HOROSCOPE

ਮੇਖ : ਤੁਹਾਡੇ ਲਈ ਦਿਨ ਲਾਭਦਾਈ ਹੈ| ਵਪਾਰ ਅਤੇ ਕਾਰੋਬਾਰ ਵਿੱਚ ਵੀ ਸਫਲਤਾ ਮਿਲੇਗੀ| ਕਮਾਈ ਵਿੱਚ ਵਾਧਾ ਹੋਵੇਗਾ| ਮਨੋਰੰਜਕ ਪ੍ਰਵ੍ਰਿੱਤੀਆਂ ਦਿਨ ਭਰ ਚੱਲਦੀਆਂ ਰਹਿਣਗੀਆਂ| ਵਾਹਨ ਸੁਖ ਮਿਲੇਗਾ| ਸਮਾਜਿਕ ਪ੍ਰੋਗਰਾਮਾਂ ਵਿੱਚ ਭਾਗ ਲੈ ਸਕਦੇ ਹੋ|
ਬ੍ਰਿਖ : ਤੁਹਾਡੇ ਲਈ ਦਿਨ ਵਪਾਰ ਨੂੰ ਵਿਕਸਿਤ ਕਰਨ ਵੱਲ ਜਿਆਦਾ ਧਿਆਨ ਦੇਵੇਗਾ| ਵਪਾਰ ਲਈ ਅਨੁਕੂਲ ਮਾਹੌਲ ਬਣੇਗਾ| ਵਪਾਰਕ ਕੰਮ ਲਈ ਕਿਤੇ ਬਾਹਰ ਜਾ ਸਕਦੇ ਹੋ| ਤਰੱਕੀ ਹੋ ਸਕਦੀ ਹੈ| ਪਿਤਾ ਅਤੇ ਵੱਡਿਆਂ ਤੋਂ ਲਾਭ ਦੀ ਆਸ ਹੈ|
ਮਿਥੁਨ : ਖਾਣ – ਪੀਣ ਵਿੱਚ ਵਿਸ਼ੇਸ਼ ਧਿਆਨ ਰੱਖੋ| ਨਕਾਰਾਤਮਕ ਵਿਚਾਰਾਂ ਨੂੰ ਮਨ ਤੋਂ ਕੱਢ ਦੇਣ ਤੇ ਨਿਰਾਸ਼ਾ ਦੀ ਹਾਲਤ ਤੋਂ ਉਭਰ ਸਕੋਗੇ| ਬਿਨਾਂ ਕਾਰਣ ਯਾਤਰਾ ਦਾ ਚੰਗਾ ਯੋਗ ਹੈ| ਲਿਖਾਈ ਜਾਂ ਸਾਹਿਤਕ ਵਿਸ਼ਿਆਂ ਵਿੱਚ ਰੁਚੀ ਰਹੇਗੀ| ਕਾਰੋਬਾਰ ਵਿੱਚ ਤਰੱਕੀ ਲਈ ਨਵੀਂ ਯੋਜਨਾ ਸ਼ੁਰੂ ਕਰੋਗੇ|
ਕਰਕ : ਕਿਸੇ ਦੇ ਨਾਲ ਭਾਵਨਾਤਮਕ ਸੰਬੰਧ ਵਿੱਚ ਬੱਝ ਸਕਦੇ ਹੋ| ਮਨ ਪ੍ਰਸੰਨ ਰਹੇਗਾ| ਦੋਸਤਾਂ ਦੇ ਨਾਲ ਮਨੋਰੰਜਨ ਦਾ ਆਨੰਦ ਦੁੱਗਣਾ ਹੋ ਸਕਦਾ ਹੈ| ਸਿਹਤ ਦਾ ਧਿਆਨ ਰੱਖੋ| ਵਾਹਨ ਚਲਾਉਂਦੇ ਸਮੇਂ ਧਿਆਨ ਰੱਖੋ| ਗੁੱਸੇ ਤੇ ਕਾਬੂ ਰੱਖੋ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ|
