HOROSCOPE

ਮੇਖ : ਸੰਸਾਰਿਕ ਵਿਸ਼ਿਆ ਤੋਂ ਦੂਰ ਰਹਿ ਕੇ ਆਤਮਿਕ ਵਿਸ਼ਿਆ ਵਿੱਚ ਰੁਝੇ ਰਹੋਗੇ| ਰਹੱਸਮਈ ਵਿਦਿਆ ਦੇ ਪ੍ਰਤੀ ਤੁਹਾਨੂੰ ਜਿਆਦਾ ਖਿੱਚ ਹੇਗੀ| ਆਤਮਿਕ ਸਿੱਧੀ ਪ੍ਰਾਪਤ ਹੋਣ ਦਾ ਵੀ ਯੋਗ ਹੈ| ਫਿਰ ਵੀ ਬਾਣੀ ਉਤੇ ਕਾਬੂ ਰੱਖਣਾ ਪਵੇਗਾ, ਉਦੋਂ ਮੁਸ਼ਕਿਲਾਂ ਤੋਂ ਦੂਰ ਰਹਿ ਸਕੋਗੇ| ਨਵੇਂ ਕਾਰਜ ਦੀ ਸ਼ੁਰੂਆਤ ਨਾ ਕਰੋ| ਬਿਨਾਂ ਕਾਰਣ ਧਨਲਾਭ ਹੋ ਸਕਦਾ ਹੈ|
ਬ੍ਰਿਖ : ਰਿਸ਼ਤੇਦਾਰਾਂ ਦੇ ਨਾਲ ਸਮਾਜਿਕ ਕੰਮਾਂ ਵਿੱਚ ਰੁਝੇ ਰਹੋਗੇ ਅਤੇ ਕਿਸੇ ਸੈਰ-ਸਪਾਟੇ ਵਾਲੀ ਥਾਂ ਤੇ ਯਾਤਰਾ ਦਾ ਆਨੰਦ ਪ੍ਰਾਪਤ ਕਰ ਸਕੋਗੇ| ਵਪਾਰੀਆਂ ਨੂੰ ਵਪਾਰ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ| ਸਮਾਜਿਕ ਖੇਤਰ ਵਿੱਚ ਸਫਲਤਾ ਅਤੇ ਜਸ-ਕੀਰਤੀ ਪ੍ਰਾਪਤ ਹੋਵੇਗੀ| ਬਿਨਾਂ ਕਾਰਣ ਧਨਲਾਭ ਦੀ ਵੀ ਸੰਭਾਵਨਾ ਜਿਆਦਾ ਹੈ|
ਮਿਥੁਨ : ਕਾਰਜ-ਸਫਲਤਾ ਅਤੇ ਜਸ-ਕੀਰਤੀ ਪ੍ਰਾਪਤ ਹੋਣ ਲਈ ਦਿਨ ਸ਼ੁਭ ਹੈ| ਰਿਸ਼ਤੇਦਾਰਾਂ ਦੇ ਨਾਲ ਤੁਸੀਂ ਆਨੰਦਮਈ ਮਾਹੌਲ ਵਿੱਚ ਸਮਾਂ ਬਤੀਤ ਕਰੋਗੇ| ਆਰਥਿਕ ਲਾਭ ਦੀ ਵੀ ਉਮੀਦ ਜਿਆਦਾ ਹੈ| ਜ਼ਰੂਰੀ ਵਿਸ਼ਿਆਂ ਦੇ ਪਿੱਛੇ ਖਰਚ ਹੋਵੇਗਾ| ਸਰੀਰਕ ਅਤੇ ਮਾਨਸਿਕ ਰੂਪ ਨਾਲ ਤੰਦਰੁਸਤੀ ਦਾ ਅਨੁਭਵ ਹੋਵੇਗਾ| ਬਾਣੀ ਅਤੇ ਗੁੱਸੇ ਤੇ ਕਾਬੂ ਰੱਖਣਾ ਜ਼ਰੂਰੀ ਹੈ, ਨਹੀਂ ਤਾਂ ਮਨ ਨੂੰ ਚੋਟ ਪਹੁੰਚ ਸਕਦੀ ਹੈ| ਦਫ਼ਤਰ ਵਿੱਚ ਸਹਿਕਰਮਚਾਰੀਆਂ ਦਾ ਸਹਿਯੋਗ ਪ੍ਰਾਪਤ ਹੋਵੇਗਾ|
