Horoscope

ਮੇਖ : ਤੁਹਾਡਾ ਦਿਨ ਪਰਉਪਕਾਰ ਵਿੱਚ ਗੁਜ਼ਰੇਗਾ| ਪੁੰਨ ਦਾ ਕੰਮ ਵੀ ਹੋ ਸਕਦਾ ਹੈ| ਮਾਨਸਿਕ ਰੂਪ ਨਾਲ ਕਾਰਜਭਾਰ ਜ਼ਿਆਦਾ ਰਹੇਗਾ| ਸ਼ੁਭ ਕੰਮ ਕਰਨ ਦੇ ਫਲਸਰੂਪ ਸਰੀਰਕ ਅਤੇ ਮਾਨਸਿਕ ਰੂਪ ਤੋਂ ਸਫੂਰਤੀ ਦਾ ਅਨੁਭਵ ਕਰੋਗੇ| ਆਰਥਿਕ ਲਾਭ ਹੋਣ ਦੀ ਸੰਭਾਵਨਾ ਹੈ|
ਬ੍ਰਿਖ : ਤੁਹਾਨੂੰ ਵਾਦ-ਵਿਵਾਦ ਵਿੱਚ ਚੰਗੀ ਸਫਲਤਾ ਮਿਲੇਗੀ| ਤੁਹਾਡੀ ਬਾਣੀ ਕਿਸੇ ਨੂੰ ਮੋਹਿਤ ਕਰੇਗੀ ਅਤੇ ਉਹ ਤੁਹਾਡੇ ਲਈ ਲਾਭਦਾਈ ਰਹੇਗਾ| ਇਸ ਨਾਲ ਨਵੇਂ ਸੰਬੰਧਾਂ ਵਿੱਚ ਸਦਭਾਵਨਾ ਵਧਣ ਦੀ ਵੀ ਸੰਭਾਵਨਾ ਹੈ| ਵਿਦਿਆਰਥੀਆਂ ਦੀ ਪੜ੍ਹਨ-ਲਿਖਣ ਵਿੱਚ ਦਿਲਚਸਪੀ ਵਧਣ ਨਾਲ ਉਨ੍ਹਾਂ ਦੇ ਲਈ ਚੰਗਾ ਦਿਨ ਹੈ| ਮਿਹਨਤ ਦੇ ਮੁਕਾਬਲੇ ਘੱਟ ਪ੍ਰਾਪਤੀ ਹੋਣ ਉੱਤੇ ਵੀ ਆਪਣੇ ਕੰਮ ਵਿੱਚ ਤੁਸੀ ਮੋਹਰੀ ਹੋ ਸਕੋਗੇ|
ਮਿਥੁਨ : ਭਾਵਨਾ ਅਤੇ ਸੰਵੇਦਨ-ਸ਼ੀਲਤਾ ਵਿੱਚ ਡੁੱਬ ਕੇ ਇਸਤਰੀ ਵਰਗ ਨਾਲ ਸੰਬੰਧ ਨਾ ਰੱਖੋ| ਪਾਣੀ ਅਤੇ ਪ੍ਰਵਾਹੀ ਪਦਾਰਥਾਂ ਤੋਂ ਵੀ ਦੂਰ ਹੀ ਰਹੋ| ਕਿਸੇ ਬਿਮਾਰੀ ਦੇ ਕਾਰਨ ਮਨ ਦੁਵਿਧਾ ਵਿੱਚ ਰਹਿਣ ਨਾਲ ਫੈਸਲਾ ਲੈਣ ਵਿੱਚ ਰੁਕਾਵਟ ਆ ਸਕਦੀ ਹੈ| ਜ਼ਿਆਦਾ ਵਿਚਾਰਾਂ ਦੇ ਕਾਰਨ ਹੋ ਰਹੀ ਮਾਨਸਿਕ ਥਕਾਨ ਤੋਂ ਨੀਂਦ ਨਾ ਆਏ ਅਜਿਹਾ ਵੀ ਹੋ ਸਕਦਾ ਹੈ ਅਤੇ ਇਸਦਾ ਸਿਹਤ ਉਤੇ ਨਕਾਰਾਤਮਕ ਅਸਰ ਵੀ ਪੈ ਸਕਦਾ ਹੈ| ਵਾਦ-ਵਿਵਾਦ ਤੋਂ ਦੂਰ ਰਹੋ|
