HOROSCOPE

ਮੇਖ : ਸਿਹਤ ਕੁੱਝ ਨਰਮ- ਗਰਮ ਰਹਿ ਸਕਦੀ ਹੈ, ਚਿੰਤਾ ਨਾ ਕਰੋ| ਕੰਮ ਵਿੱਚ ਸਫਲਤਾ ਮਿਲੇਗੀ| ਦੁਪਹਿਰ ਤੋਂ ਬਾਅਦ ਹਾਲਾਤ ਵਿੱਚ ਸੁਧਾਰ ਹੋਵੇਗਾ| ਆਰਥਿਕ ਯੋਜਨਾਵਾਂ ਨੂੰ ਠੀਕ ਤਰ੍ਹਾਂ ਨਾਲ ਪੂਰਾ ਕਰ ਸਕੋਗੇ | ਵਪਾਰ ਦੇ ਸੰਬੰਧ ਵਿੱਚ ਵਿਘਨ ਪੈ ਸਕਦਾ ਹੈ|
ਬ੍ਰਿਖ: ਸਰਕਾਰ ਵਿਰੋਧੀ ਕੰਮ ਅਤੇ ਗੱਲਾਂ ਤੋਂ ਦੂਰ ਰਹੋ| ਨਵੇਂ ਕੰਮ ਦੀ ਸ਼ੁਰੂਆਤ ਨਾ ਕਰੋ| ਅੱਖਾਂ ਵਿੱਚ ਤਕਲੀਫ ਹੋ ਸਕਦੀ ਹੈ| ਕਾਰੋਬਾਰ ਵਿੱਚ ਪ੍ਰੇਸ਼ਾਨੀ ਹੋ ਸਕਦੀ ਹੈ| ਕਿਸਮਤ ਦਾ ਸਾਥ ਮਿਲੇਗਾ| ਸੰਤਾਨ ਦੇ ਭਵਿੱਖ ਨੂੰ ਲੈ ਕੇ ਚਿੰਤਾ ਹੋ ਸਕਦੀ ਹੈ|
ਮਿਥੁਨ : ਤੁਹਾਡਾ ਦਿਨ ਸੁਖ – ਸ਼ਾਂਤੀਪੂਰਵਕ ਰਹੇਗਾ| ਕਿਸੇ ਨਵੇਂ ਕੰਮ ਨੂੰ ਸ਼ੁਰੂ ਕਰਨ ਲਈ ਸਮਾਂ ਅਨੁਕੂਲ ਰਹੇਗਾ| ਸਰਕਾਰੀ ਲਾਭ ਹੋਣ ਦੀ ਸੰਭਾਵਨਾ ਹੈ| ਦੁਪਹਿਰ ਤੋਂ ਬਾਅਦ ਚਿੰਤਾ ਹੋ ਸਕਦੀ ਹੈ| ਗੁੱਸੇ ਉਤੇ ਕਾਬੂ ਰੱਖੋ|
ਕਰਕ : ਆਰਥਿਕ ਲਾਭ ਤੁਹਾਡੀ ਉਡੀਕ ਕਰ ਰਿਹਾ ਹੈ| ਵਪਾਰ ਲਈ ਦਿਨ ਲਾਭਦਾਈ ਹੈ| ਕੰਮ ਦੀ ਸਫਲਤਾ ਦੇ ਕਾਰਨ ਕਾਮਯਾਬੀ ਅਤੇ ਜਸ ਪ੍ਰਾਪਤ ਹੋਵੇਗਾ| ਦੋਸਤਾਂ ਦੇ ਨਾਲ ਯਾਤਰਾ ਜਾਂ ਘੁੰਮਣ-ਫਿਰਣ ਦਾ ਮੌਕਾ ਮਿਲੇਗਾ| ਵਪਾਰ ਵਿੱਚ ਸਾਝੇਦਾਰੀ ਦੇ ਨਾਲ ਲਾਭ ਹੋਵੇਗਾ|
ਸਿੰਘ : ਸਾਹਿਤ – ਕਲਾ ਦੇ ਪ੍ਰਤੀ ਤੁਹਾਡੇ ਵਿੱਚ ਰੁਚੀ ਰਹੇਗੀ| ਘਰ ਦਾ ਮਾਹੌਲ ਆਨੰਦਮਈ ਰਹੇਗਾ| ਸਿਹਤ ਚੰਗੀ ਰਹੇਗੀ| ਵਪਾਰ ਵਿੱਚ ਲਾਭ ਹੋਵੇਗਾ|
ਕੰਨਿਆ : ਸਿਹਤ ਨੂੰ ਲੈ ਕੇ ਪ੍ਰੇਸ਼ਾਨੀ ਹੋ ਸਕਦੀ ਹੈ | ਧਨਹਾਨੀ ਦੇ ਵੀ ਯੋਗ ਹਨ, ਸੰਭਲ ਕੇ ਰਹੋ| ਦੁਪਹਿਰ ਤੋਂ ਬਾਅਦ ਸਮਾਜਿਕ ਅਤੇ ਵਪਾਰਕ ਖੇਤਰ ਵਿੱਚ ਆਨੰਦਮਈ ਅਤੇ ਲਾਭਕਾਰੀ ਸਮਾਚਾਰ ਮਿਲਣਗੇ| ਦੋਸਤਾਂ ਦੇ ਵੀ ਸ਼ੁਭ ਸਮਾਚਾਰ ਮਿਲਣਗੇ|
