HOROSCOPE

ਮੇਖ: ਜੀਵਨ ਵਿੱਚ ਪ੍ਰੇਮ ਅਤੇ ਆਨੰਦ ਵਧੇਗਾ| ਸਮਾਜਿਕ ਰੂਪ ਨਾਲ ਤੁਹਾਨੂੰ ਜਸ-ਕੀਰਤੀ ਮਿਲੇਗੀ| ਵਪਾਰ ਵਿੱਚ ਲਾਭ ਹੋਵੇਗਾ| ਸੈਰ ਸਪਾਟੇ ਦਾ ਪ੍ਰਬੰਧ ਤੁਸੀਂ ਕਰ ਸਕੋਗੇ| ਸਿਹਤ ਤੇ ਧਿਆਨ ਦੇਣ ਦੀ ਜ਼ਰੂਰਤ ਹੈ|
ਬ੍ਰਿਖ: ਤੁਹਾਡਾ ਮਨ ਸ਼ਾਂਤ ਰਹੇਗਾ ਅਤੇ ਸਿਹਤ ਉਤਮ ਰਹੇਗੀ| ਪਰਿਵਾਰਕ ਜੀਵਨ ਵਿੱਚ ਸੁਖ-ਸੰਤੋਸ਼ ਦਾ ਅਨੁਭਵ ਕਰੋਗੇ| ਤੁਹਾਡੇ ਕਾਰਜ ਦੀ ਹਰ ਪਾਸੇ ਸ਼ਲਾਘਾ ਹੋਵੇਗੀ| ਸਮਾਜਿਕ ਖੇਤਰ ਵਿੱਚ ਤੁਹਾਡੀ ਮਾਨ ਸਨਮਾਨ ਵਿੱਚ ਵਾਧਾ ਹੋਵੇਗਾ|
ਮਿਥੁਨ : ਦਿਨ ਮਿਲਿਆ ਜੁਲਿਆ ਰਹੇਗਾ| ਸਿਹਤ ਵਿੱਚ ਕੁੱਝ ਉਤਾਰ -ਚੜਾਓ ਆ ਸਕਦਾ ਹੈ| ਪੈਸੇ ਦਾ ਜਿਆਦਾ ਖ਼ਰਚ ਹੋ ਸਕਦਾ ਹੈ| ਔਲਾਦ ਦੇ ਭਵਿੱਖ ਦੀ ਚਿੰਤਾ ਰਹੇਗੀ| ਵਪਾਰ ਵਿੱਚ ਮਾਹੌਲ ਅਨੁਕੂਲ ਰਹੇਗਾ|
ਕਰਕ : ਮਨ ਨੂੰ ਸ਼ਾਂਤ ਅਤੇ ਖੁਸ਼ ਰੱਖਣ ਲਈ ਰੱਬ ਦਾ ਨਾਮ ਸਿਮਰਨ ਇੱਕਮਾਤਰ ਹੱਲ ਹੈ| ਗੁੱਸੇ ਤੇ ਕਾਬੂ ਰੱਖੋ| ਨੀਤੀ-ਵਿਰੁੱਧ ਕੰਮਾਂ ਅਤੇ ਨਕਾਰਾਤਮਕ ਵਿਚਾਰਾਂ ਤੋਂ ਦੂਰ ਰਹੋ| ਪੈਸੇ ਦੀ ਤੰਗੀ ਹੋ ਸਕਦੀ ਹੈ| ਫਜੂਲ ਖਰਚ ਹੋ ਸਕਦਾ ਹੈ|
ਸਿੰਘ : ਤੁਹਾਨੂੰ ਮਨੋਰੰਜਨ ਦੇ ਭਰਪੂਰ ਸਾਧਨ ਉਪਲੱਬਧ ਹੋਣਗੇ| ਦੋਸਤਾਂ ਅਤੇ ਸਨੇਹੀਆਂ ਦੇ ਨਾਲ ਆਨੰਦ ਦੇ ਪਲ ਗੁਜਰਣਗੇ| ਸੈਰ ਦੀ ਵੀ ਸੰਭਾਵਨਾ ਹੈ| ਦੁਪਹਿਰ ਤੋਂ ਬਾਅਦ ਜਿਆਦਾ ਵਿਚਾਰਾਂ ਦੇ ਕਾਰਨ ਮਾਨਸਿਕ ਰੂਪ ਨਾਲ ਤੁਸੀਂ ਪ੍ਰੇਸ਼ਾਨ ਹੋ ਸਕਦੇ ਹੋ| ਬਾਣੀ ਉਤੇ ਕਾਬੂ ਰੱਖੋ|
ਕੰਨਿਆ : ਤੁਹਾਡੇ ਲਈ ਦਿਨ ਸ਼ੁਭ ਹੈ| ਕਾਰਜ ਵਿੱਚ ਸਫਲਤਾ ਮਿਲਣ ਨਾਲ ਤੁਸੀਂ ਖ਼ੁਸ਼ ਰਹੋਗੇ| ਤੁਹਾਡੀ ਜਸ ਕੀਰਤੀ ਵਿੱਚ ਵਾਧਾ ਹੋਵੇਗਾ| ਪਰਿਵਾਰ ਦਾ ਮਾਹੌਲ ਅਨੁਕੂਲ ਰਹੇਗਾ| ਸਰੀਰਕ ਅਤੇ ਮਾਨਸਿਕ ਰੂਪ ਨਾਲ ਤੁਸੀਂ ਪ੍ਰਸੰਨ ਅਨੁਭਵ ਕਰੋਗੇ| ਵਪਾਰ ਵਿੱਚ ਸਾਝੇਦਾਰੀ ਨਾਲ ਲਾਭ ਹੋਵੇਗਾ|