ਸਿੰਘ : ਵਪਾਰਕ ਲਾਭ ਹੋਵੇਗਾ| ਧਨ ਪ੍ਰਾਪਤੀ ਦੇ ਪ੍ਰਬਲ ਯੋਗ ਹਨ| ਵਿਆਜ, ਦਲਾਲੀ ਆਦਿ ਦੁਆਰਾ ਕਮਾਈ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ| ਆਰਥਿਕ ਰੂਪ ਨਾਲ ਲਾਭ ਮਿਲਣ ਨਾਲ ਆਰਥਿਕ ਕਸ਼ਟ ਦੂਰ ਹੋਣਗੇ| ਚੰਗੇ ਕਪੜੇ ਅਤੇ ਖਾਣ – ਪੀਣ ਨਾਲ ਮਨ ਪ੍ਰਸੰਨ ਰਹੇਗਾ|
ਕੰਨਿਆ : ਤੁਹਾਡੇ ਲਈ ਖਰੀਦਦਾਰੀ ਰੋਮਾਚਿਕ ਅਤੇ ਆਨੰਦਦਾਈ ਰਹੇਗੀ| ਕਲਾ ਦੇ ਪ੍ਰਤੀ ਤੁਹਾਡੀ ਰੁਚੀ ਰਹੇਗੀ| ਵਪਾਰ ਵਿੱਚ ਵਿਕਾਸ ਹੋਣ ਨਾਲ ਮਨ ਵਿੱਚ ਆਨੰਦ ਬਣਿਆ ਰਹੇਗਾ| ਕਾਰੋਬਾਰ ਵਿੱਚ ਸਮਾਂ ਅਨੁਕੂਲ ਰਹੇਗਾ| ਵਿਰੋਧੀਆਂ ਉਤੇ ਜਿੱਤ ਪ੍ਰਾਪਤ ਕਰ ਸਕੋਗੇ|
ਤੁਲਾ:ਤੁਹਾਡੇ ਲਈ ਦਿਨ ਮੱਧ ਫਲਦਾਈ ਰਹੇਗਾ| ਰਿਅਲ ਅਸਟੇਟ ਸਬੰਧਿਤ ਦਸਤਾਵੇਜਾਂ ਵਿੱਚ ਸਾਵਧਾਨੀ ਵਰਤੋ| ਮਾਤਾ ਦੀ ਸਿਹਤ ਦੀ ਚਿੰਤਾ ਹੋ ਸਕਦੀ ਹੈ| ਪਰਿਵਾਰ ਵਿੱਚ ਝਗੜਾ ਨਾ ਹੋਵੇ ਧਿਆਨ ਰੱਖੋ| ਵਿਦਿਆਰਥੀਆਂ ਲਈ ਸਮਾਂ ਅਨੁਕੂਲ ਹੈ|
ਬ੍ਰਿਸ਼ਚਕ : ਤੁਹਾਡਾ ਦਿਨ ਵਪਾਰਕ ਕੰਮਾਂ ਲਈ ਅਨੁਕੂਲ ਹੈ| ਗ੍ਰਹਿਸਥੀ ਜੀਵਨ ਵਿੱਚ ਉਲਝੇ ਹੋਏ ਸਵਾਲਾਂ ਦਾ ਹੱਲ ਮਿਲੇਗਾ| ਜਾਇਦਾਦ ਨਾਲ ਜੁੜੇ ਹੋਏ ਕੰਮਾਂ ਵਿੱਚ ਲਾਭ ਮਿਲੇਗਾ| ਭਰਾ-ਭੈਣਾਂ ਦੇ ਨਾਲ ਸੰਬੰਧਾਂ ਵਿੱਚ ਪ੍ਰੇਮ ਬਣਿਆ ਰਹੇਗਾ| ਸ਼ਾਮ ਸਮੇਂ ਸਰੀਰਕ ਅਤੇ ਮਾਨਸਿਕ ਰੂਪ ਨਾਲ ਬੇਚੈਨੀ ਦਾ ਅਨੁਭਵ ਕਰੋਗੇ|
