HOROSCOPE

ਮੇਖ: ਇਸ ਹਫਤੇ ਮਾਨਸਿਕ ਸਥਿਤੀ ਸ਼ੁਭ ਰਹਿਣ ਦੇ ਯੋਗ ਹਨ| ਕਾਰੋਬਾਰ ਵਿਚ ਵੀ ਵਾਧਾ ਰਹੇਗਾ| ਪਰਿਵਾਰਕ ਵਾਤਾਵਰਣ ਸ਼ੁਭ ਅਤੇ ਸਾਰੇ ਮੈਂਬਰਾਂ ਵਿਚ ਪੂਰਣ ਤਾਲਮੇਲ ਦੇ ਯੋਗ ਹਨ| ਸਮਾਜਿਕ ਗਤੀਵਿਧੀਆਂ ਵੀ ਜ਼ਿਆਦਾ ਰਹਿਣਗੀਆਂ, ਨਤੀਜੇ ਵਜੋਂ ਮਾਣ ਇੱਜ਼ਤ ਵਿਚ ਵੀ ਵਾਧੇ ਦੇ ਯੋਗ ਹਨ| ਹਫਤੇ ਦੇ ਅਖੀਰ ਵਿੱਚ ਕਿਸੇ ਭਰਾ ਮਿੱਤਰ ਦੀ ਸਹਾਇਤਾ ਵੀ ਕਰਨੀ ਪੈ ਸਕਦੀ ਹੈ|
ਬ੍ਰਿਖ: ਦਲੇਰੀ ਵਿੱਚ ਵਾਧਾ ਹੋਵੇਗਾ| ਉਤਸ਼ਾਹ ਵੀ ਵਧੇਗਾ ਕੋਈ ਸ਼ੁਭ ਸਮਾਚਾਰ ਵੀ ਮਿਲੇਗਾ| ਇਤਸਰੀਆਂ ਦੁਆਰਾ ਮਦਦ ਮਿਲੇਗੀ| ਹਫਤੇ ਦੇ ਅਖੀਰ ਵਿੱਚ ਮਨ ਅਸਥਿਰ ਰਹੇਗਾ| ਸਕੇ ਸੰਬੰਧੀਆਂ ਨਾਲ ਮੁਲਾਕਾਤ ਹੋਣ ਕਾਰਨ ਖੁਸ਼ੀ ਹੋਵੇਗੀ| ਨੌਕਰੀ ਕਾਰੋਬਾਰ ਕੁਝ ਬੇਚੈਨੀ ਅਤ ਪ੍ਰੇਸ਼ਾਨੀ ਅਨੁਭਵ ਕਰੇਗਾ|
ਮਿਥੁਨ: ਸਿਹਤ ਪੱਖ ਲਈ ਸਿਤਾਰਾ ਕਮਜ਼ੋਰ ਰਹੇਗਾ| ਆਮਦਨ ਆਮ ਵਾਂਗ ਬਣੀ ਰਹੇਗੀ| ਕਾਰੋਬਾਰ ਸਾਧਾਰਨ ਰਹੇਗਾ| ਨੌਜਵਾਨ ਵਰਗ ਨੂੰ ਬਿਨਾਂ ਲੋੜੀਂਦੀਆਂ ਰੁਕਾਵਟਾਂ ਦਾ ਸਾਹਮਣਾ ਕਰਨ ਪਵੇਗਾ| ਆਪਣੇ ਵੱਡੇ ਬਜ਼ੁਰਗਾਂ ਦੀ ਗੱਲ ਮੰਨਣਾ ਲਾਭਦਾਇਕ ਰਹੇਗਾ| ਵਿਦਿਆਰਥੀ ਵਰਗ ਲਈ ਸਮਾਂ ਦਰਮਿਆਨਾ ਰਹਿਣ ਦੇ ਯੋਗ ਹਨ|
ਕਰਕ: ਇਸ ਹਫਤੇ ਦਾ ਫਲ ਮਿਲਿਆ-ਜੁਲਿਆ ਰਹੇਗਾ ਕਾਰੋਬਾਰ ਸਾਧਾਰਨ, ਆਮਦਨ ਵੀ ਸ਼ੁਭ ਰਹੇਗੀ ਪਰੰਤੂ ਆਲਸ ਜ਼ਿਆਦਾ ਅਤੇ ਸਿਹਤ ਵਿਚ ਵੀ ਗਿਰਾਵਟ ਦੇ ਯੋਗ ਹਨ| ਪਰਿਵਾਰਕ ਵਾਤਾਵਰਣ ਸਾਧਾਰਨ ਰਹੇਗਾ| ਸਾਰੇ ਮੈਂਬਰਾਂ ਵਿਚ ਪੂਰਣ ਤਾਲਮੇਲ ਰਹੇਗਾ| ਘਰੇਲੂ ਸੁਖ ਪੂਰਣ ਰਹੇਗਾ|
