Horoscope

ਮੇਖ: ਖਰਚ ਘੱਟ ਅਤੇ ਆਮਦਨ ਜਿਆਦਾ ਰਹੇਗੀ| ਨਤੀਜੇ ਵਜੋਂ ਮਾਨਸਿਕ ਸਥਿਤੀ ਵੀ ਸ਼ੁਭ ਰਹੇਗੀ| ਪਿਆਰਿਆਂ ਦਾ ਪੂਰਣ ਸਹਿਯੋਗ ਰਹੇਗਾ| ਕਾਰੋਬਾਰ ਵਿਚ ਵਾਧੇ ਦੀ ਵੀ ਯੋਜਨਾ ਬਣੇਗੀ| ਸਾਂਝੇਦਾਰੀ ਦੇ ਕੰਮਾਂ ਵਿੱਚ ਵੀ ਲਾਭ ਦੇ ਯੋਗ ਹਨ| ਧਾਰਮਿਕ ਰੁਚੀ ਜਿਆਦਾ ਰਹੇਗੀ| ਸੰਤਾਨ ਪੱਖ ਤੋਂ ਕਿਸੇ ਸ਼ੁਭ ਸਮਾਚਾਰ ਦੇ ਯੋਗ ਹਨ|
ਬ੍ਰਿਖ: ਕਾਰਜ ਖੇਤਰ ਵਿਚ ਬਦਲਾਅ ਦੇ ਸੰਕੇਤ ਹਨ| ਸਵਾਰੀ ਸੁੱਖ ਪ੍ਰਾਪਤ ਨਹੀਂ ਹੋਵੇਗਾ ਅਤੇ ਖਰਚਾ ਵੀ ਹੋਵੇਗਾ| ਮਾਨਸਿਕ ਅਸਥਿਰਤਾ ਰਹੇਗੀ| ਆਲਸ ਦਾ ਵਾਤਾਵਰਣ ਰਹੇਗਾ| ਘਰ ਵਿੱਚ ਮਹਿਮਾਨਾਂ ਦਾ ਆਉਣਾ ਜਾਣਾ ਜਿਆਦਾ ਰਹੇਗਾ| ਕੰਮਾ ਵਿੱਚ ਰੁੱਝੇਵਾਂ ਵਧੇਗਾ| ਹਫਤੇ ਦੇ ਅਖੀਰ ਵਿਚ ਘਰ ਵਿਚ ਅਸ਼ਾਂਤੀ ਦਾ ਵਾਤਾਵਰਣ ਬਣ ਸਕਦਾ ਹੈ|
ਮਿਥੁਨ: ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਿਚ ਵਿਸ਼ੇਸ਼ ਵਾਧੇ ਦੇ ਯੋਗ ਹਨ| ਕਾਰਜ ਖੇਤਰ ਵਿਚ ਵੀ ਮਨ ਜ਼ਿਆਦਾ ਲੱਗੇਗਾ| ਕਿਸੇ ਵਿਗੜੇ ਹੋਏ ਕੰਮ ਵਿਚ ਸੁਧਾਰ ਹੋਵੇਗਾ| ਨਵੀਂ ਯੋਜਨਾ ਵੀ ਬਣਨ ਦੇ ਯੋਗ ਹਨ| ਆਮਦਨ ਵੀ ਸ਼ੁਭ ਰਹੇਗੀ| ਦੁਸ਼ਮਣ ਪੱਖ ਵੀ ਦੱਬਿਆ ਰਹੇਗਾ| ਹਫਤੇ ਦੇ ਅਖੀਰ ਵਿੱਚ ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਵਿਚ ਵਾਧਾ ਹੋਵੇਗਾ ਫਲਸਰੂਪ ਮਾਣ-ਇੱਜ਼ਤ ਵਿਚ ਵੀ ਵਾਧੇ ਦੇ ਯੋਗ ਹਨ|
