HOROSCOPE

ਮੇਖ: ਇਸ ਹਫਤੇ ਗੁਜਾਰੇ ਯੋਗ ਆਮਦਨ ਦੀ ਪ੍ਰਾਪਤੀ ਹੋਵੇਗੀ| ਆਮਦਨ ਖਰਚ ਆਮ ਨਾਲੋਂ ਜਿਆਦਾ ਰਹੇਗਾ| ਕਾਰੋਬਾਰ ਵਿਚ ਵੀ ਮਨ ਘੱਟ ਲੱਗੇਗਾ| ਹਫਤੇ ਦੇ ਵਿਚਕਾਰ ਬਿਨਾ ਕਾਰਨ ਦੌੜ-ਭੱਜ ਦੇ ਵੀ ਜਿਆਦਾ ਯੋਗ ਹਨ| ਸਿਹਤ ਵੱਲ ਵਿਸ਼ੇਸ਼ ਧਿਆਨ ਦਿਉ| ਪਰਿਵਾਰ ਵਿਚ ਵੀ ਹਲਕੇ ਤਣਾਓ ਦੇ ਯੋਗ ਹਨ| ਵਿਦਿਆਰਥੀ ਵਰਗ ਲਈ ਸਮਾਂ ਸ਼ੁਭ ਰਹੇਗਾ|
ਬ੍ਰਿਖ: ਇਸ ਹਫਤੇ ਦਾ ਫਲ ਮਿਲਿਆ ਜੁਲਿਆ ਰਹੇਗਾ| ਇਨ੍ਹਾਂ ਦਿਨਾਂ ਵਿਚ ਜੋ ਵੀ ਮਿਲੇਗਾ ਉਸ ਨਾਲ ਹੀ ਸੰਤੋਖ ਕਰਨਾ ਪਵੇਗਾ|ਬੇਕਾਰ ਦੀ ਯਾਤਰਾ ਵੀ ਹੋ ਸਕਦੀ ਹੈ| ਕਿਸੇ ਲੜਾਈ ਝਗੜੇ ਤੋਂ ਦੂਰ ਰਹੋ| ਗੁੱਸੇ ਤੋਂ ਦੂਰ ਰਹੋ| ਹਫਤੇ ਦੇ ਅਖੀਰ ਵਿੱਚ, ਪਰਿਵਾਰ ਵਿਚ ਸੁੱਖ ਸ਼ਾਂਤੀ ਸਾਧਾਰਨ ਰਹੇਗੀ|
ਮਿਥੁਨ: ਹਫਤੇ ਦੇ ਸ਼ੁਰੂ ਤੋਂ ਵਿਗੜੇ ਕੰਮਾਂ ਵਿੱਚ ਸੁਧਾਰ, ਆਮਦਨ ਵਿਚ ਵਾਧਾ ਅਤੇ ਖਰਚਿਆਂ ਵਿਚ ਵੀ ਕਮੀ ਰਹੇਗੀ| ਪਰਿਵਾਰਿਕ ਵਾਤਾਵਰਣ ਵੀ ਸ਼ੁਭ ਰਹੇਗਾ| ਆਮਦਨ ਵਿਚ ਵੀ ਹੌਲੀ ਹੌਲੀ ਵਾਧੇ ਦੇ ਯੋਗ ਹਨ| ਵਿਦਿਆਰਥੀ ਵਰਗ ਲਈ ਸਮਾਂ ਤਰੱਕੀ ਵਾਲਾ ਰਹੇਗਾ| ਪ੍ਰੇਮ ਸੰਬੰਧਾਂ ਵਿਚ ਵੀ ਸੁਧਾਰ ਰਹੇਗਾ| ਇਸਤਰੀ ਵਰਗ ਲਈ ਸਮਾਂ ਬਹੁਤ ਵਧੀਆ ਰਹੇਗਾ|
ਕਰਕ: ਅਚੱਲ ਜਾਇਜਾਦ ਵਿਚ ਵਾਧੇ ਦੀ ਯੋਜਨਾ ਬਣੇਗੀ ਕਾਰੋਬਾਰ ਸ਼ੁਭ ਰਹਿਣ ਦੇ ਕਾਰਨ ਆਰਥਿਕ ਸਥਿਤੀ ਵਿਚ ਹੋਰ ਵੀ ਸੁਧਾਰ ਹੋਵੇਗਾ| ਜ਼ਮੀਨ ਜਾਇਦਾਦ ਦੀ ਖਰੀਦ ਵੇਚ ਕਰਨ ਵਾਲਿਆਂ ਨੂੰ ਵੀ ਵਿਸ਼ੇਸ਼ ਲਾਭ ਰਹੇਗਾ| ਘਰੇਲੂ ਸੁੱਖ ਪੂਰਣ ਰਹੇਗਾ| ਦੁਸ਼ਮਣ ਪੱਖ ਦੱਬਿਆ ਰਹੇਗਾ| ਹਫਤੇ ਦੇ ਅਖੀਰ ਵਿਚ ਸ਼ੁਭ ਯਾਤਰਾ ਦੇ ਵੀ ਯੋਗ ਹਨ|
