HOROSCOPE

ਮੇਖ: ਸਰੀਰਕ ਅਤੇ ਮਾਨਸਿਕ ਸਿਹਤ ਚੰਗੀ ਬਣੀ ਰਹੇਗੀ| ਪਰਿਵਾਰਕ ਮਾਹੌਲ ਆਨੰਦਮਈ ਰਹੇਗਾ| ਦੋਸਤਾਂ, ਸਨੇਹੀਆਂ ਦੇ ਨਾਲ ਮੇਲ – ਮਿਲਾਪ ਹੋਵੇਗਾ, ਪਰ ਸ਼ਾਮ ਸਮੇਂ ਸਿਹਤ ਥੋੜ੍ਹਾ ਨਰਮ ਰਹਿ ਸਕਦੀ ਹੈ| ਖਾਣ- ਪੀਣ ਵਿੱਚ ਕਾਬੂ ਰੱਖਣ ਦੀ ਲੋੜ ਹੈ| ਗੱਲਬਾਤ ਕਰਦੇ ਸਮੇਂ ਕਿਸੇ ਦੇ ਨਾਲ ਮਾੜੀ ਭਾਸ਼ਾ ਦੀ ਵਰਤੋਂ ਨਾ ਹੋ ਜਾਵੇ, ਇਸਦੇ ਲਈ ਜੀਭ ਤੇ ਕਾਬੂ ਰੱਖੋ|
ਬ੍ਰਿਖ : ਤੁਸੀਂ ਕਿਸੇ ਵਿਸ਼ੇ ਨੂੰ ਲੈ ਕੇ ਚਿੰਤਨਸ਼ੀਲ ਬਣੇ ਰਹਿ ਸਕਦੇ ਹੋ| ਸਰਦੀ-ਖੰਘ, ਬੁਖਾਰ ਨਾਲ ਜੁੜੀ ਕੋਈ ਪ੍ਰੇਸ਼ਾਨੀ ਹੋ ਸਕਦੀ ਹੈ| ਧਾਰਮਿਕ ਕੰਮਾਂ ਦੇ ਪਿੱਛੇ ਖਰਚ ਹੋ ਸਕਦਾ ਹੈ| ਪਰਿਵਾਰ ਦੇ ਕਿਸੇ ਮੈਂਬਰ ਨਾਲ ਮਨ ਮੁਟਾਉ ਹੋ ਸਕਦਾ ਹੈ| ਪਰ, ਦੁਪਹਿਰ ਤੋਂ ਬਾਅਦ ਕੁੱਝ ਅਨੁਕੂਲਤਾ ਰਹਿ ਸਕਦੀ ਹੈ| ਕਾਰਜ ਕਰਨ ਨਾਲ ਉਤਸ਼ਾਹ ਵਿੱਚ ਵਾਧਾ ਹੋ ਸਕਦਾ ਹੈ|
ਮਿਥੁਨ : ਤੁਹਾਨੂੰ ਦੋਸਤਾਂ ਤੋਂ ਲਾਭ ਪ੍ਰਾਪਤ ਹੋ ਸਕਦਾ ਹੈ| ਨਵੇਂ ਮਿੱਤਰ ਬਣ ਸਕਦੇ ਹਨ, ਜੋ ਕਿ ਭਵਿੱਖ ਵਿੱਚ ਤੁਹਾਡੇ ਲਈ ਲਾਭਦਾਈ ਸਿੱਧ ਹੋ ਸਕਦੇ ਹਨ| ਯਾਤਰਾ ਦਾ ਪ੍ਰਬੰਧ ਹੋ ਸਕਦਾ ਹੈ| ਸਰਕਾਰੀ ਕੰਮਾਂ ਵਿੱਚ ਲਾਭ ਹੋਵੇਗਾ| ਪਰ ਦੁਪਹਿਰ ਤੋਂ ਬਾਅਦ ਕੁੱਝ ਸਾਵਧਾਨੀ ਵਰਤੋਂ|
