HOROSCOPE

ਮੇਖ: ਹਫਤੇ ਦੇ ਸ਼ੁਰੂ ਵਿੱਚ ਕਾਰਜ ਖੇਤਰ ਵਿੱਚ ਸੰਘਰਸ਼ ਜ਼ਿਆਦਾ ਕਰਨਾ ਪਵੇਗਾ| ਸਿਹਤ ਵਿੱਚ ਵੀ ਹਲਕੀ ਪ੍ਰੇਸ਼ਾਨੀ ਰਹੇਗੀ ਪਰੰਤੂ ਆਮਦਨ ਆਮ ਵਾਂਗ ਬਣੀ ਰਹੇਗੀ| ਦੁਸ਼ਮਣ ਪੱਖ ਦੱਬਿਆ ਰਹੇਗਾ| ਇਸਤਰੀ ਵਰਗ ਲਈ ਸਮਾਂ ਸ਼ੁਭ ਰਹੇਗਾ| ਹਾਰ-ਸ਼ਿੰਗਾਰ ਦੀਆਂ ਚੀਜ਼ਾਂ ਤੇ ਧਨ ਜ਼ਿਆਦਾ ਖਰਚ ਹੋਣ ਦੇ ਯੋਗ ਹਨ| ਵਿਦਿਆਰਥੀ ਵਰਗ ਲਈ ਸਮਾਂ ਸ਼ੁਭ ਰਹਿਣ ਦੇ ਯੋਗ ਹਨ|
ਬ੍ਰਿਖ: ਪਰਿਵਾਰ ਵਿੱਚ ਖੁਸ਼ੀਆਂ ਭਰਿਆ ਸਮਾਂ ਬਤੀਤ ਹੋਵੇਗਾ| ਕਾਰਜ ਭਾਰ ਵਧੇਗਾ| ਲਾਭ ਹੋਣ ਦੀ ਖੁਸ਼ੀ ਦਾ ਅਹਿਸਾਸ ਹੋਵੇਗਾ ਅਤੇ ਮਾਨਸਿਕ ਅਸ਼ਾਂਤੀ ਤੋਂ ਰਾਹਤ ਮਿਲੇਗੀ| ਇੱਛਾਵਾਂ ਪੂਰੀਆਂ ਹੋਣਗੀਆਂ| ਕਾਰਜਾਂ ਵਿਚ ਰੁਕਾਵਟਾਂ ਦੂਰ ਹੋ ਜਾਣਗੀਆਂ| ਹਫਤੇ ਦੇ ਅਖੀਰ ਵਿਚ ਕਿਸੇ ਖੁਸ਼ੀ ਭਰੇ ਸਮਾਚਾਰ ਮਿਲਣ ਦੀ ਸੰਭਾਵਨਾ ਹੈ|
ਮਿਥੁਨ: ਹਫਤੇ ਦੇ ਸ਼ੁਰੂ ਤੋਂ ਹੀ ਹਾਲਾਤਾਂ ਵਿਚ ਹਲਕਾ ਸੁਧਾਰ ਰਹੇਗਾ| ਮਾਨਸਿਕ ਸਥਿਤੀ ਅਤੇ ਸਿਹਤ ਵੀ ਉੱਤਮ ਰਹੇਗੀ| ਆਮਦਨ ਵਿੱਚ ਵਾਧਾ ਅਤੇ ਕਾਰੋਬਾਰ ਵਿਚ ਵੀ ਮਨ ਜ਼ਿਆਦਾ ਲੱਗੇਗਾ| ਪਰਿਵਾਰਕ ਵਾਤਾਵਰਣ ਉੱਤਮ ਅਤੇ ਭੈਣਾਂ-ਭਰਾਵਾਂ ਵਿਚ ਤਾਲਮੇਲ ਵੀ ਜ਼ਿਆਦਾ ਰਹਿਣ ਦੇ ਯੋਗ ਹਨ| ਰੁਚੀ ਧਾਰਮਿਕ ਰਹੇਗੀ|
ਕਰਕ: ਕਾਰੋਬਾਰ ਵਿਚ ਵਾਧੇ ਦੀ ਯੋਜਨਾ ਬਣੇਗੀ| ਰੁੱਝੇਵਾਂ ਵੀ ਜ਼ਿਆਦਾ ਰਹੇਗਾ| ਆਮਦਨ ਵਿਚ ਵਾਧਾ ਹੋਵੇਗਾ| ਇਸਤਰੀ ਵਰਗ ਲਈ ਵੀ ਇਹ ਸਮਾਂ ਬਹੁਤ ਵਧੀਆਂ ਰਹੇਗਾ| ਅਤੇ ਮਨੋਰਥ ਸਿੱਧੀ ਵਾਲਾ ਹੋਵੇਗਾ| ਮਾਨਸਿਕ ਸਥਿਤੀ ਵੀ ਸ਼ੁਭ ਰਹੇਗੀ| ਪ੍ਰੇਮ ਸੰਬੰਧਾਂ ਵਿੱਚ ਮਿਠਾਸ ਰਹੇਗੀ|
