HOROSCOPE

ਮੇਖ : ਕੋਈ ਫ਼ੈਸਲਾ ਲੈਣ ਵਿੱਚ ਉਲਝਨ ਹੋ ਸਕਦੀ ਹੈ| ਪੈਸੇ ਦਾ ਲੈਣ- ਦੇਣ ਨਾ ਕਰਨਾ| ਸਰੀਰਕ ਅਤੇ ਮਾਨਸਿਕ ਬੇਚੈਨੀ ਹੋ ਸਕਦੀ ਹੈ| ਧਾਰਮਿਕ ਕੰਮਾਂ ਦੇ ਪਿੱਛੇ ਪੈਸਾ ਖਰਚ ਹੋਣ ਦੇ ਯੋਗ ਹਨ|
ਬ੍ਰਿਖ :ਵਪਾਰ ਵਿੱਚ ਵਾਧਾ ਹੋਣ ਦੇ ਨਾਲ ਹੀ ਕੀਤੇ ਗਏ ਵਪਾਰਕ ਸੌਦੇ ਲਾਭਦਾਇਕ ਸਾਬਤ ਹੋਣਗੇ| ਕਮਾਈ ਦੇ ਸਾਧਨਾਂ ਵਿੱਚ ਵਾਧਾ ਹੋਵੇਗਾ| ਬਜੁਰਗਾਂ ਅਤੇ ਦੋਸਤਾਂ ਤੋਂ ਲਾਭ ਮਿਲੇਗਾ| ਦੰਪਤੀ ਜੀਵਨ ਵਿੱਚ ਸੰਤੋਸ਼ ਅਤੇ ਆਨੰਦ ਰਹੇਗਾ| ਸੈਰ ਦਾ ਪ੍ਰਬੰਧ ਹੋਵੇਗਾ| ਵਿਵਾਹਿਕ ਰਿਸ਼ਤੇ ਬਨਣ ਦੇ ਯੋਗ ਹਨ| ਔਲਾਦ ਵੱਲੋਂ ਸ਼ੁਭ ਸਮਾਚਾਰ ਮਿਲੇਗਾ|
ਮਿਥੁਨ : ਸਰੀਰਕ ਅਤੇ ਮਾਨਸਿਕ ਸੁਖ ਬਣਿਆ ਰਹੇਗਾ| ਨੌਕਰੀ – ਕਾਰੋਬਾਰ ਵਿੱਚ ਲਾਭ ਦੇ ਯੋਗ ਹਨ| ਅਧਿਕਾਰੀ ਵਰਗ ਦੇ ਪ੍ਰੋਤਸਾਹਨ ਨਾਲ ਤੁਹਾਡਾ ਉਤਸ਼ਾਹ ਵਧੇਗਾ| ਸਮਾਜਿਕ ਖੇਤਰ ਵਿੱਚ ਮਾਨ ਸਨਮਾਨ ਵਧੇਗਾ| ਪਰਿਵਾਰਕ ਮਾਹੌਲ ਖੁਸ਼ਨੁਮਾ ਰਹੇਗਾ| ਸਰਕਾਰੀ ਕਾਰਜ ਪੂਰੇ ਹੋਣ ਵਿੱਚ ਸਰਲਤਾ ਰਹੇਗੀ| ਦੰਪਤੀ ਜੀਵਨ ਵਿੱਚ ਸੁਖ ਅਤੇ ਆਨੰਦ ਅਨੁਭਵ ਕਰੋਗੇ|
ਕਰਕ : ਬਿਨਾਂ ਕਾਰਣੋਂ ਧਨ ਲਾਭ ਦੇ ਯੋਗ ਹਨ| ਵਿਦੇਸ਼ ਜਾਣ ਦੇ ਇੱਛਕ ਲੋਕਾਂ ਦੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ| ਧਾਰਮਿਕ ਕੰਮਾਂ ਜਾਂ ਯਾਤਰਾ ਦੇ ਪਿੱਛੇ ਪੈਸਾ ਖਰਚ ਹੋਵੇਗਾ| ਪਰਿਵਾਰ ਅਤੇ ਸਹਿਕਰਮੀਆਂ ਦੇ ਨਾਲ ਸੁਖਮਈ ਦਿਨ ਲੰਘੇਗਾ| ਨੌਕਰੀ ਕਾਰੋਬਾਰ ਲੋਕਾਂ ਨੂੰ ਵੀ ਲਾਭ ਮਿਲੇਗਾ|
