Horoscope

ਮੇਖ: ਹਫਤੇ ਦੇ ਸ਼ੁਰੂ ਵਿਚ ਧਨ ਖਰਚ ਜ਼ਿਆਦਾ ਅਤੇ ਆਮਦਨ ਆਮ ਵਾਂਗ ਹੀ ਰਹੇਗੀ| ਸਿਹਤ ਪੱਖ ਤੋਂ ਵੀ ਹਲਕੀ ਪ੍ਰੇਸ਼ਾਨੀ ਦੇ ਯੋਗ ਹਨ| ਪਰਿਵਾਰਕ ਵਾਤਾਵਰਣ ਆਮ ਵਾਂਗ ਰਹੇਗਾ| ਵਿਗੜੇ ਕੰਮਾਂ ਵਿੱਚ ਸੁਧਾਰ ਹੋਵੇਗਾ| ਨੌਕਰੀ ਪੱਖ ਵਿੱਚ ਉੱਨਤੀ ਦੇ ਨਾਲ ਤਬਦੀਲੀ ਦੇ ਵੀ ਯੋਗ ਹਨ|
ਬ੍ਰਿਖ: ਹਫਤੇ ਦੇ ਸ਼ੁਰੂ ਵਿੱਚ ਤੁਹਾਡੀ ਹਰੇਕ ਇੱਛਾ ਪੂਰੀ ਹੋਵੇਗੀ ਅਤੇ ਸੁੱਖਾਂ ਵਿਚ ਵੀ ਵਾਧਾ ਹੋਵੇਗਾ| ਤੁਹਾਡੀ ਸਿਹਤ ਵਿੱਚ ਗਿਰਾਵਟ ਆ ਸਕਦੀ ਹੈ, ਸਾਵਧਾਨ ਰਹੋ| ਹਫਤੇ ਦੇ ਅਖੀਰ ਵਿੱਚ ਕਿਸਮਤ ਤੁਹਾਡਾ ਸਾਥ ਦੇਵੇਗੀ ਤੁਹਾਨੂੰ ਤਾਂ ਸਿਰਫ ਮਿਹਨਤ ਹੀ ਕਰਨੀ ਹੈ ਅਤੇ ਆਲਸ ਨੂੰ ਤਿਆਗ ਕਰਨਾ ਹੈ|
ਮਿਥੁਨ: ਹਾਲਾਤਾਂ ਵਿੱਚ ਕਿਸੇ ਵਿਸ਼ੇਸ਼ ਬਦਲਾਓ ਦੇ ਯੋਗ ਨਹੀਂ ਹਨ| ਆਮਦਨ ਜਾਂ ਆਰਥਿਕ ਸੰਤੁਲਨ ਬਣਾਈ ਰੱਖਣ ਲਈ ਸੰਘਰਸ਼ ਜ਼ਿਆਦਾ ਹੀ ਕਰਨਾ ਪਵੇਗਾ| ਪਰਿਵਾਰਕ ਵਾਤਾਵਰਣ ਸਾਧਾਰਨ ਰਹੇਗਾ| ਸਵਾਰੀ ਆਦਿ ਚਲਾਉਂਦੇ ਸਮੇਂ ਜ਼ਿਆਦਾ ਸਾਵਧਾਨੀ ਵਰਤੋਂ| ਸਾਂਝੇਦਾਰੀ ਦੇ ਕੰਮਾਂ ਵਿੱਚ ਵੀ ਜ਼ਿਆਦਾ ਧਨ ਨਾ ਲਗਾਓ| ਸਮਾਜ ਵਿੱਚ ਮਾਣ-ਇੱਜ਼ਤ ਬਣਿਆ ਰਹੇਗਾ| ਧਾਰਮਿਕ ਕੰਮਾਂ ਵਿੱਚ ਰੁਚੀ ਜ਼ਿਆਦਾ ਰਹੇਗੀ|
ਕਰਕ: ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਿੱਚ ਵਿਸ਼ੇਸ਼ ਵਾਧਾ ਰਹੇਗਾ ਪਰੰਤੂ ਸੁਭਾਅ ਵਿਚ ਹਲਕੀ ਤੇਜ਼ੀ ਬਣੀ ਰਹੇਗੀ| ਕਾਰੋਬਾਰ ਸ਼ੁਭ ਹੀ ਰਹੇਗਾ ਅਤੇ ਆਮਦਨ ਵੀ ਆਮ ਵਾਂਗ ਬਣੀ ਰਹੇਗੀ ਵਿਦਿਆਰਥੀ ਵਰਗ ਲਈ ਸਮਾਂ ਨਵੇਂ ਨਵੇਂ ਅਨੁਭਵਾਂ ਵਾਲਾ ਅਤੇ ਅਤੇ ਤਰੱਕੀ ਵਾਲਾ ਰਹੇਗਾ| ਵਿਦੇਸ਼ ਨਾਲ ਸੰਪਰਕ ਵੀ ਲਾਭਦਾਇਕ ਰਹੇਗਾ| ਧਾਰਮਿਕ ਕੰਮਾਂ ਵਿੱਚ ਵਿਸ਼ੇਸ਼ ਰੁਚੀ ਰਹੇਗੀ| ਭਾਈਵਾਲ ਦੇ ਕੰਮਾਂ ਵਿੱਚ ਧਨ ਲਗਾਉਣਾ ਲਾਭਦਾਇਕ ਰਹੇਗਾ|