ਸਿੰਘ: ਅੱਚਲ ਜਾਇਦਾਦ ਵਿਚ ਵਾਧੇ ਦੀ ਵੀ ਯੋਜਨਾ ਬਣੇਗੀ| ਸੁੱਖ ਸਾਧਨ ਆਮ ਵਾਂਗ ਬਣੇ ਰਹਿਣਗੇ| ਆਮਦਨ ਉਮੀਦ ਤੋਂ ਜਿਆਦਾ ਰਹੇਗੀ| ਕਾਰੋਬਾਰ ਸਾਧਾਰਨ ਰਹੇਗਾ| ਨੌਕਰੀ ਵਰਗ ਵਿਚ ਦਫਤਰ ਦਾ ਵਾਤਾਵਰਣ ਵੀ ਸ਼ੁਭ ਰਹੇਗਾ ਅਤੇ ਉੱਚ ਅਧਿਕਾਰੀਆਂ ਤੋਂ ਪੂਰਣ ਸਹਿਯੋਗ ਦੇ ਯੋਗ ਹਨ| ਵਿਦਿਆਰਥੀ ਵਰਗ ਵਿੱਚ ਵੀ ਹਰੇਕ ਕੋਸ਼ਿਸ਼ ਕਾਮਯਾਬ ਰਹੇਗੀ ਅਤੇ ਸਮਾਂ ਤਰੱਕੀ ਵਾਲਾ ਹੀ ਰਹਿਣ ਦੇ ਯੋਗ ਹਨ| ਜ਼ਮੀਨ ਜਾਇਦਾਦ ਦੇ ਕੰਮਾਂ ਵਿੱਚ ਲਾਭ ਰਹੇਗਾ|
ਕੰਨਿਆ: ਹਫਤੇ ਦੇ ਸ਼ੁਰੂ ਵਿਚ ਵਿਦੇਸ਼ ਨਾਲ ਸੰਪਰਕ ਲਾਭਦਾਇਕ ਰਹੇਗਾ| ਆਮਦਨ ਪਿਛਲੇ ਹਫਤੇ ਤੋਂ ਵੀ ਜਿਆਦਾ ਰਹੇਗੀ ਅਤੇ ਖਰਚ ਤੇ ਕਾਬੂ ਰਹੇਗਾ| ਮਾਨਸਿਕ ਸਥਿਤੀ ਵਿਚ ਸੁਧਾਰ ਅਤੇ ਹੌਂਸਲਾ ਵੀ ਉੱਚ ਰਹਿਣ ਦੇ ਯੋਗ ਹਨ| ਪ੍ਰੇਮ ਸੰਬੰਧ ਵੀ ਚੰਗੇ ਰਹਿਣਗੇ|
ਤੁਲਾ: ਹਾਲਾਤਾਂ ਵਿਚ ਕਿਸੇ ਵਿਸ਼ੇਸ਼ ਪਰਿਵਰਤਣ ਦੇ ਯੋਗ ਨਹੀਂ ਸਨ| ਸਿਹਤ ਵੱਲੋਂ ਵੀ ਹਲਕੀ ਪ੍ਰੇਸ਼ਾਨੀ ਰਹੇਗੀ| ਸੁਭਾਅ ਵਿਚ ਚਿੜ ਚਿੜਾਪਣ ਬਣਿਆ ਰਹੇਗਾ| ਕਾਰੋਬਾਰ ਸਾਧਾਰਨ ਅਤੇ ਆਮਦਨ ਵੀ ਉਮੀਦ ਅਨੁਸਾਰ ਰਹੇਗੀ| ਪਰਿਵਾਰਕ ਵਾਤਾਵਰਣ ਆਮ ਤੌਰ ਤੇ ਸ਼ੁਭ ਹੀ ਰਹੇਗਾ| ਮਾਣ ਇੱਜ਼ਤ ਵੀ ਬਣੀ ਰਹੇਗੀ| ਪ੍ਰੇਮ ਸੰਬੰਧਾਂ ਵਿਚ ਮਿਠਾਸ ਰਹੇਗੀ|
ਬ੍ਰਿਸ਼ਚਕ: ਇਸ ਹਫਤੇ ਦਾ ਫਲ ਵੀ ਮਿਲਿਆ ਜੁਲਿਆ ਰਹੇਗਾ| ਆਮਦਨ ਸਾਧਾਰਨ ਪਰੰਤੂ ਘਰੇਲੂ ਖਰਚੇ ਉਮੀਦ ਤੋਂ ਜਿਆਦਾ ਰਹਿਣਗੇ| ਸਿਹਤ ਪੱਖ ਤੋਂ ਵੀ ਹਲਕੀ ਪ੍ਰੇਸ਼ਾਨੀ ਬਣੀ ਰਹੇਗੀ| ਕਾਰੋਬਾਰ ਵਿਚ ਰੁੱਝੇਵਾਂ ਜਿਆਦਾ ਰਹੇਗਾ|
ਧਨੁ: ਵਾਹਨ ਆਦਿ ਚਲਾਉਂਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤੋਂ| ਇਸ ਹਫਤੇ ਦੇ ਯਾਤਰਾ ਦਾ ਵੀ ਪਰਹੇਜ਼ ਰੱਖੋ| ਸਿਹਤ ਪੱਖ ਲਈ ਵੀ ਸਿਤਾਰਾ ਕਮਜ਼ੋਰ ਹੈ| ਕਾਰੋਬਾਰ ਆਮ ਤੌਰ ਤੇ ਸ਼ੁਭ ਰਹੇਗਾ| ਆਮਦਨ ਉਮੀਦ ਅਨੁਸਾਰ ਰਹੇਗੀ| ਪਰਿਵਾਰਕ ਵਾਤਾਵਰਣ ਆਮ ਤੌਰ ਤੇ ਸ਼ੁਭ ਹੀ ਰਹੇਗਾ| ਪ੍ਰੇਮ ਸੰਬੰਧਾਂ ਵਿੱਚ ਹਲਕੇ ਝਗੜੇ ਦਾ ਸਾਹਮਣਾ ਕਰਨਾ ਪਵੇਗਾ|
