HOROSCOPE

ਮੇਖ: ਹਫਤੇ ਦੇ ਸ਼ੁਰੂ ਵਿੱਚ ਧਾਰਮਿਕ ਕੰਮਾਂ ਵਿੱਚ ਵਿਸ਼ੇਸ਼ ਰੁਚੀ ਰਹੇਗੀ| ਸਮਾਜਿਕ ਗਤੀਵਿਧੀਆਂ ਵੀ ਜ਼ਿਆਦਾ ਰਹਿਣ ਦੇ ਯੋਗ ਹਨ| ਵੱਡੇ ਲੋਕਾਂ ਦਾ ਸਾਥ ਵੀ ਸ਼ੁਭ ਫਲ ਦੇਣ ਵਾਲਾ ਰਹੇਗਾ| ਉਤਸ਼ਾਹ ਸ਼ਕਤੀ ਵਿਚ ਵੀ ਵਿਸ਼ੇਸ਼ ਵਾਧਾ ਰਹੇਗਾ| ਸਾਂਝੇਦਾਰੀ ਦੇ ਕੰਮਾਂ ਵਿੱਚ ਵੀ ਲਾਭ ਦੇ ਯੋਗ ਹਨ|
ਬ੍ਰਿਖ: ਨਵੀਆਂ ਯੋਜਨਾਵਾਂ ਤੇ ਕੰਮ ਸ਼ੁਰੂ ਹੋਣ ਦੀ ਪੱਕੀ ਸੰਭਾਵਨਾ ਹੈ| ਗ੍ਰਹਿਸਥੀ ਕੰਮਾਂ ‘ਤੇ ਠੀਕ ਠਾਕ ਧਿਆਨ ਦਿਓ, ਘਰ ਵਿਚ ਸ਼ਾਂਤੀ ਬਣੀ ਰਹੇਗੀ| ਆਲਸ ਤਿਆਗ ਕੇ ਮਿਹਨਤ ਦਾ ਹੱਥ ਫੜਨਾ ਸਾਰੇ ਕੰਮਾਂ ਵਿੱਚ ਲਾਭ ਦੇਵੇਗਾ| ਮਿਹਨਤ ਦਾ ਫਲ ਜ਼ਰੂਰ ਪ੍ਰਾਪਤ ਹੋਵੇਗਾ| ਹਫਤੇ ਦੇ ਅਖੀਰ ਵਿੱਚ ਪਿਆਰਿਆਂ ਦਾ ਸਹਿਯੋਗ ਮਿਲੇਗਾ|
ਮਿਥੁਨ: ਜ਼ਮੀਨ ਜਾਇਦਾਦ ਦੇ ਕੰਮ ਕਰਨ ਵਾਲਿਆਂ ਨੂੰ ਵਿਸ਼ੇਸ਼ ਲਾਭ ਰਹੇਗਾ| ਦੌੜ ਭੱਜ ਜ਼ਿਆਦਾ ਰਹੇਗੀ ਜਿਸਦਾ ਫਲ ਸ਼ੁੱਭ ਹੀ ਰਹੇਗਾ ਪਰੰਤੂ ਸਿਹਤ ਵਿੱਚ ਹਲਕੀ ਗੜਬੜ ਦੇ ਯੋਗ ਹਨ| ਬਿਨਾਂ ਲੋੜ ਕਿਸੇ ਤੇ ਵਿਸ਼ਵਾਸ ਨਾ ਕਰੋ| ਵਿਦਿਆਰਥੀ ਵਰਗ ਨੂੰ ਵੀ ਪੂਰਨ ਸਹਿਯੋਗ ਮਿਲਣ ਦੇ ਯੋਗ ਹਨ| ਪ੍ਰੇਮ ਸੰਬੰਧ ਵੀ ਚੰਗੇ ਰਹਿਣਗੇ|
ਕਰਕ: ਸਮਾਜਿਕ ਗਤੀਵਿਧੀਆਂ ਵਿੱਚ ਵਾਧਾ ਹੋਵੇਗਾ ਸਿੱਟੇ ਵਜੋਂ ਮਾਣ ਇੱਜ਼ਤ ਵਿਚ ਵੀ ਵਾਧੇ ਦੇ ਯੋਗ ਹਨ| ਵਿਸ਼ੇਸ਼ ਵਿਅਕਤੀਆ ਦਾ ਸਾਥ ਵੀ ਬਣਿਆ ਰਹੇਗਾ ਜੋ ਲਾਭਦਾਇਕ ਸਿੱਧ ਹੋਵੇਗਾ| ਜ਼ਮੀਨ ਜਾਇਦਾਦ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਲਾਭ ਰਹੇਗਾ| ਭਾਈਵਾਲ ਲਈ ਵੀ ਸਮਾਂ ਅਨੁਕੂਲ ਹੈ| ਵਿਦਿਆਰਥੀ ਵਰਗ ਲਈ ਸਮਾਂ ਤਰੱਕੀ ਵਾਲਾ ਰਹੇਗਾ|
ਸਿੰਘ: ਕਾਰੋਬਾਰ ਵਿਚ ਵਿਸ਼ੇਸ਼ ਰੁਚੀ ਜਾਂ ਰੁੱਝੇਵਾਂ ਰਹੇਗਾ ਸਿੱਟੇ ਵਜੋਂ ਆਮਦਨ ਵਿੱਚ ਵਾਧਾ ਰਹੇਗਾ ਅਤੇ ਆਰਥਿਕ ਸਥਿਤੀ ਵੀ ਮਜ਼ਬੂਤ ਹੋਵੇਗੀ| ਸਿਹਤ ਵਿੱਚ ਵੀ ਇਸ ਹਫਤੇ ਸੁਧਾਰ ਹੋਵੇਗਾ| ਬਿਨਾਂ ਲੋੜ ਕਿਸੇ ਅਣਜਾਣੇ ਵਿਅਕਤੀ ਤੇ ਵਿਸ਼ਵਾਸ਼ ਨਾ ਕਰੋ ਅਤੇ ਧਿਆਨ ਰਹੇ ਤੁਹਾਡਾ ਧਨ ਕਿਸੇ ਕੋਲ ਨਾ ਫਸ ਜਾਏ|
ਕੰਨਿਆ: ਹਾਲਾਤਾਂ ਵਿਚ ਕਿਸੇ ਵਿਸ਼ੇਸ਼ ਪਰਿਵਰਤਨ ਦੇ ਯੋਗ ਨਹੀਂ ਹਨ| ਸਿਹਤ ਪੱਖ ਤੋਂ ਆਮ ਪ੍ਰੇਸ਼ਾਨੀ ਰਹੇਗੀ| ਆਮਦਨ ਆਮ ਵਾਂਗ ਰਹੇਗੀ| ਘਰੇਲੂ ਖਰਚ ਵੀ ਕੋਈ ਵਿਸ਼ੇਸ਼ ਨਹੀਂ ਹੋਵੇਗਾ| ਬਿਨਾਂ ਲੋੜ ਕਿਸੇ ਅਣਜਾਣ ਵਿਅਕਤੀ ‘ਤੇ ਵਿਸ਼ਵਾਸ਼ ਨਾ ਕਰੋ ਅਤੇ ਧਿਆਨ ਰੱਖੋ ਤੁਹਾਡਾ ਧਨ ਕਿਸੇ ਦੇ ਹੇਠਾਂ ਨਾ ਫਸ ਜਾਏ|
ਤੁਲਾ: ਹਫਤੇ ਦੇ ਸ਼ੁਰੂ ਤੋਂ ਹੀ ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਿੱਚ ਵਿਸ਼ੇਸ਼ ਵਾਧਾ ਰਹੇਗਾ| ਕਾਰਜ ਖੇਤਰ ਵਿੱਚ ਵੀ ਮਨ ਜ਼ਿਆਦਾ ਲੱਗੇਗਾ| ਆਮਦਨ ਵਿੱਚ ਵੀ ਵਾਧਾ ਰਹੇਗਾ| ਘਰੇਲੂ ਖਰਚਿਆਂ ਵਿੱਚ ਵੀ ਕਮੀ ਹੋਣ ਦੇ ਕਾਰਨ ਆਰਥਿਕ ਸਥਿਤੀ ਸ਼ੁਭ ਰਹੇਗੀ| ਪਰਿਵਾਰਕ ਵਿਵਾਦ ਵੀ ਖਤਮ ਹੋਵੇਗਾ| ਸਾਰੇ ਮੈਂਬਰਾਂ ਵਿੱਚ ਪੂਰਣ ਤਾਲਮੇਲ ਦੇ ਯੋਗ ਹਨ|
