HOROSCOPE

ਮੇਖ: ਤੁਹਾਡਾ ਦਿਨ ਮਿਲਿਆ ਜੁਲਿਆ ਫਲਦਾਈ ਰਹੇਗਾ ਰਿਸ਼ਤੇਦਾਰਾਂ ਦੇ ਨਾਲ ਬੈਠ ਕੇ ਤੁਸੀਂ ਮਹੱਤਵਪੂਰਣ ਚਰਚਾ ਕਰੋਗੇ| ਦਫਤਰ ਜਾਂ ਕਾਰੋਬਾਰ ਖੇਤਰ ਵਿੱਚ ਅਧਿਕਾਰੀਆਂ ਦੇ ਨਾਲ ਵੀ ਮਹੱਤਵਪੂਰਣ ਵਿਸ਼ਿਆਂ ਤੇ ਚਰਚਾ ਹੋਵੇਗੀ| ਸਰਕਾਰੀ ਲਾਭ ਮਿਲਣ ਦੀ ਸੰਭਾਵਨਾ ਹੈ| ਦਫਤਰ ਨਾਲ ਸਬੰਧਿਤ ਕਾਰਜ ਲਈ ਯਾਤਰਾ ਕਰਨੀ ਪਵੇਗੀ| ਕਾਰਜਭਾਰ ਵੱਧ ਸਕਦਾ ਹੈ| ਮਾਤਾ ਤੋਂ ਲਾਭ ਹੋਣ ਦੀ ਸੰਭਾਵਨਾ ਹੈ|
ਬ੍ਰਿਖ: ਨਵੇਂ ਕਾਰਜ ਦੀ ਪ੍ਰੇਰਨਾ ਮਿਲੇਗੀ ਅਤੇ ਤੁਸੀਂ ਉਨ੍ਹਾਂ ਨੂੰ ਸ਼ੁਰੂ ਕਰ ਸਕੋਗੇ| ਕਿਸੇ ਧਾਰਮਿਕ ਥਾਂ ਤੇ ਜਾਣ ਨਾਲ ਤੁਹਾਡਾ ਮਨ ਭਗਤੀਮਈ ਹੋ ਜਾਵੇਗਾ| ਲੰਬੀ ਯਾਤਰਾ ਦਾ ਯੋਗ ਹੈ| ਸਨੇਹੀਆਂ ਜਾਂ ਦੋਸਤਾਂ ਦੇ ਸ਼ੁਭ ਸਮਾਚਾਰ ਮਿਲਣਗੇ| ਵਿਦੇਸ਼ ਜਾਣ ਦੀਆਂ ਸੰਭਾਵਨਾਵਾਂ ਹਨ| ਵਪਾਰ ਵਿੱਚ ਆਰਥਿਕ ਲਾਭ ਹੋ ਸਕਦਾ ਹੈ| ਸਿਹਤ ਮੱਧਮ ਰਹੇਗੀ|
ਮਿਥੁਨ: ਨਕਾਰਾਤਮਕ ਵਿਚਾਰਾਂ ਤੋਂ ਦੂਰ ਰਹੋ| ਨਵੇਂ ਕਾਰਜ ਦੀ ਸ਼ੁਰੂਆਤ ਨਾ ਕਰੋ| ਉਚ ਅਧਿਕਾਰੀਆਂ ਦੇ ਨਾਲ ਬਹਿਸ ਤੋਂ ਬਚੋ| ਕਾਰਜ ਵਿੱਚ ਸਫਲਤਾ ਪ੍ਰਾਪਤ ਹੋਣ ਵਿੱਚ ਦੇਰੀ ਹੋ ਸਕਦੀ ਹੈ| ਖਰਚ ਜਿਆਦਾ ਹੋ ਸਕਦਾ ਹੈ| ਖਾਣ- ਪੀਣ ਤੇ ਧਿਆਨ ਰੱਖੋ| ਵਪਾਰਕ ਖੇਤਰ ਵਿੱਚ ਵਿਘਨ ਮੌਜੂਦ ਹੋ ਸਕਦਾ ਹੈ|
