HOROSCOPE

ਮੇਖ : ਪਰਿਵਾਰਕ ਵਾਤਾਵਰਣ ਸ਼ੁਭ ਰਹੇਗਾ| ਕਾਰੋਬਾਰ ਸ਼ੁਭ ਰਹਿਣ ਦੇ ਯੋਗ ਹਨ| ਘਰੇਲੂ ਸੁੱਖ ਵੀ ਪੂਰਣ ਰਹੇਗਾ| ਸਮਾਜਿਕ ਗਤੀਵਿਧੀਆਂ ਵਿਚ ਵਾਧਾ ਹੋਵੇਗਾ, ਨਤੀਜੇ ਵਜੋਂ ਸਮਾਜ ਵਿੱਚ ਮਾਣ ਇੱਜਤ ਵਿਚ ਵੀ ਵਾਧਾ ਹੋਵੇਗਾ| ਸਾਂਝੇਦਾਰੀ ਦੇ ਕੰਮਾਂ ਵਿੱਚ ਵੀ ਯਾਤਰਾ ਯੋਗ ਹਨ| ਪ੍ਰੇਮ ਸੰਬੰਧ ਵੀ ਸ਼ੁਭ ਰਹਿਣਗੇ| ਹਫਤੇ ਦੇ ਅਖੀਰ ਵਿਚ ਯਾਤਰਾ ਆਦਿ ਦਾ ਪਰਹੇਜ਼ ਰੱਖੋ|
ਬ੍ਰਿਖ: ਸ਼ੁਭ ਕੰਮਾਂ ਵੱਲ ਮਾਨਸਿਕ ਰੁੱਝੇਵਾਂ ਵਧੇਗਾ| ਚੰਗੇ ਕੰਮਾਂ ਨਾਲ ਸਾਧਨ ਅਤੇ ਤਰੱਕੀ ਵਧੇਗੀ| ਦੂਰ ਦੀ ਯਾਤਰਾ ਅਤੇ ਵਿਦੇਸ਼ ਯਾਤਰਾ ਆਨੰਦਦਾਇਕ ਸਿੱਧ ਹੋਵੇਗੀ| ਹਫਤੇ ਦੇ ਅਖੀਰ ਵਿੱਚ ਕਾਰੋਬਾਰ ਵਿਚ ਬਿਹਤਰੀ ਆਏਗੀ|
ਮਿਥੁਨ: ਹਾਲਾਤਾਂ ਵਿਚ ਕਿਸੇ ਵਿਸ਼ੇਸ਼ ਪਰਿਵਰਤਨ ਦੇ ਯੋਗ ਨਹੀਂ ਹਨ| ਮਾਨਸਿਕ ਦਬਾਅ ਜਿਆਦਾ ਰਹੇਗਾ| ਖਰਚ ਵਿਚ ਵੀ ਵਾਧਾ ਰਹੇਗਾ| ਕਾਰੋਬਾਰ ਵਿਚ ਸੰਘਰਸ਼ ਜਿਆਦਾ ਕਰਨਾ ਪਵੇਗਾ| ਗੁਪਤ ਦੁਸ਼ਮਣਾਂ ਤੋਂ ਵੀ ਸਾਵਧਾਨ ਰਹੋ| ਧਰਮ ਕਰਮ ਦੇ ਕੰਮਾਂ ਵਿਚ ਰੁਚੀ ਬਣੀ ਰਹੇਗੀ| ਪ੍ਰੇਮ ਸੰਬੰਧਾਂ ਵਿੱਚ ਵੀ ਹਲਕੇ ਝਗੜੇ ਦੇ ਯੋਗ ਹਨ|
ਕਰਕ: ਨੌਕਰੀ ਵਰਗ ਵਿਚ ਇਸ ਹਫਤੇ ਤਰੱਕੀ ਦਾ ਸਮਾਂ ਰਹੇਗਾ| ਉੱਚ ਅਧਿਕਾਰੀਆਂ ਦਾ ਪੂਰਣ ਸਹਿਯੋਗ ਰਹੇਗਾ| ਸਮਾਜ ਵਿਚ ਮਾਣ ਇੱਜ਼ਤ ਵਧੇਗਾ| ਵੱਡੇ ਬਜੁਰਗਾਂ ਦੀ ਸਲਾਹ ਵੀ ਲਾਭਦਾਇਕ ਰਹੇਗੀ| ਇਸਤਰੀ ਵਰਗ ਤੋਂ ਵੀ ਪੂਰਣ ਸਹਿਯੋਗ ਦੇ ਯੋਗ ਹਨ|
