HOROSCOPE

ਮੇਖ: ਭੌਤਿਕ ਸੁੱਖ ਜਾਂ ਸਵਾਰੀ ਸੁੱਖ ਵਿੱਚ ਵਾਧੇ ਦੇ ਯੋਗ ਹਨ| ਆਮਦਨ ਉਮੀਦ ਤੋਂ ਜਿਆਦਾ ਅਤੇ ਖਰਚ ਵੀ ਘੱਟ ਰਹੇਗਾ, ਨਤੀਜੇ ਵਜੋਂ ਆਰਥਿਕ ਸਥਿਤੀ ਸ਼ੁਭ ਰਹੇਗੀ| ਕਾਰਜ ਖੇਤਰ ਵਿਚ ਵੀ ਮਨ ਜਿਆਦਾ ਲੱਗੇਗਾ| ਉਤਸ਼ਾਹ ਸ਼ਕਤੀ ਵਿਚ ਵੀ ਵਾਧਾ ਰਹੇਗਾ| ਭੈਣਾਂ ਭਰਾਵਾਂ ਦਾ ਸਾਥ ਪੂਰਣ ਰਹੇਗਾ| ਵਿਦਿਆਰਥੀ ਵਰਗ ਲਈ ਸਮਾਂ ਬਹੁਤ ਉੱਤਮ ਜਾਂ ਪੂਰਣ ਸਫਲਤਾ ਵਾਲਾ ਰਹੇਗਾ|
ਬ੍ਰਿਖ: ਹਫਤੇ ਦੇ ਸ਼ੁਰੂ ਤੋਂ ਵਿਦਿਆਰਥੀਆਂ ਦੀ ਸਿੱਖਿਆ ਪ੍ਰਤੀ ਉਤਸ਼ਾਹ ਵਧੇਗਾ| ਅਚਾਨਕ ਯਾਤਰਾ ਦਾ ਯੋਗ ਹੈ| ਕਾਰੋਬਾਰੀ ਯਾਤਰਾ ਅਤੇ ਭੱਜ-ਦੌੜ ਸਫਲ ਰਹੇਗੀ| ਦੋਸਤਾਂ ਦੁਆਰਾ ਲਾਭ ਦਾ ਮਾਰਗ ਦਿਖਾਇਆ ਜਾਵੇਗਾ| ਤੁਹਾਡੀਆਂ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ ਅਤੇ ਸਮਾਂ ਚੰਗਾ ਬਤੀਤ ਹੋਵੇਗਾ| ਸ਼ੁਭ ਕੰਮਾਂ ਵਿਚ ਮਨੋਭਾਵਲਾ ਵਧੇਗੀ| ਸਰਕਾਰੀ ਕੰਮਾਂ ਵਿੱਚ ਕੁਝ ਮਾਨਸਿਕ ਤਣਾਓ ਹੋਵੇਗਾ|
ਮਿਥੁਨ: ਮਨੋਰੰਜਨ ਦੇ ਸਾਧਨਾਂ ਤੇ ਜਿਆਦਾ ਧਨ ਖਰਚ ਹੋਵੇਗਾ ਮਾਨਸਿਕ ਸਥਿਤੀ ਆਮ ਤੌਰ ਤੇ ਚੰਗੀ ਰਹੇਗੀ| ਕਾਰੋਬਾਰ ਵਿਚ ਵੀ ਵਿਸ਼ੇਸ਼ ਰੁੱਝੇਵਾਂ ਰਹਿਣ ਦੇ ਯੋਗ ਹਨ| ਧਾਰਮਿਕ ਕੰਮਾਂ ਵਿੱਚ ਵੀ ਵਿਸ਼ੇਸ਼ ਮਨ ਲੱਗੇਗਾ| ਹਫਤੇ ਦੇ ਅਖੀਰ ਵਿਚ ਸ਼ੁਭ ਯਾਤਰਾ ਦੇ ਯੋਗ ਹਨ| ਪ੍ਰੇਮ ਸੰਬੰਧ ਚੰਗੇ ਰਹਿਣਗੇ| ਵਿਦਿਆਰਥੀ ਵਰਗ ਲਈ ਵੀ ਸਮਾਂ ਉੱਤਮ ਰਹਿਣ ਦੇ ਯੋਗ ਹਨ|