ਕਰਕ : ਮਨੋਰੰਜਕ ਪ੍ਰਵ੍ਰਿਤੀ ਵਿੱਚ ਤੁਸੀਂ ਗੁਆਚੇ ਰਹੋਗੇ| ਵਪਾਰਕ ਖੇਤਰ ਵਿੱਚ ਤੁਹਾਨੂੰ ਲਾਭ ਹੋਵੇਗਾ| ਮਾਨ- ਸਨਮਾਨ ਵਿੱਚ ਵਾਧਾ ਹੋਵੇਗਾ| ਯਾਤਰਾ ਦਾ ਪ੍ਰਬੰਧ ਕਰ ਸਕੋਗੇ| ਸਮਾਜਿਕ ਰੂਪ ਨਾਲ ਸਨਮਾਨ ਪ੍ਰਾਪਤ ਹੋਵੇਗਾ| ਸਾਝੇਦਾਰੀ ਨਾਲ ਲਾਭ ਹੋਵੇਗਾ|
ਸਿੰਘ : ਤੁਹਾਡਾ ਦਿਨ ਮੱਧ ਫਲਦਾਈ ਹੋਵੇਗਾ| ਪਰਿਵਾਰਕ ਮੈਂਬਰਾਂ ਦੇ ਨਾਲ ਬਾਣੀ ਵਿੱਚ ਕਾਬੂ ਰੱਖੋ| ਦੈਨਿਕ ਕਾਰਜ ਵਿੱਚ ਵਿਘਨ ਆ ਸਕਦੇ ਹਨ ਇਸ ਲਈ ਕਾਰਜ ਸੰਪੰਨ ਹੋਣ ਵਿੱਚ ਮਦਦ ਮਿਲੇਗੀ | ਜਿਆਦਾ ਮਿਹਨਤ ਤੋਂ ਬਾਅਦ ਵੀ ਸਫਲਤਾ ਪ੍ਰਾਪਤੀ ਘੱਟ ਹੋਣ ਨਾਲ ਹਤਾਸ਼ਾ ਦਾ ਅਨੁਭਵ ਹੋ ਸਕਦਾ ਹੈ| ਮਾਤਾ ਦੀ ਸਿਹਤ ਨੂੰ ਲੈ ਕੇ ਚਿੰਤਾ ਹੋ ਸਕਦੀ ਹੈ|
ਕੰਨਿਆ: ਅਜੋਕੇ ਦਿਨ ਕਿਸੇ ਵੀ ਤਰ੍ਹਾਂ ਦੀ ਕਲੇਸ਼ ਅਤੇ ਚਰਚਾ ਤੋਂ ਦੂਰ ਰਹੋ| ਬਿਨਾਂ ਕਾਰਣ ਖਰਚ ਦਾ ਸੰਦੇਹ ਹੈ| ਵਿਦਿਆਰਥੀਆਂ ਨੂੰ ਪੜਾਈ ਵਿੱਚ ਰੁਕਾਵਟਾਂ ਆਉਣਗੀਆਂ| ਪਿਆਰੇ ਵਿਅਕਤੀ ਦੇ ਨਾਲ ਹੋਈ ਮੁਲਾਕਾਤ ਨਾਲ ਮਨ ਖ਼ੁਸ਼ ਹੋਵੇਗਾ| ਢਿੱਡ ਨਾਲ ਸਬੰਧਤ ਪੀੜਾ ਹੋ ਸਕਦੀ ਹੈ| ਸ਼ੇਅਰ – ਸੱਟੇ ਵਿੱਚ ਨਿਵੇਸ਼ ਕਰਨ ਵਿੱਚ ਸਾਵਧਾਨੀ ਵਰਤੋ|