ਸਿੰਘ : ਤੁਹਾਨੂੰ ਸਿਹਤ ਦਾ ਧਿਆਨ ਰੱਖਣਾ ਪਵੇਗਾ| ਸਿਹਤ ਦੇ ਪਿੱਛੇ ਪੈਸਾ ਖਰਚ ਹੋਣ ਦੀ ਸੰਭਾਵਨਾ ਹੈ| ਵਿਚਾਰਾਂ ਉਤੇ ਕਾਬੂ ਰੱਖੋ ਅਤੇ ਗਲਤ ਰਾਹ ਉਤੇ ਜਾਣ ਤੋਂ ਬਚੋ| ਪਰਿਵਾਰਕ ਮੈਂਬਰਾਂ ਦੇ ਨਾਲ ਮਨ ਮੁਟਾਉ ਹੋ ਸਕਦਾ ਹੈ| ਨੀਤੀ-ਵਿਰੁੱਧ ਕਾਰਜ ਨਾਲ ਬਦਨਾਮੀ ਹੋਣ ਦੇ ਯੋਗ ਹਨ|
ਕੰਨਿਆ : ਦੰਪਤੀ ਜੀਵਨ ਵਿੱਚ ਸੁਖਦ ਪਲਾਂ ਦਾ ਅਨੁਭਵ ਕਰੋਗੇ | ਸਮਾਜਿਕ ਖੇਤਰ ਵਿੱਚ ਤੁਸੀਂ ਮਾਨ- ਸਨਮਾਨ ਪ੍ਰਾਪਤ ਕਰੋਗੇ| ਮਨੋਰੰਜਨ ਲਈ ਸਮਾਂ ਕੱਢ ਸਕੋਗੇ| ਕੱਪੜੇ ਗਹਿਣੇ ਅਤੇ ਵਾਹਨ ਦੀ ਖਰੀਦਦਾਰੀ ਦੇ ਯੋਗ ਹਨ| ਵਪਾਰ ਵਿੱਚ ਭਾਗੀਦਾਰਾਂ ਦੇ ਨਾਲ ਸੰਬੰਧ ਚੰਗੇ ਰਹਿਣਗੇ| ਧਨ ਲਾਭ ਹੋਵੇਗਾ|
ਤੁਲਾ :ਸਿਹਤ ਚੰਗੀ ਰਹੇਗੀ ਅਤੇ ਬਿਮਾਰ ਵਿਅਕਤੀ ਦੀ ਤਬੀਅਤ ਵਿੱਚ ਸੁਧਾਰ ਹੋਵੇਗਾ| ਘਰ ਵਿੱਚ ਸੁਖ- ਸ਼ਾਂਤੀ ਦਾ ਮਾਹੌਲ ਰਹੇਗਾ| ਕਾਰਜ ਵਿੱਚ ਸਫਲਤਾ ਅਤੇ ਜਸ ਮਿਲਣ ਨਾਲ ਉਤਸ਼ਾਹ ਵਧੇਗਾ| ਨੌਕਰੀ ਵਿੱਚ ਲਾਭਦਾਇਕ ਸਮਾਚਾਰ ਮਿਲੇਗਾ ਅਤੇ ਸਹਿਕਰਮੀਆਂ ਦਾ ਨਾਲ ਮਿਲੇਗਾ| ਮਹਿਲਾ ਦੋਸਤਾਂ ਦੇ ਨਾਲ ਮੁਲਾਕਾਤ ਹੋਵੇਗੀ| ਵਿਰੋਧੀਆਂ ਅਤੇ ਮੁਕਾਬਲੇਬਾਜਾਂ ਦੀ ਹਾਰ ਹੋਵੇਗੀ|
ਬ੍ਰਿਸ਼ਚਕ : ਯਾਤਰਾ – ਪਰਵਾਸ ਦਾ ਪ੍ਰਬੰਧ ਨਾ ਕਰਨਾ| ਸਿਹਤ ਦੇ ਸੰਬੰਧ ਵਿੱਚ ਚਿੰਤਤ ਹੋ ਸਕਦੇ ਹੋ| ਔਲਾਦ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ| ਆਤਮ ਵਿਸ਼ਵਾਸ ਭੰਗ ਨਾ ਹੋਵੇ ਇਸਦਾ ਧਿਆਨ ਰੱਖੋ | ਸ਼ੇਅਰ -ਸੱਟੇ ਦਾ ਲਾਲਚ ਨੁਕਸਾਨ ਪਹੁੰਚਾ ਸਕਦਾ ਹੈ|
ਧਨੁ : ਬਹੁਤ ਜ਼ਿਆਦਾ ਸੰਵੇਦਨਸ਼ੀਲਤਾ ਮਾਨਸਿਕ ਤਨਾਉ ਦਾ ਕਾਰਨ ਬਣ ਸਕਦੀ ਹੈ, ਭਾਵਨਾਵਾਂ ਉਤੇ ਕਾਬੂ ਰੱਖੋ| ਖਾਸ ਤੌਰ ਤੇ ਘਰੇਲੂ ਮਾਮਲਿਆਂ ਵਿੱਚ ਵਾਦ – ਵਿਵਾਦ ਤੋਂ ਬਚੋ| ਸਿਹਤ ਦੇ ਸੰਬੰਧ ਵਿੱਚ ਦਿਨ ਸਕਾਰਾਤਮਕ ਨਹੀਂ ਹੈ| ਮਾਤਾ ਦੀ ਸਿਹਤ ਦੇ ਸੰਬੰਧ ਵਿੱਚ ਚੇਤੰਨਤਾ ਵਰਤੋਂ| ਅਨੀਂਦਰਾ ਸਤਾ ਸਕਦੀ ਹੈ|
