HOROSCOPE

ਮੇਖ : ਦੁਪਹਿਰ ਬਾਅਦ ਤੁਸੀਂ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ| ਵਿਦਿਆ ਅਤੇ ਰਹੱਸਮਈ ਵਿਸ਼ਿਆਂ ਨੂੰ ਜਾਣਨ – ਸਮਝਣ ਦਾ ਤੁਸੀਂ ਯਤਨ ਕਰੋ| ਬਾਣੀ ਅਤੇ ਸੁਭਾਅ ਨੂੰ ਕਾਬੂ ਅਧੀਨ ਰੱਖੋ| ਉਤਸ਼ਾਹ ਸ਼ਕਤੀ ਵਿਚ ਵੀ ਵਿਸ਼ੇਸ਼ ਵਾਧਾ ਰਹੇਗਾ| ਸਾਂਝੇਦਾਰੀ ਦੇ ਕੰਮਾਂ ਵਿਚ ਵੀ ਲਾਭ ਦੇ ਯੋਗ ਹਨ| ਸਹਿਕਰਮੀਆਂ ਤੋਂ ਸਹਿਯੋਗ ਮਿਲੇਗਾ|
ਬ੍ਰਿਖ : ਦਿਨ ਦੀ ਸ਼ੁਰੂਆਤ ਸੁਖਦ ਹੋਵੇਗੀ| ਸੈਰ ਜਾਂ ਯਾਤਰਾ ਦਾ ਪ੍ਰਬੰਧ ਹੋ ਸਕਦਾ ਹੈ| ਦੁਪਹਿਰ ਤੋਂ ਬਾਅਦ ਸਾਵਧਾਨੀ ਵਰਤੋ| ਸਿਹਤ ਨਰਮ ਰਹਿ ਸਕਦੀ ਹੈ| ਮਿਹਨਤ ਦਾ ਫਲ ਜ਼ਰੂਰ ਪ੍ਰਾਪਤ ਹੋਵੇਗਾ| ਬਾਣੀ ਉਤੇ ਕਾਬੂ ਰੱਖੋ ਨਹੀਂ ਤਾਂ ਵਿਵਾਦ ਹੋਵੇਗਾ|
ਮਿਥੁਨ : ਦਿਨ ਆਨੰਦਦਾਇਕ ਰਹੇਗਾ| ਸਰੀਰਕ ਅਤੇ ਮਾਨਸਿਕ ਸਿਹਤ ਚੰਗੀ ਰਹੇਗੀ| ਦਫ਼ਤਰ ਵਿੱਚ ਸਹਿਯੋਗਪੂਰਨ ਮਾਹੌਲ ਰਹੇਗਾ| ਦੋਸਤਾਂ ਦੇ ਨਾਲ ਸੈਰ ਸਪਾਟੇ ਵਾਲੀ ਥਾਂ ਤੇ ਜਾਣ ਦਾ ਪ੍ਰਬੰਧ ਹੋ ਸਕਦਾ ਹੈ| ਵਿਦਿਆਰਥੀ ਵਰਗ ਨੂੰ ਵੀ ਪੂਰਣ ਸਹਿਯੋਗ ਮਿਲਣ ਦੇ ਯੋਗ ਹਨ| ਪ੍ਰੇਮ ਸੰਬੰਧ ਵੀ ਚੰਗੇ ਰਹਿਣਗੇ| ਚੰਗਾ ਭੋਜਨ ਕਰਨ ਦਾ ਮੌਕਾ ਮਿਲੇਗਾ|
ਕਰਕ : ਸਿਹਤ ਦਾ ਧਿਆਨ ਰੱਖੋ, ਢਿੱਡ ਵਿੱਚ ਤਕਲੀਫ ਹੋ ਸਕਦੀ ਹੈ| ਵਿਦਿਆਰਥੀਆਂ ਨੂੰ ਵਿਦਿਆ ਅਭਿਆਸ ਵਿੱਚ ਸਫਲਤਾ ਮਿਲੇਗੀ, ਦੁਪਹਿਰ ਤੋਂ ਬਾਅਦ ਹਾਲਾਤ ਜਿਆਦਾ ਅਨੁਕੂਲ ਬਣਨਗੇ| ਅਧੂਰੇ ਕਾਰਜ ਪੂਰੇ ਹੋਣਗੇ| ਵਿਸ਼ੇਸ਼ ਵਿਅਕਤੀਆ ਦਾ ਸਾਥ ਵੀ ਬਣਿਆ ਰਹੇਗਾ ਜੋ ਲਾਭਦਾਇਕ ਸਿੱਧ ਹੋਵੇਗਾ| ਮੁਕਾਬਲੇਬਾਜਾਂ ਤੇ ਜਿੱਤ ਪ੍ਰਾਪਤ ਕਰ ਸਕਦੇ ਹੋ|
