HOROSCOPE

ਮੇਖ : ਘੱਟ ਸਮੇਂ ਵਿੱਚ ਜਿਆਦਾ ਲਾਭ ਪਾਉਣ ਦੇ ਵਿਚਾਰ ਵਿੱਚ ਤੁਸੀਂ ਫਸ ਨਾ ਜਾਓ ਧਿਆਨ ਰੱਖੋ| ਮਾਤਾ ਦੀ ਸਿਹਤ ਦਾ ਧਿਆਨ ਰੱਖੋ| ਸਥਾਈ ਸੰਪਤੀ ਦੇ ਮਾਮਲੇ ਵਿੱਚ ਕੋਈ ਫੈਸਲਾ ਨਾ ਲਓ| ਮਾਨਸਿਕ ਅਤੇ ਸਰੀਰਕ ਪੀੜ ਰਹੇਗੀ|
ਬ੍ਰਿਖ : ਤੁਸੀਂ ਸਰੀਰ ਅਤੇ ਮਨ ਤੋਂ ਤੰਦੁਰੁਸਤ ਰਹੋਗੇ| ਆਰਥਿਕ ਮਾਮਲਿਆਂ ਤੇ ਜਿਆਦਾ ਧਿਆਨ ਦੇਣ ਨਾਲ ਤੁਹਾਨੂੰ ਹਰ ਕਾਰਜ ਵਿੱਚ ਸਫਲਤਾ ਮਿਲੇਗੀ| ਭਰਾਵਾਂ ਦਾ ਸਹਿਯੋਗ ਮਿਲੇਗਾ| ਵਪਾਰ ਵਿੱਚ ਵਾਧਾ ਹੋਵੇਗਾ| ਸਰਕਾਰੀ ਅਤੇ ਅੱਧ ਸਰਕਾਰੀ ਕੰਮਾਂ ਵਿੱਚ ਸਫਲਤਾ
ਮਿਲੇਗੀ|
ਮਿਥੁਨ : ਦੇਰੀ ਜਾਂ ਰੁਕਾਵਟ ਤੋਂ ਬਾਅਦ ਨਿਰਧਾਰਤ ਰੂਪ ਨਾਲ ਕਾਰਜ ਪੂਰਾ ਕਰ ਸਕੋਗੇ| ਆਰਥਿਕ ਪ੍ਰਬੰਧ ਸਫਲ ਕਰ ਸਕੋਗੇ| ਚੰਗਾ ਭੋਜਨ ਪ੍ਰਾਪਤ ਹੋਵੇਗਾ| ਵਿਦਿਆਰਥੀਆਂ ਦੀ ਪੜ੍ਹਾਈ ਲਈ ਮੱਧਮ ਦਿਨ ਹੈ|ਸਨੇਹੀਆਂ ਨਾਲ ਮੁਲਾਕਾਤ ਹੋਵੇਗੀ|
ਕਰਕ : ਸਵਾਦਿਸ਼ਟ ਭੋਜਨ ਕਰਨ ਅਤੇ ਬਾਹਰ ਘੁੰਮਣ ਜਾਣ ਦਾ ਪ੍ਰਬੰਧ ਹੋਵੇਗਾ| ਮਾਂਗਲਿਕ ਮੌਕਿਆਂ ਵਿੱਚ ਮੌਜੂਦ ਹੋਵੋਗੇ| ਆਨੰਦਦਾਇਕ ਯਾਤਰਾ ਹੋਵੇਗੀ| ਧਨਲਾਭ ਹੋਵੇਗਾ|
ਸਿੰਘ : ਤੁਹਾਡਾ ਦਿਨ ਮਿਲਿਆ ਜੁਲਿਆ ਫਲਦਾਈ ਹੋਵੇਗਾ| ਸਰੀਰਕ ਅਤੇ ਮਾਨਸਿਕ ਰੂਪ ਨਾਲ ਪੀੜ ਅਨੁਭਵ ਕਰ ਸਕਦੇ ਹੋ| ਕੋਰਟ ਕਚਹਿਰੀ ਦੇ ਮਾਮਲੇ ਵਿੱਚ ਸਾਵਧਾਨੀ ਰੱਖੋ| ਕਮਾਈ ਦੇ ਮੁਕਾਬਲੇ ਖਰਚ ਜਿਆਦਾ ਹੋਵੇਗਾ| ਵਿਦਿਆਰਥੀ ਪੱਖ ਲਈ ਸਮਾਂ ਬਹੁਤ ਅਨੁਕੂਲ ਹੈ| ਕਾਰੋਬਾਰ ਸਾਧਾਰਨ ਹੀ
ਰਹੇਗਾ| ਘਰ ਵਿੱਚ ਸੁਖ-ਸ਼ਾਂਤੀ ਦੇ ਮਾਹੌਲ ਵਿੱਚ ਤੁਸੀਂ ਸਮਾਂ ਬਿਤਾਓਗੇ|
ਕੰਨਿਆ : ਵਪਾਰ – ਧੰਦੇ ਵਿੱਚ ਵਿਕਾਸ ਦੇ ਨਾਲ – ਨਾਲ ਕਮਾਈ ਵੀ ਵਧੇਗੀ| ਨੌਕਰੀ ਕਾਰੋਬਾਰ ਵਾਲਿਆਂ ਨੂੰ ਲਾਭ ਦਾ ਮੌਕਾ ਮਿਲੇਗਾ| ਵਿਵਾਹਿਕ ਜੀਵਨ ਵਿੱਚ ਸੁਖ-ਸੰਤੋਸ਼ ਦਾ ਅਨੁਭਵ ਹੋਵੇਗਾ| ਰਿਸ਼ਤੇਦਾਰਾਂ ਤੋਂ ਲਾਭ ਹੋਵੇਗਾ| ਸ਼ੁਭ ਸਮਾਚਾਰ ਮਿਲਣਗੇ| ਮਨ ਦੀ ਉਲਝਣ ਹੱਲ ਹੋਵੇਗੀ|