ਸਿੰਘ : ਇਸ ਹਫਤੇ ਦਾ ਫਲ ਮਿਲਿਆ ਜੁਲਿਆ ਰਹੇਗਾ ਕਾਰੋਬਾਰ ਵਿਚ ਤਰੱਕੀ ਅਤੇ ਧਨ ਲਾਭ ਉਮੀਦ ਤੋਂ ਜ਼ਿਆਦਾ ਹੀ ਰਹੇਗਾ| ਘਰੇਲੂ ਖਰਚੇ ਵੀ ਕਾਬੂ ਵਿਚ ਰਹਿਣਗੇ| ਕਿਸੇ ਮੁੱਦੇ ਨੂੰ ਲੈ ਕੇ ਵਾਦ ਵਿਵਾਦ ਦੇ ਯੋਗ ਹਨ ਪਰੰਤੂ ਜਲਦੀ ਹੀ ਮੁਸੀਬਤਾਂ ਦਾ ਹੱਲ ਨਿਕਲ ਆਏਗਾ|
ਕੰਨਿਆ: ਸਿਹਤ ਸੁਧਾਰ ਰਹੇਗਾ| ਕਾਰੋਬਾਰ ਵਿਚ ਵੀ ਰੁੱਝੇਵਾਂ ਜ਼ਿਆਦਾ ਰਹੇਗਾ| ਮਾਤਾ ਦੀ ਸਿਹਤ ਦਾ ਧਿਆਨ ਰੱਖੋ| ਵਿਦੇਸ਼ ਨਾਲ ਸੰਪਰਕ ਲਾਭਦਾਇਕ ਰਹੇਗਾ| ਸਵਾਰੀ ਆਦਿ ਚਲਾਉਂਦੇ ਸਮੇਂ ਜ਼ਿਆਦਾ ਸਾਵਧਾਨੀ ਵਰਤੋਂ| ਸਮਾਜਿਕ ਗਤੀਵਿਧੀਆਂ ਵਿਚ ਵੀ ਵਾਧਾ ਹੋਵੇਗਾ| ਹਫਤੇ ਦੇ ਅਖੀਰ ਵਿੱਚ ਯਾਤਰਾ ਦੇ ਵੀ ਯੋਗ ਹਨ|
ਤੁਲਾ: ਨੌਕਰੀ ਵਰਗ ਵਿੱਚ ਹਲਕੀ ਪ੍ਰੇਸ਼ਾਨੀ ਜਾਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਸਹਿਯੋਗੀਆਂ ਦੇ ਸਾਥ ਵਿਚ ਵੀ ਕਮੀ ਰਹੇਗੀ| ਵਿਦਿਆਰਥੀ ਵਰਗ ਦਾ ਸਮਾਂ ਉੱਤਮ ਜਾਂ ਨਵੇਂ-ਨਵੇਂ ਤਜ਼ਰਬਿਆਂ ਵਾਲਾ ਰਹੇਗਾ| ਵਪਾਰੀ ਵਰਗ ਲਈ ਸਮਾਂ ਸ਼ੁਭ ਹੀ ਰਹੇਗਾ ਪਰੰਤੂ ਕਾਰੋਬਾਰ ਵਿਚ ਰੁੱਝੇਵਾਂ ਜ਼ਿਆਦਾ ਰਹੇਗਾ| ਸਮਾਜਿਕ ਗਤੀਵਿਧੀਆਂ ਵਿੱਚ ਵੀ ਰੁੱਝੇਵਾਂ ਜ਼ਿਆਦਾ ਰਹੇਗਾ ਅਤੇ ਮਾਣ ਇੱਜ਼ਤ ਵਿਚ ਵੀ ਵਾਧਾ ਰਹੇਗਾ|
ਬ੍ਰਿਸ਼ਚਕ: ਮਾਨਸਿਕ ਤਨਾਅ ਬਣਿਆ ਰਹੇਗਾ| ਕਾਰਜ ਖੇਤਰ ਵਿਚ ਵੀ ਸੰਘਰਸ਼ ਜ਼ਿਆਦਾ ਰਹੇਗਾ| ਆਮਦਨ ਵਿਚ ਕਿਸੇ ਵਿਸ਼ੇਸ਼ ਵਾਧੇ ਦੇ ਯੋਗ ਨਹੀਂ ਹਨ| ਘਰੇਲੂ ਵਾਤਾਵਰਣ ਵੀ ਉਲਝਣਾਂ ਨਾਲ ਭਰਿਆ ਰਹੇਗਾ| ਗੁਪਤ ਦੁਸ਼ਮਣ ਵੀ ਸਰਗਰਮ ਰਹਿਣਗੇ, ਸਾਵਧਾਨ ਰਹੋ|