ਸਿੰਘ: ਸੁਭਾਅ ਵਿਚ ਹਲਕੀ ਤੇਜ਼ੀ ਅਤੇ ਚਿੜ ਚਿੜਾਪਣ ਰਹਿਣ ਦੇ ਯੋਗ ਹਨ| ਬਿਨਾਂ ਕਿਸੇ ਨਾਲ ਉਲਝੇ ਅਤੇ ਆਪਣੇ ਤੇ ਕਾਬੂ ਰੱਖਣਾ ਹੀ ਲਾਭਦਾਇਕ ਰਹੇਗਾ| ਘਰੇਲੂ ਵਾਤਾਵਰਣ ਸ਼ੁਭ ਰਹੇਗਾ| ਕਾਰੋਬਾਰ ਵਿਚ ਵੀ ਤਰੱਕੀ ਦੇ ਯੋਗ ਹਨ| ਆਮਦਨ ਉਮੀਦ ਤੋਂ ਜ਼ਿਆਦਾ ਰਹੇਗੀ|
ਕੰਨਿਆ: ਵਿਦਿਆਰਥੀ ਵਰਗ ਲਈ ਇਹ ਸਮਾਂ ਉੱਤਮ ਰਹੇਗਾ| ਕਾਰੋਬਾਰ ਵਿਚ ਵੀ ਲਾਭ ਰਹੇਗਾ| ਮਾਨਸਿਕ ਸਥਿਤੀ ਵੀ ਸ਼ੁਭ ਰਹੇਗੀ| ਸਮਾਜ ਵਿੱਚ ਮਾਣ ਇੱਜ਼ਤ ਵੀ ਵਧੇਗੀ| ਦੁਸ਼ਮਣ ਪੱਖ ਦੱਬਿਆ ਰਹੇਗਾ| ਪਰਿਵਾਰਕ ਵਾਤਾਵਰਣ ਵੀ ਸ਼ੁਭ ਰਹੇਗਾ| ਧਾਰਮਿਕ ਰੁਚੀ ਬਣੀ ਰਹੇਗੀ|
ਤੁਲਾ: ਇਸ ਹਫਤੇ ਦਾ ਫਲ ਮਿਲਿਆ ਜੁਲਿਆ ਹੀ ਰਹੇਗਾ| ਘਰ ਵਿਚ ਮਹਿਮਾਨਾਂ ਦਾ ਆਉਣਾ ਜਾਣਾ ਬਣਿਆ ਰਹੇਗਾ| ਘਰੇਲੂ ਖਰਚਿਆਂ ਵਿਚ ਵੀ ਵਾਧੇ ਦੇ ਯੋਗ ਹਨ| ਆਮਦਨ ਵਾਂਗ ਬਣੀ ਰਹੇਗੀ| ਸਿਹਤ ਪੱਖ ਲਈ ਸਿਤਾਰਾ ਕਮਜ਼ੋਰ ਹੈ| ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖੋ| ਦੁਸ਼ਮਣ ਪੱਖ ਦੱਬਿਆ ਰਹੇਗਾ| ਪ੍ਰੇਮ ਸੰਬੰਧਾਂ ਵਿੱਚ ਮਿਠਾਸ ਰਹੇਗੀ|
ਬ੍ਰਿਸ਼ਚਕ : ਵਿਸ਼ੇਸ਼ ਵਿਅਕਤੀਆ ਦਾ ਸਾਥ ਬਣਿਆ ਰਹੇਗਾ ਅਤੇ ਲਾਭਦਾਇਕ ਵੀ ਰਹੇਗੀ| ਕਾਰਜ ਖੇਤਰ ਵਿਚ ਵੀ ਰੁੱਝੇਵਾਂ ਜ਼ਿਆਦਾ ਰਹੇਗਾ ਅਤੇ ਮਨ ਵੀ ਜ਼ਿਆਦਾ ਲੱਗੇਗਾ ਸਿੱਟੇ ਵਜੋਂ ਆਮਦਨ ਵਿਚ ਵੀ ਵਾਧਾ ਹੋਵੇਗਾ| ਘਰੇਲੂ ਵਾਤਾਵਰਣ ਸ਼ੁਭ ਰਹੇਗਾ| ਕਿਸੇ ਵਿਸ਼ੇਸ਼ ਜ਼ਿੰਮੇਵਾਰੀ ਨੂੰ ਵੀ ਨਿਭਾਉਣ ਦਾ ਸਮਾਂ ਰਹੇਗਾ|