ਸਿੰਘ: ਆਮਦਨ ਵਿਚ ਵਾਧਾ ਅਤੇ ਘਰੇਲੂ ਖਰਚਿਆਂ ਵਿਚ ਕਮੀ ਰਹਿਣ ਦੇ ਕਾਰਨ ਆਰਥਿਕ ਸਥਿਤੀ ਸ਼ੁਭ ਰਹੇਗੀ| ਕਾਰੋਬਾਰ ਵਿਚ ਵੀ ਤਰੱਕੀ ਦੀ ਯੋਜਨਾ ਬਣੇਗੀ| ਵੱਡੇ ਵਿਅਕਤੀਆਂ ਦਾ ਸਾਥ ਬਣਿਆ ਰਹੇਗਾ ਜੋ ਲਾਭਦਾਇਕ ਸਿੱਧ ਹੋਵੇਗਾ| ਸਾਧੂ ਸੰਤਾਂ ਦਾ ਸਾਥ ਚੰਗਾ ਲੱਗੇਗਾ| ਘਰੇਲੂ ਵਾਤਾਵਰਣ ਵਿਚ ਵੀ ਸੁਧਾਰ ਹੋਵੇਗਾ ਅਤੇ ਸਾਰੇ ਮੈਂਬਰਾਂ ਵਿਚ ਪੂਰਣ ਤਾਲਮੇਲ ਦੇ ਯੋਗ ਹਨ| ਹਫਤੇ ਦੇ ਮੱਧ ਵਿਚ ਸ਼ੁਭ ਯਾਤਰਾ ਦੇ ਵੀ ਯੋਗ ਹਨ|
ਕੰਨਿਆ: ਇਸ ਹਫਤੇ ਦਾ ਫਲ ਵੀ ਮਿਲਿਆ ਜੁਲਿਆ ਰਹੇਗਾ| ਆਮਦਨ ਉਮੀਦ ਤੋਂ ਜਿਆਦਾ ਰਹੇਗੀ ਪਰੰਤੂ ਖਰਚ ਵਿੱਚ ਵੀ ਵਾਧੇ ਦੇ ਯੋਗ ਹਨ ਪਰੰਤੂ ਲੈਣ ਦੇਣ ਬਰਾਬਰ ਹੀ ਰਹੇਗਾ| ਦੁਸ਼ਮਣ ਪੱਖ ਦੱਬਿਆ ਰਹੇਗਾ| ਨੌਕਰੀ ਵਰਗ ਵਿੱਚ ਵੀ ਕਾਰਜ ਖੇਤਰ ਦਾ ਮਾਹੌਲ ਸ਼ੁਭ ਹੀ ਰਹਿਣ ਦੇ ਯੋਗ ਹਨ| ਖਾਣ ਪੀਣ ਦਾ ਵੀ ਵਿਸ਼ੇਸ਼ ਧਿਆਨ ਰੱਖੋ|
ਤੁਲਾ: ਸੁਭਾਅ ਵਿਚ ਹਲਕੀ ਤੇਜ਼ੀ ਅਤੇ ਚਿੜ ਚਿੜਾਪਣ ਰਹੇਗਾ| ਬਿਨਾਂ ਜ਼ਰੂਰਤ ਕਿਸੇ ਨਾਲ ਨਾ ਉਲਝੋ ਅਤੇ ਆਪਣੇ ਤੇ ਕਾਬੂ ਰੱਖਣਾ ਹੀ ਲਾਭਦਾਇਕ ਰਹੇਗਾ| ਨੌਜਵਾਨ ਵਰਗ ਅਤੇ ਆਪਣੇ ਤੇ ਕਾਬੂ ਰੱਖਣਾ ਲਾਭਦਾਇਕ ਰਹੇਗਾ| ਸਮਾਜ ਵਿਚ ਮਾਣ ਇੱਜ਼ਤ ਬਣੀ ਰਹੇਗੀ| ਆਰਥਿਕ ਸਥਿਤੀ ਵੀ ਸ਼ੁਭ ਰਹੇਗੀ| ਦੁਸ਼ਮਣ ਪੱਖ ਦੱਬਿਆ ਰਹੇਗਾ| ਮੁਕਦਮੇਆਦਿ ਵਿਚ ਦੌੜ ਭੱਜ ਰਹੇਗੀ|
ਬ੍ਰਿਸ਼ਚਕ: ਹਾਲਾਤਾਂ ਵਿਚ ਕਿਸੇ ਵਿਸ਼ੇਸ਼ ਬਦਲਾਅ ਦੇ ਯੋਗ ਨਹੀਂ ਹਨ| ਉਤਸ਼ਾਹ ਸ਼ਕਤੀ ਘੱਟ ਹੀ ਰਹੇਗੀ| ਮਾਨਸਿਕ ਕਮਜ਼ੋਰੀ ਵੀ ਬਣੀ ਰਹੇਗੀ| ਕਿਸੇ ਪਿਆਰ ਨਾਲ ਵਾਦ ਵਿਵਾਦ ਦੇ ਵੀ ਯੋਗ ਹਨ| ਆਪਣੇ ਤੇ ਕਾਬੂ ਰੱਖਣਾ ਲਾਭਦਾਇਕ ਰਹੇਗਾ| ਨੌਜਵਾਨ ਵਰਗ ਨੂੰ ਵੀ ਆਪਣੇ ਬਜ਼ੁਰਗਾਂ ਦੀ ਸਲਾਹ ਸਹੀ ਰਸਤਾ ਦਿਖਾਏਗੀ|
