HOROSCOPE

ਮੇਖ : ਮਾਨਸਿਕ ਰੂਪ ਨਾਲ ਥਕਾਣ ਦਾ ਅਨੁਭਵ ਕਰ ਸਕਦੇ ਹੋ| ਮਿਹਨਤ ਦੀ ਤੁਲਣਾ ਵਿੱਚ ਫਲ ਦੀ ਪ੍ਰਾਪਤੀ ਘੱਟ ਹੋਵੇਗੀ ਪਰੰਤੂ ਮਿਹਨਤ ਕਰਨਾ ਬੰਦ ਨਾ ਕਰੋ, ਫਲ ਜਰੂਰ ਮਿਲੇਗਾ| ਸੰਤਾਨ ਦੇ ਵਿਸ਼ੇ ਵਿੱਚ ਤੁਹਾਨੂੰ ਚਿੰਤਾ ਹੋ ਸਕਦੀ ਹੈ| ਸਰਕਾਰੀ ਕੰਮਾਂ ਵਿੱਚ ਸਫਲਤਾ ਮਿਲੇਗੀ|
ਬ੍ਰਿਖ: ਕਿਸੇ ਵੀ ਕੰਮ ਨੂੰ ਆਤਮਵਿਸ਼ਵਾਸ ਦੇ ਨਾਲ ਕਰੋਗੇ ਤਾਂ ਉਸ ਵਿੱਚ ਸਫਲਤਾ ਮਿਲੇਗੀ| ਪਿਤਾ ਤੋਂ ਤੁਹਾਨੂੰ ਲਾਭ ਮਿਲ ਸਕਦਾ ਹੈ| ਵਿਦਿਆਰਥੀਆਂ ਲਈ ਦਿਨ ਸ਼ੁਭ ਹੈ| ਸਰਕਾਰੀ ਕੰਮਾਂ ਵਿੱਚ ਆਰਥਿਕ ਸਫਲਤਾ ਮਿਲ ਸਕਦੀ ਹੈ|
ਮਿਥੁਨ : ਨਵੀਂ ਯੋਜਨਾ ਦੀ ਸ਼ੁਰੂਆਤ ਲਈ ਦਿਨ ਅਨੁਕੂਲ ਹੈ| ਸਰਕਾਰੀ ਲਾਭ ਅਤੇ ਉਚ ਅਧਿਕਾਰੀਆਂ ਵੱਲੋਂ ਕਾਰਜ ਦਾ ਉਚਿਤ ਫਲ ਮਿਲ ਸਕਦਾ ਹੈ| ਭਰਾ -ਭੈਣਾਂ ਨਾਲ ਹੋਇਆ ਮਨ ਮੁਟਾਉ ਦੂਰ ਹੋ ਸਕਦਾ ਹੈ| ਵਿਚਾਰਕ ਰੂਪ ਨਾਲ ਤਬਦੀਲੀ ਦੀਆਂ ਸੰਭਾਵਨਾਵਾਂ ਹਨ| ਆਰਥਿਕ ਵਿਸ਼ਿਆਂ ਵਿੱਚ ਸਾਵਧਾਨੀ ਵਰਤੋ|
ਕਰਕ : ਨਕਾਰਾਤਮਕ ਵਿਵਹਾਰ ਤੋਂ ਬਚੋ| ਸਰੀਰਕ ਅਤੇ ਮਾਨਸਿਕ ਰੂਪ ਨਾਲ ਤੰਦਰੁਸਤ ਅਨੁਭਵ ਕਰੋਗੇ| ਨਿਰਾਸ਼ਾ ਅਤੇ ਅਸੰਤੋਸ਼ ਦੀ ਭਾਵਨਾ ਮਨ ਵਿੱਚ ਨਾ ਆਉਣ ਦਿਓ| ਬਾਣੀ ਉਤੇ ਕਾਬੂ ਰੱਖੋ| ਵਿਦੇਸ਼ ਤੋਂ ਚੰਗਾ ਸਮਾਚਾਰ ਮਿਲੇਗਾ| ਨੀਤੀ-ਵਿਰੁੱਧ ਗੱਲਾਂ ਤੋਂ ਦੂਰ ਰਹੋ|