ਕਰਕ: ਤੁਹਾਨੂੰ ਸਰੀਰਕ ਕਮਜੋਰੀ ਅਤੇ ਮਾਨਸਿਕ ਬੇਚੈਨੀ ਮਹਿਸੂਸ ਹੋ ਸਕਦੀ ਹੈ| ਦੋਸਤਾਂ ਅਤੇ ਔਲਾਦ ਨਾਲ ਸਬੰਧਿਤ ਕਿਸੇ ਗੱਲ ਦੀ ਚਿੰਤਾ ਸਤਾ ਸਕਦੀ ਹੈ| ਬਿਨਾਂ ਕਾਰਣ ਧਨਖਰਚ ਦਾ ਯੋਗ ਹੈ| ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਤੁਸੀ ਦੂਰ ਰਹੋ| ਸੰਭਵ ਹੋਵੇ ਤਾਂ ਯਾਤਰਾ ਨਾ ਕਰੋ| ਬੌਧਿਕ ਚਰਚਾ ਤੋਂ ਦੂਰ ਰਹੋ|
ਸਿੰਘ : ਤੁਹਾਡੇ ਲਈ ਦਿਨ ਸਾਵਧਾਨੀ ਅਤੇ ਚੇਤੰਨਤਾ ਨਾਲ ਬਤੀਤ ਕਰਨ ਵਾਲਾ ਹੈ| ਬਾਣੀ ਉਤੇ ਕਾਬੂ ਰੱਖੋ ਅਤੇ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਦੂਰ ਰਹੋ| ਮਾਤਾ ਦੇ ਨਾਲ ਵਿਵਾਦ ਹੋਣ ਦੀ ਸੰਭਾਵਨਾ ਹੈ| ਨਕਾਰਾਤਮਕਤਾ ਨੂੰ ਆਪਣੇ ਮਨ ਤੇ ਹਾਵੀ ਨਾ ਹੋਣ ਦਿਓ| ਸਥਾਈ ਜਾਇਦਾਦ ਦੇ ਦਸਤਾਵੇਜਾਂ ਤੇ ਹਸਤਾਖਰ ਧਿਆਨ ਪੂਰਵਕ ਕਰੋ| ਪਾਣੀ ਤੋਂ ਦੂਰ ਰਹੋ| ਸਿਹਤ ਦੇ ਪ੍ਰਤੀ ਵਿਸ਼ੇਸ਼ ਧਿਆਨ ਰੱਖੋ|
ਕੰਨਿਆ : ਸਰੀਰਕ ਚੁਸਤੀ ਅਤੇ ਮਾਨਸਿਕ ਪ੍ਰਸੰਨਤਾ ਦਾ ਅਨੁਭਵ ਕਰੋਗੇ| ਕੰਮਾਂ ਵਿੱਚ ਵੀ ਸਫਲਤਾ ਪ੍ਰਾਪਤ ਹੋਵੇਗੀ| ਰਿਸ਼ਤੇਦਾਰਾਂ ਅਤੇ ਸਨੇਹੀਆਂ ਦੇ ਨਾਲ ਸਬੰਧਾਂ ਵਿੱਚ ਮਿਠਾਸ ਬਣੀ ਰਹੇਗੀ| ਉਨ੍ਹਾਂ ਦਾ ਸਹਿਯੋਗ ਵੀ ਤੁਹਾਨੂੰ ਪ੍ਰਾਪਤ ਹੋਵੇਗਾ|