ਸਿੰਘ : ਮਾਨਸਿਕ ਰੂਪ ਨਾਲ ਤਨਾਓ ਬਣਿਆ ਰਹਿ ਸਕਦਾ ਹੈ| ਪਰਿਵਾਰ ਦੇ ਨਾਲ ਮਨ ਮੁਟਾਉ ਹੋ ਸਕਦਾ ਹੈ| ਪੈਸਾ-ਕੀਰਤੀ ਦਾ ਨੁਕਸਾਨ ਹੋ ਸਕਦਾ ਹੈ| ਸੰਤਾਨ ਦੇ ਵਿਸ਼ੇ ਵਿੱਚ ਚਿੰਤਾ ਰਹੇਗੀ| ਬੌਧਿਕ ਚਰਚਾ ਤੋਂ ਦੂਰ ਰਹੋ| ਆਰਥਿਕ ਮਾਮਲਿਆਂ ਵਿੱਚ ਦਿਨ ਅਨੁਕੂਲ ਰਹੇਗਾ|
ਕੰਨਿਆ : ਤੁਹਾਨੂੰ ਲਾਭ ਮਿਲੇਗਾ| ਭਰਾ- ਸਬੰਧੀਆਂ ਤੋਂ ਲਾਭ ਹੋਵੇਗਾ| ਦੁਪਹਿਰ ਤੋਂ ਬਾਅਦ ਤੁਸੀਂ ਚਿੰਤਤ ਰਹਿ ਸਕਦੇ ਹੋ| ਆਮਦਨ ਆਮ ਵਾਂਗ ਰਹੇਗੀ| ਘਰੇਲੂ ਖਰਚ ਵੀ ਕੋਈ ਵਿਸ਼ੇਸ਼ ਨਹੀਂ ਹੋਵੇਗਾ| ਸਰੀਰਕ ਅਤੇ ਮਾਨਸਿਕ ਸਿਹਤ ਵਿਗੜ ਸਕਦੀ ਹੈ| ਮਾਤਾ ਦੀ ਸਿਹਤ ਦਾ ਧਿਆਨ ਰਖੋ|
ਤੁਲਾ: ਸਿਹਤ ਨਰਮ ਰਹੇਗੀ| ਨਕਾਰਾਤਮਕ ਮਾਨਸਿਕਤਾ ਤੋਂ ਬਚੋ ਅਤੇ ਬਾਣੀ ਉਤੇ ਕਾਬੂ ਰੱਖੋ| ਦੁਪਹਿਰ ਤੋਂ ਬਾਅਦ ਹਾਲਤ ਬਿਹਤਰ ਹੋਣਗੇ ਖ਼ੁਸ਼ੀ ਮਹਿਸੂਸ ਕਰੋਗੇ| ਨਵੇਂ ਕਾਰਜ ਕਰਨ ਲਈ ਤੁਸੀਂ ਪੇਸ਼ ਹੋਵੋਗੇ| ਮੁਕਾਬਲੇਬਾਜਾਂ ਦੇ ਸਾਹਮਣੇ ਜਿੱਤ ਪ੍ਰਾਪਤ ਹੋਵੇਗੀ| ਪਰਿਵਾਰਕ ਵਿਵਾਦ ਵੀ ਖਤਮ ਹੋਵੇਗਾ| ਸਾਰੇ ਮੈਂਬਰਾਂ ਵਿਚ ਪੂਰਣ ਤਾਲਮੇਲ ਦੇ ਯੋਗ ਹਨ| ਯਾਤਰਾ ਦਾ ਯੋਗ ਹੈ|
ਬ੍ਰਿਸ਼ਚਕ : ਦਿਨ ਮੱਧ ਫਲਦਾਈ ਹੋਵੇਗਾ| ਸੁਖ ਅਤੇ ਸੰਤੋਸ਼ ਦਾ ਅਨੁਭਵ ਹੋਵੇਗਾ| ਧਾਰਮਿਕ ਰੁਚੀ ਜ਼ਿਆਦਾ ਰਹੇਗੀ| ਰਿਸ਼ਤੇਦਾਰਾਂ ਦੇ ਨਾਲ ਆਨੰਦਪੂਰਣ ਦਿਨ ਬਤੀਤ ਹੋਵੇਗਾ| ਸ਼ੁਭ ਸਮਾਚਾਰ ਮਿਲਣਗੇ| ਦੁਪਹਿਰ ਤੋਂ ਬਾਅਦ ਵਿਵਾਦ ਅਤੇ ਬੇਲੋੜਾ ਖਰਚ ਹੋ ਸਕਦਾ ਹੈ|
