HOROSCOPE

ਮੇਖ : ਘਰ ਪਰਿਵਾਰ ਦੇ ਕੰਮ ਨਿਪਟਾਉਣ ਲਈ ਤੁਹਾਨੂੰ ਥੋੜ੍ਹਾ ਬੁੱਧੀ ਵਿਵੇਕ ਨਾਲ ਕੰਮ ਲੈਣਾ ਪਵੇਗਾ| ਬਾਣੀ ਉਤੇ ਕਾਬੂ ਰੱਖੋ, ਨਹੀਂ ਤਾਂ ਕਿਸੇ ਨਾਲ ਵਾਦ-ਵਿਵਾਦ ਜਾਂ ਮਨ ਮੁਟਾਵ ਹੋ ਸਕਦਾ ਹੈ| ਆਰਥਿਕ ਵਿਸ਼ਿਆਂ ਵਿੱਚ ਸਾਵਧਾਨੀ ਵਰਤੋ|
ਬ੍ਰਿਖ: ਤੁਸੀਂ ਆਪਣੇ ਪਰਿਵਾਰ ਦੀਆਂ ਆਰਥਿਕ ਜਰੂਰਤਾਂ ਨੂੰ ਪੂਰਾ ਕਰੋਗੇ| ਆਰਥਿਕ ਲਾਭ ਹੋਣ ਦੀਆਂ ਸੰਭਾਵਨਾਵਾਂ ਹਨ| ਮਨ ਵਿੱਚ ਉਤਸ਼ਾਹ ਅਤੇ ਵਿਚਾਰਾਂ ਦੀ ਸਥਿਰਤਾ ਦੇ ਕਾਰਨ ਸਾਰੇ ਕਾਰਜ ਤੁਸੀਂ ਚੰਗੀ ਤਰ੍ਹਾਂ ਕਰ ਸਕੋਗੇ|
ਮਿਥੁਨ : ਤੁਹਾਡੀ ਬਾਣੀ ਦੇ ਕਾਰਨ ਕੋਈ ਸਮੱਸਿਆ ਖੜੀ ਨਾ ਹੋਵੇ ਧਿਆਨ ਰੱਖੋ| ਗੁੱਸੇ ਦੇ ਕਾਰਨ ਕਿਸੇ ਨਾਲ ਝਗੜਾ ਨਾ ਹੋ ਜਾਵੇ ਇਸਦਾ ਧਿਆਨ ਰੱਖੋ| ਅੱਖਾਂ ਵਿੱਚ ਪੀੜਾ ਹੋ ਸਕਦੀ ਹੈ| ਕਮਾਈ ਘੱਟ ਅਤੇ ਖਰਚ ਜਿਆਦਾ ਹੋਵੇਗਾ|
ਕਰਕ : ਤੁਹਾਡੇ ਲਈ ਦਿਨ ਲਾਭਕਾਰੀ ਹੈ| ਨੌਕਰੀ ਅਤੇ ਵਪਾਰ ਵਿੱਚ ਵੀ ਲਾਭ ਦੇ ਸੰਕੇਤ ਹਨ| ਦੋਸਤਾਂ ਦੇ ਨਾਲ ਆਨੰਦਪੂਰਵਕ ਸਮਾਂ ਬਤੀਤ ਹੋਵੇਗਾ| ਕੰਵਾਰੇ ਲੋਕਾਂ ਲਈ ਵਿਆਹ ਦਾ ਯੋਗ ਹੈ| ਕਮਾਂਈ ਦੇ ਸਾਧਨਾਂ ਵਿੱਚ ਵਾਧਾ ਹੋਵੇਗਾ|
ਸਿੰਘ : ਤੁਹਾਡੇ ਕਾਰਜ ਖੇਤਰ ਵਿੱਚ ਦਿਨ ਖਾਸ ਹੋ ਸਕਦਾ ਹੈ|ਉਚ ਅਧਿਕਾਰੀ ਖੁਸ਼ ਰਹਿਣਗੇ| ਤੁਸੀਂ ਆਪਣਾ ਕਾਰਜ ਦ੍ਰਿੜ ਮਨੋਬਲ ਅਤੇ ਪੂਰਨ ਆਤਮਵਿਸ਼ਵਾਸ ਦੇ ਨਾਲ ਪੂਰਾ ਕਰੋਗੇ| ਪਿਤਾ ਦੇ ਨਾਲ ਸੰਬੰਧ ਪ੍ਰੇਮ ਪੂਰਣ ਰਹਿਣਗੇ ਅਤੇ ਉਨ੍ਹਾਂ ਤੋਂ ਲਾਭ ਵੀ ਹੋਵੇਗਾ| ਜਮੀਨ, ਵਾਹਨ, ਜਾਇਦਾਦ ਨਾਲ ਜੁੜੇ ਕਾਰਜ ਕਰਨ ਲਈ ਦਿਨ ਅਨੁਕੂਲ ਹੈ|
ਕੰਨਿਆ : ਤੁਹਾਨੂੰ ਕਿਸੇ ਸੱਮਿਸਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਸਰੀਰਕ ਰੂਪ ਨਾਲ ਸਫੁਰਤੀ ਦੀ ਕਮੀ ਰਹਿਣ ਨਾਲ ਥਕਾਣ ਹੋਵੇਗੀ| ਕਾਰਜ ਖੇਤਰ ਵਿੱਚ ਉੱਚ ਅਧਿਕਾਰੀਆਂ ਦਾ ਸੁਭਾਅ ਨਕਾਰਾਤਮਕ ਰਹੇਗਾ| ਔਲਾਦ ਦੇ ਸਿਹਤ ਦੇ ਵਿਸ਼ੇ ਵਿੱਚ ਚਿੰਤਾ ਰਹੇਗੀ ਅਤੇ ਉਨ੍ਹਾਂ ਦੇ ਨਾਲ ਮਤਭੇਦ ਵੀ ਹੋ ਸਕਦਾ ਹੈ|
