HOROSCOPE

ਮੇਖ : ਸਰੀਰ-ਮਨ ਵਿੱਚ ਸਫੂਤਰੀ ਅਤੇ ਤਾਜਗੀ ਦਾ ਅਨੁਭਵ ਕਰੋਗੇ| ਪਰਿਵਾਰਕ ਮਾਹੌਲ ਖੁਸ਼ਹਾਲ ਰਹੇਗਾ| ਦੋਸਤਾਂ ਦੇ ਨਾਲ ਆਨੰਦ ਵਿੱਚ ਸਮਾਂ ਬਤੀਤ ਹੋਵੇਗਾ| ਮਾਤਾ ਵੱਲੋਂ ਲਾਭ ਹੋਵੇਗਾ| ਯਾਤਰਾ ਦਾ ਯੋਗ ਹੈ| ਧਨ ਲਾਭ, ਉਤਮ ਭੋਜਨ ਅਤੇ ਤੋਹਫੇ ਮਿਲਣ ਨਾਲ ਆਨੰਦ ਵਿੱਚ ਵਾਧਾ ਹੋਵੇਗਾ|
ਬ੍ਰਿਖ : ਗੁੱਸੇ ਅਤੇ ਹਤਾਸ਼ਾ ਦੀ ਭਾਵਨਾ ਆਪਣੇ ਮਨ ਤੇ ਨਾ ਹਾਵੀ ਹੋਣ ਦਿਓ| ਸਰੀਰਕ ਸਿਹਤ ਥੋੜ੍ਹੀ ਖਰਾਬ ਹੋ ਸਕਦੀ ਹੈ, ਖਾਣ- ਪੀਣ ਤੇ ਧਿਆਨ ਦਿਓ| ਘਰ – ਪਰਿਵਾਰ ਦੀ ਚਿੰਤਾ ਦੇ ਨਾਲ ਖਰਚ ਦੇ ਮਾਮਲੇ ਵਿੱਚ ਚਿੰਤਤ ਹੋਵੋਗੇ| ਆਪਣੀ ਬਾਣੀ ਤੇ ਕਾਬੂ ਰੱਖੋ|
ਮਿਥੁਨ: ਪਰਿਵਾਰ ਵਿੱਚ ਖੁਸ਼ੀ ਅਤੇ ਆਨੰਦ ਦਾ ਮਾਹੌਲ ਰਹੇਗਾ| ਨੌਕਰੀ – ਧੰਦੇ ਵਿੱਚ ਤੁਹਾਨੂੰ ਲਾਭ ਦਾ ਸਮਾਚਾਰ ਮਿਲੇਗਾ| ਉਚ ਅਧਿਕਾਰੀ ਤੁਹਾਡੇ ਕੰਮਾਂ ਦੀ ਸ਼ਲਾਘਾ ਕਰਨਗੇ| ਵਿਵਾਹਕ ਯੋਗ ਹੈ| ਇਸਤਰੀ ਦੋਸਤਾਂ ਤੋਂ ਵਿਸ਼ੇਸ਼ ਲਾਭ ਹੋਵੇਗਾ| ਦੰਪਤੀ ਜੀਵਨ ਵਿੱਚ ਮਿਠਾਸ ਦਾ ਆਨੰਦ ਲਓਗੇ| ਸੰਤਾਨ ਵੱਲੋਂ ਸ਼ੁਭ ਸਮਾਚਾਰ ਮਿਲੇਗਾ|
ਕਰਕ: ਘਰ ਦੀ ਸਾਜ – ਸਜਾਵਟ ਤੇ ਵਿਸ਼ੇਸ਼ ਧਿਆਨ ਦਿਓਗੇ| ਨਵੇਂ ਘਰੇਲੂ ਸਾਮਾਨ ਖਰੀਦਣ ਦੀ ਸੰਭਾਵਨਾ ਹੈ| ਵਪਾਰੀਆਂ ਅਤੇ ਨੌਕਰੀ ਕਰਨ ਵਾਲੇ ਲਾਭ ਅਤੇ ਤਰੱਕੀ ਦੀ ਆਸ ਰੱਖ ਸਕਦੇ ਹਨ| ਪਰਿਵਾਰਕ ਸੁਖ – ਸ਼ਾਂਤੀ ਬਣੀ ਰਹੇਗੀ| ਸਰਕਾਰੀ ਲਾਭ ਮਿਲੇਗਾ| ਤੁਹਾਡੇ ਮਾਨ- ਸਨਮਾਨ ਵਿੱਚ ਵਾਧਾ ਹੋਵੇਗਾ| ਆਰਥਿਕ ਲਾਭ ਹੋਵੇਗਾ| ਸਾਰੇ ਕਾਰਜ ਆਸਾਨੀ ਨਾਲ ਪੂਰੇ ਹੋ ਸਕਣਗੇ|