ਬ੍ਰਿਸ਼ਚਕ: ਹਫਤੇ ਦੀ ਸ਼ੁਰੂਆਤ ਆਮਤੌਰ ‘ਤੇ ਸ਼ੁਭ ਹੀ ਰਹੇਗੀ| ਆਮਦਨ ਦੇ ਸਾਧਨਾਂ ਵਿੱਚ ਵਾਧਾ ਰਹੇਗਾ| ਘਰੇਲੂ ਖਰਚਿਆਂ ਵਿੱਚ ਕਮੀ ਹੋਵੇਗੀ| ਆਰਥਿਕ ਸਥਿਤੀ ਵਿੱਚ ਸੁਧਾਰ ਰਹੇਗਾ| ਪਰਿਵਾਰਕ ਮੈਂਬਰਾਂ ਵਿੱਚ ਪੂਰਨ ਤਾਲਮੇਲ ਰਹੇਗਾ ਅਤੇ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਪੂਰਨ ਮਾਣ ਇੱਜ਼ਤ ਮਿਲੇਗਾ| ਵਿਸ਼ੇਸ਼ ਵਿਅਕਤੀਆ ਦਾ ਸਾਥ ਬਣਿਆ ਰਹੇਗਾ ਅਤੇ ਲਾਭਦਾਇਕ ਵੀ ਰਹੇਗਾ| ਧਾਰਮਿਕ ਰੁਚੀ ਜ਼ਿਆਦਾ ਰਹੇਗੀ| ਇਸਤਰੀ ਵਰਗ ਲਈ ਵੀ ਇਹ ਹਫਤਾ ਬਹੁਤ ਵਧੀਆ ਜਾਂ ਮਨੋਰਥ ਸਿੱਧੀ ਲਈ ਸ਼ੁਭ ਰਹੇਗਾ ਵਿਦਿਆਰਥੀ ਵਰਗ ਨੂੰ ਵੀ ਪੂਰਣ ਸਹਿਯੋਗ ਰਹੇਗਾ| ਸੁੱਖ ਸਾਧਨ ਵੀ ਆਮ ਵਾਂਗ ਬਣੇ ਰਹਿਣਗੇ| ਘਰੇਲੂ ਸੁੱਖ ਵੀ ਪੂਰਨ ਰਹੇਗਾ|
ਧਨੁ: ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਿੱਚ ਵੀ ਵਿਸ਼ੇਸ਼ ਵਾਧਾ ਹੋਵੇਗਾ| ਕਾਰੋਬਾਰ ਵਿਚ ਮਨ ਜ਼ਿਆਦਾ ਲੱਗੇਗਾ| ਭਾਈਵਾਲੀ ਵਿਚ ਵੀ ਲਾਭ ਦੇ ਯੋਗ ਹਨ| ਵਿਦਿਆਰਥੀ ਵਰਗ ਲਈ ਇਹ ਹਫਤਾ ਸ਼ੁੱਭ ਰਹੇਗਾ| ਵਿਦੇਸ਼ ਨਾਲ ਸੰਪਰਕ ਵੀ ਲਾਭਦਾਇਕ ਰਹੇਗਾ| ਹਫਤੇ ਦੇ ਅਖੀਰ ਵਿੱਚ ਯਾਤਰਾ ਦੇ ਯੋਗ ਹਨ|