ਤੁਲਾ: ਕਿਸੇ ਦੇ ਨਾਲ ਵਾਦ – ਵਿਵਾਦ ਜਾਂ ਲੜਾਈ ਨਾ ਕਰੋ| ਬਾਣੀ ਉਤੇ ਕਾਬੂ ਰੱਖਣਾ ਤੁਹਾਡੇ ਹਿੱਤ ਵਿੱਚ ਰਹੇਗਾ| ਸਿਹਤ ਦਾ ਧਿਆਨ ਰੱਖੋ| ਰਹੱਸਮਈ ਵਿਸ਼ੇ ਅਤੇ ਗੂੜ ਵਿਦਿਆ ਦੇ ਪ੍ਰਤੀ ਤੁਸੀਂ ਆਕਰਸ਼ਿਤ ਹੋਵੋਗੇ ਅਤੇ ਆਤਮਿਕ ਚਿੰਤਾ ਦੇ ਦੁਆਰੇ ਮਾਨਸਿਕ ਸ਼ਾਂਤੀ ਪ੍ਰਾਪਤ ਕਰ ਸਕੋਗੇ|
ਬ੍ਰਿਸ਼ਚਕ : ਤੁਹਾਡੇ ਲਈ ਦਿਨ ਮਨੋਰੰਜਨ ਦਾ ਹੈ| ਦੋਸਤਾਂ ਦੇ ਨਾਲ ਪਾਰਟੀ ਜਾਂ ਪਿਕਨਿਕ ਲਈ ਬਹੁਤ ਚੰਗੀ ਤਰ੍ਹਾਂ ਗੁਜ਼ਰੇਗਾ| ਤੁਹਾਡੇ ਮਾਨ – ਸਨਮਾਨ ਵਿੱਚ ਵਾਧਾ ਹੋਵੇਗਾ|
ਧਨੁ : ਤੁਹਾਡੇ ਲਈ ਦਿਨ ਬਹੁਤ ਅਨੁਕੂਲ ਹੈ| ਘਰ ਦਾ ਮਾਹੌਲ ਆਨੰਦਮਈ ਰਹੇਗਾ| ਨੌਕਰੀ ਅਤੇ ਵਪਾਰਕ ਥਾਂ ਉਤੇ ਮਾਹੌਲ ਅਨੁਕੂਲ ਰਹੇਗਾ| ਪੇਕਿਆ ਤੋਂ ਚੰਗੇ ਸਮਾਚਾਰ ਆਉਣਗੇ|
ਮਕਰ : ਵਪਾਰਕ ਖੇਤਰ ਵਿੱਚ ਕਿਸਮਤ ਦਾ ਸਾਥ ਨਹੀਂ ਮਿਲੇਗਾ| ਉਚ ਅਧਿਕਾਰੀ ਤੁਹਾਡੇ ਕੰਮ ਤੋਂ ਸੰਤੋਸ਼ ਨਹੀਂ ਹੋਵਣਗੇ| ਮਨ ਵਿੱਚ ਦੁਵਿਧਾ ਰਹਿਣ ਦੇ ਕਾਰਨ ਫ਼ੈਸਲਾ ਲੈਣ ਵਿੱਚ ਰੁਕਾਵਟ ਆਵੇਗੀ|
ਕੁੰਭ : ਜਿਆਦਾ ਭਾਵੁਕਤਾ ਦੇ ਕਾਰਨ ਮਨ ਵਿੱਚ ਪੀੜ ਦਾ ਅਨੁਭਵ ਹੋਵੇਗਾ| ਘਰ ਅਤੇ ਜਾਇਦਾਦ ਨਾਲ ਜੁੜੇ ਕੰਮਾਂ ਵਿੱਚ ਸੰਭਲਕੇ ਚਲਣ ਦੀ ਜ਼ਰੂਰਤ ਹੈ | ਵਿਦਿਆ ਪ੍ਰਾਪਤੀ ਲਈ ਅਨੁਕੂਲ ਦਿਨ ਹੈ|
ਮੀਨ : ਜ਼ਰੂਰੀ ਫ਼ੈਸਲਾ ਲੈਣ ਲਈ ਦਿਨ ਸ਼ੁਭ ਹੈ| ਦੋਸਤਾਂ ਦੇ ਨਾਲ ਸੈਰ ਸਪਾਟੇ ਦਾ ਪ੍ਰਬੰਧ ਕਰੋਗੇ| ਭਰਾਵਾਂ ਦੇ ਨਾਲ ਸਬੰਧਾਂ ਵਿੱਚ ਨਜ਼ਦੀਕੀ ਆਵੇਗੀ|

Leave a Reply

Your email address will not be published. Required fields are marked *