HOROSCOPE

ਮੇਖ : ਵਪਾਰਕ ਖੇਤਰ ਵਿੱਚ ਉਚ ਅਧਿਕਾਰੀਆਂ ਦੇ ਨਾਲ ਜ਼ਰੂਰੀ ਵਿਸ਼ਿਆਂ ਤੇ ਚਰਚਾ ਹੋਵੇਗੀ| ਤੁਹਾਡੀ ਕਿਸੇ ਪ੍ਰਯੋਜਨਾ ਨੂੰ ਸਰਕਾਰੀ ਲਾਭ ਪ੍ਰਾਪਤ ਹੋਣ ਦੀ ਸੰਭਾਵਨਾ ਹੈ| ਦਫਤਰ ਨਾਲ ਜੁੜੇ ਕਾਰਜ ਲਈ ਯਾਤਰਾ ਦੇ ਵੀ ਯੋਗ ਹਨ| ਪਰਿਵਾਰ ਵਿੱਚ ਆਨੰਦ ਦਾ ਵਾਤਾਵਰਣ ਬਣਿਆ ਰਹੇਗਾ|
ਬ੍ਰਿਖ : ਤੁਹਾਡਾ ਦਿਨ ਮਿਲਿਆ ਜੁਲਿਆ ਫਲਦਾਈ ਰਹੇਗਾ| ਵਪਾਰੀ ਨਵੇਂ ਕੰਮ ਦੀ ਸ਼ੁਰੂਆਤ ਕਰ ਸਕਣਗੇ ਅਤੇ ਭਵਿੱਖ ਲਈ ਯੋਜਨਾ ਵੀ ਬਣਾ ਸਕਣਗੇ| ਵਿਦੇਸ਼ ਜਾਣ ਦੀ ਸੰਭਾਵਨਾ ਵੀ ਹੈ| ਕਿਸੇ ਧਾਰਮਿਕ ਸਥਾਨ ਦੀ ਯਾਤਰਾ ਕਰ ਸਕਦੇ ਹੋ| ਸਿਹਤ ਦਾ ਧਿਆਨ ਰੱਖੋ| ਕਾਰਜਭਾਰ ਕੁੱਝ ਜਿਆਦਾ ਹੋ ਸਕਦਾ ਹੈ|
ਮਿਥੁਨ : ਗੁੱਸੇ ਉੱਤੇ ਕਾਬੂ ਰੱਖੋ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ| ਬਦਨਾਮੀ ਨਾ ਹੋਵੇ, ਇਸਦਾ ਧਿਆਨ ਰੱਖੋ| ਘੱਟ ਬੋਲਕੇ, ਵਾਦ – ਵਿਵਾਦ ਜਾਂ ਮਨ ਮੁਟਾਉ ਨੂੰ ਦੂਰ ਕਰ ਸਕੋਗੇ| ਖਰਚ ਦੀ ਮਾਤਰਾ ਵੱਧ ਸਕਦੀ ਹੈ| ਸਿਹਤ ਖ਼ਰਾਬ ਹੋ ਸਕਦੀ ਹੈ| ਮਾਨਸਿਕ ਰੂਪ ਨਾਲ ਪ੍ਰੇਸ਼ਾਨ ਹੋ ਸਕਦੇ ਹੋ|
ਕਰਕ : ਸੰਵੇਦਨਸ਼ੀਲਤਾ ਅਤੇ ਪ੍ਰੇਮ ਦੀਆਂ ਭਾਵਨਾਵਾਂ ਨਾਲ ਮਨ ਹਰਿਆ – ਭਰਿਆ ਰਹੇਗਾ| ਉਲਟ ਲਿੰਗੀ ਪਾਤਰਾਂ ਵੱਲ ਆਕਰਸ਼ਤ ਹੋਵੋਗੇ| ਨਵੇਂ ਕਪੜਿਆਂ, ਗਹਿਣਆਂ ਅਤੇ ਵਾਹਨ ਦੀ ਖਰੀਦਦਾਰੀ ਹੋਵੇਗੀ| ਉਤਮ ਦੰਪਤੀ ਜੀਵਨ ਮਿਲੇਗਾ| ਕੰਮ-ਕਾਜ ਵਿੱਚ ਲਾਭ ਸੰਭਵ ਹੈ| ਸਾਂਝੇਦਾਰੀ ਲਾਭਦਾਇਕ ਰਹੇਗੀ|