ਸਿੰਘ: ਵਿਵਹਾਰ ਵਿੱਚ ਉਗਰਤਾ ਅਤੇ ਗੁੱਸਾ ਰਹਿਣ ਦੇ ਕਾਰਨ ਤੁਹਾਡਾ ਕੰਮ ਕਰਨ ਵਿੱਚ ਮਨ ਨਹੀਂ ਲੱਗੇਗਾ| ਵਾਦ-ਵਿਵਾਦ ਵਿੱਚ ਕਿਸੇ ਦੀ ਨਾਰਾਜਗੀ ਝੱਲਣੀ ਪੈ ਸਕਦੀ ਹੈ| ਸਿਹਤ ਦਾ ਧਿਆਨ ਰੱਖਣਾ ਪਵੇਗਾ| ਨੌਕਰੀ ਧੰਦੇ ਦੇ ਖੇਤਰ ਵਿੱਚ ਰੁਕਾਵਟ ਆਉਣ ਨਾਲ ਨਿਰਧਾਰਤ ਕਾਰਜ ਪੂਰੇ ਨਹੀਂ ਕਰ ਸਕੋਗੇ| ਧਾਰਮਿਕ ਯਾਤਰਾ ਦਾ ਪ੍ਰਬੰਧ ਹੋਵੇਗਾ|
ਕੰਨਿਆ:ਨਵੇਂ ਕਾਰਜ ਹੱਥ ਵਿੱਚ ਲੈਣਾ ਹਿਤਕਾਰੀ ਨਹੀਂ ਹੈ|ਗੁੱਸੇ ਨੂੰ ਕਾਬੂ ਵਿੱਚ ਰੱਖਣ ਲਈ ਚੁੱਪ ਦਾ ਹਥਿਆਰ ਜਿਆਦਾ ਕਾਰਗਰ ਸਾਬਤ ਹੋਵੇਗਾ| ਪੈਸਾ ਖਰਚ ਹੋ ਸਕਦਾ ਹੈ| ਅੱਗ ਅਤੇ ਪਾਣੀ ਤੋਂ ਬਚੋ| ਸਰਕਾਰ ਵਿਰੋਧੀ ਜਾਂ ਨੀਤੀ-ਵਿਰੁੱਧ ਪ੍ਰਵ੍ਰਿੱਤੀਆਂ ਆਫਤ ਖੜੀ ਨਾ ਕਰਨ, ਇਸਦਾ ਧਿਆਨ ਰੱਖੋ|
ਤੁਲਾ: ਮਨੋਰੰਜਨ ਅਤੇ ਮੌਜ – ਮਸਤੀ ਨਾਲ ਭਰਪੂਰ ਦਿਨ ਹੈ| ਜਨਤਕ ਜੀਵਨ ਵਿੱਚ ਤੁਸੀਂ ਮਹੱਤਤਾ ਪ੍ਰਾਪਤ ਕਰੋਗੇ| ਜਸ ਅਤੇ ਕੀਰਤੀ ਵਿੱਚ ਵਾਧਾ ਹੋਵੇਗਾ| ਸਾਝੇਦਾਰੀ ਦੇ ਨਾਲ ਲਾਭ ਦੀ ਗੱਲ ਹੋਵੇਗੀ| ਘਰੇਲੂ ਸੁਖ ਅਤੇ ਵਾਹਨਸੁੱਖ ਉਤਮ ਮਿਲੇਗਾ| ਦੋਸਤਾਂ ਦੇ ਨਾਲ ਸੈਰ ਹੋਵੇਗਾ|
ਬ੍ਰਿਸ਼ਚਕ: ਪਰਿਵਾਰਕ ਸ਼ਾਂਤੀ ਦਾ ਮਾਹੌਲ ਤੁਹਾਡੇ ਸਰੀਰ – ਮਨ ਨੂੰ ਤੰਦੁਰੁਸਤ ਰੱਖੇਗਾ| ਨਿਰਧਾਰਤ ਕੰਮ ਵਿੱਚ ਸਫਲਤਾ ਮਿਲੇਗੀ| ਨੌਕਰੀ ਵਿੱਚ ਸਾਥੀ ਕਰਮਚਾਰੀਆਂ ਦਾ ਸਹਿਯੋਗ ਮਿਲੇਗਾ| ਮੁਕਾਬਲੇਬਾਜਾਂ ਅਤੇ ਦੁਸ਼ਮਨਾਂ ਦੀ ਚਾਲ ਅਸਫਲ ਜਾਵੇਗੀ| ਨਾਨਕੇ ਪੱਖ ਤੋਂ ਲਾਭ ਹੋਵੇਗਾ| ਆਰਥਿਕ ਲਾਭ ਹੋਵੇਗਾ|