ਸਿੰਘ: ਵਿਦਿਆਰਥੀ ਵਰਗ ਵਿੱਚ ੁਬੁੱਧੀ ਵਿਵੇਕ ਵਿਚ ਵਾਧਾ ਹੋਵੇਗਾ| ਵਪਾਰੀ ਵਰਗ ਨੂੰ ਵੀ ਨਵੇਂ ਨਵੇਂ ਮੌਕੇ ਮਿਲਣਗੇ| ਕਾਰੋਬਾਰ ਵਿਚ ਵਾਧਾ ਅਤੇ ਆਮਦਨ ਵੀ ਸ਼ੁਭ ਰਹਿਣ ਦੇ ਯੋਗ ਹਨ| ਘਰੇਲੂ ਖਰਚਿਆਂ ਵਿਚ ਕਮੀ ਰਹਿਣ ਦੇ ਕਾਰਨ ਆਰਥਿਕ ਸਥਿਤੀ ਵਿਚ ਵੀ ਸੁਧਾਰ ਰਹੇਗਾ| ਘਰੇਲੂ ਵਾਤਾਵਰਣ ਸ਼ੁਭ ਹੀ ਰਹੇਗਾ ਅਤੇ ਸਾਰੇ ਮੈਂਬਰਾਂ ਵਿੱਚ ਪੂਰਣ ਤਾਲਮੇਲ ਦੇ ਯੋਗ ਹਨ|
ਕੰਨਿਅ : ਪਰਿਵਾਰਕ ਵਾਤਾਵਰਣ ਵੀ ਤਿਉਹਾਰ ਜਿਹਾ ਰਹੇਗਾ ਮਨੋਰੰਜਨ ਦੇ ਸਾਧਨਾਂ ਉੱਤੇ ਜਿਆਦਾ ਖਰਚ ਹੋਵੇਗਾ| ਆਮਦਨ ਵੀ ਬਣੀ ਰਹੇਗੀ| ਵਿਸ਼ੇਸ਼ ਵਿਅਕਤੀਆਂ ਦਾ ਸਾਥ ਲਾਭਦਾਇਕ ਹੋਵੇਗਾ| ਭਾਈਚਾਰੇ ਦੇ ਕੰਮਾਂ ਵਿੱਚ ਲਾਭ ਰਹੇਗਾ| ਇਸਤਰੀ ਵਰਗ ਹਫਤੇ ਦੇ ਅੰਤ ਵਿਚ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ|
ਤੁਲਾ: ਹਫਤੇ ਦੀ ਸ਼ੁਰੂਆਤ ਸ਼ੁਭ ਰਹੇਗੀ| ਸੰਤਾਨ ਪੱਖ ਤੋਂ ਕਿਸੇ ਸ਼ੁਭ ਸਮਾਚਾਰ ਦੇ ਯੋਗ ਹਨ| ਨੌਕਰੀ ਵਰਗ ਵਿੱਚ ਉੱਚ ਅਧਿਕਾਰੀਆਂ ਦਾ ਪੂਰਣ ਸਾਥ ਰਹੇਗਾ ਅਤੇ ਸਹਿਯੋਗੀਆਂ ਦਾ ਵੀ ਪੂਰਣ ਸਹਿਯੋਗ ਰਹੇਗਾ| ਸਮਾਜਿਕ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣਾ ਪਵੇਗਾ ਸਿੱਟੇ ਵਜੋਂ ਮਾਣ ਇੱਜਤ ਵਿਚ ਵੀ ਵਾਧਾ ਹੋਵੇਗਾ|
ਬ੍ਰਿਸ਼ਚਕ: ਕਾਰੋਬਾਰ ਵਿਚ ਸੰਘਰਸ਼ ਜਿਆਦਾ ਕਰਨਾ ਪਵੇਗਾ| ਆਰਥਿਕ ਸੰਕਟ ਵੀ ਰਹੇਗਾ| ਪਰਿਵਾਰਕ ਤਣਾਓ ਦੇ ਵੀ ਯੋਗ ਹਨ| ਸਮਾਜ ਵਿੱਚ ਮਾਣ ਇੱਜ਼ਤ ਬਣੀ ਰਹੇਗੀ| ਦੁਸ਼ਮਣ ਪੱਖ ਵੀ ਸਰਗਰਮ ਰਹੇਗਾ| ਸਾਵਧਾਨ ਰਹੋ| ਸਿਹਤ ਦੇ ਵਿਸ਼ੇਸ਼ ਧਿਆਨ ਰੱਖੋ|
ਧਨੁ: ਹਫਤੇ ਦੇ ਸ਼ੁਰੂ ਵਿਚ ਹੀ ਸਿਹਤ ਵਿਚ ਸੁਧਾਰ ਰਹੇਗਾ| ਕਾਰੋਬਾਰ ਵੀ ਸ਼ੁਭ ਰਹੇਗਾ| ਆਮਦਨ ਵੀ ਪਹਿਲਾਂ ਵਾਂਗ ਬਣੀ ਰਹੇਗੀ| ਮਨੋਰੰਜਨ ਦੇ ਸਾਧਨਾਂ ਜਾਂ ਸੁੱਖ ਸਾਧਨਾਂ ਵਿਚ ਵੀ ਵਾਧੇ ਦੇ ਯੋਗ ਹਨ| ਜ਼ਮੀਨ ਜਾਇਦਾਦ ਦੀ ਖਰੀਦ ਵੇਚ ਕਰਨ ਵਾਲਿਆਂ ਨੂੰ ਲਾਭ ਰਹੇਗਾ ਘਰੇਲੂ ਸੁੱਖ ਵੀ ਪੂਰਣ ਰਹੇਗਾ| ਸੰਤਾਨ ਪੱਖ ਤੋਂ ਵਿਸ਼ੇਸ਼ ਸਹਿਯੋਗ ਦੇ ਯੋਗ ਹਨ| ਹਫਤੇ ਦੇ ਅਖੀਰ ਵਿਚ ਸਮਾਜਿਕ ਪੱਖ ਤੋਂ ਵਿਸ਼ੇਸ਼ ਸਹਿਯੋਗ ਦੇ ਯੋਗ ਹਨ| ਹਫਤੇ ਦੇ ਅਖੀਰ ਵਿਚ ਸਮਾਜਿਕ ਗਤੀਵਿਧੀਆਂ ਵਿਚ ਵਾਧਾ ਹੋਵੇਗਾ|
ਮਕਰ: ਸਮਾਜ ਵਿੱਚ ਮਾਣ ਇੱਜਤ ਵਧੇਗੀ ਅਤੇ ਇੱਕ ਵਿਸ਼ੇਸ਼ ਥਾਂ ਰਹੇਗੀ| ਮਨ ਦੀ ਸਥਿਤੀ ਆਮ ਤੌਰ ਤੇ ਸ਼ੁਭ ਰਹੇਗੀ| ਕਾਰੋਬਾਰ ਉੱਤਮ ਅਤੇ ਆਮਦਨ ਵੀ ਸਾਧਾਰਨ ਤੋਂ ਜਿਆਦਾ ਰਹਿਣ ਦੇ ਯੋਗ ਹਨ| ਸਿਹਤ ਸ਼ੁਭ ਰਹੇਗੀ| ਰਾਜ ਪੱਖ ਦੇ ਕੰਮਾਂ ਵਿਚ ਲਾਭ ਅਤੇ ਮੁਕੱਦਮੇ ਆਦਿ ਵਿੱਚ ਵੀ ਪੂਰਣ ਜਿੱਤ ਦੇ ਯੋਗ ਹਨ| ਗੁਪਤ ਦੁਸ਼ਮਣਾਂ ਤੋਂ ਸਾਵਧਾਨ ਰਹੋ|
ਕੁੰਭ: ਰਾਜ ਪੱਖ ਦੇ ਕੰਮਾਂ ਵਿੱਚ ਲਾਭ ਹਹੇਗਾ| ਪਰੰਤੂ ਸਾਧਾਰਨ ਕਾਰੋਬਾਰ ਵਿਚ ਉਲਝਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਆਮਦਨ ਵੀ ਸਾਧਾਰਨ ਹੀ ਰਹੇਗੀ| ਘਰੇਲੂ ਖਰਚੇ ਵਿਚ ਵਾਧੇ ਦੇ ਯੋਗ ਹਨ| ਜਮੀਨ ਜਾਇਦਾਦ ਦੇ ਕਾਰਜਾਂ ਵਿਚ ਕਿਸੇ ਵਿਸ਼ੇਸ਼ ਲਾਭ ਦੇ ਯੋਗ ਨਹੀਂ ਹਨ| ਹਫਤੇ ਦੇ ਅੰਤ ਵਿੱਚ ਸ਼ੁਭ ਯਾਤਰਾ ਦੇ ਵੀ ਯੋਗ ਹਨ|
ਮੀਨ: ਮਾਨਸਿਕ ਸਥਿਤੀ ਵਿਚਲਿਤ ਜਿਹੀ ਰਹੇਗੀ| ਕਾਰੋਬਾਰ ਵਿਚ ਵੀ ਵਿਸ਼ੇਸ਼ ਮਨ ਨਹੀਂ ਲੱਗੇਗਾ| ਆਲਸ ਵੀ ਜਿਆਦਾ ਰਹਿਣ ਦੇ ਯੋਗ ਹਨ| ਵਿਦੇਸ਼ ਨਾਲ ਸੰਬੰਧ ਵੀ ਲਾਭਦਾਇਕ ਰਹੇਗਾ| ਵਿਦਿਆਰਥੀ ਵਰਗ ਨੂੰ ਸਖਤ ਮਿਹਨਤ ਕਰਨੀ ਪਵੇਗੀ| ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ|

Leave a Reply

Your email address will not be published. Required fields are marked *