ਸਿੰਘ : ਉਦਾਸੀਨ ਦ੍ਰਿਸ਼ਟੀ ਅਤੇ ਸ਼ੱਕ ਦੀ ਭਾਵਨਾ ਮਨ ਨੂੰ ਬੇਚੈਨ ਬਣਾ ਸਕਦੀ ਹੈ| ਨੌਕਰੀ ਵਿੱਚ ਸੰਭਲ ਕੇ ਰਹੋ| ਸਾਥੀਆਂ ਤੋਂ ਸਹਿਯੋਗ ਵਿੱਚ ਕਮੀ ਮਹਿਸੂਸ ਕਰ ਸਕਦੇ ਹੋ| ਨਾਨਕੇ ਪੱਖ ਤੋਂ ਚਿੰਤਾਜਨਕ ਸਮਾਚਾਰ ਮਿਲ ਸਕਦਾ ਹੈ| ਉਚ ਅਧਿਕਾਰੀਆਂ ਦੇ ਨਾਲ ਸੰਘਰਸ਼ ਟਾਲ ਦਿਉ|
ਕੰਨਿਆ : ਮਨ ਚਿੰਤਤ ਹੋ ਸਕਦਾ ਹੈ| ਵਿਦਿਆਰਥੀਆਂ ਨੂੰ ਪੜਾਈ ਵਿੱਚ ਰੁਕਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਅਚਾਨਕ ਪੈਸਾ ਖਰਚ ਹੋ ਸਕਦਾ ਹੈ| ਬੌਧਿਕ ਚਰਚਾਵਾਂ ਅਤੇ ਸਮਝੌਤੇ ਵਿੱਚ ਅਸਫਲਤਾ ਮਿਲ ਸਕਦੀ ਹੈ| ਸ਼ੇਅਰ – ਸੱਟੇ ਤੋਂ ਦੂਰ ਰਹੋ|
ਤੁਲਾ: ਦੁਸ਼ਮਣਾਂ ਤੋਂ ਸੁਚੇਤ ਰਹੋ| ਤਰ੍ਹਾਂ – ਤਰ੍ਹਾਂ ਦੇ ਵਿਚਾਰ ਆਉਣ ਨਾਲ ਮਨ ਬੇਚੈਨ ਰਹੇਗਾ| ਯਾਤਰਾ ਰੋਕ ਦਿਉ| ਸਮੇਂ ਨਾਲ ਭੋਜਨ ਅਤੇ ਲੋੜੀਂਦੀ ਨੀਂਦ ਨਾ ਆਉਣ ਦੇ ਕਾਰਨ ਥਕਾਣ ਹੋ ਸਕਦੀ ਹੈ| ਦੋਸਤਾਂ ਤੋਂ ਸਾਵਧਾਨੀ ਪੂਰਵਕ ਕੰਮ ਲੈਣਾ ਹਿਤਕਾਰੀ ਹੈ|
ਬ੍ਰਿਸ਼ਚਕ : ਤੁਹਾਡੇ ਲਈ ਲਾਭਦਾਈ ਦਿਨ ਹੈ| ਆਰਥਿਕ ਲਾਭ ਵਿੱਚ ਕਿਸਮਤ ਸਹਾਇਕ ਰਹੇਗੀ| ਸਨੇਹੀਆਂ ਦੇ ਨਾਲ ਸੰਬੰਧਾਂ ਵਿੱਚ ਪ੍ਰੇਮ ਦੀ ਬਹੁਤਾਤ ਰਹੇਗੀ| ਨਵੇਂ ਕਾਰਜ ਦੀ ਸ਼ੁਰੂਆਤ ਕਰਨ ਲਈ ਸਮਾਂ ਸ਼ੁਭ ਹੈ| ਛੋਟੀ ਮੋਟੀ ਯਾਤਰਾ ਦਾ ਪ੍ਰਬੰਧ ਤੁਸੀ ਕਰ ਸਕੋਗੇ|
