾਣ ਨਾਲ ਮਨ ਵਿੱਚ ਉਤਸ਼ਾਹ ਦਾ ਸੰਚਾਰ ਹੋਵੇਗਾ| ਘਰ ਵਿੱਚ ਭਰਾ-ਭੈਣਾਂ ਦੇ ਨਾਲ ਮਿਲ ਕੇ ਕੋਈ ਨਵਾਂ ਕੰਮ ਕਰੋਗੇ ਅਤੇ ਉਨ੍ਹਾਂ ਦੇ ਨਾਲ ਦਿਨ ਆਨੰਦਪੂਰਵਕ ਗੁਜ਼ਰੇਗਾ| ਦੋਸਤਾਂ ਅਤੇ ਸਬੰਧੀਆਂ ਨਾਲ ਮੁਲਾਕਾਤ ਹੋਵੇਗੀ ਅਤੇ ਛੋਟੀ ਮੋਟੀ ਯਾਤਰਾ ਦਾ ਪ੍ਰਬੰਧ ਵੀ ਹੋ ਸਕਦਾ ਹੈ|
ਮੀਨ: ਤੁਹਾਨੂੰ ਖਰਚ ਤੇ ਕਾਬੂ ਰੱਖਣਾ ਚਾਹੀਦਾ ਹੈ| ਗੁੱਸੇ ਅਤੇ ਬਾਣੀ ਤੇ ਕਾਬੂ ਰੱਖੋ| ਕਿਸੇ ਦੇ ਨਾਲ ਵੀ ਤਕਰਾਰ ਜਾਂ ਮਨ ਮੁਟਾਓ ਹੋਣ ਦਾ ਖਦਸ਼ਾ ਹੈ | ਖਾਸ ਕਰਕੇ ਪੈਸੇ ਦੇ ਲੈਣ- ਦੇਣ ਵਿੱਚ ਸਾਵਧਾਨੀ ਵਰਤੋ| ਸਬੰਧੀਆਂ ਦੇ ਨਾਲ ਖਟਪਟ ਹੋਣ ਦਾ ਖਦਸ਼ਾ ਹੈ| ਸਰੀਰਕ ਅਤੇ ਮਾਨਸਿਕ ਸਿਹਤ ਮੱਧ ਰਹੇਗੀ| ਨਕਾਰਾਤਮਕ ਵਿਚਾਰ ਮਨ ਵਿੱਚ ਨਾ ਆਉਣ ਦਿਓ|

Leave a Reply

Your email address will not be published. Required fields are marked *