HOROSCOPE

ਮੇਖ : ਸੁਖਮਈ ਦੰਪਤੀ ਜੀਵਨ ਦੇ ਨਾਲ-ਨਾਲ ਬਾਹਰ ਘੁੰਮਣ – ਫਿਰਣ ਦਾ ਯੋਗ ਹੈ| ਖਰੀਦ-ਵੇਚ ਦੇ ਨਾਲ ਜੁੜੇ ਵਪਾਰੀਆਂ ਨੂੰ ਲਾਭ ਅਤੇ ਸਫਲਤਾ ਮਿਲੇਗੀ| ਤੁਹਾਡੀ ਗੁਆਚੀ ਹੋਈ ਚੀਜ਼ ਵਾਪਸ ਮਿਲਣ ਦੀ ਸੰਭਾਵਨਾ ਹੈ| ਪਿਆਰੇ ਵਿਅਕਤੀ ਦੇ ਨਾਲ ਪ੍ਰੇਮ ਦਾ ਸੁਖਦ ਅਨੁਭਵ ਪ੍ਰਾਪਤ ਹੋਵੇਗਾ|
ਬ੍ਰਿਖ : ਤੁਹਾਡਾ ਦਿਨ ਸ਼ੁਭ ਫਲਦਾਈ ਸਾਬਤ ਹੋਵੇਗਾ| ਨਿਰਧਾਰਤ ਕੰਮ ਸਫਲਤਾਪੂਰਵਕ ਪੂਰੇ ਹੋਣਗੇ| ਅਧੂਰੇ ਕੰਮ ਪੂਰੇ ਹੋਣਗੇ| ਸਰੀਰਕ, ਮਾਨਸਿਕ ਸਿਹਤ ਬਣੀ ਰਹੇਗੀ| ਆਰਥਿਕ ਲਾਭ ਹੋਵੇਗਾ| ਨਾਨਕੇ ਪੱਖ ਤੋਂ ਚੰਗੇ ਸਮਾਚਾਰ ਮਿਲਣਗੇ| ਸਿਹਤ ਅਨੁਕੂਲ ਰਹੇਗੀ|
ਮਿਥੁਨ : ਔਲਾਦ ਅਤੇ ਜੀਵਨਸਾਥੀ ਦੀ ਸਿਹਤ ਦੇ ਸੰਬੰਧ ਵਿੱਚ ਚਿੰਤਾ ਹੋ ਸਕਦੀ ਹੈ| ਵਾਦ – ਵਿਵਾਦ ਜਾਂ ਚਰਚਾਵਾਂ ਵਿੱਚ ਨਾ ਫਸੋ, ਹਿੱਤ ਵਿੱਚ ਰਹੇਗਾ| ਇਸਤਰੀ ਦੋਸਤਾਂ ਦੁਆਰਾ ਖਰਚ ਜਾਂ ਨੁਕਸਾਨ ਹੋਣ ਦਾ ਦੁਖ ਹੈ| ਢਿੱਡ ਸਬੰਧੀ ਬਿਮਾਰੀਆਂ ਨਾਲ ਤਕਲੀਫ ਹੋਵੇਗੀ | ਨਵੇਂ ਕੰਮ ਦੀ ਸ਼ੁਰੂਆਤ ਅਤੇ ਯਾਤਰਾ ਤੋਂ ਬਚੋ|
ਕਰਕ : ਸਰੀਰਕ – ਮਾਨਸਿਕ ਦਰਦ ਦਾ ਅਨੁਭਵ ਹੋ ਸਕਦਾ ਹੈ| ਸਰੀਰ ਵਿੱਚ ਦਰਦ ਜਾਂ ਕਿਸੇ ਵਿਕਾਰ ਨਾਲ ਪਰਿਵਾਰ ਵਿੱਚ ਅਸ਼ਾਂਤੀ ਹੋ ਸਕਦੀ ਹੈ| ਕਿਸੇ ਔਰਤ ਦੇ ਨਾਲ ਮਨ ਮੁਟਾਉ ਅਤੇ ਝਗੜਾ ਹੋਣ ਦਾ ਖਦਸ਼ਾ ਹੈ| ਜਨਤਕ ਰੂਪ ਨਾਲ ਬੇਇੱਜ਼ਤੀ ਨਾ ਹੋਵੇ, ਧਿਆਨ ਰੱਖੋ|
