HOROSCOPE

ਮੇਖ: ਤੁਹਾਡਾ ਦਿਨ ਅਨੁਕੂਲ ਹੈ| ਤੰਦੁਰੁਸਤ ਮਨ ਨਾਲ ਸਾਰੇ ਕਾਰਜ ਕਰ ਸਕੋਗੇ| ਪਰਿਵਾਰਕ ਮੈਂਬਰਾਂ ਦੇ ਨਾਲ ਸਮਾਂ ਗੁਜ਼ਰੇਗਾ| ਮਾਤਾ ਤੋਂ ਲਾਭ ਹੋਵੇਗਾ| ਮਿੱਤਰ ਅਤੇ ਸਨੇਹੀਆਂ ਦੇ ਮਿਲਣ ਨਾਲ ਘਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ|
ਬ੍ਰਿਖ : ਤੁਹਾਡਾ ਮਨ ਅਨੇਕ ਤਰ੍ਹਾਂ ਦੀਆਂ ਚਿੰਤਾਵਾਂ ਨਾਲ ਗ੍ਰਸਤ ਹੋ ਸਕਦਾ ਹੈ| ਸਿਹਤ ਵਿਗੜ ਸਕਦੀ ਹੈ ਅਤੇ ਅੱਖਾਂ ਵਿੱਚ ਪੀੜਾ ਹੋਣ ਦਾ ਖਦਸ਼ਾ ਹੈ| ਸ਼ੁਰੂ ਕੀਤੇ ਨਵੇਂ ਸਾਰੇ ਕਾਰਜ ਅਧੂਰੇ ਰਹਿ ਸਕਦੇ ਹਨ| ਫਜੂਲ ਖਰਚੀ ਹੋ ਸਕਦੀ ਹੈ|
ਮਿਥੁਨ : ਤੁਹਾਡੇ ਲਈ ਬਹੁਤ ਦਿਨ ਬਹੁਤ ਲਾਭ ਵਾਲਾ ਹੈ| ਧਨ ਪ੍ਰਾਪਤੀ ਲਈ ਸ਼ੁਭ ਦਿਨ ਹੈ| ਦੋਸਤਾਂ ਨਾਲ ਮੁਲਾਕਾਤ ਆਨੰਦਮਈ ਹੋਵੇਗੀ ਅਤੇ ਉਨ੍ਹਾਂ ਨੂੰ ਲਾਭ ਵੀ ਹੋ ਸਕਦਾ ਹੈ| ਚੰਗਾ ਭੋਜਨ ਮਿਲੇਗਾ| ਔਲਾਦ ਵੱਲੋਂ ਸ਼ੁਭ ਸਮਾਚਾਰ ਮਿਲਣਗੇ| ਨੌਕਰੀ ਅਤੇ ਵਪਾਰ ਵਿੱਚ ਵਾਧਾ ਹੋਵੇਗਾ|
ਕਰਕ : ਤੁਹਾਡੇ ਲਈ ਕਾਫ਼ੀ ਆਰਾਮਦਾਇਕ ਦਿਨ ਹੈ | ਹਰ ਕਾਰਜ ਸਰਲਤਾਪੂਰਵਕ ਪੂਰਾ ਹੋਵੇਗਾ| ਨੌਕਰੀ ਵਿੱਚ ਉਚ ਅਧਿਕਾਰੀ ਖੁਸ਼ ਰਹਿਣਗੇ| ਤਰੱਕੀ ਦੇ ਯੋਗ ਹਨ| ਉਚ ਅਧਿਕਾਰੀਆਂ ਨਾਲ ਮਹੱਤਵਪੂਰਨ ਵਿਸ਼ਿਆਂ ਤੇ ਚਰਚਾ ਹੋਵੇਗੀ| ਪਰਿਵਾਰ ਨਾਲ ਵੀ ਵਿਚਾਰ ਵਟਾਂਦਰਾ ਹੋਵੇਗਾ|