ਤੁਲਾ: ਕਿਸੇ ਫ਼ੈਸਲੇ ਨੂੰ ਕਰਦੇ ਸਮੇਂ ਤੁਸੀਂ ਦੁਵਿਧਾ ਦਾ ਅਨੁਭਵ ਕਰ ਸਕਦੇ ਹੋ| ਜ਼ਰੂਰੀ ਕਾਰਜ ਦੀ ਸ਼ੁਰੂਆਤ ਲਈ ਵੀ ਸਮਾਂ ਉਚਿਤ ਨਹੀਂ ਹੈ| ਚੀਜਾਂ ਨੂੰ ਲੈ ਕੇ ਨਰਮ ਰਵੱਈਆ ਰੱਖੋ| ਸੁਭਾਅ ਵਿੱਚ ਜਿੱਦੀਪਨ ਨੂੰ ਛੱਡਣ ਨਾਲ ਨਤੀਜਾ ਸਕਾਰਾਤਮਕ ਆਵੇਗਾ| ਰਿਸ਼ਤੇਦਾਰਾਂ ਦੇ ਨਾਲ ਵਾਦ – ਵਿਵਾਦ ਟਾਲ ਦਿਉ| ਸਿਹਤ ਤੇ ਵੀ ਧਿਆਨ ਦਿਓ| ਆਰਥਿਕ ਰੂਪ ਨਾਲ ਲਾਭ ਹੋਵੇਗਾ|
ਬ੍ਰਿਸ਼ਚਕ : ਸਰੀਰਕ ਅਤੇ ਮਾਨਸਿਕ ਰੂਪ ਨਾਲ ਤੁਹਾਨੂੰ ਖੁਸ਼ੀ ਦਾ ਅਨੁਭਵ ਹੋਵੇਗਾ| ਪਰਿਵਾਰ ਵਿੱਚ ਸੁਖ-ਸ਼ਾਂਤੀ ਮਾਹੌਲ ਰਹੇਗਾ| ਦੋਸਤਾਂ ਅਤੇ ਸਨੇਹੀਆਂ ਦੇ ਨਾਲ ਮੁਲਾਕਾਤ ਨਾਲ ਆਨੰਦ ਹੋਵੇਗਾ| ਸੈਰ ਸਪਾਟੇ ਜਾਂ ਯਾਤਰਾ ਦੀ ਸੰਭਾਵਨਾ ਜਿਆਦਾ ਹੈ|
ਧਨੁ : ਬਾਣੀ ਉਤੇ ਕਾਬੂ ਨਾ ਰੱਖਣ ਨਾਲ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਗੁੱਸੇ ਉਤੇ ਵੀ ਕਾਬੂ ਰੱਖੋ ਨਹੀਂ ਤਾਂ ਕਿਸੇ ਦੇ ਨਾਲ ਵਾਦ – ਵਿਵਾਦ ਹੋ ਸਕਦਾ ਹੈ| ਕਿਸੇ ਗੱਲ ਨੂੰ ਲੈ ਕੇ ਪ੍ਰੇਸ਼ਾਨ ਹੋ ਸਕਦੇ ਹੋ| ਅਚਾਨਕ ਹੋਣ ਵਾਲੀਆਂ ਘਟਨਾਵਾਂ ਤੇ ਕਾਬੂ ਰੱਖੋ| ਕਮਾਈ ਦੇ ਮੁਕਾਬਲੇ ਖ਼ਰਚ ਜਿਆਦਾ ਰਹੇਗਾ| ਰਿਸ਼ਤੇਦਾਰਾਂ ਦੇ ਨਾਲ ਮਨ ਮੁਟਾਓ ਹੋ ਸਕਦਾ ਹੈ| ਸਿਹਤ ਦਾ ਧਿਆਨ ਰੱਖੋ| ਰੱਬ ਦੀ ਭਗਤੀ ਅਤੇ ਅਧਿਆਤਮਕਤਾ ਨਾਲ ਸਹਾਇਤਾ ਮਿਲੇਗੀ|