ਕਰਕ: ਸਮਾਜ ਵਿਚ ਮਾਣ ਇੱਜਤ ਵਿਚ ਵਿਸ਼ੇਸ਼ ਵਾਧਾ ਹੋਵੇਗਾ ਅਤੇ ਇੱਕ ਵਿਸ਼ੇਸ਼ ਥਾਂ ਰਹੇਗੀ| ਬਿਨਾਂ ਲੋੜ ਕਿਸੇ ਤੇ ਵਿਸ਼ਵਾਸ ਨਾ ਕਰੋ| ਕਾਰੋਬਾਰ ਸ਼ੁਭ ਰਹੇਗਾ| ਧਨ ਆਮਦਨ ਵੀ ਉਮੀਦ ਅਨੁਸਾਰ ਬਣੀ ਰਹੇਗੀ| ਪਰਿਵਾਰਕ ਵਾਤਾਵਰਣ ਵੀ ਸ਼ੁਭ ਰਹੇਗਾ| ਹਫਤੇ ਦੇ ਅਖੀਰ ਵਿਚ ਸ਼ੁਭ ਯਾਤਰਾ ਦੇ ਵੀ ਯੋਗ ਹਨ|
ਸਿੰਘ: ਇਸ ਹਫਤੇ ਹਰੇਕ ਕੋਸ਼ਿਸ਼ ਸਫਲ ਰਹੇਗੀ| ਕਿਸੇ ਵਿਸ਼ੇਸ਼ ਜਿੰਮੇਵਾਰੀ ਨਿਭਾਉਣ ਦਾ ਵੀ ਸਮਾਂ ਰਹੇਗਾ| ਪਰਿਵਾਰਕ ਮੈਂਬਰਾਂ ਵਿੱਚ ਪੂਰਣ ਤਾਲਮੇਲ ਰਹੇਗਾ ਅਤੇ ਮੀਨ ਰਾਸ਼ੀ ਵਾਲਿਆਂ ਨੂੰ ਵਿਸ਼ੇਸ਼ ਮਾਣ ਇੱਜ਼ਤ ਮਿਲੇਗੀ| ਹਫਤੇ ਦੇ ਮੱਧ ਸ਼ੁਭ ਯਾਤਰਾ ਦੇ ਵੀ ਯੋਗ ਹਨ|
ਕੰਨਿਆ: ਵਿਦਿਆਰਥੀ ਵਰਗ ਲਈ ਇਹ ਹਫਤਾ ਉਤਮ ਰਹੇਗਾ| ਉੱਨਤੀ ਦੇ ਯੋਗ ਪ੍ਰਬਲ ਹਨ| ਕਾਰੋਬਾਰ ਵੀ ਆਮ ਤੌਰ ਤੇ ਸ਼ੁਭ ਹੀ ਰਹੇਗਾ| ਧਾਰਮਿਕ ਕੰਮਾਂ ਵਿੱਚ ਵੀ ਵਿਸ਼ੇਸ਼ ਰੁਚੀ ਰਹੇਗੀ| ਨੌਕਰੀ ਵਰਗ ਵਿਚ ਵੀ ਉੱਨਤੀ ਦੇ ਨਾਲ ਨਾਲ ਤਬਦੀਲੀ ਦੇ ਵੀ ਯੋਗ ਹਨ| ਦੁਸ਼ਮਣ ਪੱਖ ਦੱਬਿਆ ਰਹੇਗਾ|