ਤੁਲਾ : ਪਰਿਵਾਰ ਵਿੱਚ ਆਨੰਦ ਅਤੇ ਉਤਸ਼ਾਹ ਦਾ ਮਾਹੌਲ ਰਹੇਗਾ| ਦਫਤਰ ਅਤੇ ਨੌਕਰੀ ਵਿੱਚ ਕਮਾਈ ਵਾਧਾ ਅਤੇ ਤਰੱਕੀ ਲਈ ਸੰਜੋਗ ਪੈਦਾ ਹੋਣਗੇ| ਮਾਤਾ ਤੋਂ ਲਾਭ ਹੋਵੇਗਾ| ਸਿਹਤ ਚੰਗੀ ਰਹੇਗੀ|
ਬ੍ਰਿਸ਼ਚਕ : ਨਕਾਰਾਤਮਕ ਵਿਚਾਰ ਮਨ ਵਿੱਚ ਨਾ ਆਉਣ ਦਿਓ| ਥਕਾਣ ਅਤੇ ਆਲਸ ਦੇ ਕਾਰਨ ਸਫੁਰਤੀ ਦੀ ਕਮੀ ਹੋ ਸਕਦੀ ਹੈ| ਨੌਕਰੀ -ਕਾਰੋਬਾਰ ਵਿੱਚ ਰੁਕਾਵਟ ਪੈਦਾ ਹੋ ਸਕਦੀ ਹੈ| ਅਧਿਕਾਰੀਆਂ ਦੇ ਨਾਲ ਵਾਦ – ਵਿਵਾਦ ਵਿੱਚ ਨਾ ਉਲਝੋ|
ਧਨੁ : ਤੁਹਾਨੂੰ ਬਾਣੀ ਅਤੇ ਗੁੱਸੇ ਉਤੇ ਕਾਬੂ ਰੱਖਣਾ ਪਵੇਗਾ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ| ਸਿਹਤ ਦਾ ਧਿਆਨ ਰੱਖੋ| ਪੈਸਾ ਖਰਚ ਹੋ ਸਕਦਾ ਹੈ| ਨਿਖੇਧੀ ਯੋਗ ਕਾਰਜ ਅਤੇ ਨੀਤੀ-ਵਿਰੁੱਧ ਕੰਮ ਕੁਮਾਰਗ ਤੇ ਨਾ ਲੈ ਜਾਣ ਇਸਦਾ ਧਿਆਨ ਰੱਖੋ| ਆਰਥਿਕ ਨਜ਼ਰੀਏ ਨਾਲ ਲਾਭਦਾਇਕ ਦਿਨ ਹੈ|
ਮਕਰ : ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਨਾਲ ਖੁਸ਼ੀ ਨਾਲ ਆਪਣਾ ਦਿਨ ਬਤੀਤ ਕਰੋਗੇ| ਸਰੀਰ – ਮਨ ਵਿੱਚ ਸਫੁਰਤੀ ਅਤੇ ਪ੍ਰਸੰਨਤਾ ਰਹੇਗੀ| ਕਾਰੋਬਾਰ ਵਿੱਚ ਵਾਧਾ ਹੋਵੇਗਾ| ਦਲਾਲੀ, ਵਿਆਜ, ਕਮਿਸ਼ਨ ਦੁਆਰਾ ਤੁਹਾਡੀ ਕਮਾਈ ਵਿੱਚ ਵਾਧਾ ਹੋਵੇਗਾ| ਸਾਂਝੇਦਾਰੀ ਵਿੱਚ ਲਾਭ ਹੋਵੇਗਾ|
ਕੁੰਭ : ਕੀਤੇ ਗਏ ਕਾਰਜ ਵਿੱਚ ਤੁਹਾਨੂੰ ਜਸ, ਕੀਰਤੀ ਅਤੇ ਸਫਲਤਾ ਮਿਲੇਗੀ| ਪਰਿਵਾਰ ਵਿੱਚ ਮੇਲ -ਜੋਲ ਬਣਿਆ ਰਹੇਗਾ| ਸਰੀਰਕ ਅਤੇ ਮਾਨਸਿਕ ਤੰਦਰੁਸਤੀ ਬਣੀ ਰਹੇਗੀ| ਨੌਕਰੀ ਵਿੱਚ ਸਾਥੀ ਕਰਮਚਾਰੀ ਸਹਿਯੋਗ ਦੇਣਗੇ| ਨਾਨਕੇ ਪੱਖ ਤੋਂ ਲਾਭ ਹੋਵੇਗਾ|
ਮੀਨ : ਵਿਦਿਆਰਥੀਆਂ ਲਈ ਚੰਗਾ ਦਿਨ ਹੈ| ਰਿਸ਼ਤੇਦਾਰਾਂ ਦਾ ਸਹਿਯੋਗ ਮਿਲੇਗਾ| ਕਾਮੁਕਤਾ ਵਿਸ਼ੇਸ਼ ਮਾਤਰਾ ਵਿੱਚ ਰਹੇਗੀ| ਸ਼ੇਅਰ -ਸੱਟੇ ਵਿੱਚ ਲਾਭ ਹੋਵੇਗਾ| ਮਾਨਸਿਕ ਸੰਤੁਲਨ ਬਣਾ ਕੇ ਰੱਖਣਾ ਪਵੇਗਾ| ਵਪਾਰਕ ਧੰਦੇ ਵਿੱਚ ਫ਼ਾਇਦਾ ਹੋਵੇਗਾ|

Leave a Reply

Your email address will not be published. Required fields are marked *