ਸਿੰਘ : ਤੁਹਾਡਾ ਦਿਨ ਮੱਧ ਫਲਦਾਈ ਹੋਵੇਗਾ | ਨਿਰਧਾਰਤ ਕੰਮਾਂ ਵੱਲ ਧਿਆਨ ਦਿਓ| ਧਾਰਮਿਕ ਅਤੇ ਮਾਂਗਲਿਕ ਕੰਮਾਂ ਵਿੱਚ ਦਿਨ ਗੁਜ਼ਰੇਗਾ| ਧਾਰਮਿਕ ਯਾਤਰਾ ਦਾ ਪ੍ਰਬੰਧ ਹੋ ਸਕਦਾ ਹੈ| ਤੁਸੀਂ ਥੋੜ੍ਹਾ ਗੁਸੈਲੇ ਹੋ ਸਕਦੇ ਹੋ , ਜਿਸ ਵਜ੍ਹਾ ਨਾਲ ਮਾਨਸਿਕ ਅਸ਼ਾਂਤੀ ਹੋ ਸਕਦੀ ਹੈ|
ਕੰਨਿਆ : ਕਿਸੇ ਨਵੇਂ ਕਾਰਜ ਦੀ ਸ਼ੁਰੂਆਤ ਨਾ ਕਰੋ| ਸੰਭਵ ਹੋ ਸਕੇ ਤਾਂ, ਬਾਹਰ ਦਾ ਖਾਣਾ- ਪੀਣਾ ਟਾਲੋ| ਬਾਣੀ ਉਤੇ ਕਾਬੂ ਰੱਖੋ, ਨਹੀਂ ਤਾਂ ਬਣੇ ਬਣਾਏ ਕੰਮ ਵਿਗੜ ਸਕਦੇ ਹਨ| ਰਿਸ਼ਤੇਦਾਰਾਂ ਨਾਲ ਮਾੜਾ ਵਿਵਹਾਰ ਨਾ ਹੋਵੇ, ਇਸਦਾ ਖਾਸ ਧਿਆਨ ਰੱਖੋ|
ਤੁਲਾ: ਉਲਟ ਲਿੰਗ ਦੇ ਪਾਤਰ ਤੁਹਾਡੇ ਜੀਵਨ ਵਿੱਚ ਛਾਏ ਰਹਿਣਗੇ| ਨਵੇਂ ਕੱਪੜਿਆਂ ਦੀ ਖਰੀਦਦਾਰੀ ਹੋਵੇਗੀ| ਮਾਨ – ਸਨਮਾਨ ਮਿਲੇਗਾ| ਅਚਾਨਕ ਧਨ ਲਾਭ ਹੋ ਸਕਦਾ ਹੈ| ਕਿਸਮਤ ਤੁਹਾਡਾ ਭਰਪੂਰ ਸਾਥ ਦੇਵੇਗੀ|
ਬ੍ਰਿਸ਼ਚਕ : ਗ੍ਰਹਿਸਥੀ ਜੀਵਨ ਵਿੱਚ ਸ਼ਾਂਤੀ ਆਨੰਦ ਦਾ ਮਾਹੌਲਹੋਵੇਗਾ| ਸਿਹਤ ਵਿੱਚ ਸੁਧਾਰ ਆਵੇਗਾ| ਦਫਤਰ ਵਿੱਚ ਨਾਲ ਕੰਮ ਕਰਨ ਵਾਲਿਆਂ ਦਾ ਪੂਰਾ ਸਹਿਯੋਗ ਮਿਲੇਗਾ| ਇਸਤਰੀ ਦੋਸਤਾਂ ਨਾਲ ਮੁਲਾਕਾਤ ਹੋਵੇਗੀ ਅਤੇ ਪੇਕਿਆਂ ਤੋਂ ਚੰਗੇ ਸਮਾਚਾਰ ਮਿਲਣਗੇ| ਧਨ ਲਾਭ ਹੋਵੇਗਾ| ਰੁਕੇ ਹੋਏ ਕੰਮ ਪੂਰੇ ਹੋਣਗੇ| ਤਰੱਕੀ ਦੇ ਯੋਗ ਹਨ|
