HOROSCOPE

ਮੇਖ : ਦੋਸਤਾਂ ਦੇ ਨਾਲ ਘੁੰਮਣ ਫਿਰਨ ਦਾ ਪ੍ਰੋਗਰਾਮ ਬਣੇਗਾ| ਦੋਸਤਾਂ ਤੋਂ ਤੋਹਫੇ ਮਿਲਣਗੇ ਅਤੇ ਉਨ੍ਹਾਂ ਦੇ ਪਿੱਛੇ ਖਰਚ ਵੀ ਹੋ ਸਕਦਾ ਹੈ| ਨਵੀਂ ਦੋਸਤੀ ਦੇ ਕਾਰਨ ਭਵਿੱਖ ਵਿੱਚ ਲਾਭ ਹੋ ਸਕਦਾ ਹੈ| ਕੁਦਰਤੀ ਥਾਂ ਤੇ ਘੁੰਮਣ ਜਾ ਸਕਦੇ ਹੋ|
ਬ੍ਰਿਖ : ਨੌਕਰੀ ਕਰਨ ਵਾਲਿਆਂ ਲਈ ਦਿਨ ਚੰਗਾ ਹੈ| ਨਵੇਂ ਕਾਰਜ ਦਾ ਪ੍ਰਬੰਧ ਸਫਲਤਾਪੂਰਵਕ ਕਰ ਸਕੋਗੇ| ਉਚ ਅਧਿਕਾਰੀਆਂ ਦੀ ਕ੍ਰਿਪਾਦ੍ਰਿਸ਼ਟੀ ਤੁਹਾਡੇ ਤੇ ਰਹੇਗੀ| ਪ੍ਰਮੋਸ਼ਨ ਵੀ ਹੋ ਸਕਦਾ ਹੈ| ਗ੍ਰਹਿਸਥੀ ਜੀਵਨ ਵਿੱਚ ਮਿਠਾਸ ਆਵੇਗੀ| ਤੁਹਾਡੇ ਅਧੂਰੇ ਕਾਰਜ ਪੂਰੇ ਹੋਣਗੇ| ਸਰਕਾਰੀ ਲਾਭ ਮਿਲੇਗਾ|
ਮਿਥੁਨ : ਕਿਸੇ ਵੀ ਨਵੇਂ ਕਾਰਜ ਦੇ ਸ਼ੁਰੂ ਕਰਨ ਲਈ ਦਿਨ ਅਨੁਕੂਲ ਨਹੀਂ ਹੈ| ਸਰੀਰ ਵਿੱਚ ਥਕਾਣ ਅਤੇ ਆਲਸ ਰਹਿਣ ਨਾਲ ਕਾਰਜ ਕਰਨ ਵਿੱਚ ਉਤਸ਼ਾਹ ਨਹੀਂ ਹੋਵੇਗਾ| ਢਿੱਡ ਸੰਬੰਧੀ ਬਿਮਾਰੀ ਤੋਂ ਪ੍ਰੇਸ਼ਾਨੀ ਹੋ ਸਕਦੀ ਹੈ| ਖਰਚ ਵੀ ਜਿਆਦਾ ਹੋ ਸਕਦਾ ਹੈ|
ਕਰਕ:ਸਾਵਧਾਨੀਪੂਰਵਕ ਵਿਵਹਾਰ ਕਰਨਾ ਪਵੇਗਾ| ਪਰਿਵਾਰਕ ਮੈਂਬਰਾਂ ਦੇ ਨਾਲ ਵਾਦ-ਵਿਵਾਦ ਨਾ ਕਰੋ| ਬਾਣੀ ਅਤੇ ਗੁੱਸੇ ਉਤੇ ਕਾਬੂ ਰੱਖੋ| ਜਿਆਦਾ ਖਰਚ ਹੋਣ ਦੀ ਸੰਭਾਵਨਾ ਹੈ| ਰੱਬ ਦਾ ਸਿਮਰਨ ਅਤੇ ਅਧਿਆਤਮਕਤਾ ਲਾਭਦਾਈ ਰਹੇਗੀ|
