HOROSCOPE

ਮੇਖ : ਦਿਨ ਦੀ ਸ਼ੁਰੂਆਤ ਵਿੱਚ ਕੁੱਝ ਮਾਨਸਿਕ ਦੁਵਿਧਾ ਹੋ ਸਕਦੀ ਹੈ| ਪਰੰਤੂ ਤੁਸੀਂ ਦਿੱਕਤਾਂ ਹੱਲ ਕਰ ਲਓਗੇ| ਮਧੁਰਵਾਣੀ ਅਤੇ ਭਾਸ਼ਾ ਨਾਲ ਤੁਸੀਂ ਕਿਸੇ ਨੂੰ ਵੀ ਮਨਾ ਸਕੋਗੇ| ਨਵੇਂ ਕੰਮ ਦੀ ਸ਼ੁਰੂਆਤ ਨਾ ਕਰਨ ਦੀ ਸਲਾਹ ਹੈ| ਦੁਪਹਿਰ ਤੋਂ ਬਾਅਦ ਤੁਹਾਡੇ ਉਤਸ਼ਾਹ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ|
ਬ੍ਰਿਖ : ਤੁਹਾਡੇ ਲਈ ਦਿਨ ਮੱਧ ਫਲਦਾਈ ਹੈ| ਤੁਹਾਨੂੰ ਸਰੀਰਕ ਅਤੇ ਮਾਨਸਿਕ ਰੂਪ ਨਾਲ ਸਫੁਰਤੀ ਅਤੇ ਆਨੰਦ ਦਾ ਅਨੁਭਵ ਹੋਵੇਗਾ| ਤੁਹਾਡੀ ਕਲਾਤਮਕ ਸ਼ਕਤੀਆਂ ਵਿੱਚ ਵਾਧਾ ਹੋ ਸਕਦਾ ਹੈ| ਕਾਰਜ ਉਤਸ਼ਾਹ ਅਤੇ ਚੌਕਸੀ ਨਾਲ ਕਰੋਗੇ| ਪਰੰਤੂ ਦੁਪਹਿਰ ਤੋਂ ਬਾਅਦ ਮਾਨਸਿਕ ਰੂਪ ਨਾਲ ਕੁੱਝ ਪ੍ਰੇਸ਼ਾਨ ਹੋ ਸਕਦੇ ਹੋ|
ਮਿਥੁਨ : ਸਿਹਤ ਨੂੰ ਲੈ ਕੇ ਸਾਵਧਾਨੀ ਵਰਤੋ| ਕਿਸੇ ਵੀ ਤਰ੍ਹਾਂ ਦੀ ਬਹਿਸ ਤੋਂ ਬਚੋ| ਦੁਪਹਿਰ ਤੋਂ ਬਾਅਦ ਉਤਸ਼ਾਹ ਦਾ ਅਨੁਭਵ ਹੋਵੇਗਾ| ਪਰਿਵਾਰ ਵਿੱਚ ਵੀ ਪ੍ਰੇਮਪੂਰਣ ਮਾਹੌਲ ਬਣੇਗਾ| ਆਰਥਿਕ ਲਾਭ ਦੀਆਂ ਸੰਭਾਵਨਾਵਾਂ ਹਨ| ਉਲਝਨਾਂ ਦੇ ਆਉਣ ਤੇ ਘਬਰਾਓ ਨਾ|
ਕਰਕ : ਤੁਹਾਡੇ ਲਈ ਵਪਾਰਕ ਖੇਤਰ ਵਿੱਚ ਲਾਭਦਾਈ ਸਮਾਂ ਹੈ| ਇਸਤਰੀ ਵਰਗ ਨਾਲ ਲਾਭ ਹੋਣ ਦਾ ਵੀ ਯੋਗ ਹੈ| ਮਾਨਸਿਕ ਅਤੇ ਸਰੀਰਕ ਸਿਹਤ ਚੰਗੀ ਰਹੇਗੀ| ਬਾਣੀ ਉਤੇ ਕਾਬੂ ਰੱਖਣਾ ਜਰੂਰੀ ਹੈ, ਨਹੀਂ ਤਾਂ ਕੰਮ ਅਧੂਰੇ ਰਹਿ ਸਕਦੇ ਹਨ| ਖਰਚ ਵੱਧ ਸਕਦਾ ਹੈ| ਸਿਹਤ ਦਾ ਧਿਆਨ ਰੱਖੋ|