ਤੁਲਾ: ਤੁਹਾਡੇ ਲਈ ਸਮਾਂ ਸ਼ੁਭ ਹੈ| ਮਨ ਵਿੱਚ ਸੰਵੇਦਨਸ਼ੀਲਤਾ ਦੀ ਮਾਤਰਾ ਜਿਆਦਾ ਰਹੇਗੀ| ਪਰਿਵਾਰ ਵਿੱਚ ਆਨੰਦ ਅਤੇ ਉਲਾਸਮਈ ਮਾਹੌਲ ਰਹੇਗਾ| ਕਾਰੋਬਾਰ ਵਿੱਚ ਲਾਭ ਹੋਣ ਦੀ ਸੰਭਾਵਨਾ ਹੈ| ਮਾਤਾ ਦੀ ਸਿਹਤ ਦੀ ਚਿੰਤਾ ਹੋ ਸਕਦੀ ਹੈ| ਸੰਬੰਧੀਆਂ ਦੇ ਨਾਲ ਝਗੜੇ ਜਾਂ ਵਿਵਾਦ ਦੇ ਕਾਰਨ ਮਾਨਸਿਕ ਪ੍ਰੇਸ਼ਾਨੀ ਹੋ ਸਕਦੀ ਹੈ|
ਬ੍ਰਿਸ਼ਚਕ: ਪੂਰੇ ਦਿਨ ਤੁਸੀਂ ਖੁਸ਼ ਰਹੋਗੇ| ਕਿਸੇ ਨਵੇਂ ਕੰਮ ਦੀ ਸ਼ੁਰੂਆਤ ਕਰ ਸਕੋਗੇ| ਸਾਥੀਆਂ ਵਲੋਂ ਸੁਖ ਅਤੇ ਆਨੰਦ ਦੀ ਪ੍ਰਾਪਤੀ ਹੋਵੇਗੀ| ਦੋਸਤਾਂ ਅਤੇ ਸਬੰਧੀਆਂ ਨਾਲ ਮੁਲਾਕਾਤ ਹੋ ਸਕਦੀ ਹੈ| ਕਿਸੇ ਵੀ ਕੰਮ ਵਿੱਚ ਤੁਹਾਨੂੰ ਸਫਲਤਾ ਮਿਲੇਗੀ| ਆਰਥਿਕ ਲਾਭ ਦੇ ਯੋਗ ਹਨ| ਭਰਾ – ਭੈਣਾਂ ਤੋਂ ਲਾਭ ਹੋਵੇਗਾ| ਮੁਕਾਬਲੇਬਾਜਾਂ ਦੇ ਸਾਹਮਣੇ ਜਿੱਤ ਮਿਲੇਗੀ|
ਧਨੁ : ਤੁਹਾਡਾ ਦਿਨ ਮਿਲਿਆ ਜੁਲਿਆ ਫਲਦਾਈ ਹੈ| ਅਸਮੰਜਸ ਦੇ ਕਾਰਨ ਫ਼ੈਸਲਾ ਲੈਣਾ ਔਖਾ ਹੋਵੇਗਾ| ਰਿਸ਼ਤੇਦਾਰਾਂ ਦੇ ਨਾਲ ਮਨ ਮੁਟਾਓ ਨਾ ਹੋਵੇ, ਇਸਦਾ ਧਿਆਨ ਰੱਖੋ| ਨਿਰਧਾਰਤ ਕਾਰਜ ਸੰਪੰਨ ਨਹੀਂ ਹੋਣ ਦੇ ਕਾਰਨ ਹਤਾਸ਼ਾ ਦਾ ਅਨੁਭਵ ਹੋ ਸਕਦਾ ਹੈ| ਕਾਰਜਭਾਰ ਵੀ ਵੱਧ ਸਕਦਾ ਹੈ| ਅਰਥਹੀਣ ਖਰਚ ਹੋ ਸਕਦਾ ਹੈ| ਦੁਪਹਿਰ ਤੋਂ ਬਾਅਦ ਸਫੁਤਰੀ ਅਤੇ ਖੁਸ਼ੀ ਦਾ ਅਨੁਭਵ ਕਰੋਗੇ| ਪਰਿਵਾਰਕ ਮਾਹੌਲ ਆਨੰਦਮਈ ਅਤੇ ਸ਼ਾਂਤ ਰਹੇਗਾ|