ਕਰਕ : ਦਿਨ ਤੁਹਾਡਾ ਪ੍ਰਫੁੱਲਤਾ ਨਾਲ ਭਰਿਆ ਰਹੇਗਾ| ਨਵੇਂ ਕੰਮ ਨੂੰ ਸ਼ੁਰੂ ਵੀ ਕਰ ਸਕਦੇ ਹੋ| ਦੋਸਤਾਂ ਅਤੇ ਸਨੇਹੀਆਂ ਨਾਲ ਭੇਂਟ ਹੋਣ ਨਾਲ ਆਨੰਦ ਹੋ ਸਕਦਾ ਹੈ| ਕੰਮ ਵਿੱਚ ਮਿਲੀ ਸਫਲਤਾ ਦੇ ਕਾਰਨ ਤੁਹਾਡੇ ਉਤਸ਼ਾਹ ਵਿੱਚ ਵਾਧਾ ਹੋਵੇਗਾ| ਮੁਕਾਬਲੇਬਾਜਾਂ ਉੱਤੇ ਫਤਹਿ ਪ੍ਰਾਪਤ ਕਰੋਗੇ| ਸੰਬੰਧਾਂ ਵਿੱਚ ਭਾਵਨਾਤਮਕਤਾ ਜ਼ਿਆਦਾ ਰਹੇਗੀ| ਯਾਤਰਾ ਵੀ ਆਨੰਦਮਈ ਹੋਵੇਗੀ|
ਸਿੰਘ : ਪਰਿਵਾਰਕ ਮੈਂਬਰਾਂ ਦੇ ਨਾਲ ਤੁਸੀ ਚੰਗੀ ਤਰ੍ਹਾਂ ਸਮਾਂ ਬਿਤਾ ਸਕੋਗੇ| ਉਨ੍ਹਾਂ ਦਾ ਸਹਿਯੋਗ ਵੀ ਚੰਗਾ ਮਿਲ ਸਕਦਾ ਹੈ| ਆਰਥਿਕ ਖੇਤਰ ਵਿੱਚ ਕਮਾਈ ਦੇ ਮੁਕਾਬਲੇ ਖਰਚ ਜ਼ਿਆਦਾ ਹੋਵੇਗਾ| ਫਿਰ ਵੀ ਬਾਣੀ ਨਾਲ ਤੁਸੀ ਸਭ ਦੇ ਮਨ ਨੂੰ ਜਿੱਤ ਸਕੋਗੇ|
ਕੰਨਿਆ : ਤੁਸੀ ਮਿੱਠੇ ਸੰਬੰਧ ਬਣਾ ਸਕੋਗੇ, ਜੋ ਕਿ ਭਵਿੱਖ ਵਿੱਚ ਤੁਹਾਡੇ ਲਈ ਲਾਭਦਾਈ ਸਿੱਧ ਹੋਵੇਗਾ| ਸਰੀਰ, ਸਿਹਤ ਅਤੇ ਮਨ ਖੁਸ਼ ਰਹੇਗਾ| ਪਰਿਵਾਰਿਕ ਜੀਵਨ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ| ਸ਼ੁਭ ਸਮਾਚਾਰ ਮਿਲਣ ਨਾਲ ਅਤੇ ਯਾਤਰਾ ਹੋਣ ਦੇ ਕਾਰਨ ਮਨ ਪ੍ਰਸੰਨ ਰਹੇਗਾ|