ਸਿੰਘ : ਕਾਰੋਬਾਰ ਅਤੇ ਵਪਾਰ ਕਰਨ ਵਾਲਿਆਂ ਲਈ ਦਿਨ ਲਾਭਦਾਈ ਹੈ| ਵਪਾਰ ਵਿੱਚ ਵਾਧਾ ਹੋਵੇਗਾ| ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਨਾਲ ਆਨੰਦਪੂਰਵਕ ਪਲਾਂ ਨੂੰ ਮਨਾਓਗੇ| ਇਸਤਰੀ ਵਰਗ ਤੋਂ ਲਾਭ ਹੋਣ ਦੀ ਵੀ ਸੰਭਾਵਨਾ ਹੈ| ਔਲਾਦ ਤੋਂ ਵੀ ਲਾਭ ਮਿਲੇਗਾ| ਛੋਟੀ ਮੋਟੀ ਯਾਤਰਾ ਹੋ ਸਕਦੀ ਹੈ| ਦੰਪਤੀ ਜੀਵਨ ਵਿੱਚ ਆਨੰਦ ਰਹੇਗਾ|
ਕੰਨਿਆ : ਨਵੇਂ ਕੰਮ ਦੀ ਸ਼ੁਰੂਆਤ ਕਰਨ ਲਈ ਸਮਾਂ ਅਨੁਕੂਲ ਹੈ| ਤੁਹਾਡੇਅੰਦਰ ਕੁੱਝ ਜਿਆਦਾ ਧਾਰਮਿਕਤਾ ਰਹੇਗੀ| ਦਫ਼ਤਰ ਜਾਂ ਵਪਾਰਕ ਥਾਂ ਉਤੇ ਕਾਰਜ ਭਾਰ ਜਿਆਦਾ ਹੋ ਸਕਦਾ ਹੈ| ਵਿਦੇਸ਼ ਜਾਣ ਦੇ ਇੱਛਕ ਲੋਕਾਂ ਦਾ ਕੰਮ ਬਣ ਸਕਦਾ ਹੈ| ਦੁਪਹਿਰ ਤੋਂ ਬਾਅਦ ਨਵੇਂ ਕੰਮ ਦਾ ਪ੍ਰਬੰਧ ਕਰਸਕੋਗੇ | ਅਧੂਰੇ ਕੰਮ ਪੂਰੇ ਹੋ ਸਕਦੇ ਹਨ| ਕਾਰੋਬਾਰ ਵਿੱਚ ਵਾਧੇ ਦੀਆਂ ਸੰਭਾਵਨਾਵਾਂ ਹਨ| ਗ੍ਰਹਿਸਥੀ ਜੀਵਨ ਵਿੱਚ ਮਧੁਰਤਾ ਛਾਈ ਰਹੇਗੀ| ਮਾਨ – ਸਨਮਾਨ ਮਿਲੇਗਾ|
ਤੁਲਾ: ਖਾਣ- ਪੀਣ ਵਿੱਚ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੈ| ਬਿਹਤਰ ਹੋਵੇਗਾ ਕਿ ਕੋਈ ਨਵਾਂ ਕਾਰਜ ਸ਼ੁਰੂ ਨਾ ਕਰੋ| ਯਾਤਰਾਵਾਂ ਤੋਂ ਬਚਨਾ ਹੀ ਬਿਹਤਰ ਹੋਵੇਗਾ| ਦੁਪਹਿਰ ਤੋਂ ਬਾਅਦ ਸਥਿਤੀਆਂ ਤੁਹਾਡੇ ਪੱਖ ਵਿੱਚ ਬਣਨਗੀਆਂ| ਧਾਰਮਿਕ ਕੰਮਾਂ ਦਾ ਪ੍ਰਬੰਧ ਹੋ ਸਕਦਾ ਹੈ| ਵਿਦੇਸ਼ ਵਿੱਚ ਸਥਿਤ ਸਬੰਧੀਆਂ ਦੇ ਸਮਾਚਾਰ ਮਿਲਣਗੇ| ਵਪਾਰ ਵਿੱਚ ਆਰਥਿਕ ਲਾਭ ਹੋਵੇਗਾ|
ਬ੍ਰਿਸ਼ਚਕ : ਪਰਿਵਾਰਕ ਜੀਵਨ ਸੁਖਮਈ ਰਹੇਗਾ| ਛੋਟੀ ਮੋਟੀ ਯਾਤਰਾ ਦਾ ਵੀ ਯੋਗ ਹੈ| ਦੁਪਹਿਰ ਤੋਂ ਬਾਅਦ ਸਿਹਤ ਦਾ ਧਿਆਨ ਰੱਖੋ| ਮਾਨਸਿਕ ਰੂਪ ਨਾਲ ਕੁੱਝ ਬੇਚੈਨੀ ਦਾ ਵੀ ਅਨੁਭਵ ਕਰ ਸਕਦੇ ਹੋ| ਦੁਪਹਿਰ ਤੋਂ ਬਾਅਦ ਨਵੇਂ ਕੰਮ ਸ਼ੁਰੂ ਨਾ ਕਰੋ| ਯਾਤਰਾ ਵਿੱਚ ਵੀ ਰੁਕਾਵਟ ਆ ਸਕਦੀ ਹੈ| ਖਾਣ- ਪੀਣ ਵਿੱਚ ਵਿਸ਼ੇਸ਼ ਰੂਪ ਨਾਲ ਸਾਵਧਾਨੀ ਵਰਤੋ|
ਧਨੁ : ਸਰੀਰ ਅਤੇ ਮਨ ਨਾਲ ਰੋਗੀ ਰਹਿੰਦੇ ਹੋਏ ਵੀ ਤੁਸੀਂ ਆਪਣੇ ਅਧੂਰੇ ਕੰਮਾਂ ਨੂੰ ਪੂਰਾ ਕਰ ਸਕੋਗੇ| ਆਰਥਿਕ ਪ੍ਰਬੰਧ ਵੀ ਬਹੁਤ ਚੰਗੀ ਤਰ੍ਹਾਂ ਕਰ ਸਕੋਗੇ| ਦਫ਼ਤਰ ਵਿੱਚ ਸਹਿਕਰਮੀਆਂ ਦਾ ਸਹਿਯੋਗ ਤੁਹਾਨੂੰ ਮਿਲੇਗਾ| ਰਿਸ਼ਤੇਦਾਰ ਅਤੇ ਦੋਸਤਾਂ ਦੀ ਨਜਦੀਕੀ ਵਿੱਚ ਵਾਧਾ ਹੋਵੇਗਾ| ਦੰਪਤੀ ਜੀਵਨ ਆਨੰਦਦਾਈ ਰਹੇਗਾ| ਸਮਾਜਿਕ ਰੂਪ ਨਾਲ ਸਫਲਤਾ ਮਿਲੇਗੀ| ਵਪਾਰੀ ਵਪਾਰ ਵਿੱਚ ਵਾਧਾ ਕਰ ਸਕਣਗੇ|