ਸਿੰਘ : ਕੰਮ ਵਿੱਚ ਸਫਲਤਾ ਅਤੇ ਮੁਕਾਬਲੇਬਾਜਾਂ ਤੇ ਜਿੱਤ ਦਾ ਨਸ਼ਾ ਦਿਲੋ ਦਿਮਾਗ ਤੇ ਛਾਇਆ ਰਹੇਗਾ, ਪ੍ਰਸੰਨਤਾ ਦਾ ਅਨੁਭਵ ਕਰੋਗੇ| ਭਰਾ – ਭੈਣਾਂ ਦੇ ਨਾਲ ਮਿਲ ਕੇ ਘਰ ਵਿੱਚ ਕੋਈ ਪ੍ਰਬੰਧ ਕਰੋਗੇ| ਸਿਹਤ ਚੰਗੀ ਰਹੇਗੀ| ਆਰਥਿਕ ਲਾਭ ਮਿਲੇਗਾ, ਪਿਆਰਿਆਂ ਨਾਲ ਮੁਲਾਕਾਤ ਹੋਵੇਗੀ|
ਕੰਨਿਆ : ਪਰਿਵਾਰ ਵਿੱਚ ਅੱਜ ਆਨੰਦ ਦਾ ਮਾਹੌਲ ਰਹੇਗਾ| ਬਾਣੀ ਦੀ ਮਿਠਾਸ ਨਾਲ ਤੁਸੀਂ ਲੋਕਪ੍ਰਿਅਤਾ ਪ੍ਰਾਪਤ ਕਰੋਗੇ| ਆਰਥਿਕ ਲਾਭ ਹੋਣ ਦੀ ਸੰਭਾਵਨਾ ਹੈ| ਮਿੱਠਾ ਭੋਜਨ ਮਿਲੇਗਾ| ਵਿਦਿਆਰਥੀਆਂ ਦੇ ਵਿਦਿਆ ਅਧਿਐਨ ਲਈ ਅਨੁਕੂਲ ਸਮਾਂ ਹੈ|
ਤੁਲਾ : ਆਪਣੀ ਕਲਾਤਮਕ ਸਮਰਥਾ ਨੂੰ ਨਿਖਾਰਨ ਦੀ ਕੋਸ਼ਿਸ਼ ਕਰੋਗੇ| ਤੁਹਾਡੀ ਰਚਨਾਤਮਕ ਯੋਗਤਾ ਦੇ ਕਾਰਨ ਤੁਸੀਂ ਪ੍ਰਸ਼ੰਸਾ ਪ੍ਰਾਪਤ ਕਰ ਸਕੋਗੇ| ਸਰੀਰਕ, ਮਾਨਸਿਕ ਸਿਹਤ ਬਣੀ ਰਹੇਗੀ| ਮਨੋਰੰਜਨ ਦੀਆਂ ਗੱਲਾਂ ਵਿੱਚ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਭਾਗ ਲਓਗੇ| ਆਰਥਿਕ ਲਾਭ ਹੋਵੇਗਾ|
ਬ੍ਰਿਸ਼ਚਕ : ਮਨੋਰੰਜਨ ਤੇ ਪੈਸਾ ਖਰਚ ਹੋ ਸਕਦਾ ਹੈ| ਮਾਨਸਿਕ ਚਿੰਤਾ ਅਤੇ ਸਰੀਰਕ ਕਸ਼ਟ ਦੇ ਕਾਰਨ ਪ੍ਰੇਸ਼ਾਨ ਹੋ ਸਕਦੇ ਹੋ| ਗੱਲਬਾਤ ਵਿੱਚ ਕਿਸੇ ਦੇ ਨਾਲ ਗਲਤਫਹਿਮੀ ਨਾ ਹੋਵੇ, ਇਸਦਾ ਵਿਸ਼ੇਸ਼ ਧਿਆਨ ਰੱਖੋ| ਗੁੱਸੇ ਅਤੇ ਉਗਰਤਾ ਤੇ ਕਾਬੂ ਰੱਖੋ|