ਤੁਲਾ : ਤੁਹਾਡੀ ਸਿਹਤ ਵਿਗੜ ਸਕਦੀ ਹੈ| ਮਾਨਸਿਕ ਰੂਪ ਨਾਲ ਵੀ ਤੁਸੀ ਪੀੜ ਦਾ ਅਨੁਭਵ ਕਰੋਗੇ| ਤੁਹਾਡੀ ਬਾਣੀ ਅਤੇ ਵਰਤਾਓ ਨਾਲ ਕਿਸੇ ਨੂੰ ਵਹਿਮ ਨਾ ਹੋਵੇ ਇਸਦਾ ਧਿਆਨ ਰਖੋ| ਆਪਣੇ ਗੁੱਸੇ ਉੱਤੇ ਸੰਜਮ ਰਖੋ| ਤੁਹਾਡੀ ਕਮਾਈ ਦੇ ਮੁਕਾਬਲੇ ਖਰਚ ਜ਼ਿਆਦਾ ਹੋਣ ਦੀ ਸੰਭਾਵਨਾ ਹੈ|
ਬ੍ਰਿਸ਼ਚਕ : ਦਿਨ ਤੁਹਾਡੇ ਲਈ ਲਾਭਦਾਈ ਹੈ| ਦੋਸਤਾਂ ਦੇ ਨਾਲ ਭੇਂਟ ਹੋਵੇਗੀ ਅਤੇ ਉਨ੍ਹਾਂ ਦੇ ਨਾਲ ਘੁੱਮਣ -ਫਿਰਨ, ਆਨੰਦ-ਪ੍ਰਮੋਦ ਕਰਨ ਵਿੱਚ ਖਰਚ ਹੋਵੇਗਾ| ਨੌਕਰੀ ਜਾਂ ਵਪਾਰਕ ਖੇਤਰ ਵਿੱਚ ਤੁਹਾਡੀ ਕਮਾਈ ਵੱਧੇਗੀ| ਉੱਚ ਅਧਿਕਾਰੀ ਖੁਸ਼ ਰਹਿਣਗੇ| ਦੰਪਤੀ ਜੀਵਨ ਵਿੱਚ ਮਾਹੌਲ ਆਨੰਦਮਈ ਰਹੇਗਾ|
ਧਨੁ :ਤੁਹਾਡੀ ਜਸ, ਕੀਰਤੀ ਅਤੇ ਪ੍ਰਤਿਸ਼ਠਾ ਵਿੱਚ ਵਾਧਾ ਹੋਵੇਗਾ| ਕਾਰਜ ਖੇਤਰ ਵਿੱਚ ਉੱਚਅਧਿਕਾਰੀ ਖੁਸ਼ ਰਹਿਣ ਨਾਲ ਤਰੱਕੀ ਦੀ ਸੰਭਾਵਨਾ ਵਧੇਗੀ| ਸਿਹਤ ਚੰਗੀ ਬਣੀ ਰਹੇਗੀ| ਪਰਿਵਾਰ ਵਿੱਚ ਆਨੰਦ ਦਾ ਮਾਹੌਲ ਰਹੇਗਾ| ਪਿਤਾ ਅਤੇ ਸਰਕਾਰ ਤੋਂ ਲਾਭ ਮਿਲੇਗਾ| ਆਰਥਿਕ ਯੋਜਨਾ ਚੰਗੀ ਤਰ੍ਹਾਂ ਪੂਰੀ ਕਰ ਸਕੋਗੇ| ਵਪਾਰ-ਧੰਦੇ ਨਾਲ ਜੁੜੀ ਯਾਰਤਾ ਦੀ ਸੰਭਾਵਨਾ ਹੈ| ਹੋਰ ਲੋਕਾਂ ਦੀ ਸਹਾਇਤਾ ਕਰਨ ਦਾ ਯਤਨ ਕਰੋਗੇ| ਦੰਪਤੀ ਜੀਵਨ ਵਿੱਚ ਮਧੁਰਤਾ ਰਹੇਗੀ|