ਮਕਰ : ਵਿਚਾਰਕ ਪੱਧਰ ਤੇ ਵਿਸ਼ਾਲਤਾ ਅਤੇ ਮਧੁਰਵਾਣੀ ਨਾਲ ਤੁਸੀਂ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕੋਗੇ| ਬਾਣੀ ਦੀ ਮਧੁਰਤਾ ਤੁਹਾਨੂੰ ਨਵੇਂ ਸੰਬੰਧ ਬਣਾਉਣ ਵਿੱਚ ਵੀ ਕੰਮ ਆਵੇਗੀ| ਆਰਥਿਕ ਪ੍ਰਬੰਧ ਵੀ ਤੁਸੀ ਚੰਗੀ ਤਰ੍ਹਾਂ ਨਾਲ ਕਰ ਸਕੋਗੇ| ਪੂਰਾ ਦਿਨ ਆਨੰਦ ਦੇ ਨਾਲ ਗੁਜ਼ਰੇਗਾ| ਨੌਕਰੀ ਵਿੱਚ ਸਹਿਕਰਮੀਆਂ ਦਾ ਸਹਿਯੋਗ ਮਿਲੇਗਾ| ਦੁਪਹਿਰ ਤੋਂ ਬਾਅਦ ਬਿਮਾਰ ਵਿਅਕਤੀ ਦੀ ਸਿਹਤ ਵਿੱਚ ਸੁਧਾਰ ਹੋਵੇਗਾ ਅਤੇ ਅਧੂਰੇ ਕਾਰਜ ਪੂਰੇ ਹੋਣਗੇ|
ਕੁੰਭ : ਸਰਕਾਰੀ ਕੰਮਾਂ ਵਿੱਚ ਸਫਲਤਾ ਮਿਲੇਗੀ | ਜੱਦੀ ਜਾਇਦਾਦ ਤੋਂ ਲਾਭ ਹੋਵੇਗਾ| ਵਾਹਨ, ਮਕਾਨ ਆਦਿ ਦੇ ਪੱਤਰਾਂ ਨਾਲ ਸਬੰਧਤ ਕਾਰਵਾਈ ਵਿੱਚ ਸਾਵਧਾਨੀਪੂਰਵਕ ਅੱਗੇ ਵਧੋ| ਮਨ ਖੁਸ਼ ਰਹੇਗਾ| ਜਿਆਦਾ ਮਿਹਨਤ ਕਰਨ ਤੇ ਵੀ ਸਫਲਤਾ ਘੱਟ ਮਿਲਣ ਦੀ ਸੰਭਾਵਨਾ ਹੈ| ਪ੍ਰੇਸ਼ਾਨ ਨਾ ਹੋਵੋ ਅਤੇ ਆਪਣੀ ਸਿਹਤ ਦਾ ਧਿਆਨ ਰੱਖੋ|
ਮੀਨ :ਤੁਸੀਂ ਮਾਨਸਿਕ ਰੂਪ ਨਾਲ ਹਲਕਾ ਮਹਿਸੂਸ ਕਰੋਗੇ| ਆਨੰਦ ਅਤੇ ਉਤਸ਼ਾਹ ਵਿੱਚ ਵੀ ਵਾਧਾ ਹੋਵੇਗਾ| ਆਰਥਕ ਵਿਸ਼ਿਆਂ ਤੇ ਤੁਸੀਂ ਜਿਆਦਾ ਧਿਆਨ ਦਿਓਗੇ| ਤੁਸੀਂ ਕਿਸੇ ਵੀ ਕੰਮ ਨੂੰ ਦ੍ਰਿੜ ਮਨੋਬਲ ਅਤੇ ਆਤਮ ਵਿਸ਼ਵਾਸ ਦੇ ਨਾਲ ਕਰ ਸਕੋਗੇ | ਪਰ ਜਮੀਨ – ਜਾਇਦਾਦ ਆਦਿ ਵਿਸ਼ਿਆਂ ਵਿੱਚ ਸਾਵਧਾਨੀ ਵਰਤੋਂ| ਔਲਾਦ ਦੇ ਪਿੱਛੇ ਖਰਚ ਕਰੋਗੇ|

Leave a Reply

Your email address will not be published. Required fields are marked *