ਤੁਲਾ : ਲੇਖਨਕੰਮ ਅਤੇ ਸਿਰਜਨਾਤਮਕ ਗੱਲਾਂ ਲਈ ਦਿਨ ਸ਼ੁਭ ਹੈ| ਬੌਧਿਕ ਚਰਚਾ ਵਿੱਚ ਲਾਭ ਲੈਣ ਲਈ ਵੀ ਤੁਸੀਂ ਸੋਚ ਸਕਦੇ ਹੋ| ਬੌਧਿਕ ਚਰਚਾ ਵਿੱਚ ਭਾਗ ਲੈਣ ਤੇ ਤੁਹਾਨੂੰ ਸਫਲਤਾ ਮਿਲੇਗੀ| ਜਸ ਅਤੇ ਕੀਰਤੀ ਵਿੱਚ ਵਾਧਾ ਹੋਵੇਗਾ|
ਬ੍ਰਿਸ਼ਚਕ : ਤੁਹਾਡਾ ਦਿਨ ਸ਼ੁਭ ਫਲਦਾਈ ਹੈ| ਵਿੱਤੀ ਮਾਮਲਿਆਂ ਦਾ ਪ੍ਰਬੰਧ ਹੋਵੇਗਾ| ਸੁੰਦਰਤਾ ਪ੍ਰਸਾਧਨਾਂ ਦੇ ਪਿੱਛੇ ਖਰਚ ਹੋਵੇਗਾ| ਮਾਤਾ ਤੋਂ ਲਾਭ ਹੋਵੇਗਾ| ਦੁਪਹਿਰ ਤੋਂ ਬਾਅਦ ਵਿਚਾਰਾਂ ਵਿੱਚ ਜਲਦੀ ਤਬਦੀਲੀ ਆਵੇਗੀ| ਨਵੇਂ ਕੰਮ ਦੀ ਸ਼ੁਰੂਆਤ ਸੋਚ-ਵਿਚਾਰ ਕੇ ਕਰੋ|
ਧਨੁ : ਤੁਸੀਂ ਖ਼ੁਸ਼ੀ ਮਹਿਸੂਸ ਕਰੋਗੇ| ਰਿਸ਼ਤੇਦਾਰਾਂ ਦੇ ਨਾਲ ਪਰਿਵਾਰਕ ਸਵਾਲਾਂ ਦੀ ਚਰਚਾ ਦਾ ਪ੍ਰਬੰਧ ਹੋ ਸਕਦਾ ਹੈ| ਇਸਤਰੀਆਂ ਦੇ ਪਿੱਛੇ ਪੈਸਾ ਖ਼ਰਚ ਹੋ ਸਕਦਾ ਹੈ| ਜਮੀਨ, ਮਕਾਨ, ਵਾਹਨ ਆਦਿ ਦਾ ਸੌਦਾ ਸੰਭਲ ਕੇ ਕਰੋ|
ਮਕਰ : ਧਾਰਮਿਕ ਵਿਚਾਰਾਂ ਦੇ ਨਾਲ-ਨਾਲ ਧਾਰਮਿਕ ਕਾਰਜਾਂ ਤੇ ਵੀ ਖਰਚ ਹੋਵੇਗਾ| ਜਿਆਦਾ ਵਾਦ- ਵਿਵਾਦ ਨਾਲ ਪਰਿਵਾਰ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ| ਰਿਸ਼ਤੇਦਾਰਾਂ ਨੂੰ ਤਕਲੀਫ ਹੋ ਸਕਦੀ ਹੈ| ਦੁਪਹਿਰ ਤੋਂ ਬਾਅਦ ਤੁਹਾਡਾ ਮਨ ਚਿੰਤਾਮੁਕਤ ਹੋ ਸਕਦਾ ਹੈ|
ਕੁੰਭ :ਤੁਹਾਡਾ ਮਨ ਪ੍ਰਸੰਨ ਰਹੇਗਾ| ਡੂੰਘੀ ਚਿੰਤਨਸ਼ਕਤੀ ਅਤੇ ਅਧਿਆਤਮਕਤਾ ਦੋਵਾਂ ਵਿੱਚ ਤੁਹਾਡਾ ਮਨ ਡੁਬਿਆ ਰਹੇਗਾ| ਨਕਾਰਾਤਮਕ ਵਿਚਾਰਾਂ ਨੂੰ ਮਨ ਤੋਂ ਕੱਢ ਦਿਓ| ਬਾਣੀ ਉਤੇ ਕਾਬੂ ਰੱਖੋ| ਕੋਰਟ-ਕਚਹਿਰੀ ਦੀ ਕਾਰਵਾਈ ਵਿੱਚ ਸੰਭਲਕੇ ਚੱਲੋ|
ਮੀਨ : ਕਿਸੇ ਦੇ ਨਾਲ ਪੈਸੇ ਨਾਲ ਸਬੰਧਤ ਲੈਣ ਦੇਣ ਨਾ ਕਰੋ ਅਤੇ ਕਿਸੇ ਦੇ ਵਿਵਾਦ ਵਿੱਚ ਨਾ ਪੈਣਾ| ਮਨ ਇਕਾਗਰ ਕਰਨ ਦੀ ਕੋਸ਼ਿਸ਼ ਕਰੋ| ਖਰਚ ਉਤੇ ਕਾਬੂ ਰੱਖਣਾ ਪਵੇਗਾ| ਦੁਪਹਿਰ ਤੋਂ ਬਾਅਦ ਤੁਹਾਡੀ ਸਿਹਤ ਵਿੱਚ ਸੁਧਾਰ ਹੋਵੇਗਾ| ਦੋਸਤਾਂ ਤੋਂ ਤੋਹਫੇ ਆਦਿ ਮਿਲਣਗੇ|

Leave a Reply

Your email address will not be published. Required fields are marked *