HOROSCOPE

ਮੇਖ : ਤੁਹਾਨੂੰ ਸਨਮਾਨਿਤ ਕੀਤੇ ਜਾਣ ਦੀ ਸੰਭਾਵਨਾ ਹੈ| ਜੇਕਰ ਤੁਸੀਂ ਕਿਸੇ ਵਿਅਕਤੀ, ਬੈਂਕ ਜਾਂ ਸੰਸਥਾ ਤੋਂ ਕਰਜਾ ਲੈਣਾ ਚਾਹੋ ਤਾਂ ਬਿਲਕੁਲ ਨਾ ਲਓ| ਧਾਰਮਿਕ ਯਾਤਰਾ ਦਾ ਪ੍ਰਬੰਧ ਹੋਵੇਗਾ| ਪਤਨੀ ਪੱਖ ਤੋਂ ਉਤਮ ਸਹਿਯੋਗ ਪ੍ਰਾਪਤ ਹੋ ਸਕਦਾ ਹੈ|
ਬ੍ਰਿਖ: ਤੁਹਾਡਾ ਦਿਨ ਰੁਝੇ ਰਹਿਣ ਵਾਲਾ ਹੈ| ਜ਼ਿਆਦਾ ਭੱਜਦੌੜ ਵਿੱਚ ਸਾਵਧਾਨੀ ਵਰਤੋ| ਕਿਸੇ ਵੀ ਤਰ੍ਹਾਂ ਦੇ ਨਵੇਂ ਕਾਰਜ ਦਾ ਅਰੰਭ ਨਾ ਕਰੋ| ਤੁਹਾਡਾ ਫ਼ੈਸਲਾ ਲੈਣ ਦੀਆਂ ਸਮਰਥਾਵਾਂ ਦਾ ਤੁਹਾਨੂੰ ਲਾਭ ਮਿਲ ਸਕਦਾ ਹੈ| ਰੁਕੇ ਹੋਏ ਕੰਮਾਂ ਦੀ ਪੂਰਤੀ ਹੋਵੇਗੀ| ਕਿਸੇ ਕੰਮ ਵਿੱਚ ਨਿਵੇਸ਼ ਕਰਨਾ ਪਵੇ ਤਾਂ ਦਿਲ ਖੋਲ ਕੇ ਕਰੋ, ਅੱਗੇ ਚਲ ਕੇ ਉਸਦਾ ਭਰਪੂਰ ਲਾਭ ਮਿਲੇਗਾ|
ਮਿਥੁਨ : ਤੁਸੀਂ ਫਿਜੂਲ ਦੇ ਖਰਚੇ ਤੋਂ ਬਚੋ| ਸਮਾਜਿਕ ਕੰਮਾਂ ਵਿੱਚ ਲਾਭ ਮਿਲ ਸਕਦਾ ਹੈ| ਅਚਾਨਕ ਲਾਭ ਹੋਣ ਨਾਲ ਤੁਹਾਡੀ ਧਰਮ, ਆਧਿਆਤਮਕਤਾ ਦੇ ਪ੍ਰਤੀ ਰੁਚੀ ਵਧੇਗੀ| ਔਲਾਦ ਪੱਖ ਤੋਂ ਚੰਗੇ ਸਮਾਚਾਰ ਮਿਲਣਗੇ|
ਕਰਕ : ਕਿਸਮਤ ਦੀ ਨਜ਼ਰ ਨਾਲ ਦਿਨ ਉਤਮ ਰਹੇਗਾ| ਸਿਹਤ ਚੰਗੀ ਰਹੇਗੀ| ਤੁਹਾਡੀ ਮਿਹਨਤ ਦਾ ਫਲ ਚੰਗਾ ਮਿਲੇਗਾ| ਤੁਸੀਂ ਆਪਣੀ ਸ਼ਾਨ ਸ਼ੌਕਤ ਲਈ ਪੈਸਾ ਖਰਚਾ ਕਰੋਗੇ ਜਿਸਦੇ ਨਾਲ ਤੁਹਾਡੇ ਦੁਸ਼ਮਨ ਪ੍ਰੇਸ਼ਾਨ ਹੋਣਗੇ| ਮਾਤਾ-ਪਿਤਾ ਦਾ ਵਿਸ਼ੇਸ਼ ਧਿਆਨ ਰੱਖੋ|