ਸਿੰਘ : ਗ੍ਰਹਿਸਥੀ ਜੀਵਨ ਵਿੱਚ ਆਪਸ ਵਿੱਚ ਤਕਰਾਰ ਹੋਣ ਨਾਲ ਪਤੀ – ਪਤਨੀ ਦੇ ਵਿਚਾਲੇ ਤਨਾਉ ਹੋ ਸਕਦਾ ਹੈ| ਜੀਵਨਸਾਥੀ ਦੀ ਸਿਹਤ ਵਿਗੜ ਸਕਦੀ ਹੈ| ਆਪਣੇ ਸਾਝੇਦਾਰੀ ਅਤੇ ਵਪਾਰੀਆਂ ਦੇ ਨਾਲ ਸਬਰ ਤੋਂ ਕੰਮ ਲਓ| ਸੰਭਵ ਹੋਵੇ ਤਾਂ ਅਰਥਹੀਣ ਚਰਚਾ ਜਾਂ ਵਿਵਾਦ ਵਿੱਚ ਨਾ ਪੈਣਾ|
ਕੰਨਿਆ : ਤੁਹਾਡਾ ਦਿਨ ਸਫੁਤਰੀ ਅਤੇ ਤੰਦਰੁਸਤ ਅਨੁਭਵ ਕਰੇਗਾ| ਘਰ ਅਤੇ ਨੌਕਰੀ ਵਾਲੀ ਥਾਂ ਤੇ ਮਾਹੌਲ ਆਨੰਦਦਾਈ ਰਹੇਗਾ| ਸਹਿਕਰਮੀਆਂ ਤੋਂ ਸਹਿਯੋਗ ਮਿਲੇਗਾ| ਸਹੁਰੇ-ਘਰ ਤੋਂ ਚੰਗੇ ਸਮਾਚਾਰ ਮਿਲਣਗੇ| ਕੰਮ ਸਫਲ ਹੋਣ ਨਾਲ ਤੁਹਾਨੂੰ ਜਸ ਮਿਲੇਗਾ| ਖਰਚ ਜਿਆਦਾ ਹੋ ਸਕਦਾ ਹੈ|
ਤੁਲਾ: ਤੁਹਾਡਾ ਦਿਨ ਮੱਧ ਫਲਦਾਈ ਹੋਵੇਗਾ| ਔਲਾਦ ਦੀ ਚਿੰਤਾ ਤੁਹਾਨੂੰ ਪ੍ਰੇਸ਼ਾਨ ਕਰ ਸਕਦੀ ਹੈ| ਵਾਦ – ਵਿਵਾਦ ਜਾਂ ਬੌਧਿਕ ਚਰਚਾ ਤੋਂ ਦੂਰ ਰਹੋ| ਨਵੇਂ ਕੰਮ ਦੀ ਸ਼ੁਰੂਆਤ ਕਰਨ ਤੇ ਉਸਦੇ ਸਫਲ ਹੋਣ ਦੀ ਸੰਭਾਵਨਾ ਘੱਟ ਹੈ| ਕਿਸੇ ਪਿਆਰੇ ਵਿਅਕਤੀ ਦੇ ਨਾਲ ਮੁਲਾਕਾਤ ਹੋਵੇਗੀ| ਬੇਇੱਜ਼ਤੀ ਨਾ ਹੋਵੇ, ਇਸਦਾ ਧਿਆਨ ਰੱਖੋ|
ਬ੍ਰਿਸ਼ਚਕ : ਸਕੇ – ਸੰਬੰਧੀਆਂ ਦੇ ਨਾਲ ਮਨ ਮੁਟਾਉ ਹੋ ਸਕਦਾ ਹੈ| ਆਰਥਿਕ ਨੁਕਸਾਨ ਦੀ ਸੰਭਾਵਨਾ ਹੈ| ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼ ਨੂੰ ਸੰਭਾਲ ਕੇ ਰੱਖੋ| ਨਕਾਰਾਤਮਕ ਵਿਚਾਰ ਮਨ ਤੇ ਹਾਵੀ ਹੋ ਸਕਦੇ ਹਨ| ਸਿਹਤ ਦੇ ਪਿੱਛੇ ਪੈਸਾ ਖਰਚ ਹੋ ਸਕਦਾ ਹੈ|