ਮਕਰ: ਘਰ ਵਿੱਚ ਮਹਿਮਾਨਾਂ ਦਾ ਆਉਣਾ- ਜਾਣਾ ਜਿਆਦਾ ਰਹੇਗਾ, ਨਤੀਜੇ ਵਜੋਂ ਰੁੱਝੇਵਾਂ ਵੀ ਜਿਆਦਾ ਰਹੇਗਾ| ਪਰਿਵਾਰਿਕ ਵਾਤਾਵਰਣ ਸ਼ੁਭ ਹੀ ਰਹੇਗਾ| ਘਰੇਲੂ ਖਰਚਿਆਂ ਵਿਚ ਵੀ ਵਾਧੇ ਦੇ ਯੋਗ ਹਨ| ਆਮਦਨ ਸਾਧਾਰਨ ਹੀ ਰਹੇਗੀ| ਕਾਰਜ ਖੇਤਰ ਵਿੱਚ ਵੀ ਰੁੱਝੇਵਾਂ ਜਿਆਦਾ ਰਹਿਣ ਦੇ ਯੋਗ ਹਨ| ਸਿਹਤ ਲਈ ਇਸ ਹਫਤੇ ਸਿਤਾਰਾ ਕਮਜ਼ੋਰ ਹੈ| ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖੋ|
ਕੁੰਭ: ਮੁਕੱਦਮੇ ਆਦਿ ਕੰਮਾਂ ਵਿੱਚ ਇਸ ਹਫਤੇ ਦੌੜ ਭੱਜ ਜਿਆਦਾ ਰਹੇਗੀ| ਕਾਰੋਬਾਰ ਵਿੱਚ ਵੀ ਸ਼ੰਘਰਸ਼ ਸਾਧਾਰਨ ਤੋਂ ਜ਼ਿਆਦਾ ਕਰਨਾ ਪਵੇਗਾ ਪਰੰਤੂ ਧਨ ਲਾਭ ਵੀ ਸਾਧਾਰਨ ਤੋਂ ਜਿਆਦਾ ਰਹੇਗਾ| ਹਫਤੇ ਦੇ ਸ਼ੁਰੂ ਵਿੱਚ ਧਨ ਖਰਚ ਵੀ ਜਿਆਦਾ ਰਹਿਣ ਦੇ ਯੋਗ ਹਨ| ਵਿਦਿਆਰਥੀ ਪੱਖ ਨੂੰ ਇਸ ਹਫਤੇ ਸ਼ਖਤ ਮਿਹਨਤ ਕਰਨੀ ਪਵੇਗੀ|
ਮੀਨ: ਘਰ ਵਿੱਚ ਮਹਿਮਾਨਾਂ ਦਾ ਆਉਣਾ ਜਾਣਾ ਜਿਆਦਾ ਰਹੇਗਾ| ਫਲਸਰੂਪ ਰੁੱਝੇਵਾਂ ਵੀ ਜ਼ਿਆਦਾ ਰਹੇਗਾ ਅਤੇ ਸਰੀਰਕ ਥਕਾਵਟ ਦੇ ਵੀ ਜ਼ਿਆਦਾ ਯੋਗ ਹਨ| ਘਰੇਲੂ ਖਰਚਿਆਂ ਵਿੱਚ ਵੀ ਵਾਧਾ ਰਹੇਗਾ| ਕਾਰੋਬਾਰ ਵਿੱਚ ਵੀ ਰੁੱਝੇਵਾਂ ਜਿਆਦਾ ਰਹੇਗਾ| ਸੁੱਖ ਸਾਧਨ ਬਣੇ ਰਹਿਣਗੇ| ਨੌਜਵਾਨ ਵਰਗਾਂ ਵਿਚ ਵੱਡੇ ਬਜ਼ੁਰਗਾਂ ਦੀ ਸਲਾਹ ਮੰਨਣਾ ਲਾਭਦਾਇਕ ਰਹੇਗਾ| ਧਾਰਮਿਕ ਕੰਮਾਂ ਵਿੱਚ ਵੀ ਮਨ ਪੂਰੀ ਤਰ੍ਹਾਂ ਰੁਝੀ ਰੱਖੋ| ਆਮਦਨ ਦੇ ਸਾਧਨਾਂ ਵਿੱਚ ਵਾਧਾ ਰਹੇਗਾ| ਹਫਤੇ ਦੇ ਅਖੀਰ ਵਿੱਚ ਯਾਤਰਾ ਦੇ ਯੋਗ ਹਨ|

Leave a Reply

Your email address will not be published. Required fields are marked *