Horoscope

ਮੇਖ : ਆਰਥਿਕ ਅਤੇ ਵਪਾਰਕ ਨਜ਼ਰ ਨਾਲ ਦਿਨ ਲਾਭਦਾਇਕ ਰਹੇਗਾ| ਲੰਬੇ ਸਮੇਂ ਦਾ ਆਰਥਿਕ ਪ੍ਰਬੰਧ ਪੂਰਾ ਕਰ ਸਕੋਗੇ| ਬਿਮਾਰ ਵਿਅਕਤੀ ਦੀ ਸਿਹਤ ਵਿੱਚ ਸੁਧਾਰ ਹੋਵੇਗਾ| ਆਰਥਿਕ ਲਾਭ ਹੋਣ ਦੀ ਆਸ ਰੱਖ ਸਕਦੇ ਹੋ|
ਬ੍ਰਿਖ : ਮਿਹਨਤ ਨਾਲ ਤੁਸੀਂ ਨਿਸ਼ਠਾਪੂਰਵਕ ਕਾਰਜ ਨੂੰ ਅੱਗੇ ਵਧਾਓਗੇ| ਤੁਹਾਡੇ ਖੇਤਰ ਦੀ ਵਿਸ਼ਾਲਤਾ ਅਤੇ ਬਾਣੀ ਦੀ ਮਧੁਰਤਾ ਹੋਰ ਲੋਕਾਂ ਨੂੰ ਪ੍ਰਭਾਵਿਤ ਕਰੇਗੀ ਅਤੇ ਉਸਦੇ ਵੱਲੋਂ ਲਾਭ ਪ੍ਰਾਪਤ ਕਰਸਕੋਗੇ| ਕਲਾ ਅਤੇ ਪੜਣ-ਲਿਖਣ ਵਿੱਚ ਤੁਹਾਡੀ ਰੁਚੀ ਰਹੇਗੀ|
ਮਿਥੁਨ : ਤੁਸੀਂ ਸਰੀਰਕ ਅਤੇ ਮਾਨਸਿਕ ਪੀੜ ਅਨੁਭਵ ਕਰ ਸਕਦੇ ਹੋ | ਮਨ ਵਿੱਚ ਨਕਾਰਾਤਮਕ ਵਿਚਾਰ ਨਾ ਆਉਣ ਦਿਓ| ਕਿਸੇ ਦੇ ਨਾਲ ਗਲਤਫਹਿਮੀ ਹੋਣ ਦੇ ਕਾਰਨ ਮਨ ਮੁਟਾਉ ਹੋ ਸਕਦਾ ਹੈ| ਖਰਚ ਦੀ ਮਾਤਰਾ ਵੱਧ ਸਕਦੀ ਹੈ|
ਕਰਕ : ਸਫਲਤਾ ਤੁਹਾਡੀ ਰਾਹ ਵੇਖ ਰਹੀ ਹੈ| ਇਸਦੇ ਕਾਰਨ ਤੁਹਾਡਾ ਆਨੰਦ ਉਤਸ਼ਾਹ ਦੁੱਗਣਾ ਹੋਵੇਗਾ| ਸਕੇ- ਸਬੰਧੀਆਂ ਦੇ ਨਾਲ ਮੁਲਾਕਾਤ ਅਤੇ ਸੈਰ ਸਪਾਟੇ ਤੇ ਜਾਣ ਦਾ ਪ੍ਰੋਗਰਾਮ ਬਣੇਗਾ| ਕਾਰਜ ਖੇਤਰ ਵਿੱਚ ਮੁਕਾਬਲੇਬਾਜਾਂ ਦੀ ਹਾਰ ਹੋਵੇਗੀ|
ਸਿੰਘ : ਤੁਹਾਡਾ ਦਿਨ ਮਿਲਿਆ ਜੁਲਿਆ ਫਲਦਾਈ ਰਹੇਗਾ| ਕਾਰਜ ਵਿੱਚ ਨਿਰਧਾਰਤ ਸਫਲਤਾ ਨਾ ਮਿਲਣ ਨਾਲ ਪ੍ਰੇਸ਼ਾਨ ਨਾ ਹੋਣਾ| ਪਰਿਵਾਰ ਵਿੱਚ ਮੇਲ – ਮਿਲਾਪ ਦਾ ਮਾਹੌਲ ਰਹੇਗਾ| ਕਮਾਈ ਦੇ ਮੁਕਾਬਲੇ ਖਰਚ ਦੀ ਮਾਤਰਾ ਜਿਆਦਾ ਹੋ ਸਕਦੀ ਹੈ|
ਕੰਨਿਆ : ਤੁਹਾਡੀ ਮਧੁਰ ਬਾਣੀ ਨਾਲ ਨਵੇਂ ਸੰਬੰਧ ਸਥਾਪਤ ਹੋਣਗੇ| ਵਪਾਰ – ਧੰਦੇ ਵਿੱਚ ਲਾਭ ਦੇ ਨਾਲ ਸਫਲਤਾ ਮਿਲੇਗੀ| ਸਰੀਰਕ ਅਤੇ ਮਾਨਸਿਕ ਸਿਹਤ ਵੀ ਚੰਗੀ ਬਣੀ ਰਹੇਗੀ| ਦੰਪਤੀ ਜੀਵਨ ਵਿੱਚ ਮਧੁਰਤਾ ਰਹੇਗੀ|
ਤੁਲਾ : ਤੁਹਾਨੂੰ ਸਿਹਤ ਦਾ ਧਿਆਨ ਰੱਖਣਾ ਪਵੇਗਾ| ਬਾਣੀ ਉਤੇ ਕਾਬੂ ਰੱਖੋ ਨਹੀਂ ਤਾਂ ਕਿਸੇ ਦੇ ਨਾਲ ਵਿਵਾਦ ਹੋਣ ਦੀ ਸੰਭਾਵਨਾ ਹੈ| ਮਨੋਰੰਜਨ ਦੇ ਪਿੱਛੇ ਪੈਸਾ ਖਰਚ ਹੋ ਸਕਦਾ ਹੈ| ਇਸ ਸਮੇਂ ਆਤਮਿਕ ਸੁਭਾਅ ਸਹਾਇਕ ਹੋਵੇਗਾ|
ਬ੍ਰਿਸ਼ਚਕ : ਨੌਕਰੀ – ਧੰਦੇ ਅਤੇ ਕਾਰੋਬਾਰ ਦੇ ਖੇਤਰ ਵਿੱਚ ਤੁਹਾਨੂੰ ਲਾਭ ਮਿਲੇਗਾ| ਦੋਸਤਾਂ, ਸਕੇ – ਸਬੰਧੀਆਂ ਅਤੇ ਬਜੁਰਗਾਂ ਵੱਲੋਂ ਲਾਭ ਪ੍ਰਾਪਤੀ ਦੇ ਸੰਕੇਤ ਹਨ| ਸਮਾਜਿਕ ਸਮਾਰੋਹ, ਸੈਰ ਵਰਗੇ ਪ੍ਰੋਗਰਾਮ ਬਣਨਗੇ| ਕਮਾਈ ਦੇ ਸਰੋਤ ਵਧਣਗੇ |
ਧਨੁ : ਜਸ, ਕੀਰਤੀ ਅਤੇ ਪ੍ਰਤਿਸ਼ਠਾ ਵਿੱਚ ਵਾਧਾ ਹੋਵੇਗਾ| ਕਾਰਜ ਖੇਤਰ ਵਿੱਚ ਉਚ ਅਧਿਕਾਰੀ ਖੁਸ਼ ਰਹਿਣ ਨਾਲ ਤਰੱਕੀ ਦੀ ਸੰਭਾਵਨਾ ਵਧੇਗੀ| ਸਿਹਤ ਉਤਮ ਰਹੇਗੀ| ਪਰਿਵਾਰ ਵਿੱਚ ਆਨੰਦ ਦਾ ਮਾਹੌਲ ਰਹੇਗਾ| ਪਿਤਾ ਅਤੇ ਸਰਕਾਰ ਵੱਲੋਂ ਲਾਭ ਮਿਲੇਗਾ|
ਮਕਰ : ਬੌਧਿਕ ਕਾਰਜ ਜਾਂ ਸਾਹਿਤ ਲਿਖਾਈ ਵਰਗੀਆਂ ਗੱਲਾਂ ਲਈ ਅਨੁਕੂਲ ਦਿਨ ਹੈ| ਤੁਹਾਡੇ ਕਾਰੋਬਾਰ ਵਿੱਚ ਨਵੀਂ ਵਿਚਾਰਧਾਰਾ ਤੁਹਾਡੇ ਕੰਮਾਂ ਨੂੰ ਨਵਾਂ ਸਵਰੂਪ ਦੇਵੇਗੀ| ਕਾਰੋਬਾਰ ਦੇ ਖੇਤਰ ਵਿੱਚ ਸਹਿਕਰਮੀ ਤੁਹਾਡਾ ਸਾਥ ਦੇਣਗੇ| ਮੁਕਾਬਲੇਬਾਜਾਂ ਦੇ ਨਾਲ ਵਾਦ – ਵਿਵਾਦ ਟਾਲ ਦਿਓ|
ਕੁੰਭ : ਨਕਾਰਾਤਮਕ ਵਿਚਾਰਾਂ ਤੋਂ ਦੂਰ ਰਹੋ| ਝਗੜੇ – ਵਿਵਾਦ ਤੋਂ ਬਚੋ| ਗੁੱਸੇ ਅਤੇ ਬਾਣੀ ਤੇ ਕਾਬੂ ਰੱਖੋ| ਪਰਿਵਾਰਕ ਮਾਹੌਲ ਖਰਾਬ ਹੋ ਸਕਦਾ ਹੈ| ਆਰਥਿਕ ਤੰਗੀ ਨਾ ਹੋਵੇ, ਇਸਦਾ ਧਿਆਨ ਰੱਖੋ| ਰੱਬ ਦਾ ਸਿਮਰਨ ਕਰੋ| ਯਾਤਰਾ ਜਾਂ ਸੈਰ ਸਪਾਟੇ ਦੀ ਯੋਜਨਾ ਬਣ ਸਕਦੀ ਹੈ|
ਮੀਨ : ਦੈਨਿਕ ਕੰਮਾਂ ਤੋਂ ਬਾਹਰ ਨਿਕਲ ਕੇ ਤੁਸੀਂ ਘੁੰਮਣ – ਫਿਰਣ ਅਤੇ ਮਨੋਰੰਜਨ ਦੇ ਪਿੱਛੇ ਸਮਾਂ ਬਿਤਾਓਗੇ| ਕਾਰੋਬਾਰ ਵਿੱਚ ਸਾਂਝੇਦਾਰੀ ਲਈ ਸ਼ੁਭ ਸਮਾਂ ਹੈ| ਜਨਤਕ ਜੀਵਨ ਵਿੱਚ ਮਾਨ -ਸਨਮਾਨ ਮਿਲੇਗਾ|

Leave a Reply

Your email address will not be published. Required fields are marked *