ਤੁਲਾ: ਇਸ ਹਫਤੇ ਧਨ ਆਮਦਨ ਪਿਛਲੇ ਹਫਤੇ ਤੋਂ ਜਿਆਦਾ ਰਹੇਗੀ| ਘਰੇਲੂ ਖਰਚੇ ਵੀ ਕਾਬੂ ਵਿਚ ਹੀ ਰਹਿਣਗੇ| ਸੁੱਖ ਸਾਧਨ ਵੀ ਆਮ ਵਾਂਗ ਬਣੇ ਰਹਿਣਗੇ| ਘਰੇਲੂ ਸੁੱਖ ਵੀ ਪੂਰਣ ਰਹੇਗਾ| ਘਰੇਲੂ ਵਾਤਾਵਰਣ ਵੀ ਸ਼ੁਭ ਰਹਿਣ ਕੇ ਯੋਗ ਹਨ| ਭਾਈਵਾਲੀ ਦੇ ਕੰਮਾਂ ਵਿੱਚ ਵੀ ਜਿਆਦਾ ਧਨ ਨਾ ਲਗਾਓ| ਜ਼ਮੀਨ ਜਾਇਦਾਦ ਦੇ ਕੰਮਾਂ ਵਿੱਚ ਲਾਭ ਹੀ ਰਹੇਗਾ|
ਬ੍ਰਿਸ਼ਚਕ: ਰਾਜ ਪੱਖ ਦੇ ਕੰਮਾਂ ਵਿੱਚ ਵਿਸ਼ੇਸ਼ ਲਾਭ ਰਹੇਗਾ| ਮੁਕੱਦਮੇ ਆਦਿ ਕੰਮਾਂ ਵਿੱਚ ਵੀ ਪੂਰਣ ਸਫਲਤਾ ਰਹੇਗੀ| ਮਨੋਬਲ ਉੱਚਾ ਰਹੇਗਾ| ਕਾਰਜ ਖੇਤਰ ਵਿੱਚ ਰੁੱਝੇਵਾਂ ਸਾਧਾਰਨ ਤੋਂ ਜ਼ਿਆਦਾ ਰਹੇਗਾ| ਨਵੇਂ-ਨਵੇਂ ਮੌਕੇ ਵੀ ਮਿਲਣਗੇ|
ਧਨੁ: ਇਸ ਹਫਤੇ ਦਾ ਫਲ ਵੀ ਲਗਭਗ ਸ਼ੁਭ ਹੀ ਰਹੇਗਾ| ਆਮਦਨ ਦੇ ਸਾਧਨ ਇਕ ਤੋਂ ਜ਼ਿਆਦਾ ਰਹਿਣਗੇ| ਖਰਚਿਆਂ ਤੇ ਵੀ ਕਾਬੂ ਰਹੇਗਾ, ਫਲਸਰੂਪ ਆਰਥਿਕ ਸੰਤੁਲਨ ਬਣਿਆ ਰਹੇਗਾ| ਹਫਤੇ ਦੇ ਮੱਧ ਵਿਚ ਕਿਸੇ ਪਿਆਰੇ ਨਾਲ ਮੁਲਾਕਾਤ ਦੇ ਵੀ ਯੋਗ ਹਨ| ਸਿਹਤ ਸੁਧਾਰ ਰਹੇਗਾ| ਵਿਦਿਆਰਥੀ ਵਰਗ ਲਈ ਸਮਾਂ ਤਰੱਕੀਦਾਇਕ ਰਹੇਗਾ| ਨੌਕਰੀ ਵਰਗ ਵਿੱਚ ਵੀ ਵਿਸ਼ੇਸ਼ ਮਾਣ-ਇੱਜ਼ਤ ਮਿਲੇਗੀ| ਪ੍ਰੇਮ ਸੰਬੰਧ ਚੰਗੇ ਰਹਿਣਗੇ|