ਕਰਕ: ਬੁੱਧੀ ਵਿਵੇਕ ਵਿਚ ਵਾਧੇ ਦਾ ਸਮਾਂ ਰਹੇਗਾ ਵਿਦਿਆਰਥੀ ਵਰਗ ਲਈ ਸਮਾਂ ਉੱਤਮ ਰਹੇਗਾ ਅਤੇ ਮਿਹਨਤ ਦਾ ਪੂਰਣ ਫਲ ਮਿਲੇਗਾ| ਮਨਪ੍ਰਚਾਵੇ ਦੇ ਸਾਧਨਾਂ ਤੇ ਵੀ ਜ਼ਿਆਦਾ ਧਨ ਖਰਚ ਹੋਵੇਗਾ| ਨੌਕਰੀ ਵਰਗ ਵਿਚ ਪੂਰਣ ਮਾਣ-ਸਨਮਾਨ ਰਹੇਗਾ ਅਤੇ ਉੱਚ ਅਧਿਕਾਰੀਆਂ ਦਾ ਵੀ ਪੂਰਣ ਸਹਿਯੋਗ ਰਹੇਗਾ|
ਸਿੰਘ: ਇਸ ਹਫਤੇ ਦਾ ਫਲ ਵੀ ਮਿਲਿਆ-ਜੁਲਿਆ ਰਹੇਗਾ| ਉਤਸ਼ਾਹ ਸ਼ਕਤੀ ਵਿੱਚ ਵਿਸ਼ੇਸ਼ ਵਾਧਾ ਰਹੇਗਾ| ਕਾਰੋਬਾਰ ਵਿਚ ਰੁੱਝੇਵਾਂ ਬਣਿਆ ਰਹੇਗਾ| ਵਿਸ਼ੇਸ਼ ਵਿਅਕਤੀਆਂ ਦਾ ਸਾਥ ਪੂਰਣ ਰਹੇਗਾ ਅਤੇ ਲਾਭਦਾਇਕ ਵੀ ਰਹੇਗਾ| ਆਮਦਨ ਵੀ ਉਮੀਦ ਅਨੁਸਾਰ ਰਹੇਗੀ| ਘਰੇਲੂ ਵਾਤਾਵਰਣ ਸ਼ੁਭ ਹੀ ਰਹੇਗਾ| ਪਰੰਤੂ ਹਫਤੇ ਦੇ ਮੱਧ ਵਿਚ ਕਿਸੇ ਪਿਆਰੇ ਨਾਲ ਵਾਦ ਵਿਵਾਦ ਦੇ ਯੋਗ ਹਨ| ਬੇਕਾਰ ਦੀ ਦੌੜ-ਭੱਜ ਵੀ ਰਹਿ ਸਕਦੀ ਹੈ| ਭਾਈਵਾਲੀ ਲਈ ਵੀ ਸਮਾਂ ਕਮਜ਼ੋਰ ਹੈ|
ਕੰਨਿਆ: ਹਫਤੇ ਦੇ ਸ਼ੁਰੂ ਵਿੱਚ ਵਿਦੇਸ਼ ਨਾਲ ਸੰਪਰਕ ਲਾਭਦਾਇਕ ਰਹੇਗਾ| ਵਿਦਿਆਰਥੀ ਵਰਗ ਲਈ ਤਾਂ ਇਹ ਹਫਤਾ ਬਹੁਤ ਹੀ ਸ਼ੁਭ ਰਹੇਗਾ| ਸਿਹਤ ਲਾਭ ਵੀ ਸਾਧਾਰਨ ਅਤੇ ਮਨੋਬਲ ਵੀ ਵਧੇਗਾ| ਮਾਨਸਿਕ ਸਥਿਤੀ ਸ਼ੁਭ, ਕਾਰੋਬਾਰ ਵੀ ਸਾਧਾਰਨ ਹੀ ਰਹਿਣ ਦੇ ਯੋਗ ਹਨ| ਪ੍ਰੇਮ ਸੰਬੰਧ ਮਿੱਠੇ ਰਹਿਣਗੇ|
ਤੁਲਾ: ਇਸ ਹਫਤੇ ਦਾ ਫਲ ਵੀ ਮਿਲਿਆ ਜੁਲਿਆ ਹੀ ਰਹੇਗਾ| ਘਰ ਵਿੱਚ ਮਹਿਮਾਨਾਂ ਦਾ ਆਉਣਾ-ਜਾਣਾ ਜ਼ਿਆਦਾ ਰਹੇਗਾ| ਸਿੱਟੇ ਵਜੋਂ ਘਰੇਲੂ ਖਰਚ ਵਿਚ ਵਾਧਾ ਅਤੇ ਸਰੀਰਕ ਥਕਾਣ ਦੇ ਵੀ ਯੋਗ ਹਨ| ਆਮਦਨ ਆਮ ਵਾਂਗ ਬਣੀ ਰਹੇਗੀ| ਕਾਰਜ ਖੇਤਰ ਵਿਚ ਵੀ ਰੁੱਝੇਵਾਂ ਜ਼ਿਆਦਾ ਰਹਿਣ ਦੇ ਯੋਗ ਹਨ| ਸਿਹਤ ਪੱਖ ਤੋਂ ਹਲਕੀ ਪ੍ਰੇਸ਼ਾਨੀ ਰਹਿ ਸਕਦੀ ਹੈ| ਆਤਮ ਵਿਸ਼ਵਾਸ ਉੱਚਾ ਰਹੇਗਾ|