ਧਨੁ: ਕਾਰਜ ਵਿੱਚ ਅਸਫਲਤਾ ਹਤਾਸ਼ਾ ਪੈਦਾ ਕਰ ਸਕਦੀ ਹੈ| ਆਪਣੇ ਗੁੱਸੇ ਨੂੰ ਕਾਬੂ ਵਿੱਚ ਰੱਖੋ| ਢਿੱਡ ਸਬੰਧੀ ਬਿਮਾਰੀਆਂ ਤੋਂ ਪ੍ਰੇਸ਼ਾਨੀ ਹੋਵੇਗੀ| ਵਾਦ-ਵਿਵਾਦ ਜਾਂ ਚਰਚਾ ਵਿੱਚ ਪੈਣ ਨਾਲ ਸਮੱਸਿਆ ਪੈਦਾ ਹੋਵੇਗੀ| ਆਰਥਿਕ ਲਾਭ ਹੋਵੇਗਾ, ਪ੍ਰੇਮੀ ਦੇ ਨਾਲ ਆਨੰਦ ਦੇ ਪਲ ਗੁਜਾਰਨਗੇ|
ਮਕਰ: ਪਰਿਵਾਰਕ ਕਲੇਸ਼ ਤੁਹਾਡੇ ਮਨ ਨੂੰ ਦੁਖੀ ਕਰ ਸਕਦਾ ਹੈ| ਮਾਤਾ ਦੀ ਸਿਹਤ ਚਿੰਤਾ ਪੈਦਾ ਕਰ ਸਕਦੀ ਹੈ| ਜਨਤਕ ਜੀਵਨ ਵਿੱਚ ਅਪਜਸ ਜਾਂ ਤੁਹਾਡੇ ਮਾਨ – ਸਨਮਾਨ ਨੂੰ ਨੁਕਸਾਨ ਪਹੁੰਚ ਸਕਦਾ ਹੈ| ਇਸਤਰੀ ਵਰਗ ਤੋਂ ਨੁਕਸਾਨ ਹੋਣ ਦਾ ਡਰ ਹੋ ਸਕਦਾ ਹੈ|
ਕੁੰਭ: ਤੁਹਾਡਾ ਮਨ ਬਹੁਤ ਰਾਹਤ ਮਹਿਸੂਸ ਕਰੇਗਾ| ਸਰੀਰਕ ਸਿਹਤ ਤੁਹਾਡੇ ਉਤਸ਼ਾਹ ਵਿੱਚ ਵਾਧਾ ਕਰੇਗੀ| ਗੁਆਂਢੀਆਂ ਅਤੇ ਭਰਾ – ਭੈਣਾਂ ਦੇ ਨਾਲ ਜਿਆਦਾ ਮੇਲ – ਮਿਲਾਪ ਰਹੇਗਾ| ਘਰ ਵਿੱਚ ਦੋਸਤਾਂ ਦਾ ਆਗਮਨ ਆਨੰਦਦਾਈ ਬਣੇਗਾ| ਪਿਆਰੇ ਵਿਅਕਤੀ ਦਾ ਸਾਥ ਅਤੇ ਕਿਸਮਤ ਵਾਧੇ ਦਾ ਯੋਗ ਹੈ|
ਮੀਨ: ਖਰਚ ਤੋਂ ਇਲਾਵਾ ਗੁੱਸੇ ਅਤੇ ਬਾਣੀ ਉਤੇ ਕਾਬੂ ਰੱਖੋ| ਕਿਸੇ ਦੇ ਨਾਲ ਤਕਰਾਰ ਹੋਣ ਦਾ ਖਦਸ਼ਾ ਹੈ| ਆਰਥਿਕ ਮਾਮਲੇ ਜਾਂ ਲੈਣ- ਦੇਨ ਵਿੱਚ ਸਾਵਧਾਨੀ ਰੱਖੋ| ਪਰਿਵਾਰਕ ਮੈਂਬਰਾਂ ਦੇ ਨਾਲ ਝਗੜੇ ਹੋ ਸਕਦੇ ਹਨ| ਨਕਾਰਾਤਮਕ ਵਿਚਾਰ ਮਨ ਤੇ ਛਾਏ ਰਹਿਣਗੇ ਉਨ੍ਹਾਂ ਨੂੰ ਪੂਰਾ ਕਰਨ ਲਈ ਯਤਨ ਕਰਨੇ ਪੈਣਗੇ| ਨੌਕਰੀ ਵਿੱਚ ਸਾਥੀ ਕਰਮਚਾਰੀਆਂ ਦਾ ਸਹਿਯੋਗ ਮਿਲੇਗਾ|

Leave a Reply

Your email address will not be published. Required fields are marked *