ਧਨੁ : ਰਿਸ਼ਤੇਦਾਰਾਂ ਦੇ ਨਾਲ ਹੋਣ ਵਾਲੀ ਗਲਤਫਹਿਮੀ ਤੋਂ ਬਚੋ| ਫਾਲਤੂ ਪੈਸਾ ਖਰਚ ਹੋ ਸਕਦਾ ਹੈ| ਮਨ ਬੇਚੈਨ ਅਤੇ ਦੁਵਿਧਾ ਵਿੱਚ ਰਹਿਣ ਦੇ ਕਾਰਨ ਮਹੱਤਵਪੂਰਣ ਫ਼ੈਸਲਾ ਨਹੀਂ ਲੈ ਸਕੋਗੇ| ਕੰਮਾਂ ਵਿੱਚ ਨਿਰਧਾਰਤ ਸਫਲਤਾ ਨਾ ਮਿਲਣ ਨਾਲ ਨਿਰਾਸ਼ਾ ਹੋ ਸਕਦੀ ਹੈ|
ਮਕਰ : ਰੱਬ ਦੀ ਭਗਤੀ ਅਤੇ ਪੂਜਾ – ਪਾਠ ਨਾਲ ਦਿਨ ਦੀ ਸ਼ੁਰੂਆਤ ਕਰੋ| ਪਰਿਵਾਰ ਵਿੱਚ ਮੰਗਲਕਾਰੀ ਮਾਹੌਲ ਰਹੇਗਾ| ਦੋਸਤਾਂ ਅਤੇ ਸਕੇ – ਸੰਬੰਧੀਆਂ ਤੋਂ ਤੋਹਫੇ ਮਿਲਣ ਨਾਲ ਆਨੰਦ ਅਨੁਭਵ ਕਰੋਗੇ| ਕਾਰਜ ਸਰਲਤਾ ਨਾਲ ਪੂਰੇ ਹੋਣਗੇ| ਨੌਕਰੀ – ਧੰਦੇ ਵਿੱਚ ਲਾਭ ਹੋਵੇਗਾ|
ਕੁੰਭ : ਪੈਸੇ ਦਾ ਲੈਣ- ਦੇਣ ਤੁਹਾਨੂੰ ਫਸਾ ਨਾ ਦੇਵੇ, ਧਿਆਨ ਰੱਖੋ| ਇਕਾਗਰਤਾ ਦੀ ਕਮੀ ਮਾਨਸਿਕ ਪੀੜ ਵਧਾ ਸਕਦੀ ਹੈ| ਸਿਹਤ ਦੇ ਸੰਬੰਧ ਵਿੱਚ ਪ੍ਰੇਸ਼ਾਨੀ ਹੋ ਸਕਦੀ ਹੈ| ਪੈਸੇ ਦਾ ਨਿਵੇਸ਼ ਗਲਤ ਜਗ੍ਹਾ ਨਾ ਹੋਵੇ, ਧਿਆਨ ਰੱਖੋ| ਪਰਿਵਾਰਕ ਮੈਂਬਰ ਤਾਲਮੇਲ ਬਣਾ ਕੇ ਰੱਖਣ|
ਮੀਨ : ਸਮਾਜਿਕ ਕੰਮਾਂ ਵਿੱਚ ਭਾਗ ਲੈ ਸਕਦੇ ਹੋ| ਬਜੁਰਗਾਂ ਅਤੇ ਦੋਸਤਾਂ ਤੋਂ ਸਹਿਯੋਗ ਮਿਲੇਗਾ| ਮਿੱਤਰ ਮੰਡਲ ਵਿੱਚ ਨਵੇਂ ਸਾਥੀ ਜੁੜਣਗੇ| ਨੌਕਰੀ -ਕਾਰੋਬਾਰ ਵਿੱਚ ਕਮਾਈ ਵਾਧੇ ਦਾ ਯੋਗ ਹੈ| ਔਲਾਦ ਅਤੇ ਜੀਵਨਸਾਥੀ ਤੋਂ ਲਾਭ ਹੋਵੇਗਾ| ਨਵੇਂ ਕਾਰਜ ਦੀ ਸ਼ੁਰੂਆਤ ਕਰਨ ਲਈ ਸਮਾਂ ਸ਼ੁਭ ਹੈ|

Leave a Reply

Your email address will not be published. Required fields are marked *