Horoscope

ਮੇਖ : ਤੁਸੀਂ ਕਿਸੇ ਵੀ ਸਰਕਾਰੀ ਕੰਮ ਵਿੱਚ ਜਾਣ ਤੋਂ ਬਚੋ| ਬਾਹਰ ਦੇ ਖਾਣ-ਪੀਣ ਦੀ ਆਦਤ ਨਾਲ ਸਿਹਤ ਵਿਗੜ ਸਕਦੀ ਹੈ| ਉੱਚ ਅਧਿਕਾਰੀ ਤੁਹਾਡੇ ਪੱਖ ਵਿੱਚ ਨਹੀਂ ਰਹਿਣਗੇ| ਔਲਾਦ ਦੇ ਨਾਲ ਮਤਭੇਦ ਹੋਣ ਦਾ ਦੁਖ ਹੈ| ਮਹੱਤਵਪੂਰਨ ਫ਼ੈਸਲਾ ਨਾ ਲਓ|
ਬ੍ਰਿਖ : ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਆਨੰਦ – ਖੁਸ਼ੀ ਪ੍ਰਾਪ ਹੋਵੇਗੀ| ਸੁੰਦਰ ਕਪੜਿਆਂ ਅਤੇ ਭੋਜਨ ਦਾ ਮੌਕੇ ਵੀ ਤੁਹਾਨੂੰ ਪ੍ਰਾਪਤ ਹੋਣਗੇ, ਪਰ ਦੁਪਹਿਰ ਤੋਂ ਬਾਅਦ ਸਿਹਤ ਦਾ ਵਿਸ਼ੇਸ਼ ਖਿਆਲ ਰੱਖੋ| ਖਰਚ ਜਿਆਦਾ ਹੋਵੇਗਾ|
ਮਿਥੁਨ : ਤੁਹਾਡੇ ਪਰਿਵਾਰ ਦਾ ਮਾਹੌਲ ਆਨੰਦਮਈ ਰਹੇਗਾ| ਸਰੀਰਕ ਸਫੂਤਰੀ ਅਤੇ ਮਾਨਸਿਕ ਪ੍ਰਸੰਨਤਾ ਦਾ ਅਨੁਭਵ ਹੋਵੇਗਾ| ਰੁਕੇ ਹੋਏ ਕੰਮ ਪੂਰੇ ਹੋਣਗੇ| ਆਰਥਿਕ ਲਾਭ ਹੋਣ ਦੀ ਸੰਭਾਵਨਾ ਹੈ| ਦੁਪਹਿਰ ਤੋਂ ਬਾਅਦ ਮਨੋਰੰਜਨ ਦੇ ਮੌਕੇ ਪ੍ਰਾਪਤ ਹੋਣਗੇ|
ਕਰਕ : ਭਵਿੱਖ ਬਾਰੇ ਯੋਜਨਾਵਾਂ ਬਣਾਉਣ ਲਈ ਇਹ ਸਮਾਂ ਚੰਗਾ ਹੈ| ਇਕਾਗਰਤਾ ਨਾਲ ਕਾਰਜ ਕਰਨ ਵਿੱਚ ਸਫਲਤਾ ਪ੍ਰਾਪਤ ਹੋਵੇਗੀ| ਕਿਸੇ ਦੇ ਨਾਲ ਵਾਦ-ਵਿਵਾਦ ਨਾ ਕਰੋ ਤਾਂ ਹੀ ਠੀਕ ਹੋਵੇਗਾ| ਵਿਦਿਆਰਥੀਆਂ ਲਈ ਸਮਾਂ ਅਨੁਕੂਲ ਹੈ| ਪਰਿਵਾਰ ਵਿੱਚ ਸ਼ਾਂਤੀ ਰਹੇਗੀ| ਕਾਰੋਬਾਰ ਦੇ ਖੇਤਰ ਵਿੱਚ ਸਹਿਕਰਮੀਆਂ ਦਾ ਚੰਗਾ ਸਹਿਯੋਗ ਮਿਲੇਗਾ|