ਮਕਰ : ਤੁਸੀਂ ਰਣਨੀਤੀ ਵਿੱਚ ਦੁਸ਼ਮਨਾਂ ਨੂੰ ਹਰਾ ਸਕੋਗੇ| ਨਵੇਂ ਕੰਮ ਸ਼ੁਰੂ ਕਰਨ ਲਈ ਤਿਆਰ ਰਹੋ| ਸਫਲਤਾ ਮਿਲੇਗੀ| ਤੁਸੀਂ ਹਰ ਕਾਰਜ ਸਰੀਰ- ਮਨ ਨਾਲ ਤੰਦੁਰੁਸਤ ਰਹਿਕੇ ਕਰੋਗੇ| ਵਪਾਰ – ਧੰਦੇ ਵਿੱਚ ਲਾਭ ਹੋਵੇਗਾ | ਸ਼ੇਅਰ – ਸੱਟੇ ਵਿੱਚ ਲਗਾਏ ਹੋਏ ਪੈਸੇ ਲਾਭ ਦਿਵਾ ਸਕਦੇ ਹਨ| ਦੋਸਤਾਂ , ਸੱਜਣਾਂਂ ਅਤੇ ਭਰਾ-ਭੈਣਾਂ ਦੇ ਨਾਲ ਮੇਲ- ਜੋਲ ਰਹੇਗਾ| ਮਨ ਦੀ ਉਲਝਨ ਹੱਲ ਹੋਵੇਗੀ|
ਕੁੰਭ : ਮਾਨਸਿਕ ਪ੍ਰੇਸ਼ਾਨੀਆਂ ਤੁਹਾਨੂੰ ਥਕਾ ਸਕਦੀਆਂ ਹਨ| ਦੁਵਿਧਾਵਾਂ ਨੂੰ ਖੁਦ ਉੱਤੇ ਹਾਵੀ ਨਾ ਹੋਣ ਦਿਓ ਅਤੇ ਮਨ ਨੂੰ ਸ਼ਾਂਤ ਰੱਖ ਕੇ ਹੀ ਕੋਈ ਫ਼ੈਸਲਾ ਲਓ| ਬਿਹਤਰ ਹੋਵੇਗਾ ਕਿ ਤੁਸੀਂ ਮਹੱਤਵਪੂਰਣ ਫ਼ੈਸਲਾ ਨਾ ਲਓ| ਬਾਣੀ ਉਤੇ ਕਾਬੂ ਰੱਖੋ| ਧਾਰਮਿਕ ਕੰਮਾਂ ਦੇ ਪਿੱਛੇ ਖਰਚ ਦਾ ਯੋਗ ਹੈ| ਸਿਹਤ ਕੁੱਝ ਨਰਮ ਰਹਿ ਸਕਦੀ ਹੈ| ਵਿਦਿਆਰਥੀਆਂ ਲਈ ਸਮਾਂ ਮੱਧ ਹੈ | ਨਕਾਰਾਤਮਕ ਵਿਚਾਰ ਨੂੰ ਦੂਰ ਕਰੋ|
ਮੀਨ : ਆਨੰਦ – ਉਤਸ਼ਾਹ ਅਤੇ ਸਰੀਰ -ਮਨ ਦੀ ਪ੍ਰਸੰਨਤਾ ਨਾਲ ਭਰਪੂਰ ਦਿਨ ਹੈ| ਨਵੇਂ ਕਾਰਜ ਹੱਥ ਵਿੱਚ ਲਓਗੇ ਤਾਂ ਉਨ੍ਹਾਂ ਵਿੱਚ ਸਫਲਤਾ ਮਿਲੇਗੀ| ਧਾਰਮਿਕ ਕੰਮਾਂ ਤੇ ਜਾਣ ਦੇ ਯੋਗ ਹਨ| ਕੋਈ ਫੈਸਲਾ ਲੈਂਦੇ ਹੋਏ ਦੁਵਿਧਾ ਦਾ ਅਨੁਭਵ ਕਰ ਸਕਦੇ ਹੋ, ਬਿਹਤਰ ਹੈ ਇਸ ਨੂੰ ਟਾਲ ਦਿਓ| ਪਰਿਵਾਰ ਵਿੱਚ ਖੁਸ਼ਹਾਲੀ ਅਤੇ ਦੰਪਤੀ ਜੀਵਨ ਵਿੱਚ ਆਨੰਦ ਰਹੇਗਾ|

Leave a Reply

Your email address will not be published. Required fields are marked *