ਧਨੁ : ਆਰਥਿਕ, ਸਮਾਜਿਕ ਅਤੇ ਪਰਿਵਾਰਕ ਨਜ਼ਰ ਨਾਲ ਤੁਹਾਡੇ ਲਈ ਦਿਨ ਲਾਭਕਾਰੀ ਹੈ| ਗ੍ਰਹਿਸਥੀ ਜੀਵਨ ਦਾ ਆਨੰਦ ਤੁਸੀਂ ਪ੍ਰਾਪਤ ਕਰ ਸਕੋਗੇ| ਪ੍ਰੇਮ ਦਾ ਸੁਖਦ ਅਨੁਭਵ ਹੋਵੇਗਾ| ਦੋਸਤਾਂ ਦੇ ਨਾਲ ਕਿਸੇ ਸੈਰ ਸਪਾਟੇ ਵਾਲੀ ਥਾਂ ਤੇ ਘੁੰਮਣ ਜਾ ਸਕਦੇ ਹੋ|
ਮਕਰ : ਵਪਾਰ – ਧੰਦੇ ਦੇ ਖੇਤਰ ਵਿੱਚ ਲਾਭ ਹੋਵੇਗਾ| ਵਸੂਲੀ, ਯਾਤਰਾ, ਕਮਾਈ ਆਦਿ ਲਈ ਸ਼ੁਭ ਦਿਨ ਹੈ| ਸਰਕਾਰੀ ਕੰਮਾਂ ਵਿੱਚ ਸਫਲਤਾ ਮਿਲੇਗੀ ਜਾਂ ਨੌਕਰੀ ਵਿੱਚ ਉਚ ਅਧਿਕਾਰੀਆਂ ਦੁਆਰਾ ਤੁਹਾਡੇ ਕੰਮ ਦੀ ਪ੍ਰਸ਼ੰਸਾ ਹੋਵੇਗੀ| ਤਰੱਕੀ ਦੇ ਯੋਗ ਦੀ ਸੰਭਾਵਨਾ ਵਧੇਗੀ| ਪਿਤਾ ਤੋਂ ਲਾਭ ਹੋਵੇਗਾ| ਮਾਨ- ਸਨਮਾਨ ਵਿੱਚ ਵਾਧਾ ਹੋਵੇਗਾ|
ਕੁੰਭ : ਬੇਚੈਨੀ, ਥਕਾਣ ਅਤੇ ਘਬਰਾਹਟ ਮਹਿਸੂਸ ਕਰ ਸਕਦੇ ਹੋ| ਸਰੀਰ ਵਿੱਚ ਸਫੁਤਰੀ ਦੀ ਕਮੀ ਹੋ ਸਕਦੀ ਹੈ| ਦਫਤਰ ਅਤੇ ਕੰਮ – ਕਾਜ ਦੀ ਜਗ੍ਹਾ ਉਚ ਅਧਿਕਾਰੀਆਂ ਦੀ ਨਾਰਾਜਗੀ ਹੋ ਸਕਦੀ ਹੈ| ਕੁੱਝ ਲੋਕਾਂ ਦੀ ਲੰਬੀ ਯਾਤਰਾ ਦੇ ਸੰਜੋਗ ਬਣਨਗੇ| ਵਿਦੇਸ਼ ਤੋਂ ਸਮਾਚਾਰ ਮਿਲ ਸਕਦਾ ਹੈ|
ਮੀਨ : ਸਿਹਤ ਦੇ ਸੰਬੰਧ ਵਿੱਚ ਵਿਸ਼ੇਸ਼ ਧਿਆਨ ਦਿਉ| ਅਚਾਨਕ ਪੈਸਾ ਖਰਚ ਹੋ ਸਕਦਾ ਹੈ| ਕੰਮਕਾਜ ਵਿੱਚ ਤੁਹਾਨੂੰ ਥੋੜ੍ਹੀਆਂ ਨਕਾਰਾਤਮਕਤਾ ਦਾ ਅਨੁਭਵ ਕਰਨਾ ਪੈ ਸਕਦਾ ਹੈ| ਪਰਿਵਾਰਕ ਮੈਂਬਰਾਂ ਦੇ ਨਾਲ ਮਨ ਮੁਟਾਉ ਦੀ ਸੰਭਾਵਨਾ ਹੈ|

Leave a Reply

Your email address will not be published. Required fields are marked *