ਮਕਰ : ਤੁਹਾਡਾ ਹਰ ਇੱਕ ਕਾਰਜ ਆਸਾਨੀ ਨਾਲ ਪੂਰਾ ਹੋਵੇਗਾ| ਦਫ਼ਤਰ ਅਤੇ ਵਪਾਰਕ ਥਾਂ ਤੇ ਤੁਹਾਡੀ ਪ੍ਰਤਿਸ਼ਠਾ ਵਿੱਚ ਵਾਧਾ ਹੋਵੇਗਾ| ਪ੍ਰਮੋਸ਼ਨ ਦੇ ਯੋਗ ਹਨ| ਗ੍ਰਹਿਸਥੀ ਜੀਵਨ ਵਿੱਚ ਆਨੰਦ ਦਾ ਮਾਹੌਲ ਰਹੇਗਾ| ਸਰੀਰਕ ਨੁਕਸਾਨ ਦੇ ਯੋਗ ਹੋਣ ਤੋਂ ਸੰਭਲ ਕੇ ਰਹੋ ਅਤੇ ਡਿੱਗਣ ਤੋਂ ਬਚੋ| ਮਿੱਤਰੋ, ਸਨੇਹੀਆਂ ਦੇ ਨਾਲ ਭੇਂਟ ਹੋਵੇਗੀ| ਮਾਨਸਿਕ ਰੂਪ ਨਾਲ ਸ਼ਾਂਤੀ ਰਹੇਗੀ|
ਕੁੰਭ: ਸਿਹਤ ਦੇ ਪ੍ਰਤੀ ਜਾਗਰੂਕ ਰਹੋ| ਕੋਰਟ – ਕਚਹਿਰੀ ਦੇ ਝੰਜਟ ਵਿੱਚ ਨਾ ਪਓ| ਅਨੁਚਿਤ ਸਥਾਨ ਤੇ ਪੂੰਜੀ ਨਿਵੇਸ਼ ਨਾ ਹੋਵੇ, ਇਸਦਾ ਧਿਆਨ ਰੱਖੋ| ਪਰਿਵਾਰ ਦੇ ਮੈਂਬਰ ਮਾੜਾ ਵਿਵਹਾਰ ਕਰ ਸਕਦੇ ਹਨ| ਗੁੱਸੇ ਉਤੇ ਕਾਬੂ ਰੱਖੋ| ਸਿਹਤ ਵਿਗੜਨ ਦਾ ਖਦਸ਼ਾ ਰਹੇਗਾ, ਮਨ ਨੂੰ ਕਾਬੂ ਵਿੱਚ ਰੱਖੋ| ਪੈਸਾ ਜਿਆਦਾ ਖਰਚ ਨਾ ਹੋਵੇ, ਧਿਆਨ ਰੱਖੋ|
ਮੀਨ: ਤੁਸੀਂ ਪਰਿਵਾਰਕ ਅਤੇ ਸਮਾਜਿਕ ਗੱਲਾਂ ਵਿੱਚ ਵਿਸ਼ੇਸ਼ ਲਿਪਤ ਰਹੋਗੇ| ਪਰਿਵਾਰਕ ਮਾਹੌਲ ਆਨੰਦਮਈ ਅਤੇ ਸ਼ਾਂਤ ਰਹੇਗਾ| ਦੋਸਤਾਂ ਨਾਲ ਮੁਲਾਕਾਤ ਹੋਵੇਗੀ ਅਤੇ ਉਨ੍ਹਾਂ ਦੇ ਪਿੱਛੇ ਖਰਚ ਕਰਨਾ ਪੈ ਸਕਦਾ ਹੈ| ਯਾਤਰਾ ਜਾਂ ਸੈਰ ਸਪਾਟੇ ਦੀ ਸੰਭਾਵਨਾ ਹੈ| ਹਰ ਇੱਕ ਖੇਤਰ ਵਿੱਚ ਤੁਹਾਨੂੰ ਲਾਭ ਹੋਵੇਗਾ| ਜੀਵਨਸਾਥੀ ਦੇ ਇੱਛੁਕਾਂ ਨੂੰ ਚੰਗਾ ਜੀਵਨਸਾਥੀ ਮਿਲਣ ਦਾ ਯੋਗ ਹੈ|

Leave a Reply

Your email address will not be published. Required fields are marked *