ਬ੍ਰਿਸ਼ਚਕ: ਸੁਭਾਅ ਵਿਚ ਇਸ ਹਫਤੇ ਹਲਕੀ ਤੇਜ਼ੀ ਰਹੇਗੀ| ਬਿਨਾਂ ਲੋੜ ਕਿਸੇ ਵਾਦ ਵਿਵਾਦ ਵਿਚ ਨਾ ਉਲਝੋ ਅਤੇ ਆਪਣੇ ਤੇ ਕਾਬੂ ਰੱਖਣਾ ਹੀ ਲਾਭਦਾਇਕ ਰਹੇਗਾ| ਸਿਹਤ ਲਈ ਸਿਤਾਰਾ ਸ਼ੁਭ ਰਹੇਗਾ| ਪਰੰਤੂ ਬੇਕਾਰ ਦੀ ਦੌੜ ਭੱਜ ਤੋਂ ਪਰਹੇਜ਼ ਰੱਖੋ| ਕਾਰਜ ਖੇਤਰ ਵਿਚ ਮਨ ਜ਼ਿਆਦਾ ਲੱਗੇਗਾ| ਆਮਦਨ ਵੀ ਉਮੀਦ ਤੋਂ ਜਿਆਦਾ ਰਹੇਗੀ| ਖਰਚ ਵੀ ਘੱਟ ਰਹਿਣ ਦੇ ਕਾਰਨ ਆਰਥਿਕ ਸਥਿਤੀ ਵਿਚ ਸੁਧਾਰ ਰਹੇਗਾ| ਦੁਸ਼ਮਣ ਪੱਖ ਦੱਬਿਆ ਰਹੇਗਾ| ਮਾਤਾ-ਪਿਤਾ ਵੱਲੋਂ ਵੀ ਪੂਰਣ ਸਹਿਯੋਗ ਰਹੇਗਾ ਅਤੇ ਪਰਿਵਾਰਕ ਵਤਾਵਰਣ ਵੀ ਸ਼ੁਭ ਰਹਿਣ ਦੇ ਯੋਗ ਹਨ| ਨੌਕਰੀ ਵਰਗ ਵਿਚ ਵੀ ਦਫਤਰ ਦਾ ਵਾਤਾਵਰਣ ਸ਼ੁਭ ਹੀ ਰਹੇਗਾ| ਘਰੇਲੂ ਸੁੱਖ ਪੂਰਣ ਰਹੇਗਾ| ਵਿਦਿਆਰਥੀ ਵਰਗ ਨੂੰ ਵੀ ਪੂਰਣ ਸਹਿਯੋਗ ਮਿਲੇਗਾ ਅਤੇ ਸਮਾਂ ਤਰੱਕੀ ਵਾਲਾ ਰਹੇਗਾ|
ਧਨੁ: ਇਸ ਹਫਤੇ ਦਾ ਫਲ ਵੀ ਸ਼ਭ ਰਹੇਗਾ, ਵਿਦਿਆਰਥੀ ਵਰਗ ਨੂੰ ਵਿਸ਼ੇਸ਼ ਸਹਿਯੋਗ ਦੇ ਯੋਗ ਹਨ| ਨੌਕਰੀ ਵਰਗ ਵਿਚ ਵੀ ਸਮਾਂ ਉੱਤਮ ਰਹੇਗਾ| ਵਪਾਰੀ ਲੋਕਾਂ ਦੇ ਲਾਭ ਵਿੱਚ ਵਾਧਾ ਹੋਵੇਗਾ| ਕਾਰਜ ਖੇਤਰ ਵਿਚ ਰੁੱਝੇਵਾਂ ਵੀ ਵਧੇਗਾ| ਮਾਨਸਿਕ ਸਥਿਤੀ ਸ਼ੁਭ ਅਤੇ ਸਿਹਤ ਲਾਭ ਵੀ ਰਹੇਗਾ|