ਮਕਰ: ਜ਼ਮੀਨ ਜਾਇਦਾਦ ਵਿਚ ਵਾਧੇ ਦੀ ਯੋਜਨਾ ਬਣੇਗੀ ਅਤੇ ਸਫਲ ਵੀ ਰਹੇਗੀ| ਕਾਰੋਬਾਰ ਵਿਚ ਤਰੱਕੀ ਦੇ ਯੋਗ ਹਨ| ਘਰੇਲੂ ਖਰਚਿਆਂ ਤੇ ਵੀ ਕਾਬੂ ਰਹਿਣ ਦੇ ਕਾਰਨ ਆਰਥਿਕ ਸਥਿਤੀ ਵਿਚ ਵੀ ਸੁਧਾਰ ਰਹੇਗਾ| ਕੁਝ ਨਵੇਂ ਮੁੱਦੇ ਜਾਂ ਵਿਸ਼ਿਆਂ ਤੇ ਵੀ ਵਿਚਾਰ ਕੀਤਾ ਜਾਏਗਾ| ਹਫਤੇ ਦੇ ਅੰਤ ਵਿਚ ਸਿਹਤ ਵੱਲੋਂ ਹਲਕੀ ਗੜਬੜ ਦੇ ਯੋਗ ਹਨ| ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖੋ|
ਕੁੰਭ: ਸਿਹਤ ਵੱਲੋਂ ਹਲਕਾ ਸੁਧਾਰ ਰਹੇਗਾ| ਹੌਸਲੇ ਵਿਚ ਵੀ ਵਾਧਾ ਰਹੇਗਾ| ਕਾਰੋਬਾਰ ਵਿਚ ਮਨ ਜ਼ਿਆਦਾ ਲੱਗੇਗਾ, ਰੁੱਝੇਵਾਂ ਵੀ ਜਿਆਦਾ ਰਹੇਗਾ ਪਰੰਤੂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਇਸਤਰੀ ਵਰਗ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ| ਇਸ ਹਫਤੇ ਹਲਕੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ|
ਮੀਨ: ਹਾਲਾਤਾਂ ਵਿਚ ਹਲਕੇ ਬਦਲਾਅ ਦੇ ਯੋਗ ਹਨ| ਕਾਰੋਬਾਰ ਵਿਚ ਤਰੱਕੀ ਅਤੇ ਆਮਦਨ ਵੀ ਪਹਿਲੇ ਤੋਂ ਜਿਆਦਾ ਰਹਿਣ ਦੇ ਯੋਗ ਹਨ| ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖੋ| ਆਮਦਨ ਉਮੀਦ ਅਨੁਸਾਰ ਰਹੇਗੀ| ਘਰੇਲੂ ਖਰਚਿਆਂ ਤੇ ਕਾਬੂ ਰਹੇਗਾ| ਵਿਦੇਸ਼ ਨਾਲ ਸੰਪਰਕ ਬਣੇ ਰਹਿਣਗੇ| ਇਸਤਰੀ ਵਰਗ ਹਫਤੇ ਦੇ ਅੰਤ ਵਿੱਚ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖੇ|

Leave a Reply

Your email address will not be published. Required fields are marked *