ਮਿਥੁਨ: ਘਰ ਵਿੱਚ ਕਿਸੇ ਸ਼ੁਭ ਕਾਰਜ ਦੇ ਯੋਗ ਹਨ ਅਰਥਾਤ ਕਿਸੇ ਸ਼ੁਭ ਕੰਮ ਤੇ ਧਨ ਖਰਚ ਹੋਵੇਗਾ| ਆਮਦਨ ਦੇ ਸਾਧਨ ਵੀ ਇਕ ਤੋਂ ਜ਼ਿਆਦਾ ਰਹਿਣਗੇ| ਮਾਨਸਿਕ ਸਥਿਤੀ ਸ਼ੁਭ ਅਤੇ ਧਾਰਮਿਕ ਕੰਮਾਂ ਵਿੱਚ ਵੀ ਵਿਸ਼ੇਸ਼ ਰੁਚੀ ਰਹਿਣੇ ਦੇ ਯੋਗ ਹਨ| ਹਫਤੇ ਦੇ ਅੰਤ ਵਿੱਚ ਸ਼ੁਭ ਯਾਤਰਾ ਤੇ ਜਾਣਾ ਪਵੇਗਾ| ਸਮਾਜ ਵਿਚ ਵੀ ਵਿਸ਼ੇਸ਼ ਸਥਾਨ ਰਹੇਗਾ ਜਾਂ ਮਾਣ-ਇੱਜਤ ਵਿਚ ਵਾਧਾ ਹੋਵੇਗਾ| ਦੁਸ਼ਮਣ ਪੱਖ ਦੱਬਿਆ ਰਹੇਗਾ|
ਮਕਰ: ਆਲਸ ਘੱਟ ਅਤੇ ਉਤਸ਼ਾਹ ਵਿਚ ਵਿਸ਼ੇਸ਼ ਵਾਧਾ ਰਹੇਗਾ| ਕਾਰਜ ਖੇਤਰ ਵਿਚ ਮਨ ਜ਼ਿਆਦਾ ਲੱਗੇਗਾ| ਸਿਹਤ ਸ਼ੁਭ ਅਤੇ ਆਮਦਨ ਦੇ ਸਾਧਨ ਵੀ ਇਕ ਤੋਂ ਜ਼ਿਆਦਾ ਰਹਿਣਗੇ| ਆਮਦਨ ਉਮੀਦ ਤੋਂ ਜ਼ਿਆਦਾ ਹੋਣ ਦੇ ਯੋਗ ਹਨ| ਇਸਤਰੀ ਵਰਗ ਦਾ ਜ਼ਿਆਦਾ ਸਮਾਂ ਘਰ ਤੋਂ ਬਾਹਰ ਜਾਂ ਪਾਰਟੀ ਆਦਿ ਵਿਚ ਹੀ ਗੁਜ਼ਰੇਗਾ| ਦੁਸ਼ਮਣ ਪੱਖ ਦੱਬਿਆ ਰਹੇਗਾ|
ਕੁੰਭ: ਹਾਲਾਤਾਂ ਵਿਚ ਤੇਜ਼ੀ ਨਾਲ ਪਰਿਵਰਤਨ ਰਹੇਗਾ| ਕਾਰੋਬਾਰ ਵਿਚ ਤਰੱਕੀ ਅਤੇ ਆਮਦਨ ਵਿਚ ਵੀ ਵਾਧੇ ਦੇ ਯੋਗ ਬਣਨਗੇ| ਵਿਗੜੇ ਕੰਮਾਂ ਵਿੱਚ ਸੁਧਾਰ ਅਤੇ ਸਿਹਤ ਲਾਭ ਵੀ ਰਹੇਗਾ| ਮਾਨਸਿਕ ਸਥਿਤੀ ਸ਼ੁਭ ਰਹੇਗੀ| ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਿਚ ਵੀ ਵਿਸ਼ੇਸ਼ ਵਾਧੇ ਦੇ ਯੋਗ ਹਨ| ਭਾਈਵਾਲੀ ਦੇ ਕੰਮਾਂ ਵਿੱਚ ਵੀ ਲਾਭ ਰਹੇਗਾ|
ਮੀਨ: ਰਾਜ ਪੱਖ ਦੇ ਕੰਮਾਂ ਵਿਚ ਲਾਭ ਅਤੇ ਕਾਰੋਬਾਰ ਵਿਚ ਵੀ ਤਰੱਕੀ ਦੇ ਹੀ ਯੋਗ ਹਨ| ਮਨੋਬਲ ਵਿਚ ਵੀ ਵਿਸ਼ੇਸ਼ ਵਾਧਾ ਰਹੇਗਾ| ਫਲਸਰੂਪ ਧਨ ਆਮਦਨ ਵਿਚ ਵੀ ਵਾਧੇ ਦੇ ਯੋਗ ਹਨ| ਅਚੱਲ ਜਾਇਦਾਦ ਵਿਚ ਵੀ ਵਾਧਾ ਹੋਵੇਗਾ| ਸੁੱਖ ਸਾਧਨ ਬਣੇ ਰਹਿਣਗੇ| ਹਫਤੇ ਦੇ ਮੱਧ ਵਿੱਚ ਸਵਾਰੀ ਆਦਿ ਚਲਾਉਂਦੇ ਸਮੇਂ ਜ਼ਿਆਦਾ ਸਾਵਧਾਨੀ ਵਰਤੋਂ|

Leave a Reply

Your email address will not be published. Required fields are marked *