ਮਕਰ: ਸਿਹਤ ਵੱਲੋਂ ਹਲਕੀ ਪ੍ਰੇਸ਼ਾਨੀ ਬਣੀ ਰਹੇਗੀ| ਮਾਨਸਿਕ ਸਥਿਤੀ ਵੀ ਉਚਾਟ ਜਿਹੀ ਰਹੇਗੀ| ਆਲਸ ਵੀ ਜਿਆਦਾ ਰਹਿਣ ਦੇ ਯੋਗ ਹਨ| ਸਮਾਜ ਵਿਚ ਵਿਸ਼ੇਸ਼ ਥਾਂ ਅਤੇ ਮਾਣ ਸਨਮਾਨ ਬਣਿਆ ਰਹੇਗਾ| ਨੌਕਰੀ ਵਰਗ ਵਿੱਚ ਵੀ ਉੱਚ ਅਧਿਕਾਰੀਆ ਦਾ ਪੂਰਣ ਸਹਿਯੋਗ ਰਹੇਗਾ|
ਕੁੰਭ: ਇਸ ਹਫਤੇ ਦਾ ਫਲ ਮਿਲਿਆ-ਜੁਲਿਆ ਰਹੇਗਾ| ਆਮਦਨ ਸਾਧਾਰਨ ਪਰੰਤੂ ਸਿਹਤ ਸੁਧਾਰ ਰਹੇਗਾ| ਮਨੋਬਲ ਵੀ ਉੱਚਾ ਰਹੇਗਾ| ਕਾਰੋਬਾਰ ਵਿਚ ਨਵੇਂ ਨਵੇਂ ਮੌਕੇ ਤਾਂ ਮਿਲਣਗੇ ਪਰੰਤੂ ਧਨ ਦੀ ਕਮੀ ਸਾਹਮਣੇ ਆਏਗੀ| ਪਰਿਵਾਰਕ ਵਾਤਾਵਰਣ ਆਮ ਤੌਰ ਤੇ ਸ਼ੁਭ ਹੀ ਰਹੇਗਾ| ਔਲਾਦ ਪੱਖ ਤੋਂ ਕਿਸੇ ਸ਼ੁਭ ਸਮਾਚਾਰ ਦੇ ਯੋਗ ਹਨ| ਧਾਰਮਿਕ ਕੰਮਾਂ ਵਿੱਚ ਰੁਚੀ ਬਣੀ ਰਹੇਗੀ| ਨੌਕਰੀ ਪੱਖ ਵਿੱਚ ਵੀ ਸਹਿਯੋਗੀਆਂ ਦਾ ਪੂਰਣ ਤਾਲਮੇਲ ਰਹੇਗਾ| ਇਸਤਰੀ ਵਰਗ ਦਾ ਸਮਾਂ ਵੀ ਚੰਗਾ ਹੀ ਗੁਜ਼ਰੇਗਾ ਅਤੇ ਜ਼ਿਆਦਾਤਰ ਸਮਾਂ ਖੁਸ਼ੀ ਖੁਸ਼ੀ ਹੀ ਗੁਜ਼ਰੇਗਾ| ਪ੍ਰੇਮ ਸੰਬੰਧਾਂ ਵਿੱਚ ਮਿਠਾਸ ਰਹੇਗੀ|
ਮੀਨ: ਵਿਗੜੇ ਕੰਮਾਂ ਵਿੱਚ ਸੁਧਾਰ ਅਤੇ ਕਾਰੋਬਾਰ ਵਿਚ ਸੁਧਾਰ ਅਤੇ ਕਾਰੋਬਾਰ ਵਿਚ ਵੀ ਤਰੱਕੀ ਰਹੇਗੀ| ਆਮਦਨ ਉਮੀਦ ਤੋਂ ਜਿਆਦਾ ਅਤੇ ਘਰੇਲੂ ਖਰਚਿਆਂ ਵਿਚ ਵੀ ਕਮੀ ਰਹਿਣ ਦੇ ਕਾਰਨ ਆਰਥਿਕ ਸੰਤੁਲਨ ਬਣਿਆ ਰਹੇਗਾ| ਘਰੇਲੂ ਵਾਤਾਵਰਣ ਵੀ ਸ਼ੁਭ ਰਹੇਗਾ| ਰਾਜ ਪੱਖ ਦੇ ਕੰਮਾਂ ਵਿੱਚ ਲਾਭ ਪ੍ਰਾਪਤ ਹੋਵੇਗਾ| ਵਿਦਿਆਰਥੀ ਵਰਗ ਲਈ ਤਾਂ ਸਮਾਂ ਉਤਮ ਰਹੇਗਾ ਅਤੇ ਤਰੱਕੀ ਵੀ ਹੋਵੇਗੀ|

Leave a Reply

Your email address will not be published. Required fields are marked *