ਧਨੁ : ਬਾਣੀ ਉਤੇ ਕਾਬੂ ਰੱਖਣ ਨਾਲ ਹੋਰ ਲੋਕਾਂ ਦੇ ਨਾਲ ਮਨ ਮੁਟਾਵ ਦੇ ਪ੍ਰਸੰਗਾਂ ਨੂੰ ਤੁਸੀਂ ਟਾਲ ਸਕੋਗੇ| ਧਰਮ -ਕਰਮ ਵਿੱਚ ਰੁਚੀ ਰਹੇਗੀ| ਵਿਦਿਆਰਥੀਆਂ ਨੂੰ ਪੜ੍ਹਣ – ਲਿਖਣ ਵਿੱਚ ਇਕਾਗਰਤਾ ਰੱਖਣੀ ਪਵੇਗੀ| ਦੁਪਹਿਰ ਤੋਂ ਬਾਅਦ ਚਿੰਤਾਵਾਂ ਦਾ ਛੁਟਕਾਰਾ ਹੋਵੇਗਾ| ਮਾਨਸਿਕ ਸ਼ਾਂਤੀ ਦਾ ਅਨੁਭਵ ਕਰੋਗੇ|
ਮਕਰ : ਵਪਾਰਕ ਖੇਤਰ ਵਿੱਚ ਅਨੁਕੂਲ ਮਾਹੌਲ ਮਿਲੇਗਾ| ਹਰ ਇੱਕ ਕਾਰਜ ਬਿਨਾਂ ਰੁਕਾਵਟਾਂ ਦੇ ਪੂਰਾ ਹੋਵੇਗਾ| ਗ੍ਰਹਿਸਥੀ ਜੀਵਨ ਵਿੱਚ ਝਗੜਾਲੂ ਮਾਹੌਲ ਬਣਿਆ ਰਹੇਗਾ| ਆਤਮਿਕ ਵਿਸ਼ਿਆਂ ਵਿੱਚ ਤੁਹਾਡੀ ਰੁਚੀ ਰਹੇਗੀ| ਦਫ਼ਤਰ ਵਿੱਚ ਤੁਹਾਡਾ ਪ੍ਰਭਾਵ ਬਣਿਆ ਰਹੇਗਾ| ਖਰਚ ਉਤੇ ਕਾਬੂ ਰੱਖੋ|
ਕੁੰਭ : ਮਾਨਸਿਕ ਰੂਪ ਨਾਲ ਧਾਰਮਿਕ ਭਾਵਨਾਵਾਂ ਦਾ ਉਦੈ ਹੋਵੇਗਾ| ਧਾਰਮਿਕ ਕਾਰਜ ਅਤੇ ਧਾਰਮਿਕ ਯਾਤਰਾ ਦੇ ਪਿੱਛੇ ਪੈਸਾ ਖਰਚ ਹੋ ਸਕਦਾ ਹੈ| ਕੋਰਟ-ਕਚਹਿਰੀ ਦੇ ਕਾਰਜ ਵਿੱਚ ਸਫਲਤਾ ਪ੍ਰਾਪਤ ਹੋਵੇਗੀ| ਰੱਬ ਦੀ ਭਗਤੀ ਤੁਹਾਡੇ ਮਨ ਨੂੰ ਸ਼ਾਂਤੀ ਪ੍ਰਦਾਨ ਕਰੇਗੀ|
ਮੀਨ : ਸ਼ੇਅਰ – ਸੱਟੇ ਵਿੱਚ ਨਿਵੇਸ਼ ਕਰਦੇ ਸਮੇਂ ਸਮਝਦਾਰੀ ਨਾਲ ਕੰਮ ਲਓ| ਵਪਾਰਕ ਖੇਤਰਾਂ ਵਿੱਚ ਲਾਭ ਹੋਵੇਗਾ| ਪਰਿਵਾਰਕ ਜੀਵਨ ਵਿੱਚ ਸੁਖ-ਸ਼ਾਂਤੀ ਬਣੀ ਰਹੇਗੀ| ਕਿਸੇ ਸੁੰਦਰ ਥਾਂ ਤੇ ਯਾਤਰਾ ਹੋ ਸਕਦੀ ਹੈ| ਦੋਸਤਾਂ ਤੋਂ ਲਾਭ ਮਿਲੇਗਾ| ਗ੍ਰਹਿਸਥੀ ਜੀਵਨ ਵਿੱਚ ਝਗੜਾਲੂ ਮਾਹੌਲ ਬਣਿਆ ਰਹੇਗਾ|

Leave a Reply

Your email address will not be published. Required fields are marked *