ਧਨੁ: ਸੁੱਖ ਸਾਧਨਾਂ ਵਿਚ ਵਾਧੇ ਦੇ ਯੋਗ ਹਨ ਜਾਂ ਸ਼ੁਭ ਹਨ ਜਾਂ ਖਰਚ ਹੋਵੇਗਾ| ਆਮਦਨ ਤੋਂ ਜਿਆਦਾ ਰਹੇਗੀ| ਇਸਤਰੀ ਵਰਗ ਲਈ ਇਹ ਸਮਾਂ ਵਿਸ਼ੇਸ਼ ਤੌਰ ਤੇ ਸ਼ੁਭ ਰਹੇਗਾ| ਵਿਸ਼ੇਸ਼ ਵਿਅਕਤੀ ਦਾ ਸਾਥ ਵੀ ਬਣਿਆ ਰਹੇਗਾ ਅਤੇ ਲਾਭਦਾਇਕ ਵੀ ਸਿੱਧ ਹੋਵੇਗਾ|
ਮਕਰ: ਸਵਾਰੀ ਆਦਿ ਚਲਾਉਂਦੇ ਸਮੇਂ ਜਿਆਦਾ ਸਾਵਧਾਨੀ ਵਰਤੋਂ| ਸਿਹਤ ਦਾ ਵੀ ਵਿਸ਼ੇਸ਼ ਧਿਆਨ ਰੱਖੋ| ਸੁਭਾਅ ਵਿਚ ਵੀ ਹਲਕੀ ਤੇਜੀ ਰਹਿਣ ਦੇ ਯੋਗ ਹਨ| ਆਪਣੇ ਤੇ ਕਾਬੂ ਰੱਖਣਾ ਲਾਭਦਾਇਕ ਰਹੇਗਾ| ਬਿਨਾਂ ਕਿਸੇ ਕਾਰਨ ਵਾਦ ਵਿਵਾਦ ਵਿਚ ਨਾ ਉਲਝੋ| ਕਾਰੋਬਾਰ ਠੀਕ ਰਹੇਗਾ| ਆਮਦਨ ਵਿਚ ਵਾਧਾ ਹੋਵੇਗਾ|
ਕੁੰਭ: ਮਨ ਦੀ ਸਥਿਤੀ ਵੀ ਉਦਾਸ ਜਿਹੀ ਰਹੇਗੀ| ਹਰੇਕ ਕੰਮ ਲਈ ਮਨ ਵਿੱਚ ਦੋ ਦੋ ਵਿਚਾਰ ਆਉਣਗੇ| ਆਲਸ ਵੀ ਜਿਆਦਾ ਅਤੇ ਉਤਸ਼ਾਹ ਸ਼ਕਤੀ ਵਿਚ ਕਮੀ ਰਹੇਗੀ| ਬੇਕਾਰ ਦੀ ਦੌੜ ਭੱਜ ਰਹਿਣ ਦੇ ਵੀ ਯੋਗ ਹਨ| ਕਾਰਜ ਖੇਤਰ ਵਿਚ ਵੀ ਰੁੱਝੇਵਾਂ ਜਿਆਦਾ ਰਹੇਗਾ| ਵਿਦਿਆਰਥੀ ਵਰਗ ਲਈ ਇਹ ਹਫਤਾ ਸਾਧਾਰਨ ਜਾ ਮਨੋਰਥ ਸਿੱਧੀ ਵਾਲਾ ਰਹੇਗਾ|
ਮੀਨ: ਆਲਸ ਜਿਆਦਾ ਅਤੇ ਉਤਸ਼ਾਹ ਸ਼ਕਤੀ ਵਿਚ ਕਮੀ ਰਹੇਗੀ| ਬਿਨਾਂ ਕਾਰਨ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਵੇਗਾ| ਰਾਜ ਪੱਖ ਦੇ ਕੰਮਾਂ ਵਿਚ ਵੀ ਕਿਸੇ ਵਿਸ਼ੇਸ਼ ਲਾਭ ਦੇ ਯੋਗ ਹਨ| ਸਮਾਜ ਵਿਚ ਮਾਣ ਇੱਜ਼ਤ ਬਣੀ ਰਹੇਗੀ| ਹਫਤੇ ਦੇ ਮੱਧ ਵਿੱਚ ਸੁਭਾਅ ਵਿਚ ਵੀ ਤੇਜ਼ੀ ਰਹੇਗੀ ਆਪਣੇ ਉੱਤੇ ਕਾਬੂ ਰੱਖੋ, ਕਿਸੇ ਨਾਲ ਨਾ ਉਲਝੋ|

Leave a Reply

Your email address will not be published. Required fields are marked *