HOROSCOPE

ਮੇਖ: ਕਾਰਜ ਖੇਤਰ ਵਿੱਚ ਰੁੱਝੇਵਾਂ ਬਣਿਆ ਰਹੇਗਾ, ਨਤੀਜੇ ਵਜੋਂ ਆਮਦਨ ਵਿਚ ਵੀ ਵਾਧੇ ਦੇ ਯੋਗ ਹਨ| ਖਰਚ ਆਮ ਵਾਂਗ ਰਹੇਗਾ| ਪਰਿਵਾਰਕ ਵਾਤਾਵਰਣ ਵੀ ਸ਼ੁਭ ਰਹਿਣ ਦੇ ਯੋਗ ਹਨ| ਦੁਸ਼ਮਣ ਪੱਖ ਦੱਬਿਆ ਰਹੇਗ| ਸਾਂਝੇਦਾਰੀ ਦੇ ਕੰਮਾਂ ਵਿਚ ਵੀ ਲਾਭ ਦੇ ਯੋਗ ਹਨ| ਹਫਤੇ ਦੇ ਅਖੀਰ ਵਿੱਚ ਅਚਾਨਕ ਅਤੇ ਵਿਅਰਥ ਦੀ ਦੌੜ ਭੱਜ ਦੇ ਯੋਗ ਹਨ|
ਬ੍ਰਿਖ: ਪੁੱਤਰ ਅਤੇ ਸਵਾਰੀ ਸੁੱਖ ਮਿਲੇਗਾ| ਕਾਰੋਬਾਰ ਸਾਧਾਰਨ ਰਹੇਗਾ| ਮਨੋਰੰਜਨ ਦੇ ਕੰਮਾਂ ਵਿਚ ਖਰਚ ਹੋ ਸਕਦਾ ਹੈ| ਢਿੱਡ ਦੇ ਰੋਗ ਦਾ ਡਰ ਹੈ, ਇਸ ਲਈ ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖੋ| ਕੰਮ ਵਿਚ ਸਫਲਤਾ ਮਿਲੇਗੀ| ਨਵੀਂ ਆਸਾਮੀ ਲਈ ਰਸਤਾ ਖੁੱਲਗੇ| ਹਫਤੇ ਦੇ ਅਖੀਰ ਵਿਚ ਦਸ਼ਮਣ ਪੱਖ ਤੁਹਾਨੂੰ ਪ੍ਰੇਸ਼ਾਨ ਕਰ ਸਕਦਾ ਹੈ|
ਮਿਥੁਨ: ਹਫਤੇ ਦੇ ਸ਼ੁਰੂ ਤੋਂ ਬਣਦੇ ਕੰਮਾਂ ਵਿਚ ਰੁਕਾਵਟ ਅਤੇ ਬਿਨਾਂ ਕਾਰਨ ਮਨ ਨੂੰ ਪੇਸ਼ਾਨੀ ਜਿਹੀ ਵੀ ਰਹੇਗੀ| ਭਵਿੱਖ ਦੀ ਚਿੰਤਾ ਵੀ ਮਨ ਨੂੰ ਸਤਾਵੇਗੀ ਪਰੰਤੂ ਕਾਰੋਬਾਰ ਸਾਧਾਰਨ ਰਹੇਗਾ| ਪਰਿਵਾਰਕ ਵਾਤਾਵਰਣ ਵੀ ਸ਼ੁਭ ਹੀ ਰਹਿਣ ਦੇ ਯੋਗ ਹਨ| ਸਮਾਜ ਵਿੱਚ ਮਾਣ ਇੱਜ਼ਤ ਬਣੀ ਰਹੇਗੀ| ਯਾਤਰਾ ਆਦਿ ਤੋਂ ਪਰਹੇਜ਼ ਰੱਖੋ|
ਕਰਕ: ਹਫਤੇ ਦੇ ਸ਼ੁਰੂ ਵਿਚ ਖਰਚ ਕੁਝ ਜਿਆਦਾ ਰਹੇਗਾ| ਆਮਦਨ ਉਮੀਦ ਤੋਂ ਘੱਟ ਰਹਿਣ ਦੇ ਯੋਗ ਹਨ ਪਰੰਤੂ ਉਤਸ਼ਾਹ ਸ਼ਕਤੀ ਵਿਚ ਵਾਧਾ ਹੀ ਰਹੇਗਾ| ਮਾਨਸਿਕ ਸੰਤੁਲਨ ਵੀ ਬਣਿਆ ਰਹੇਗਾ| ਕਾਰੋਬਾਰ ਵਿਚ ਰੁੱਝੇਵਾਂ ਜਿਅਦਾ ਰਹੇਗਾ| ਵਿਦਿਆਰਥੀ ਵਰਗ ਲਈ ਵੀ ਲਗਾਤਾਰ ਤਰੱਕੀ ਰਹੇਗੀ|