ਸਿੰਘ : ਕਿਸੇ ਵੀ ਕਾਰਜ ਨੂੰ ਕਰਨ ਲਈ ਤੁਸੀਂ ਤੁਰੰਤ ਫ਼ੈਸਲਾ ਲੈ ਸਕਦੇ ਹੋ| ਪਿਤਾ ਤੋਂ ਲਾਭ ਹੋਵੇਗਾ| ਸਮਾਜਿਕ ਮਾਨ -ਸਨਮਾਨ ਵਿੱਚ ਵਾਧਾ ਹੋ ਸਕਦਾ ਹੈ| ਗੁੱਸੇ ਤੇ ਕਾਬੂ ਰੱਖੋ| ਸਿਹਤ ਦਾ ਧਿਆਨ ਰੱਖੋ|
ਕੰਨਿਆ : ਸਰੀਰਕ ਥਕਾਣ ਅਤੇ ਮਾਨਸਿਕ ਤਨਾਉ ਹੋ ਸਕਦਾ ਹੈ| ਦੋਸਤਾਂ ਦੇ ਨਾਲ ਕਿਸੇ ਗੱਲ ਤੇ ਤੁਹਾਡਾ ਮਨ ਮੁਟਾਉ ਹੋ ਸਕਦਾ ਹੈ| ਸੁਭਾਅ ਵਿੱਚ ਵਿਦਰੋਹ ਅਤੇ ਗੁੱਸੇ ਦੀ ਮਾਤਰਾ ਜਿਆਦਾ ਰਹੇਗੀ| ਧਾਰਮਿਕ ਕੰਮਾਂ ਦੇ ਪਿੱਛੇ ਪੈਸਾ ਖਰਚ ਹੋ ਸਕਦਾ ਹੈ|
ਤੁਲਾ: ਤੁਹਾਡਾ ਦਿਨ ਸ਼ੁਭ ਫਲਦਾਈ ਹੈ| ਵੱਖ ਵੱਖ ਖੇਤਰਾਂ ਤੋਂ ਲਾਭ ਹੋਣ ਦੀ ਸੰਭਾਵਨਾ ਹੈ | ਦੋਸਤਾਂ ਦੇ ਨਾਲ ਮਿਲਣਾ-ਜੁਲਣਾ ਅਤੇ ਯਾਤਰਾ ਦਾ ਵੀ ਯੋਗ ਬਣ ਰਿਹਾ ਹੈ| ਗ੍ਰਹਿਸਥੀ ਜੀਵਨ ਵਿੱਚ ਔਲਾਦ ਅਤੇ ਜੀਵਨਸਾਥੀ ਤੋਂ ਸੁਖ ਦੀ ਪ੍ਰਾਪਤੀ ਹੋਵੇਗੀ| ਧਨਪ੍ਰਾਪਤੀ ਦੇ ਯੋਗ ਹਨ|
ਬ੍ਰਿਸ਼ਚਕ : ਤੁਹਾਡਾ ਦਿਨ ਸ਼ੁਭ ਫਲਦਾਈ ਹੈ| ਗ੍ਰਹਿਸਥੀ ਜੀਵਨ ਵਿੱਚ ਆਨੰਦ ਅਤੇ ਖੁਸ਼ੀ ਬਣੀ ਰਹੇਗੀ| ਤੁਹਾਡੇ ਸਾਰੇ ਕਾਰਜ ਬਿਨਾਂ ਰੁਕਾਵਟ ਦੇ ਪੂਰੇ ਹੋਣਗੇ| ਮਾਨ – ਸਨਮਾਨ ਮਿਲ ਸਕਦਾ ਹੈ| ਨੌਕਰੀ ਕਾਰੋਬਾਰ ਵਿੱਚ ਤਰੱਕੀ ਦਾ ਯੋਗ ਹੈ| ਸਿਹਤ ਚੰਗੀ ਰਹੇਗੀ| ਧਨਲਾਭ ਦਾ ਯੋਗ ਹੈ|