ਤੁਲਾ : ਤੁਹਾਡਾ ਦਿਨ ਨਵੇਂ ਕੰਮ ਦੀ ਸ਼ੁਰੂਆਤ ਕਰਨ ਲਈ ਅਨੁਕੂਲ ਹੈ| ਦੁਪਹਿਰ ਤੋਂ ਬਾਅਦ ਸਫੂਤਰੀ ਅਤੇ ਪ੍ਰਸੰਨਤਾ ਦੀ ਕਮੀ ਰਹੇਗੀ| ਸਭ ਦੇ ਸਾਹਮਣੇ ਬੇਇੱਜ਼ਤੀ ਨਾ ਹੋਵੇ ਇਸਦਾ ਧਿਆਨ ਰੱਖੋ| ਦੋਸਤਾਂ ਅਤੇ ਸੰਬੰਧੀਆਂ ਤੋਂ ਤੋਹਫਾ ਮਿਲੇਗਾ|
ਬ੍ਰਿਸ਼ਚਕ : ਬਾਣੀ ਉਤੇ ਕਾਬੂ ਰੱਖੋ| ਕਾਰਜ ਵਿੱਚ ਸਫਲਤਾ ਮਿਲੇਗੀ| ਮਨ ਵਿੱਚ ਪ੍ਰੇਸ਼ਾਨੀ ਹੋ ਸਕਦੀ ਹੈ| ਕਾਰਜਭਾਰ ਜਿਆਦਾ ਰਹੇਗਾ, ਜਿਸਦੇ ਨਾਲ ਥਕਾਵਟ ਹੋ ਸਕਦੀ ਹੈ| ਦੁਪਹਿਰ ਤੋਂ ਬਾਅਦ ਮਨ ਖ਼ੁਸ਼ ਰਹੇਗਾ| ਦੋਸਤਾਂ ਅਤੇ ਸਨੇਹੀਆਂ ਦੇ ਨਾਲ ਮੇਲ -ਜੋਲ ਵਧੇਗਾ|
ਧਨੁ : ਆਰਥਿਕ ਲਾਭ ਹੋਵੇਗਾ|ਕਿਸੇ ਸਨੇਹੀ ਦੇ ਘਰ ਸਮਾਗਮ ਵਿੱਚ ਮੌਜੂਦ ਰਹਿਣਾ ਪਵੇਗਾ ਅਤੇ ਧਾਰਮਿਕ ਥਾਂ ਉਤੇ ਜਾਣ ਦੇ ਵੀ ਯੋਗ ਹਨ| ਦੰਪਤੀ ਜੀਵਨ ਵਿੱਚ ਸੁਖ ਅਤੇ ਆਨੰਦ ਮਿਲੇਗਾ| ਮਨ ਪ੍ਰੇਸ਼ਾਨੀ ਵਿੱਚ ਰਹੇਗਾ|
ਮਕਰ : ਬਾਣੀ ਅਤੇ ਸੁਭਾਅ ਉਤੇ ਕਾਬੂ ਰੱਖੋ| ਵਾਹਨ ਸੰਭਾਲ ਕੇ ਚਲਾਓ| ਦੁਪਹਿਰ ਤੋਂ ਬਾਅਦ ਸਿਹਤ ਵਿੱਚ ਸੁਧਾਰ ਹੋਵੇਗਾ| ਮਨ ਵਿੱਚ ਪ੍ਰਸੰਨਤਾ ਛਾਈ ਰਹੇਗੀ| ਪਰਿਵਾਰ ਦਾ ਮਾਹੌਲ ਚੰਗਾ ਰਹੇਗਾ| ਨੇਕ ਅਤੇ ਸ਼ੁਭ ਕੰਮ ਕਰ ਸਕੋਗੇ|
ਕੁੰਭ : ਤੁਹਾਡਾ ਦਿਨ ਲਾਭਕਾਰੀ ਹੈ| ਸਮਾਜਿਕ ਅਤੇ ਆਰਥਿਕ ਖੇਤਰ ਵਿੱਚ ਤੁਸੀਂ ਤਰੱਕੀ ਕਰੋਗੇ| ਖਰਚ ਜਿਆਦਾ ਹੋ ਸਕਦਾ ਹੈ| ਅਦਾਲਤੀ ਕੰਮਾਂ ਤੋਂ ਸੰਭਲ ਕੇ ਰਹੋ| ਔਲਾਦ ਦੇ ਨਾਲ ਵੀ ਮਤਭੇਦ ਹੋ ਸਕਦਾ ਹੈ|
ਮੀਨ: ਕਾਰੋਬਾਰ ਵਿੱਚ ਉਚ ਅਧਿਕਾਰੀਆਂ ਤੋਂ ਲਾਭ ਹੋਵੇਗਾ| ਕਾਮਯਾਬੀ ਦੇ ਯੋਗ ਹਨ| ਪਰਿਵਾਰ ਵਿੱਚ ਸੁਖ-ਸ਼ਾਂਤੀ ਰਹੇਗੀ| ਪਿਤਾ ਅਤੇ ਵੱਡਿਆਂ ਤੋਂ ਲਾਭਕਾਰੀ ਦਿਨ ਹੈ| ਆਰਥਿਕ, ਸਮਾਜਿਕ ਅਤੇ ਪਰਿਵਾਰਕ ਨਜਰੀਏ ਨਾਲ ਵੀ ਤੁਹਾਡੇ ਲਈ ਲਾਭਕਾਰੀ ਦਿਨ ਹੈ|

Leave a Reply

Your email address will not be published. Required fields are marked *