ਸਿੰਘ: ਹਫਤੇ ਦੀ ਸ਼ੁਰੂਆਤ ਸ਼ੁਭ ਯਾਤਰਾ ਨਾਲ ਹੋਵੇਗੀ ਸਿਹਤ ਸੁਧਾਰ ਵੀ ਹੋਵੇਗੀ| ਮਾਨਸਿਕ ਸਥਿਤੀ ਉੱਤਮ ਅਤੇ ਨਵੇਂ ਨਵੇਂ ਲੋਕਾਂ ਨੂੰ ਮਿਲਣ ਦਾ ਮੌਕਾ ਮਿਲੇਗਾ| ਘਰੇਲੂ ਵਾਤਾਵਰਣ ਵੀ ਸ਼ੁਭ ਰਹੇਗਾ| ਕਾਰੋਬਾਰ ਵਿਚ ਰੁੱਝੇਵਾਂ ਜਿਆਦਾ ਰਹੇਗਾ| ਘਰ ਵਿਚ ਮਹਿਮਾਨਾਂ ਦਾ ਆਉਣਾ ਜਾਣਾ ਵੀ ਜਿਆਦਾ ਰਹੇਗਾ|
ਕੰਨਿਆ: ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਿੱਚ ਵਿਸ਼ੇਸ਼ ਵਾਧਾ ਰਹੇਗਾ| ਮਾਨਸਿਕ ਸਥਿਤੀ ਵੀ ਸ਼ੁਭ ਰਹਿਣ ਦੇ ਯੋਗ ਹਨ| ਆਮਦਨ ਉਮੀਦ ਤੋਂ ਜਿਆਦਾ ਅਤੇ ਕਾਰਜ ਖੇਤਰ ਵਿਚ ਰੁੱਝੇਵਾਂ ਵੀ ਜਿਆਦਾ ਰਹੇਗਾ| ਘਰੇਲੂ ਸੁੱਖ ਪੂਰਣ ਰਹੇਗਾ| ਰਾਜ ਪੱਖ ਦੇ ਕੰਮਾਂ ਵਿਚ ਲਾਭ ਅਤੇ ਮੁਕਦਮੇ ਆਦਿ ਵਿਚ ਵੀ ਪੂਰਣ ਸਫਲਤਾ ਦੇ ਯੋਗ ਹਨ|
ਤੁਲਾ: ਇਸਤਰੀਆਂ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ, ਸਿਤਾਰਾ ਕਮਜ਼ੋਰ ਹੈ| ਖਾਣ-ਪੀਣ ਦਾ ਵੀ ਵਿਸ਼ੇਸ਼ ਧਿਆਨ ਰਖੋ| ਪਰਿਵਾਰਕ ਸੁੱਖ ਲਈ ਸਮਾਂ ਸ਼ੁਭ ਹੈ| ਕਾਰੋਬਾਰ ਵੀ ਸਾਧਾਰਨ ਰਹੇਗਾ| ਸੰਤਾਨ ਪੱਖ ਤੋਂ ਕਿਸੇ ਸ਼ੁਭ ਸਮਾਚਾਰ ਦੇ ਯੋਗ ਹਨ| ਘਰੇਲੂ ਸੁੱਖ ਪੂਰਣ ਰਹਿਣਗੇ| ਸਾਧੂ ਸੰਤਾਂ ਦਾ ਸਾਥ ਵੀ ਚੰਗਾ ਲਗੇਗਾ|
ਬ੍ਰਿਸ਼ਚਕ: ਇਸ ਹਫਤੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਵੇਗਾ| ਆਮਦਨ ਉਮੀਦ ਤੋਂ ਘੱਟ ਰਹੇਗੀ| ਕਾਰੋਬਾਰ ਵਿਚ ਰੁੱਝੇਵਾਂ ਜਿਆਦਾ ਰਹੇਗਾ| ਜ਼ਿਆਦਾ ਦੌੜ ਭੱਜ ਕਰਨ ਦੇ ਕਾਰਨ ਸਿਹਤ ਵਿੱਚ ਗਿਰਾਵਟ ਵੀ ਰਹਿਣ ਦੇ ਯੋਗ ਹਨ| ਪਰਿਵਾਰਕ ਵਾਤਾਵਰਣ ਵਿਚ ਹਲਕੇ ਸੁਧਾਰ ਦੇ ਯੋਗ ਹਨ| ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ|