ਮਕਰ :ਬੌਧਿਕ ਕੰਮਾਂ ਜਾਂ ਸਹਿਤ ਲੇਖਨ ਵਰਗੀਆਂ ਗੱਲਾਂ ਲਈ ਅਨੁਕੂਲ ਦਿਨ ਹੈ| ਤੁਹਾਡੇ ਕੰਮ ਵਿੱਚ ਨਵੀਂ ਵਿਚਾਰਧਾਰਾ ਨਾਲ ਕੰਮ ਨੂੰ ਨਵਾਂ ਸਵਰੂਪ ਮਿਲੇਗਾ| ਵਪਾਰ ਦੇ ਖੇਤਰ ਵਿੱਚ ਵਿਰੋਧੀ ਮਾਹੌਲ ਤੁਹਾਡੇ ਮਨ ਨੂੰ ਰੋਗੀ ਕਰੇਗਾ| ਸਰੀਰਕ ਥਕਾਣ ਮਹਿਸੂਸ ਹੋਵੇਗੀ| ਔਲਾਦ ਦੀ ਸਮੱਸਿਆ ਤੁਹਾਨੂੰ ਪ੍ਰੇਸ਼ਾਨ ਕਰੇਗੀ| ਗਲਤ ਰੂਪ ਨਾਲ ਪੈਸਾ ਖਰਚ ਹੋਵੇਗਾ| ਮੁਕਾਬਲੇਬਾਜਾਂ ਦੇ ਨਾਲ ਵਾਦ-ਵਿਵਾਦ ਟਾਲੋ|
ਕੁੰਭ :ਨਿਖੇਧੀ ਯੋਗ ਕੰਮਾਂ ਅਤੇ ਨਕਾਰਾਤਮਕ ਵਿਚਾਰਾਂ ਤੋਂ ਦੂਰ ਰਹੋ| ਝਗੜੇ-ਵਿਵਾਦ ਤੋਂ ਬਚੋ| ਗੁੱਸੇ ਅਤੇ ਬਾਣੀ ਉੱਤੇ ਸੰਜਮ ਰੱਖੋ| ਪਰਿਵਾਰਕ ਮਾਹੌਲ ਕਲੇਸ਼ਪੂਰਨ ਰਹੇਗਾ| ਆਰਥਿਕ ਤੰਗੀ ਦਾ ਅਨੁਭਵ ਹੋਵੇਗਾ| ਰੱਬ ਦਾ ਸਿਮਰਨ ਤੁਹਾਡੇ ਮਾਨਸਿਕ ਬੋਝ ਨੂੰ ਹਲਕਾ ਕਰੇਗਾ|
ਮੀਨ :ਤੁਸੀ ਘੁੰਮਣ-ਫਿਰਣ ਅਤੇ ਮਨੋਰੰਜਨ ਦੇ ਪਿੱਛੇ ਸਮਾਂ ਬਤੀਤ ਕਰੋਗੇ| ਦੋਸਤਾਂ ਦੇ ਨਾਲ ਪਿਕਨਿਕ ਉੱਤੇ ਜਾ ਸਕਦੇ ਹੋ| ਸਿਨੇਮਾ, ਡਰਾਮਾ ਜਾਂ ਬਾਹਰ ਭੋਜਨ ਕਰਨ ਜਾਣ ਦਾ ਪ੍ਰੋਗਰਾਮ ਤੁਹਾਨੂੰ ਖੁਸ਼ ਕਰੇਗਾ| ਕਲਾਕਾਰ ਅਤੇ ਕਾਰੀਗਰਾਂ ਨੂੰ ਆਪਣੀ ਕਲਾ- ਕਾਰੀਗਰੀ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ| ਵਪਾਰ ਵਿੱਚ ਭਾਗੀਦਾਰੀ ਲਈ ਸ਼ੁਭ ਸਮਾਂ ਹੈ| ਜਨਤਕ ਜੀਵਨ ਵਿੱਚ ਮਾਨ-ਸਨਮਾਨ ਮਿਲੇਗਾ|

Leave a Reply

Your email address will not be published. Required fields are marked *