ਸਿੰਘ : ਤੁਹਾਡਾ ਦਿਨ ਸ਼ੁਭ ਫਲਦਾਈ ਹੈ| ਸਹੁਰੇ-ਘਰ ਤੋਂ ਨਾਰਾਜਗੀ ਦੇ ਸੰਕੇਤ ਮਿਲ ਰਹੇ ਹਨ| ਮਿੱਠੀ ਬਾਣੀ ਦਾ ਪ੍ਰਯੋਗ ਕਰੋ ਨਹੀਂ ਤਾਂ ਸੰਬੰਧਾਂ ਵਿੱਚ ਕੜਵਾਹਟ ਆ ਜਾਵੇਗੀ| ਜੇਕਰ ਅੱਖਾਂ ਨਾਲ ਸਬੰਧਿਤ ਕੋਈ ਕਸ਼ਟ ਹੈ ਤਾਂ ਉਸ ਵਿੱਚ ਸੁਧਾਰ ਹੋਣਾ ਨਿਸ਼ਚਤ ਹੈ|
ਕੰਨਿਆ : ਤੁਹਾਡੇ ਵਿੱਚ ਭਗਤੀ ਦਾ ਭਾਵ ਰਹੇਗਾ ਅਤੇ ਨਿਡਰ ਹੋ ਕੇ ਆਪਣੇ ਔਖੇ ਕੰਮਾਂ ਨੂੰ ਪੂਰਾ ਕਰਨ ਵਿੱਚ ਸਮਰਥ ਰਹੋਗੇ| ਤੁਹਾਨੂੰ ਆਪਣੇ ਮਾਤਾ-ਪਿਤਾ ਦਾ ਸੁਖ ਸਹਿਯੋਗ ਪ੍ਰਾਪਤ ਹੋਵੇਗਾ| ਵਿਅਰਥ ਖ਼ਰਚ ਦਾ ਯੋਗ ਵੀ ਹੈ| ਵਪਾਰ ਵਿੱਚ ਪੈਸਾ ਲਾਭ ਹੋਵੇਗਾ|
ਤੁਲਾ :ਤੁਹਾਡੇ ਲਈ ਦਿਨ ਸ਼ੁਭ ਫਲਦਾਈ ਹੈ| ਵਿਦੇਸ਼ ਵਲੋਂ ਚੰਗੇ ਸਮਾਚਾਰ ਆਉਣਗੇ| ਤੁਹਾਡੇ ਅਧਿਕਾਰ ਅਤੇ ਜਾਇਦਾਦ ਵਿੱਚ ਵਾਧਾ ਹੋਵੇਗਾ| ਤੁਸੀਂ ਦੂਸਰਿਆਂ ਦੇ ਭਲੇ ਦੀ ਸੋਚੋਗੇ ਅਤੇ ਦਿਲੋਂ ਸੇਵਾ ਵੀ ਕਰੋਗੇ| ਨਵੇਂ ਕੰਮਾਂ ਵਿੱਚ ਨਿਵੇਸ਼ ਕਰਨਾ ਪਵੇ ਤਾਂ ਚੰਗਾ ਰਹੇਗਾ|
ਬ੍ਰਿਸ਼ਚਕ : ਤੁਹਾਡਾ ਮਨ ਅਸ਼ਾਂਤ ਅਤੇ ਪ੍ਰੇਸ਼ਾਨ ਰਹੇਗਾ| ਵਪਾਰ ਵਾਧੇ ਲਈ ਕੀਤੇ ਗਏ ਯਤਨ ਅਸਫਲ ਹੋ ਸਕਦੇ ਹਨ| ਪਰਿਵਾਰ ਦੇ ਮੈਬਰਾਂ ਦੇ ਵਿੱਚ ਦੀ ਗਲਤਫਹਿਮੀ ਨੂੰ ਦੂਰ ਰੱਖੋ| ਜੇਕਰ ਕੋਈ ਵਾਦ ਵਿਵਾਦ ਰਾਜ ਵਿੱਚ ਬਾਕੀ ਹੈ ਤਾਂ ਉਸ ਵਿੱਚ ਸਫਲਤਾ ਮਿਲਣ ਦੀ ਪੂਰੀ ਸੰਭਾਵਨਾ ਹੈ|