ਸਿੰਘ : ਤੁਸੀਂ ਸਰੀਰਕ ਅਤੇ ਮਾਨਸਿਕ ਰੂਪ ਨਾਲ ਰੋਗੀ ਰਹੋਗੇ| ਮਾਤਾ ਦੀ ਸਿਹਤ ਨੂੰ ਲੈ ਕੇ ਚਿੰਤ ਰਹੇਗੀ| ਆਰਥਿਕ ਰੂਪ ਨਾਲ ਨੁਕਸਾਨ ਹੋ ਸਕਦਾ ਹੈ| ਮਿਹਨਤ ਦੇ ਅਨੁਸਾਰ ਨਤੀਜੇ ਮਿਲਣਗੇ| ਵਿਦਿਆਰਥੀਆਂ ਨੂੰ ਕੰਮ ਵਿੱਚ ਸਫਲਤਾ ਪ੍ਰਾਪਤ ਹੋਵੇਗੀ|
ਕੰਨਿਆ : ਅਧਿਆਤਮਕਤਾ ਦੇ ਪ੍ਰਤੀ ਆਕਰਸ਼ਣ ਪੈਦਾ ਹੋਵੇਗਾ| ਤੁਹਾਨੂੰ ਆਰਥਿਕ ਰੂਪ ਨਾਲ ਲਾਭ ਹੋਣ ਦੀ ਸੰਭਾਵਨਾ ਹੈ| ਨਵੇਂ ਕੰਮ ਦੀ ਸ਼ੁਰੂਆਤ ਕਰਨ ਲਈ ਸਮਾਂ ਸ਼ੁਭ ਹੈ| ਪਿਆਰਿਆਂ ਦੇ ਨਾਲ ਮੁਲਾਕਾਤ ਹੋਵੇਗੀ| ਵਿਰੋਧੀਆਂ ਉਤੇ ਜਿੱਤ ਪ੍ਰਾਪਤ ਹੋਵੇਗੀ| ਮਾਤਾ ਦੀ ਸਿਹਤ ਵਿਗੜ ਸਕਦੀ ਹੈ|
ਤੁਲਾ: ਦਿਨ ਦੇ ਪਹਿਲੇ ਪਹਿਰ ਵਿੱਚ ਤੁਹਾਡੀ ਸਿਹਤ ਕੁੱਝ ਵਿਗੜ ਸਕਦੀ ਹੈ| ਤੁਹਾਨੂੰ ਮਾਨਸਿਕ ਰੂਪ ਨਾਲ ਪਛਤਾਵੇ ਦਾ ਭਾਵ ਰਹੇਗਾ| ਪਰਿਵਾਰ ਦੇ ਨਾਲ ਚੰਗਾ ਵਿਵਹਾਰ ਕਰੋ| ਧਰਮ ਕਾਰਜ ਉਤੇ ਖਰਚ ਹੋਣ ਦੀ ਸੰਭਾਵਨਾ ਹੈ| ਆਰਥਿਕ ਰੂਪ ਨਾਲ ਲਾਭ ਹੋਵੇਗਾ|
ਬ੍ਰਿਸ਼ਚਕ : ਤੁਹਾਡੀ ਸਰੀਰਕ ਅਤੇ ਮਾਨਸਿਕ ਸਿਹਤ ਬਣੀ ਰਹੇਗੀ| ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ | ਜੇਕਰ ਗੁੱਸੇ ਦੀ ਮਾਤਰਾ ਵਧੇ ਤਾਂ ਵੀ ਗੁੱਸਾ ਨਾ ਕਰੋ| ਦੋਸਤਾਂ ਦੇ ਨਾਲ ਆਨੰਦ ਲਉ| ਤੁਹਾਡੀ ਬਾਣੀ ਨਾਲ ਕਿਸੇ ਨੂੰ ਠੇਸ ਨਾ ਪਹੁੰਚੇ ਇਸ ਗੱਲ ਦਾ ਧਿਆਨ ਰੱਖੋ| ਧਾਰਮਿਕ ਕੰਮਾਂ ਤੇ ਖਰਚ ਹੋਵੇਗਾ|