ਧਨੁ : ਜਿਆਦਾ ਖਰਚ ਕਰੋਗੇ | ਸੁਭਾਅ ਵਿੱਚ ਕੁੱਝ ਉਗਰਤਾ ਰਹੇਗੀ| ਸਬੰਧੀਆਂ ਦੇ ਸੁਭਾਅ ਨਾਲ ਤਕਲੀਫ ਹੋ ਸਕਦੀ ਹੈ| ਦੁਪਹਿਰ ਤੋਂ ਬਾਅਦ ਸਰੀਰਕ ਅਤੇ ਮਾਨਸਿਕ ਪ੍ਰਸੰਨਤਾ ਵਧੇਗੀ| ਵਿਦਿਆਰਥੀਆਂ ਲਈ ਇਹ ਹਫਤਾ ਸ਼ੁਭ ਰਹੇਗਾ| ਵਿਦੇਸ਼ ਨਾਲ ਸੰਪਰਕ ਵੀ ਲਾਭਦਾਇਕ ਰਹੇਗਾ| ਤੋਹਫੇ ਮਿਲਣ ਨਾਲ ਖੁਸ਼ ਰਹੋਗੇ |
ਮਕਰ : ਕੰਮ-ਕਾਜ ਦੇ ਮਾਮਲੇ ਵਿੱਚ ਦਿਨ ਲਾਭਦਾਈ ਹੈ| ਔਲਾਦ ਅਤੇ ਜੀਵਨਸਾਥੀ ਤੋਂ ਲਾਭ ਹੋਵੇਗਾ| ਦੁਪਹਿਰ ਤੋਂ ਬਾਅਦ ਮਾਨਸਿਕ ਅਸ਼ਾਂਤੀ ਅਤੇ ਸਿਹਤ ਤੁਹਾਨੂੰ ਬੇਚੈਨ ਕਰ ਸਕਦੀ ਹੈ| ਗੱਲਬਾਤ ਕਰਦੇ ਸਮੇਂ ਵਹਿਮ ਨਾ ਹੋਵੇ ਧਿਆਨ ਰਖੋ| ਮਨੋਰੰਜਨ ਦੇ ਪਿੱਛੇ ਪੈਸਾ ਖਰਚ ਹੋਵੇਗਾ|
ਕੁੰਭ : ਤੁਹਾਡਾ ਦਿਨ ਲਾਭਕਾਰੀ ਹੈ| ਵਪਾਰਕ ਖੇਤਰ ਵਿੱਚ ਤੁਹਾਨੂੰ ਲਾਭ ਦੀ ਪ੍ਰਾਪਤੀ ਹੋਵੇਗੀ| ਉਚ ਅਧਿਕਾਰੀ ਤੁਹਾਡੇ ਉਤੇ ਖੁਸ਼ ਰਹਿਣਗੇ| ਸਿਹਤ ਚੰਗੀ ਰਹੇਗੀ| ਦੋਸਤਾਂ ਨਾਲ ਮੁਲਾਕਾਤ ਹੋਵੇਗੀ| ਜੀਵਨ ਆਨੰਦ ਵਿੱਚ ਰਹੇਗਾ|
ਮੀਨ : ਨਵੇਂ ਕੰਮ ਦੀ ਸ਼ੁਰੂਆਤ ਕਰ ਸਕੋਗੇ| ਕਾਰੋਬਾਰ ਵਿਚ ਵੀ ਰੁੱਝੇਵਾਂ ਜਿਆਦਾ ਰਹੇਗਾ| ਲੰਬੀ ਯਾਤਰਾ ਅਤੇ ਧਾਰਮਿਕ ਯਾਤਰਾ ਦੇ ਯੋਗ ਹਨ| ਵਿਦੇਸ਼ ਵਿੱਚ ਸਥਿਤ ਮਿੱਤਰ ਅਤੇ ਸਨੇਹੀਆਂ ਨਾਲ ਮੇਲ-ਜੋਲ ਰਹੇਗਾ| ਸਰੀਰ ਵਿੱਚ ਖੁਸ਼ੀ ਅਤੇ ਥਕਾਣ ਦੋਵਾਂ ਦਾ ਅਨੁਭਵ ਹੋਵੇਗਾ| ਬਿਨਾਂ ਕਿਸੇ ਰੁਕਾਵਟ ਦੇ ਤੁਹਾਡੇ ਕਾਰਜ ਪੂਰੇ ਹੋਣਗੇ| ਧਨ ਲਾਭ ਦਾ ਯੋਗ ਹੈ| ਯਾਤਰਾ ਦਾ ਯੋਗ ਹੈ|

Leave a Reply

Your email address will not be published. Required fields are marked *