ਧਨ: ਰਾਜ ਪੱਖ ਦੇ ਕੰਮਾਂ ਵਿੱਚ ਲਾਭ ਤਾਂ ਰਹੇਗਾ ਪਰੰਤੂ ਦੌੜ ਭੱਜ ਸਾਧਾਰਨ ਤੋਂ ਜ਼ਿਆਦਾ ਰਹੇਗੀ| ਕਾਰੋਬਾਰ ਦਰਮਿਆਨਾ ਅਤੇ ਆਮਦਨ ਵੀ ਉਮੀਦ ਤੋਂ ਘੱਟ ਰਹਿਣ ਦੇ ਯੋਗ ਹਨ| ਜ਼ਮੀਨ ਜਾਇਦਾਦ ਅਤੇ ਕਾਰੋਬਾਰ ਵਿਚ ਵੀ ਲਾਭ ਦੇ ਯੋਗ ਹਨ| ਵਿਦਿਆਰਥੀ ਪੱਖ ਨੂੰ ਹਲਕੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਇਸਤਰੀ ਵਰਗ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ|
ਮਕਰ: ਇਸ ਹਫਤੇ ਦਾ ਫਲ ਵੀ ਆਮ ਤੌਰ ਤੇ ਸ਼ੁਭ ਹੀ ਰਹੇਗਾ| ਸਿਹਤ ਆਮ ਤੌਰ ਦੇ ਸ਼ੁਭ ਰਹੇਗੀ| ਕਾਰੋਬਾਰ ਵਿਚ ਵੀ ਤਰੱਕੀ ਦੇ ਯੋਗ ਹਨ| ਆਮਦਨ ਉਮੀਦ ਤੋਂ ਜ਼ਿਆਦਾ ਖਰਚਿਆਂ ਵਿਚ ਕਮੀ ਫਲਸਰੂਪ ਆਰਥਿਕ ਸੰਤੁਲਨ ਬਣਿਆ ਰਹੇਗਾ| ਵਿਸ਼ੇਸ਼ ਵਿਅਕਤੀਆਂ ਦਾ ਸਾਥ ਵੀ ਲਾਭਦਾਇਕ ਰਹੇਗਾ| ਰਾਜ ਪੱਖ ਵਿਚ ਵੀ ਲਾਭ ਦੇ ਯੋਗ ਹਨ|
ਕੁੰਭ: ਸੁੱਖ ਸਾਧਨਾਂ ਵਿਚ ਇਸ ਹਫਤੇ ਕਮੀ ਰਹੇਗੀ| ਆਮਦਨ ਵੀ ਉਮੀਦ ਤੋਂ ਘੱਟ ਪਰੰਤੂ ਸੰਘਰਸ਼ ਸਾਧਾਰਨ ਤੋਂ ਹਿੱਸਾ ਲੈਣਾ ਪਵੇਗਾ| ਨਤੀਜੇ ਵਜੋਂ ਮਾਣ-ਇੱਜ਼ਤ ਵਿਚ ਵਾਧਾ ਰਹੇਗਾ| ਹਫਤੇ ਦੇ ਅਖੀਰ ਵਿੱਚ ਇਸਤਰੀ ਵਰਗ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ|
ਮੀਨ: ਧਨ ਦੇ ਸਾਧਨ ਇਕ ਤੋਂ ਜ਼ਿਆਦਾ ਰਹਿਣਗੇ| ਖਰਚਿਆਂ ਵਿਚ ਵੀ ਕਮੀ ਰਹੇਗੀ ਸਿੱਟੇ ਵਜੋਂ ਆਰਥਿਕ ਸੰਤੁਲਨ ਬਣਿਆ ਰਹੇਗਾ| ਕਾਰੋਬਾਰ ਵਿਚ ਪੂਰਣ ਰੁਚੀ ਜਾਂ ਰੁੱਝੇਵਾਂ ਵੀ ਜ਼ਿਆਦਾ ਰਹੇਗਾ| ਦੁਸ਼ਮਣ ਪੱਖ ਦੱਬਿਆ ਰਹੇਗਾ| ਘਰੇਲੂ ਸੁੱਖ ਪੂਰਣ ਰਹੇਗਾ ਅਤੇ ਸੁੱਖ ਸਾਧਨ ਵੀ ਬਣੇ ਰਹਿਣਗੇ| ਮਾਤਾ ਦੀ ਸਿਹਤ ਦਾ ਧਿਆਨ ਰੱਖੋ| ਨੌਕਰੀ ਪੱਖ ਵਿੱਚ ਉੱਨਤੀ ਦੇ ਨਾਲ ਤਬਦੀਲੀ ਦੇ ਵੀ ਯੋਗ ਹਨ| ਸਮਾਜਿਕ ਗਤੀਵਿਧੀਆਂ ਵਿਚ ਵੀ ਵਾਧਾ ਹੋਵੇਗਾ| ਯਾਤਰਾ ਨੂੰ ਮੁਲਤਵੀ ਰੱਖੋ|

Leave a Reply

Your email address will not be published. Required fields are marked *