ਧਨੁ: ਸਿਹਤ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ| ਬੇਕਾਰ ਦੀ ਦੌੜ ਭੱਜ ਦਾ ਵੀ ਪਰਹੇਜ਼ ਰੱਖੋ| ਆਮਦਨ ਆਮ ਵਾਂਗ ਬਣੀ ਰਹੇਗੀ| ਕਾਰਜ ਖੇਤਰ ਵਿਚ ਹਲਕੀ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ| ਵਿਦਿਆਰਥੀ ਵਰਗ ਲਈ ਸਮਾਂ ਠੀਕ ਰਹੇਗਾ|
ਮਕਰ: ਵਿਸ਼ੇਸ਼ ਵਿਅਕਤੀਆਂ ਦਾ ਸਾਥ ਲਾਭਦਾਇਕ ਰਹੇਗਾ| ਰਾਜ ਪੱਖ ਵਿਚ ਵਿਸ਼ੇਸ਼ ਲਾਭ ਦੇ ਯੋਗ ਹਨ| ਸਿਹਤ ਸੁਧਾਰ ਹੋਵੇਗਾ| ਇਸਤਰੀ ਵਰਗ ਦਾ ਸਮਾਂ ਤਿਉਹਾਰ ਜਿਹਾ ਰਹੇਗਾ ਅਤੇ ਹਾਰ ਸਿੰਗਾਰ ਦੀਆਂ ਚੀਜਾਂ ਤੇ ਜਿਆਦਾ ਧਨ ਖਰਚ ਦੇ ਯੋਗ ਹਨ| ਨੌਕਰੀ ਵਰਗ ਵਿਚ ਤਰੱਕੀ ਅਤੇ ਉਚ ਅਧਿਕਾਰੀਆਂ ਦੇ ਪੂਰਣ ਸਹਿਯੋਗ ਦੇ ਵੀ ਯੋਗ ਹਨ|
ਕੁੰਭ: ਬਣਦੇ ਸਮੇਂ ਵਿਚ ਹਲਕੀ ਰੁਕਾਵਟ ਜਾਂ ਦੇਰੀ ਦੇ ਯੋਗ ਹਨ| ਕਾਰਜ ਖੇਤਰ ਵਿਚ ਵੀ ਮਨ ਘੱਟ ਹੀ ਲੱਗੇਗਾ| ਕਿਸੇ ਪਿਆਰੇ ਤੋਂ ਹਲਕੇ ਵਾਦ ਵਿਵਾਦ ਦੇ ਵੀ ਯੋਗ ਹਨ, ਆਪਣੇ ਤੇ ਕਾਬੂ ਰੱਖਣਾ ਲਾਭਦਾਇਕ ਰਹੇਗਾ| ਮਨੋਬਲ ਵਿਚ ਵੀ ਹਲਕੀ ਗਿਰਾਵਟ ਰਹੇਗੀ| ਆਮਦਨ ਸਾਧਾਰਨ ਤੋਂ ਘੱਟ ਰਹੇਗੀ| ਸਿਹਤ ਲਈ ਵੀ ਸਿਤਾਰਾ ਕਮਜ਼ੋਰ ਹੈ|
ਮੀਨ: ਆਲਸ ਜਿਆਦਾ ਅਤੇ ਉਤਸ਼ਾਹ ਸ਼ਕਤੀ ਵਿਚ ਕਮੀ ਰਹੇਗੀ| ਮਨੋਬਲ ਵੀ ਹਲਕਾ ਪਵੇਗਾ| ਕਾਰਜ ਖੇਤਰ ਵਿਚ ਜਿਆਦਾ ਮਨ ਨਹੀਂ ਲਗੇਗਾ| ਸਿਹਤ ਵਿਚ ਹਲਕੀ ਗਿਰਵਾਟ ਰਹੇਗੀ| ਖਾਣ ਪੀਣ ਦਾ ਪਰਹੇਜ਼ ਰੱਖੋ ਅਤੇ ਬੇਕਾਰ ਦੀ ਦੌੜ ਭੱਜ ਵੀ ਨਾ ਕਰੋ| ਇਸਤਰੀ ਵਰਗ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ| ਸੰਤਾਨ ਪੱਖ ਤੋਂ ਕਿਸੇ ਸ਼ੁਭ ਸਮਾਚਾਰ ਦੇ ਯੋਗ ਹਨ|

Leave a Reply

Your email address will not be published. Required fields are marked *