ਧਨੁ : ਬਾਣੀ ਉਤੇ ਕਾਬੂ ਰੱਖੋ ਅਤੇ ਗੁੱਸਾ ਨਾ ਕਰੋ| ਪਰਿਵਾਰ ਦੇ ਨਾਲ ਕੁੱਝ ਮਨ ਮੁਟਾਉ ਹੋ ਸਕਦਾ ਹੈ| ਸਰੀਰਕ ਅਤੇ ਮਾਨਸਿਕ ਰੂਪ ਨਾਲ ਤੁਸੀਂ ਰੋਗੀ ਰਹੋਗੇ| ਦੁਪਹਿਰ ਦੇ ਬਾਅਦ ਕਾਰਜ ਵਿੱਚ ਸਫਲਤਾ ਪ੍ਰਾਪਤ ਹੋਵੇਗੀ|
ਮਕਰ : ਸਮਾਜਿਕ ਰੂਪ ਨਾਲ ਪ੍ਰਸਿੱਧੀ ਪ੍ਰਾਪਤ ਹੋਣ ਨਾਲ ਕਾਰੋਬਾਰ ਆਰਥਿਕ ਅਤੇ ਸਮਾਜਿਕ ਰੂਪ ਨਾਲ ਲਾਭਦਾਈ ਦਿਨ ਹੈ| ਦੁਪਹਿਰ ਦੇ ਬਾਅਦ ਸਾਵਧਾਨੀ ਵਰਤਣ ਦੀ ਲੋੜ ਹੈ| ਸਿਹਤ ਨੂੰ ਸੰਭਾਲਣ ਦੇ ਨਾਲ ਹੀ ਵਾਹਨ ਚਲਾਉਂਦੇ ਸਮੇਂ ਵੀ ਸਾਵਧਾਨੀ ਵਰਤੋ| ਮਨੋਰੰਜਨ – ਆਨੰਦ ਖੁਸ਼ੀ ਦੇ ਪਿੱਛੇ ਖਰਚ ਹੋਵੇਗਾ| ਕੋਰਟ -ਕਚਹਿਰੀ ਦੇ ਮਾਮਲੇ ਵਿੱਚ ਸੰਭਲੋ|
ਕੁੰਭ : ਤੁਹਾਡਾ ਮਾਨ – ਸਨਮਾਨ ਵਧੇਗਾ ਅਤੇ ਧਨਲਾਭ ਹੋਣ ਦੇ ਸੰਕੇਤ ਹਨ| ਹਰ ਇੱਕ ਕਾਰਜ ਆਸਾਨੀ ਨਾਲ ਪੂਰੇ ਹੋਵਣਗੇ| ਦਫ਼ਤਰ ਵਿੱਚ Tੁੱਚ ਅਧਿਕਾਰੀ ਨੂੰ ਤੁਹਾਡੇ ਕਾਰਜ ਤੋਂ ਸੰਤੋਸ਼ ਰਹੇਗਾ ਅਤੇ ਤਰੱਕੀ ਦੇ ਯੋਗ ਹਨ| ਦੋਸਤਾਂ ਦੇ ਨਾਲ ਘੁੰਮਣ ਜਾ ਸਕਦੇ ਹਨ| ਕਾਰੋਬਾਰ ਵਿੱਚ ਲਾਭ ਹੋਵੇਗਾ| ਕਮਾਈ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ|
ਮੀਨ : ਵਪਾਰੀ ਵਰਗ ਲਈ ਸਵੇਰ ਦਾ ਸਮਾਂ ਅਨੁਕੂਲ ਨਹੀਂ ਹੈ| ਉੱਚ ਅਧਿਕਾਰੀ ਦੇ ਨਾਲ ਵਿਵਾਦ ਵਿੱਚ ਨਾ ਪੈਣਾ| ਯਾਤਰਾ ਹੋ ਸਕਦੀ ਹੈ| ਦੁਪਹਿਰ ਤੋਂ ਬਾਅਦ ਦਫ਼ਤਰ ਦਾ ਮਾਹੌਲ ਅਨੁਕੂਲ ਹੋਵੇਗਾ| ਅਧੂਰੇ ਕਾਰਜ ਪੂਰੇ ਹੋਣਗੇ|

Leave a Reply

Your email address will not be published. Required fields are marked *