ਧਨੁ : ਕੋਈ ਵੀ ਖਤਰਨਾਕ ਕਦਮ ਤੁਹਾਨੂੰ ਮੁਸ਼ਕਿਲ ਵਿੱਚ ਪਾ ਸਕਦਾ ਹੈ| ਕੋਈ ਵੀ ਕੰਮ ਕਰਨ ਵਿੱਚ ਉਤਸ਼ਾਹ ਦੀ ਕਮੀ ਹੋ ਸਕਦੀ ਹੈ| ਸਰੀਰਕ ਅਤੇ ਮਾਨਸਿਕ ਰੂਪ ਨਾਲ ਬੇਚੈਨੀ ਅਤੇ ਚਿੰਤਾਜਨਕ ਸਮਾਂ ਬਤੀਤ ਹੋਵੇਗਾ|
ਮਕਰ : ਦਫਤਰ ਅਤੇ ਕਾਰੋਬਾਰ ਦੇ ਖੇਤਰ ਵਿੱਚ ਹਾਲਾਤ ਅਨੁਕੂਲ ਰਹਿਣਗੇ| ਦਫਤਰ ਦੇ ਕੰਮ ਤੁਸੀਂ ਕੁਸ਼ਲਤਾ ਨਾਲ ਕਰ ਸਕੋਗੇ| ਛੋਟੀ ਮੋਟੀ ਯਾਤਰਾ ਕਰ ਸਕਦੇ ਹੋ| ਖਾਣ- ਪੀਣ ਅਤੇ ਘੁੰਮਣ – ਫਿਰਨ ਵਿੱਚ ਆਪਣਾ ਧਿਆਨ ਰੱਖੋ| ਬਿਨਾਂ ਕਾਰਣ ਖਰਚ ਦੇ ਯੋਗ ਹਨ|
ਕੁੰਭ : ਉਲਟ ਲਿੰਗੀ ਆਦਮੀਆਂ ਦੇ ਨਾਲ ਪਹਿਚਾਣ ਹੋਵੇਗੀ ਅਤੇ ਦੋਸਤੀ ਵਧੇਗੀ| ਛੋਟੀ ਮੋਟੀ ਯਾਤਰਾ ਜਾਂ ਆਨੰਦਮਈ ਸੈਰ ਹੋਵੇਗੀ| ਸਮਾਜਿਕ ਮਾਨ- ਸਨਮਾਨ ਵਿੱਚ ਵਾਧਾ ਹੋਵੇਗਾ| ਵਾਹਨਸੁਖ ਪ੍ਰਾਪਤ ਹੋਵੇਗਾ| ਸਾਂਝੇਦਾਰੀ ਨਾਲ ਲਾਭ ਹੋਵੇਗਾ|
ਮੀਨ : ਤੁਹਾਡਾ ਦਿਨ ਸ਼ੁਭ ਫਲਦਾਈ ਹੈ| ਤੁਹਾਡੇ ਵਿੱਚ ਦ੍ਰਿੜ ਮਨੋਬਲ ਅਤੇ ਆਤਮ ਵਿਸ਼ਵਾਸ ਦਾ ਸੰਚਾਰ ਹੋਵੇਗਾ| ਸਿਹਤ ਚੰਗੀ ਰਹੇਗੀ| ਘਰ ਵਿੱਚ ਸ਼ਾਂਤੀ ਅਤੇ ਆਨੰਦ ਦਾ ਮਾਹੌਲ ਬਣਿਆ ਰਹੇਗਾ| ਦੈਨਿਕ ਕੰਮ ਚੰਗੀ ਤਰ੍ਹਾਂ ਨਾਲ ਕਰ ਸਕੋਗੇ | ਮੁਕਾਬਲੇਬਾਜਾਂ ਦੇ ਸਾਹਮਣੇ ਜਿੱਤ ਪ੍ਰਾਪਤ ਹੋਵੇਗੀ| ਸਹਿਕਰਮੀਆਂ ਤੋਂ ਸਹਿਯੋਗ ਮਿਲੇਗਾ|

Leave a Reply

Your email address will not be published. Required fields are marked *