ਧਨੁ : ਤੁਸੀਂ ਯਾਤਰਾ ਟਾਲ ਦਿਉ ਕਿਉਂਕਿ ਢਿੱਡ ਸਬੰਧੀ ਬਿਮਾਰੀਆਂ ਅਤੇ ਸਮੱਸਿਆਵਾਂ ਹੋ ਸਕਦੀਆਂ ਹਨ| ਕਾਰਜ ਸਫਲਤਾ ਨਾ ਹੋਣ ਤੇ ਨਿਰਾਸ਼ਾ ਹੋ ਸਕਦੀ ਹੈ, ਗੁੱਸੇ ਉਤੇ ਕਾਬੂ ਰੱਖੋ| ਸਾਹਿਤ ਅਤੇ ਕਲਾ ਦੇ ਪ੍ਰਤੀ ਤੁਹਾਡੀ ਰੁਚੀ ਰਹੇਗੀ|
ਮਕਰ : ਤੁਹਾਡੀ ਸਰੀਰਕ ਸਿਹਤ ਚੰਗੀ ਰਹੇਗੀ| ਪਰਿਵਾਰ ਵਿੱਚ ਲੜਾਈ ਨਾ ਹੋਵੇ, ਇਸਦਾ ਧਿਆਨ ਰੱਖੋ| ਸਰੀਰ ਵਿੱਚ ਸਫੁਰਤੀ ਅਤੇ ਊਰਜਾ ਦੀ ਕਮੀ ਹੋ ਸਕਦੀ ਹੈ| ਕਿਸੇ ਨਾਲ ਪੈਸਿਆਂ ਦੇ ਲੈਣ-ਦੇਣ ਵਿੱਚ ਲਾਪਰਵਾਹੀ ਤੋਂ ਬਚੋ| ਜਿਆਦਾ ਲਾਭ ਲੈਣ ਦੀ ਲਾਲਚ ਵਿੱਚ ਨੁਕਸਾਨ ਨਾ ਹੋਵੇ ਇਸਦਾ ਧਿਆਨ ਰੱਖੋ|
ਕੁੰਭ: ਤੁਸੀਂ ਮਾਨਸਿਕ ਰੂਪ ਨਾਲ ਆਪਣੇ ਆਪ ਨੂੰ ਬਹੁਤ ਹਲਕਾ ਮਹਿਸੂਸ ਕਰੋਗੇ| ਭਰਾ-ਭੈਣਾਂ ਦੇ ਨਾਲ ਮਿਲ ਕੇ ਕੋਈ ਨਵਾਂ ਕੰਮ ਕਰੋਗੇਂ| ਦੋਸਤਾਂ ਅਤੇ ਸਬੰਧੀਆਂ ਨਾਲ ਮੁਲਾਕਾਤ ਹੋਵੇਗੀ ਅਤੇ ਛੋਟੀ ਮੋਟੀ ਯਾਤਰਾ ਦਾ ਪ੍ਰਬੰਧ ਵੀ ਹੋ ਸਕਦਾ ਹੈ| ਮੁਕਾਬਲੇਬਾਜਾਂ ਦੇ ਸਾਹਮਣੇ ਜਿੱਤ ਪ੍ਰਾਪਤ ਹੋਵੇਗੀ|
ਮੀਨ : ਤੁਹਾਨੂੰ ਖਰਚ ਉਤੇ ਕਾਬੂ ਰੱਖਣਾ ਚਾਹੀਦਾ ਹੈ| ਕਿਸੇ ਦੇ ਨਾਲ ਤਕਰਾਰ ਜਾਂ ਮਨ ਮੁਟਾਉ ਹੋਣ ਦੀ ਸੰਭਾਵਨਾ ਹੈ| ਪੈਸੇ ਦੇ ਲੈਣ- ਦੇਣ ਵਿੱਚ ਸਾਵਧਾਨੀ ਵਰਤੋਂ| ਸਬੰਧੀਆਂ ਦੇ ਨਾਲ ਝਗੜਾ ਹੋਣ ਦੀ ਸੰਭਾਵਨਾ ਹੈ| ਸਰੀਰਕ ਅਤੇ ਮਾਨਸਿਕ ਸਿਹਤ ਮੱਧਮ ਰਹੇਗੀ|

Leave a Reply

Your email address will not be published. Required fields are marked *