ਕਰਕ : ਦਿਨ ਦੀ ਸ਼ੁਰੂਆਤ ਵਿੱਚ ਕਿਸੇ ਕੰਮ ਨੂੰ ਲੈ ਕੇ ਰੁਕਾਵਟਾਂ ਦਾ ਸਾਹਮਣਾ ਕਰ ਸਕਦੇ ਹੋ, ਪਰੰਤੂ ਸਫਲਤਾਪੂਰਵਕ ਉਸ ਕਾਰਜ ਨੂੰ ਪੂਰਾ ਕਰ ਸਕੋਗੇ| ਗੁੱਸੇ ਦੀ ਮਾਤਰਾ ਜਿਆਦਾ ਰਹਿਣ ਨਾਲ ਕਿਸੇ ਦੇ ਨਾਲ ਵਿਵਾਦ ਹੋ ਸਕਦਾ ਹੈ ਪਰ ਦੁਪਹਿਰ ਤੋਂ ਬਾਅਦ ਹਾਲਤ ਵਿੱਚ ਸੁਧਾਰ ਆਵੇਗਾ| ਪਰਿਵਾਰ ਵਿੱਚ ਵੀ ਆਨੰਦ ਦਾ ਮਾਹੌਲ ਬਣਿਆ ਰਹੇਗਾ| ਵਪਾਰਕ ਥਾਂ ਤੇ ਉਚ ਅਧਿਕਾਰੀਆਂ ਦੇ ਨਾਲ ਜ਼ਰੂਰੀ ਚਰਚਾਵਾਂ ਵਿੱਚ ਸ਼ਾਮਿਲ ਹੋਣ ਦਾ ਮੌਕੇ ਪ੍ਰਾਪਤ ਹੋਵੇਗਾ|
ਸਿੰਘ : ਪਰਿਵਾਰ ਅਤੇ ਵਪਾਰਕ ਖੇਤਰ ਵਿੱਚ ਦਿਨ ਚੰਗੀ ਤਰ੍ਹਾਂ ਨਾਲ ਗੁਜ਼ਰੇਗਾ, ਕਿਉਂਕਿ ਦੋਵਾਂ ਸਥਾਨਾਂ ਉਤੇ ਜ਼ਰੂਰੀ ਵਿਸ਼ਿਆਂ ਉਤੇ ਚਰਚਾਵਾਂ ਹੋਣਗੀਆਂ| ਕਾਰਜ ਦਾ ਬੋਝ ਵਧਣ ਨਾਲ ਸਿਹਤ ਵਿੱਚ ਕੁੱਝ ਕਮਜੋਰੀ ਰਹੇਗੀ ਅਤੇ ਦੁਪਹਿਰ ਤੋਂ ਬਾਅਦ ਸਿਹਤ ਵਿੱਚ ਸੁਧਾਰ ਹੋਵੇਗਾ|
ਕੰਨਿਆ : ਤੁਹਾਡਾ ਮਨ ਚਿੰਤਨਸ਼ਕਤੀ ਅਤੇ ਰਹੱਸਮਈ ਵਿਦਿਆਵਾਂ ਦੇ ਪ੍ਰਤੀ ਆਕਰਸ਼ਤ ਹੋਵੇਗਾ| ਕਿਸੇ ਦੇ ਨਾਲ ਵਿਵਾਦ ਨਾ ਹੋਵੇ ਇਸਦੇ ਲਈ ਸੋਚ- ਸਮਝ ਕੇ ਬੋਲਣਾ ਤੁਹਾਡੇ ਲਈ ਲਾਭਕਾਰੀ ਸਿੱਧ ਹੋਵੇਗਾ| ਸਿਹਤ ਵਿੱਚ ਕੁੱਝ ਪੀੜ ਬਣੀ ਰਹੇਗੀ| ਦੁਪਹਿਰ ਤੋਂ ਬਾਅਦ ਯਾਤਰਾ ਦਾ ਪ੍ਰਬੰਧ ਕਰ ਸਕਦੇ ਹੋ| ਧਾਰਮਿਕ ਕੰਮਾਂ ਵਿੱਚ ਜਾਣ ਦਾ ਪ੍ਰੋਗਰਾਮ ਬਣੇਗਾ|