ਮਕਰ : ਤੁਹਾਡਾ ਦਿਨ ਲਾਭਦਾਈ ਹੈ| ਸਬੰਧੀਆਂ ਅਤੇ ਦੋਸਤਾਂ ਦੇ ਨਾਲ ਆਨੰਦਦਾਈ ਮੁਲਾਕਾਤ ਹੋਵੇਗੀ| ਵਪਾਰ ਦੀ ਨਜ਼ਰ ਨਾਲ ਵੀ ਲਾਭਦਾਈ ਦਿਨ ਹੈ| ਯਾਤਰਾ ਜਾਂ ਸੈਰ ਸਪਾਟਾ ਹੋਵੇਗਾ ਅਤੇ ਦੋਸਤਾਂ ਤੋਂ ਤੋਹਫੇ ਪ੍ਰਾਪਤ ਹੋਣਗੇ| ਨਵੀਆਂ ਵਸਤਾਂ ਦੀ ਖਰੀਦਦਾਰੀ ਦੇ ਪਿੱਛੇ ਪੈਸਾ ਖ਼ਰਚ ਹੋਵੇਗਾ|
ਕੁੰਭ : ਤੁਹਾਡਾ ਦਿਨ ਸ਼ੁਭ ਫਲਦਾਈ ਹੈ| ਹਰ ਇੱਕ ਕਾਰਜ ਵਿੱਚ ਆਸਾਨੀ ਨਾਲ ਸਫਲਤਾ ਪ੍ਰਾਪਤ ਹੋਵੇਗੀ| ਨਤੀਜੇ ਵਜੋਂ ਤੁਸੀਂ ਮਾਨਸਿਕ ਰੂਪ ਨਾਲ ਪ੍ਰਸੰਨ ਰਹੋਗੇ| ਨੌਕਰੀ ਵਿੱਚ ਉਚ ਅਧਿਕਾਰੀਆਂ ਦੀ ਪ੍ਰਸੰਨਤਾ ਦੇ ਕਾਰਨ ਤਰੱਕੀ ਦੇ ਯੋਗ ਹਨ| ਵੱਡਿਆਂ ਦਾ ਅਸ਼ੀਰਵਾਦ ਵੀ ਤੁਹਾਡੇ ਨਾਲ ਹੈ| ਧਨ ਪ੍ਰਾਪਤੀ ਦੇ ਯੋਗ ਹਨ| ਗ੍ਰਹਿਸਥੀ-ਜੀਵਨ ਵਿੱਚ ਆਨੰਦ ਪ੍ਰਾਪਤ ਹੋਵੇਗਾ|
ਮੀਨ : ਮਨ ਦੀ ਪੀੜ ਦੇ ਕਾਰਨ ਤੁਸੀਂ ਬੇਚੈਨ ਹੋ ਸਕਦੇ ਹੋ| ਸਰੀਰ ਵਿੱਚ ਥਕਾਣ ਅਤੇ ਆਲਸ ਦਾ ਅਨੁਭਵ ਹੋ ਸਕਦਾ ਹੈ| ਉਚ ਅਧਿਕਾਰੀਆਂ ਦੇ ਨਾਲ ਧਿਆਨ ਪੂਰਵਕ ਕਾਰਜ ਕਰਨਾ| ਔਲਾਦ ਦੇ ਵਿਸ਼ੇ ਵਿੱਚ ਤੁਹਾਨੂੰ ਚਿੰਤਾ ਹੋ ਸਕਦੀ ਹੈ| ਜ਼ਰੂਰੀ ਫ਼ੈਸਲਾ ਲੈਣਾ ਉਚਿਤ ਨਹੀਂ ਹੈ| ਵਪਾਰੀ ਵਰਗ ਨੂੰ ਵਪਾਰ ਵਿੱਚ ਅੜਚਨ ਆ ਸਕਦੀ ਹੈ| ਨਕਾਰਾਤਮਕਤਾ ਨੂੰ ਮਹੱਤਵ ਨਾ ਦਿਓ|

Leave a Reply

Your email address will not be published. Required fields are marked *