ਧਨੁ : ਨਵੇਂ ਕੰਮ ਦੀ ਸ਼ੁਰੂਆਤ ਲਈ ਦਿਨ ਚੰਗਾ ਹੈ| ਭਰਾ – ਭੈਣਾਂ ਨਾਲ ਮੇਲ -ਜੋਲ ਵਿੱਚ ਵਾਧਾ ਹੋਵੇਗਾ ਅਤੇ ਪਰਿਵਾਰ ਦੇ ਨਾਲ ਯਾਤਰਾ ਦਾ ਪ੍ਰਬੰਧ ਹੋ ਸਕਦਾ ਹੈ| ਸਿਹਤ ਚੰਗੀ ਰਹੇਗੀ| ਕਿਸਮਤ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ| ਕੰਮ ਵਿੱਚ ਸਫਲਤਾ ਮਿਲੇਗੀ|
ਮਕਰ : ਰਿਸ਼ਤੇਦਾਰਾਂ ਦੇ ਨਾਲ ਕਲੇਸ਼ ਨਾ ਹੋਵੇ, ਇਸਦਾ ਧਿਆਨ ਰੱਖੋ| ਬਾਣੀ ਤੇ ਕਾਬੂ ਰੱਖੇ| ਸ਼ੇਅਰ – ਸੱਟੇ ਵਿੱਚ ਪੂੰਜੀ-ਨਿਵੇਸ਼ ਕਰਨ ਦਾ ਪ੍ਰਬੰਧ ਤੁਸੀਂ ਕਰ ਸਕੋਗੇ| ਸਿਹਤ ਮੱਧਮ ਰਹੇਗੀ| ਅੱਖ ਵਿੱਚ ਪੀੜਾ ਹੋਣ ਦੀ ਸੰਭਾਵਨਾ ਹੈ|
ਕੁੰਭ : ਤੁਹਾਡਾ ਦਿਨ ਸ਼ੁਭ ਫਲਦਾਈ ਹੈ| ਸਰੀਰਕ ਅਤੇ ਮਾਨਸਿਕ ਰੂਪ ਨਾਲ ਤੁਸੀਂ ਖੁਸ਼ ਰਹੋਗੇ| ਭੌਤਿਕ ਅਤੇ ਆਤਮਿਕ ਨਜ਼ਰ ਨਾਲ ਤੁਹਾਨੂੰ ਚੰਗਾ ਅਨੁਭਵ ਹੋ ਸਕਦਾ ਹੈ | ਪਰਿਵਾਰ ਦੇ ਨਾਲ ਯਾਤਰਾ ਕਰਨ ਦਾ ਮੌਕਾ ਮਿਲੇਗਾ| ਤੋਹਫੇ ਮਿਲਣ ਤੇ ਤੁਸੀਂ ਖ਼ੁਸ਼ ਹੋਵੋਗੇ|
ਮੀਨ : ਲੋਭ ਜਾਂ ਲਾਲਚ ਵਿੱਚ ਨਾ ਫਸੋ| ਆਰਥਿਕ ਵਿਸ਼ੇ ਵਿੱਚ ਬਹੁਤ ਸਾਵਧਾਨੀ ਵਰਤੋਂ| ਸਰੀਰਕ ਸਿਹਤ ਵਿਗੜ ਸਕਦੀ ਹੈ| ਇਕਾਗਰਤਾ ਵੀ ਘੱਟ ਹੋ ਸਕਦੀ ਹੈ| ਧਾਰਮਿਕ ਕੰਮਾਂ ਦੇ ਪਿੱਛੇ ਪੈਸਾ ਦਾ ਖਰਚ ਹੋ ਸਕਦਾ ਹੈ| ਪਰਿਵਾਰ ਨਾਲ ਮਤਭੇਦ ਹੋਣ ਦਾ ਖਦਸ਼ਾ ਹੈ|

Leave a Reply

Your email address will not be published. Required fields are marked *