ਤੁਲਾ : ਤੁਸੀਂ ਸਮਾਜਿਕ ਅਤੇ ਬਾਹਰਲੇ ਖੇਤਰਾਂ ਵਿੱਚ ਪ੍ਰਸ਼ੰਸਾ ਪ੍ਰਾਪਤ ਕਰ ਸਕੋਗੇ| ਕਿਸੇ ਕਰੀਬੀ ਵਿਅਕਤੀ ਨਾਲ ਮਿਲਣ ਤੇ ਮਨ ਖੁਸ਼ ਰਹੇਗਾ| ਦੁਪਹਿਰ ਅਤੇ ਸ਼ਾਮ ਤੋਂ ਬਾਅਦ ਬਾਣੀ ਅਤੇ ਸੁਭਾਅ ਉਤੇ ਕਾਬੂ ਰੱਖਣ ਨਾਲ ਲਾਭ ਹੋਵੇਗਾ| ਤੁਹਾਨੂੰ ਆਤਮਿਕ ਸਿੱਧੀ ਮਿਲਣ ਦੇ ਯੋਗ ਹਨ|
ਬ੍ਰਿਸ਼ਚਕ : ਤੁਹਾਡਾ ਦਿਨ ਬਹੁਤ ਆਨੰਦਮਈ ਗੁਜ਼ਰੇਗਾ| ਵਪਾਰ ਨਾਲ ਜੁੜੇ ਕੰਮਾਂ ਵਿੱਚ ਦਿਨਭਰ ਰੁਝੇ ਰਹੋਗੇ ਅਤੇ ਉਸ ਨਾਲ ਲਾਭ ਵੀ ਹੋਵੇਗਾ| ਜਿਆਦਾ ਲੋਕਾਂ ਦੇ ਨਾਲ ਮਿਲਣ ਦੇ ਕਾਰਨ ਵਿਚਾਰਾਂ ਦਾ ਆਦਾਨ – ਪ੍ਰਦਾਨ ਕਰ ਸਕਦੇ ਹੋ| ਸਮਾਜਿਕ ਖੇਤਰ ਵਿੱਚ ਤੁਹਾਡੇ ਕਾਰਜ ਦੀ ਸ਼ਲਾਘਾ ਹੋਵੇਗੀ| ਸ਼ਾਮ ਸਮੇਂ ਜੀਵਨਸਾਥੀ ਦੇ ਨਾਲ ਚੰਗਾ ਸਮਾਂ ਗੁਜ਼ਰੇਗਾ| ਵਾਹਨ ਸੁਖ ਮਿਲੇਗਾ|
ਧਨੁ : ਦਿਨ ਦੀ ਸ਼ੁਰੂਆਤ ਥੋੜ੍ਹੀ ਨਰਮ ਰਹਿ ਸਕਦੀ ਹੈ| ਕਿਸੇ ਕਾਰਜ ਲਈ ਕੁੱਝ ਜਿਆਦਾ ਹੀ ਭੱਜਦੌੜ ਮਚੀ ਰਹੇਗੀ ਅਤੇ ਮਿਹਨਤ ਦੀ ਤੁਲਣਾ ਵਿੱਚ ਪ੍ਰਾਪਤੀ ਘੱਟ ਹੋਵੇਗੀ| ਦੋਸਤਾਂ ਦੇ ਨਾਲ ਆਨੰਦਪੂਰਵਕ ਸਮਾਂ ਗੁਜ਼ਰੇਗਾ| ਤੁਹਾਡੇ ਹੱਥੋਂ ਕੋਈ ਧਾਰਮਿਕ ਜਾਂ ਪੁਨ ਦਾ ਕਾਰਜ ਹੋਵੇਗਾ| ਆਰਥਿਕ ਲਾਭ ਹੋਣ ਦੀ ਸੰਭਾਵਨਾ ਹੈ|
ਮਕਰ :ਜਮੀਨ – ਜਾਇਦਾਦ ਨਾਲ ਜੁੜੇ ਮਾਮਲਿਆਂ ਵਿੱਚ ਸੋਚ – ਸਮਝ ਕੇ ਅੱਗੇ ਵਧਣ ਨਾਲ ਲਾਭ ਹੋਵੇਗਾ| ਸਿਹਤ ਥੋੜ੍ਹਾ ਨਰਮ ਰਹਿ ਸਕਦੀ ਹੈ| ਔਲਾਦ ਦੀ ਚਿੰਤਾ ਰਹਿ ਸਕਦੀ ਹੈ| ਸਰਕਾਰੀ ਅਤੇ ਸੀਨੀਅਰ ਅਧਿਕਾਰੀ ਨਾਲ ਜੁੜੇ ਕਿਸੇ ਵਿਸ਼ੇ ਵਿੱਚ ਸਫਲਤਾ ਮਿਲੇਗੀ| ਕਿਸੇ ਲੰਬੀ ਦੂਰੀ ਦੀ ਯਾਤਰਾ ਤੇ ਜਾਣ ਦਾ ਪਲਾਨ ਬਣ ਸਕਦਾ ਹੈ|