ਧਨੁ : ਤੁਹਾਡੀ ਵਿਦਿਆ, ਬੁੱਧੀ, ਗਿਆਨ ਦਾ ਵਾਧਾ ਹੋਵੇਗਾ| ਕਿਸਮਤ ਤੋਂ ਵੀ ਤੁਹਾਨੂੰ ਪੂਰਾ ਸਹਿਯੋਗ ਮਿਲੇਗਾ, ਆਰਥਿਕ ਹਾਲਤ ਮਜਬੂਤ ਹੋਵੇਗਾ| ਸਵੇਰੇ ਤੋਂ ਲੈ ਕੇ ਰਾਤ ਤੱਕ ਢਿੱਡ ਦੇ ਵਿਕਾਰ ਹੋਣ ਦੀ ਸੰਭਾਵਨਾ ਹੈ| ਸੁਚੇਤ ਰਹੋ ਅਤੇ ਖਾਣ-ਪੀਣ ਤੇ ਕਾਬੂ ਰੱਖੋ|
ਮਕਰ : ਤੁਹਾਨੂੰ ਵਡਮੁੱਲੀਆਂ ਵਸਤਾਂ ਦੀ ਪ੍ਰਾਪਤੀ ਦੇ ਨਾਲ – ਨਾਲ ਅਜਿਹੇ ਬੇਲੋੜੇ ਖਰਚੇ ਵੀ ਸਾਹਮਣੇ ਆਉਣਗੇ | ਆਪਣੇ ਕਾਰੋਬਾਰ ਵਿੱਚ ਵੀ ਤੁਹਾਡਾ ਮਨ ਲੱਗੇਗਾ ਅਤੇ ਰੁਕੇ ਹੋਏ ਕਾਰਜ ਪੂਰੇ ਹੋ ਜਾਣਗੇ| ਕਿਸੇ ਨਵੇਂ ਕਾਰਜ ਵਿੱਚ ਨਿਵੇਸ਼ ਕਰਨਾ ਪਵੇ ਤਾਂ ਜ਼ਰੂਰ ਕਰੋ, ਭਵਿੱਖ ਵਿੱਚ ਲਾਭ ਹੋਵੇਗਾ|
ਕੁੰਭ : ਤੁਹਾਡਾ ਦਿਨ ਬੁੱਧੀ ਵਿਵੇਕ ਨਾਲ ਨਵੀਆਂ- ਨਵੀਆਂ ਖੋਜਾਂ ਕਰਨ ਵਿੱਚ ਬਤੀਤ ਹੋਵੇਗਾ| ਸਮਾਜਿਕ ਖੇਤਰ ਵਿੱਚ ਤੁਹਾਡੀ ਮਾਨ ਸਨਮਾਨ ਵਧੇਗਾ| ਤੁਸੀਂ ਸੀਮਿਤ ਅਤੇ ਲੋੜ ਮੁਤਾਬਿਕ ਹੀ ਖ਼ਰਚ ਕਰੋ| ਸੰਸਾਰਿਕ ਸੁਖ ਅਤੇ ਨੌਕਰਾਂ ਦਾ ਸੁਖ ਮਿਲੇਗਾ|
ਮੀਨ : ਬਹੁਤ ਸਮੇਂ ਤੋਂ ਲਟਕੇ ਵਿਵਾਦ ਦਾ ਹੱਲ ਨਿਕਲ ਆਵੇਗਾ| ਖੁਸ਼ ਮਿਜਾਜ ਸ਼ਖਸੀਅਤ ਹੋਣ ਦੇ ਕਾਰਨ ਹੋਰ ਵਿਅਕਤੀ ਤੁਹਾਡੇ ਨਾਲ ਸੰਬੰਧ ਬਣਾਉਣ ਦੀ ਕੋਸ਼ਸ਼ ਕਰਨਗੇ| ਸਮਾਜਿਕ ਸਨਮਾਨ ਮਿਲਣ ਨਾਲ ਤੁਹਾਡਾ ਮਨੋਬਲ ਵਧਿਆ ਰਹੇਗਾ|

Leave a Reply

Your email address will not be published. Required fields are marked *