ਮਕਰ: ਹਫਤੇ ਦੇ ਸ਼ੁਰੂ ਵਿਚ ਸ਼ੁਭ ਯਾਤਰਾ ਦੇ ਯੋਗ ਹਨ| ਮੰਗਲ ਕਾਰਜਾਂ ਤੇ ਵੀ ਧਨ ਖਰਚ ਹੋਵੇਗਾ| ਪਰਿਵਾਰਿਕ ਵਾਤਾਵਰਣ ਸ਼ੁਭ ਹੀ ਰਹੇਗਾ| ਸਾਰੇ ਪਰਿਵਾਰਕ ਮੈਂਬਰਾਂ ਵਿਚ ਪੂਰਣ ਪ੍ਰੇਮ ਰਹੇਗਾ| ਪਰਿਵਾਰ ਦੇ ਨਾਲ ਨਾਲ ਸਮਾਜ ਵਿੱਚ ਇੱਜ਼ਤ ਵਿਚ ਵਾਧਾ ਹੋਵੇਗਾ| ਵਿਦਿਆਰਥੀ ਪੱਖ ਨੂੰ ਵੀ ਨਵੇ ਨਵੇਂ ਮੌਕੇ ਮਿਲਣਗੇ| ਪ੍ਰੇਮ ਸੰਬੰਧਾਂ ਵਿਚ ਮਿਠਾਸ ਰਹੇਗੀ| ਬਿਨਾਂ ਜਰੂਰਤ ਕਿਸੇ ਅਣਜਾਣੇ ਵਿਅਕਤੀ ਤੇ ਵਿਸ਼ਵਾਸ ਨਾ ਕਰੋ| ਸਿਹਤ ਆਮ ਤੌਰ ਤੇ ਸ਼ੁਭ ਹੀ ਰਹੇਗੀ ਅਤੇ ਮਨੋਬਲ ਵਿਚ ਵੀ ਵਾਧਾ ਹੋਵੇਗਾ| ਰਾਜ ਪੱਖ ਤੋਂ ਵੀ ਲਾਭ ਦੇ ਯੋਗ ਹਨ|
ਕੁੰਭ: ਅੱਚਲ ਜਾਇਜਾਦ ਵਿਚ ਵਾਧੇ ਦੇ ਯੋਗ ਹਨ| ਹਾਸ-ਵਿਅੰਗ ਦੇ ਸਾਧਨਾਂ ਤੇ ਵੀ ਜਿਆਦਾ ਧਨ ਖਰਚ ਹੋਵੇਗਾ| ਪਰਿਵਾਰਿਕ ਵਾਤਾਵਰਣ ਵੀ ਮਨੋਰੰਜਨ ਰਹੇਗਾ| ਕਾਰੋਬਾਰ ਵਿਚ ਤਰੱਕੀ ਅਤੇ ਆਮਦਨ ਵਿਚ ਵੀ ਵਾਧੇ ਦੇ ਯੋਗ ਹਨ|
ਮੀਨ: ਵਿਦਿਆਰਥੀ ਲਈ ਇਹ ਹਫਤਾ ਵੀ ਤਰੱਕੀ ਵਾਲਾ ਰਹੇਗਾ| ਨੌਕਰੀ ਵਰਗ ਵਿਚ ਵੀ ਉੱਚ ਅਧਿਕਾਰੀ ਦਾ ਪੂਰਣ ਸਹਿਯੋਗ ਰਹੇਗਾ| ਧਾਰਮਿਕ ਰੁਚੀ ਬਣੀ ਰਹੇਗੀ ਅਤੇ ਸਾਧੂ-ਸੰਤਾਂ ਦਾ ਸੰਗ ਵੀ ਚੰਗ ਲੱਗੇਗਾ| ਬਿਨਾਂ ਜ਼ਰੂਰਤ ਕਿਸੇ ਅਣਜਾਣੇ ਵਿਅਕਤੀ ਤੇ ਵਿਸ਼ਵਾਸ ਨਾ ਕਰੋ ਅਤੇ ਦਸਤਾਵੇਜ਼ ਤੇ ਹਸਤਾਖਰ ਕਰਦੇ ਸਮੇਂ ਪੂਰੀ ਸਾਵਧਾਨੀ ਵਰਤੋਂ|

Leave a Reply

Your email address will not be published. Required fields are marked *