ਕੁੰਭ : ਤੁਹਾਨੂੰ ਨਵੇਂ ਕਾਰਜ ਕਰਨ ਦੀ ਪ੍ਰੇਰਨਾ ਜ਼ਰੂਰ ਮਿਲੇਗੀ, ਪਰ ਵਿਚਾਰਾਂ ਵਿੱਚ ਜਲਦੀ ਤਬਦੀਲੀ ਆਉਣ ਦੇ ਕਾਰਨ ਮਹੱਤਵਪੂਰਣ ਕੰਮਾਂ ਵਿੱਚ ਅੰਤਮ ਫ਼ੈਸਲਾ ਨਾ ਲਓ| ਲਿਖਾਈ ਨਾਲ ਜੁੜੇ ਕਾਰਜ ਲਈ ਦਿਨ ਚੰਗਾ ਹੈ | ਦੁਪਹਿਰ ਤੋਂ ਬਾਅਦ ਹਾਲਤ ਵਿੱਚ ਬਦਲਾਉ ਆਵੇਗਾ| ਦੁਵਿਧਾਪੂਰਣ ਸਥਿਤੀ ਦਾ ਅਨੁਭਵ ਹੋਵੇਗਾ| ਕਿਸੇ ਦੇ ਵਿਵਹਾਰ ਨਾਲ ਤੁਹਾਨੂੰ ਠੇਸ ਲੱਗ ਸਕਦੀ ਹੈ| ਮਕਾਨ ਜਾਂ ਭੂਮੀ ਨਾਲ ਸਬੰਧਿਤ ਮਾਮਲਿਆਂ ਉਤੇ ਸੋਚ – ਸਮਝ ਕੇ ਫੈਸਲਾ ਲੈਣ ਦੀ ਲੋੜ ਹੈ| ਮਾਨਸਿਕ ਬੇਚੈਨੀ ਦੂਰ ਕਰਨ ਲਈ ਤੁਸੀਂ ਅਧਿਆਤਮਕਤਾ ਦੀ ਸ਼ਰਨ ਲੈ ਸਕਦੇ ਹੋ|
ਮੀਨ : ਪੈਸਾ ਖਰਚ ਜਿਆਦਾ ਹੋ ਜਾਣ ਨਾਲ ਤੁਹਾਡਾ ਮਨ ਬੇਚੈਨ ਰਹੇਗਾ| ਕਿਸੇ ਨਾਲ ਮਨ ਮੁਟਾਵ ਜਾਂ ਤਨਾਉ ਦੇ ਪ੍ਰਸੰਗ ਨਾ ਬਣੇ , ਇਸਦਾ ਧਿਆਨ ਰੱਖਣ ਦੀ ਲੋੜ ਹੈ | ਆਰਥਿਕ ਵਿਸ਼ਿਆਂ ਵਿੱਚ ਵੀ ਸੰਭਲ ਕੇ ਚਲੋ| ਵਪਾਰਕ ਖੇਤਰ ਵਿੱਚ ਸਖਤ ਮਿਹਨਤ ਦਾ ਸਾਹਮਣਾ ਕਰ ਸਕਦੇ ਹੋ| ਕਿਸੇ ਅਹਿਮ ਵਿਸ਼ੇ ਤੇ ਵੱਡਾ ਫੈਸਲਾ ਲੈਣਾ ਪੈ ਸਕਦਾ ਹੈ| ਵਿਦੇਸ਼ ਤੋਂ ਕੋਈ ਸ਼ੁਭ ਸਮਾਚਾਰ ਪ੍ਰਾਪਤ ਹੋ ਸਕਦਾ ਹੈ|

Leave a Reply

Your email address will not be published. Required fields are marked *